Skip to main content

Posts

Showing posts from 2017
ਜ਼ਿੰਦਗੀ 'ਚ ਇੱਕ ਹੀ ਵਾਰ ਪੈਦਾ ਹੋਣਾ 'ਤੇ ਇੱਕੋ ਹੀ ਵਾਰ ਮਰਨਾ ਜਿਨ੍ਹਾਂ ਲੋਕਾਂ ਨੂੰ ਸ਼ੋਭਾ ਨਹੀ ਦਿੰਦਾ ਮੈ ਓਹਨਾ ਚੋ ਇੱਕ ਹਾਂ~ ਚੰਦਰਕਾਂਤ ਦੇਵਤਾਲੇ ਬਾਬੁਸ਼ਾ ਦੀ ਦੀਵਾਰ ਤੋਂ  

ਲਾਲੀ ਨੂੰ ਯਾਦ ਕਰਦਿਆਂ/ਨਵਤੇਜ ਭਾਰਤੀ

ਲਾਲੀ ਨੂੰ ਯਾਦ ਕਰਦਿਆਂ~ ਲਾਲੀ ਦੇ ਕੋਟ ਦੀਆਂ ਜੇਬਾਂ ਵਿਚ ਅਸਮਾਨ ਪੈ ਜਾਂਦਾ ਸੀ ਤਾਰਿਆਂ ਸਣੇ। ਫੇਰ ਵੀ ਥਾਂ ਬਚੀ ਰਹਿੰਦੀ ਸੀ। ਉਨ੍ਹਾਂ ਅਸਮਾਨਾਂ ਵਾਸਤੇ ਜਿਨ੍ਹਾ ਨੇ ਅਜੇ ਜਨਮ ਧਾਰਨਾ ਸੀ। ਕਲਪਣਾ ਦੀਆ ਜੇਬਾਂ ਦੀ ਕੋਈ ਸਿਉਣ ਨਹੀਂ ਹੁੰਦੀ। ਮੈਨੂੰ ਲਾਲੀ ਦੀ ਜੈਕਟ ਯਾਦ ਨਹੀਂ, ਉਹਦੀਆਂ ਜੇਬਾਂ ਯਾਦ ਹਨ। ਪਤਾ ਨਹੀਂ ਉਹ ਕਿਵੇਂ ਸਿਉਂਤੀਆਂ ਸਨ; ਪੁਸਤਕ ਵੱਡੀ ਹੁੰਦੀ ਉਹ ਵੱਡੀਆਂ ਹੋ ਜਾਂਦੀਆਂ ਛੋਟੀ ਹੁੰਦੀ ਛੋਟੀਆਂ। ਲਾਲੀ ਆਪ ਕਿਸੇ ਜੇਬ ਵਿਚ ਨਹੀਂ ਪਿਆ। ਉਹਨੂੰ ਵਿਰਸੇ ਵਿਚ ਵੱਡੀ ਜੇਬ ਮਿਲੀ ਸੀ। ਸੈਂਕੜੇ ਏਕੜ ਜ਼ਮੀਨ, ਸ਼ਿਕਾਰੀ ਕੁੱਤੇ, ਸ਼ਾਹੀ ਰਥ, ਨੌਕਰ ਚਾਕਰ। ਘਰੋਂ ਨਿਕਲਿਆ ਉਹਦੀ ਜੇਬ ਖਾਲੀ ਸੀ। ਜਾਂ ਉਸ ਵਿਚ ਅਸਮਾਨ ਸੀ ਤਾਰਿਆ ਸਣੇ ਜਿਹੜਾ ਪਤਾ ਨਹੀਂ ਕਦੋਂ ਢੇਰੀ ਕਰ ਦੇਣਾ ਸੀ। ਲਾਲੀ ਦੀ ਜੇਬ ਵਿਚੋਂ ਪੁਸਤਕ ਜਿਉਂਦੀ ਸਾਹ ਲੈਂਦੀ ਸ਼ੈਅ ਵਾਙੂੰ। ਭੂਤ ਉਹਦਾ ਕਵਰ ਵੇਖਦੇ, ਪੰਨੇ ਫਰੋਲਦੇ, ਕੋਈ ਵਾਕ ਲੈਂਦੇ। ਹਰਿੰਦਰ ਮਹਿਬੂਬ ਪਹਿਲਾਂ ਉਹਨੂੰ ਸੁੰਘਦਾ ਤੇ ਅਕਸਰ ਆਖਦਾ ਜਿਹੜੀ ਪੁਸਤਕ ਵਿਚੋਂ ਸੁਗੰਧ ਨਹੀਂ ਆਉਂਦੀ ਉਹ ਪੜ੍ਹਨੀ ਨਹੀਂ ਚਾਹੀਦੀ। ਲਾਲੀ ਨੇ ਆਪਣੀ ਪਛਾਣ ਨਹੀਂ ਬਣਨ ਦਿੱਤੀ। ਜਦੋਂ ਵੀ ਬਣਨ ਲਗਦੀ ਉਹ ਮੇਸ ਦਿੰਦਾ। ਨਾ ਜੇਬ ਵਿਚ ਪੁਸਤਕ ਸਾਂਭਦਾ ਨਾ ਪਛਾਣ। ਆਪਣੇ ਬਚਨਾਂ ਨੂੰ ਵੀ ਅੱਖਰਾਂ ਦੀ ਜੂਨੀ ਨਹੀਂ ਪੈਣ ਦਿੱਤਾ। ਬੋਲਣ ਵੇਲੇ ਵੀ ਵਾਹ ਲਗਦੀ ਉਹ ਇਕ ਗਲ ਤੋਂ ਦੂਜੀ ਵਿਚ ਛਾਲ ਮਾਰ ਦਿੰਦਾ। ਫੇਰ ਵੀ ਮੈਨੂੰ ਲਾਲੀ ਦੀਆਂ ਜੇਬਾਂ ਉਹਦੀ ਪਛਾਣ

ਕਵੀ ਕਥਨ

ਭਾਸ਼ਾ ਦਾ ਧਿਆਨ ਨਹੀ ਰੱਖਦੀ ਮੈਂ,  ਪਿਆਰ ਦਾ ਵੀ ਧਿਆਨ ਨਹੀ ਰੱਖਦੀ,  ਸੰਸਾਰ ਦਾ ਤਾਂ ਬਿਲਕੁਲ ਹੀ ਧਿਆਨ ਨਹੀ ਰੱਖਦੀ ਜਾਣਦੇ ਹੋ , ਮੈਂ ਧਿਆਨ ਦੇ ਦੇ ਅੰਦਰ ਰੱਖਦੀ ਹਾਂ - ਭਾਸ਼ਾ ਪਿਆਰ ਤੇ ਸੰਸਾਰ ! 🐾 ਬਾਬੂਸ਼ਾ~

ਪਰਦੀਪ

-ਪਰਦੀਪ 
ਜੇਕਰ ਸਾਰੇ ਬ੍ਰਹਿਮੰਡ ਦੇ 14 ਅਰਬ ਸਾਲ ਦੇ ਇਤਿਹਾਸ ਨੂੰ 14 ਸਾਲ ਦੇ ਬਰਾਬਰ ਮੰਨ ਲਈਏ... ਤਾਂ  ਧਰਤੀ ਨੂੰ ਬਣੇ ਹਜੇ 5 ਸਾਲ ਹੋਏ ਨੇ । ਧਰਤੀ ਤੇ ਪਹਿਲਾ ਜਿੰਦਾ ਜੀਵ (ਬੈਕਟੀਰੀਆ) 3 ਸਾਲ 8 ਮਹੀਨੇ ਪਹਿਲਾਂ ਵਿਕਸਿਤ ਹੋਇਆ । ਵੱਡੇ ਕਾਂਪਲੈਕਸ ਜੀਵ 7 ਮਹੀਨੇ ਪਹਿਲਾਂ ਵਿਕਸਿਤ ਹੋਏ । ਡਾਇਨਾਸੋਰ 3 ਹਫਤੇ ਪਹਿਲਾਂ ਖਤਮ ਹੋਏ । ਮਨੁੱਖ ਦਾ ਪੂਰੇ ਦਾ ਪੂਰਾ ਇਤਿਹਾਸ 3 ਮਿੰਟ ਪੁਰਾਣਾ ਏ । ਆਧੁਨਿਕ ਉਦਯੋਗਿਕ ਕ੍ਰਾਂਤੀ 6 ਸਕਿੰਟ ਪਹਿਲਾਂ ਹੋਈ । ਅਤੇ ਕਈ ਹਾਲੇ ਵੀ ਸੋਚਦੇ ਆ ਵੀ ਕੋਈ ਅਸਮਾਨੀ ਭਾਪਾ ਇਹ ਸਭ ਕੁਝ ਮਨੁੱਖ ਲਈ ਹੀ ਕਰ ਰਿਹਾ  -    ਨਰਿੰਦਰ ਧੀਮਾਨ                                                                                              
ਮੈਂ ਬਹੁਤ ਛੋਟਾ ਸੀ, ਪੜਨ ਲਿਖਣ 'ਚ ਦਿਲਚਸਪੀ ਦਿਖਾਉਣ ਲੱਗਿਆ ਸੀ ,ਇੱਕ ਵਾਰ ਮੇਰੇ ਪਿਤਾ ਜੀ ਨੇ ਮੇਰੇ ਹੱਥ 'ਚ ਇੱਕ ਕਿਤਾਬ ਰੱਖੀ ਤੇ ਕਿਹਾ "ਮੈਂ ਤੇਰਾ ਪਿਤਾ ਹਾਂ, ਪਰ ਏਹ ਤੇਰੀ ਗੁਰੂ ਹੈ " ਓਦੋਂ ਤੋਂ ਹੀ ਮੈਂ ਕਿਸੇ ਇਨਸਾਨ ਨੂੰ ਆਪਣਾ ਗੁਰੂ ਨਹੀਂ ਮੰਨ ਸਕਿਆ ~ ਗੀਤ ✿
ਪਿਆਰ ਹਮੇਸ਼ਾ ਤੁਹਾਡੇ ਪਿੱਛੇ ਚੱਲਦਾ ਹੈ। ਉਸਨੂੰ ਪਹਿਚਾਣਨ ਲਈ ਤੁਹਾਨੂੰ ਮੁੜਕੇ ਦੇਖਣਾ ਪੈਦਾਂ ਹੈ। ਮੁੜਕੇ ਦੇਖਣਾ, ਇੱਕ ਤਰੀਕੇ ਨਾਲ ਯਾਦ ਕਰਨਾ ਹੀ ਹੁੰਦਾ ਹੈ। ਯਾਦ ਕਰਨਾ, ਇੱਕ ਤਰਾਂ ਨਾਲ ਪਿਆਰ ਕਰਨਾ ਹੁੰਦਾ ਹੈ । ਬਿਨਾ ਯਾਦ ਕੀਤੇ ਪਿਆਰ ਸੰਭਵ ਨਹੀਂ   ~ ਗੀਤ ਚਤੁਰਵੇਦੀ✿

ਗੌਰੀ ਲੰਕੇਸ਼ ਦੀ ਆਖਰੀ ਸੰਪਾਦਕੀ

ਇਹ ਲਿਖਤ ਪੱਤਰਕਾਰ ਰਵੀਸ਼ ਕੁਮਾਰ ਨੇ ਹਿੰਦੀ ਵਿੱਚ ਪੋਸਟ ਕੀਤੀ ਸੀ, ਜਿਸ ਨੂੰ ਮੈਂ ਪੰਜਾਬੀ ਵਿੱਚ ਅਨੁਵਾਦ ਕਰ ਕੇ ਪੋਸਟ ਕਰ ਰਿਹਾ ਹਾਂ । ਗੌਰੀ ਲੰਕੇਸ਼ ਦੀ ਆਖਰੀ ਸੰਪਾਦਕੀ  ਰਸਾਲੇ ਦਾ ਨਾਮ 'ਗੌਰੀ ਲੰਕੇਸ਼' ਹੈ, 15 ਰੁਪਏ ਕੀਮਤ ਤੇ 16 ਪੰਨਿਆਂ ਦਾ ਇਹ ਰਸਾਲਾ ਹਰ ਹਫਤੇ ਨਿੱਕਲਦਾ ਹੈ । 13 ਸਤੰਬਰ ਦਾ ਆਖਰੀ ਅੰਕ ਗੌਰੀ ਲੰਕੇਸ਼ ਲਈ ਆਖਰੀ ਅੰਕ ਬਣ ਗਿਆ । ਅਸੀਂ ਆਪਣੇ ਦੋਸਤ ਦੀ ਮਦਦ ਨਾਲ ਉਹਨਾਂ ਦੀ ਆਖਰੀ ਸੰਪਾਦਕੀ ਦਾ ਹਿੰਦੀ ਵਿੱਚ ਅਨੁਵਾਦ ਕੀਤਾ ਹੈ । ਤਾਂ ਜੋ ਤੁਹਾਨੂੰ ਪਤਾ ਚੱਲ ਸਕੇ ਕਿ ਕੰਨੜ ਭਾਸ਼ਾ ਵਿੱਚ ਲਿਖਣ ਵਾਲੀ ਇਸ ਪੱਤਰਕਾਰ ਦੀ ਲਿਖਾਵਟ ਕਿਹੋ ਜਿਹੀ ਸੀ ਤੇ ਉਸਦੀ ਕਲਮ ਦੀ ਧਾਰ ਕਿਹੋ ਜਿਹੀ ਸੀ । ਹਰ ਅੰਕ ਵਿੱਚ ਗੌਰੀ 'ਕੰਡਾ ਹਾਗੇ' ਨਾਮ ਨਾਲ ਕਾਲਮ ਲਿਖਦੀ ਸੀ । ਇਸ ਦਾ ਅਰਥ ਹੁੰਦਾ ਹੈ "ਜਿਹੋ ਜਿਹਾ ਮੈਂ ਦੇਖਿਆ" । ਉਹਨਾਂ ਦੀ ਸੰਪਾਦਕੀ ਰਸਾਲੇ ਦੇ ਤੀਜੇ ਪੰਨੇ 'ਤੇ ਛੱਪਦੀ ਸੀ । ਇਸ ਵਾਰ ਦੀ ਸੰਪਾਦਕੀ 'ਫੇਕ ਨਿਊਜ਼' ( ਨਕਲੀ ਖਬਰ ) 'ਤੇ ਸੀ ਅਤੇ ਉਸ ਦਾ ਸਿਰਲੇਖ ਸੀ "ਫੇਕ ਨਿਊਜ਼ ਦੇ ਜ਼ਮਾਨੇ ਵਿੱਚ" । ਇਸ ਹਫ਼ਤੇ ਦੇ ਅੰਕ ਵਿੱਚ ਮੇਰੇ ਦੋਸਤ ਡਾ: ਵਾਸੂ ਨੇ ਗੋਇਬਲ ( Joseph Goebbels ) ਦੀ ਤਰ੍ਹਾਂ ਇੰਡੀਆ ਵਿੱਚ 'ਫੇਕ ਨਿਊਜ਼' ਬਣਾਉਣ ਦੀ ਫੈਕਟਰੀ ਬਾਰੇ ਲਿਖਿਆ ਹੈ । ਝੂਠ ਦੀਆਂ ਇਹੋ ਜਿਹੀਆਂ ਫੈਕਟਰੀਆਂ ਜਿਆਦਾਤਰ ਮੋਦੀ ਭਗਤ ਹੀ ਚਲਾਉਂਦੇ ਨੇ । ਝੂਠ

ਕਬੀਲਦਾਰ ਆਦਮੀ/ਕੁਮਾਰ ਅੰਬੁਜ਼

ਕਬੀਲਦਾਰ ਆਦਮੀ ਓਸ ਕੋਲ ਸਮਾਂ ਹੁੰਦਾ ਹੈ  ਕਿ ਸਭ ਨੂੰ ਨਮਸਕਾਰ ਕਰਦਿਆਂ ਪੁੱਛ ਸਕੇ  'ਹੋਰ ਕਿੱਦਾਂ ? ਗਵਾਂਢੀ ਦੇ ਗਮ ਬਾਰੇ  ਉਹ ਹੱਸ ਜਾਣਕਾਰੀ ਲੈਂਦਾ ਹੈ  ਓਹਦੇ ਕੋਲ ਸੋਹਣੇ ਸੁਥਰੇ ਸ਼ਬਦ ਹੁੰਦੇ ਹਨ  ਕੁੱਝ ਖਾਤੇ ਹੁੰਦੇ ਹਨ ਬੈਂਕ 'ਚ  ਅਤੇ ਕੁੱਝ ਬੀਮਾ ਪੋਲਿਸੀਆਂ ਕਦੇ ਕਦੇ ਉਹ ਸੰਗੀਤ ਬਾਰੇ ਗੱਲ ਕਰਦਾ ਹੈ  ਨਾਚ 'ਚ ਜਾਹਿਰ ਕਰਦਾ ਹੈ ਆਪਣੀ ਰੁਚੀ  ਰਾਮਲੀਲਾ ਦੁਰਗਾ ਪੂਜਾ ਲਈ ਦਿੰਦਾ ਚੰਦਾ ਉਹ ਗਰਮਜੋਸ਼ੀ ਨਾਲ ਹੱਥ ਮਿਲਾ ਕਹਿੰਦਾ  ''ਤੈਨੂੰ ਮਿਲਕੇ ਖੁਸ਼ੀ ਹੋਈ'' ਹਿਸਾਬ ਲਾ ਉਹ ਜ਼ਮੀਨ ਖਰੀਦਦਾ  ਫ਼ਿਰ ਥੋੜੇ ਸ਼ੇਅਰ  ਬਣਵਾਉਂਦਾ ਗਹਿਣੇ  ਕੁਝ ਪੈਸੇ ਘਰ ਦੀ ਅਲਮਾਰੀ 'ਚ ਬਚਾ ਰੱਖਦਾ  ਲਾਕਰ ਲਈ ਬੈਂਕ 'ਚ ਦਿੰਦਾ ਅਰਜ਼ੀ  ਕਾਰ  ਖਰੀਦਣ ਵੇਲੇ  ਪਤਨੀ ਵੱਲ ਦੇਖ ਮੁਸਕਰਾਉਂਦਾ  ਸੋਚਦਾ  ਜ਼ਿੰਦਗੀ ਠੀਕ ਠਾਕ ਜਾ ਰਹੀ ਹੈ  ਸਫਲ ਹੋ ਰਿਹਾ ਮਨੁੱਖੀ ਜੀਵਨ  ਅਤੇ ਇਸ ਸਾਰਾ ਕੁਝ ਠੀਕ ਠਾਕ 'ਚ  ਇਕ ਦਿਨ ਸ਼ੀਸ਼ਾ ਵੇਖਦਿਆਂ ਕਬੀਲਦਾਰ ਆਦਮੀ  ਆਪਣੀ ਮੌਤ ਬਾਰੇ ਸੋਚਦਾ  ਤੇ ਰੋਣ ਲੱਗ ਜਾਂਦਾ  ਹੈ  ਡਰ ਸਭ ਤੋਂ ਪਹਿਲਾਂ  ਕਬੀਲਦਾਰ ਆਦਮੀ ਦੇ  ਦਿਲ ਚ ਦਾਖਿਲ ਹੁੰਦਾ ਹੈ |  ਕੁਮਾਰ ਅੰਬੁਜ਼  ਲਿਪੀਅੰਤਰ - ਅਕਾਸ਼ਦੀਪ  

ਫ਼ੈਸਲਾ/ਨਿਜ਼ਾਰ ਕਬਾਨੀ

ਫ਼ੈਸਲਾ ਕਿਉਂਕਿ, ਸ਼ਬਦਾਂ ਤੋਂ ਉੱਪਰ ਹੈ  ਤੇਰੇ ਲਈ ਮੇਰਾ ਪਿਆਰ  ਤਾਂ ਹੀ ਫ਼ੈਸਲਾ ਕੀਤਾ  ਕਿ  ਚੁੱਪ ਰਹਾਂਗਾ ਮੈ  - ਨਿਜ਼ਾਰ ਕਬਾਨੀ

ਨਤ ਰੋਜ਼ਨਸਕਾ/ਦੋ ਕਵਿਤਾਵਾਂ

ਤੂੰ ਹੱਥ ਭਰ ਦੀ ਦੂਰੀ 'ਤੇ ਹੈ ਮੈਥੋਂ ਬਸ ਮੇਰਾ ਹੱਥ   ਰਜ਼ਾਈ ਦੀਆ ਤੈਹਾਂ ਅੰਦਰ ਨਹੀ  ਦੁਨੀਆ ਦੇ ਇਕ ਨਕਸ਼ੇ 'ਤੇ ਹੈ  'ਤੇ ਸੰਭਵ ਨਹੀ ਮੇਰੇ ਲਈ  ਕਿ ਸਮੁੰਦਰ ਲਪੇਟ ਦੇਹ ਤੇ  ਦੁਬਕ ਜਾਵਾ ਤੇਰੇ 'ਚ  ੦  ਮੈਨੂੰ ਪਤਾ ਮੈਂ ਬੁਰੀ ਹਾਂ ਪਰ, ਤੂੰ ਮੈਥੋਂ ਵੀ  'ਤੇ ਏਹੀ ਮੈਨੂੰ ਪਸੰਦ ਹੈ  ੦ ਨਤ ਰੋਜ਼ਨਸਕਾ ਲਿਪੀਅੰਤਰ :   ਅਕਾਸ਼ਦੀਪ

ਘੁਸਪੈਠੀਆ \ ਵੀਰੂ ਸੋਨਕਰ

੯ ਜੂਨ ੧੯੭੭ ਵਿੱਚ ਕਾਨਪੁਰ  ਵਿੱਚ ਪੈਦਾ ਹੋਇਆ ਇਹ ਨੌਜਵਾਨ ਕਵੀ ਹਿੰਦੀ ਦੀਆ ਚਰਚਿਤ ਮੈਗਜ਼ੀਨਾਂ ਵਿੱਚ ਲਗਾਤਾਰ ਛਪਦਾ ਰਿਹਾ ਹੈ |  ਨਿੱਘਰ ਸ਼ੈਲੀ ਦੀਆਂ ਕੁਝ ਕਵਿਤਾਵਾਂ ਦਾ ਪਹਿਲਾਂ ਵੀ ਪੋਸਟ ਕੀਤਾ ਸੀ | ਇਕ ਹੋਰ ਬੜੀ ਖੂਬਸੂਰਤ ਕਵਿਤਾ   ( ''ਅਨੁਨਾਦ'' ਬਲਾਗ ਤੋਂ ਧੰਨਵਾਦ ਸਹਿਤ )|         ਘੁਸਪੈਠੀਆ   ਹਰ ਹਨੇਰੇ ਦਾ ਆਪਣਾ ਰਹੱਸ ਹੁੰਦਾ ਹਰ ਗਹਿਰਾਈ ਦੀ ਆਪਣੀ ਵਡਿਆਈ ਅਤੀਤ ਉਂਗਲਾਂ ਦੇ ਪੋਰ 'ਤੇ ਬੈਠੀ ਛੋਹ ਹੈ ਟਟੋਲਣਾ ਸਿਮਰਤੀਆਂ ਨਾਲ ਸਵਾੰਦ ਤਸਵੀਰਾਂ ਮੈਨੂੰ ਇੱਕਲਾ ਕਰਦੀਆਂ ਮੈ ਓਹਨਾ ਦੀਆ ਗੁੰਮ ਹੋਈਆਂ  ਆਤਮਾਵਾਂ ਦੇ ਪਿਆਰ ਵਿੱਚ ਹਾਂ ਬਹੁਤ ਡੂੰਘਾ ਜਾ ਬੈਠਣਾ ਧਰਤੀ ਨਾਲ ਸਭ ਤੋਂ ਕਰੂਰ ਅਸਹਿਮਤੀ ਹੈ ਮੇਰਾ ਇਕਹਿਰਾ ਚਿੰਤਨ ਚਾਨਣ ਦੇ ਪੱਖ 'ਚ ਸਭ  ਤੋਂ ਇਮਾਨਦਾਰ ਮਤਦਾਨ ਹੈ ਮੇਰਾ ਚੇਹਰਾ ਦੁੱਖਾਂ ਦਾ ਜਿਓਂਦਾ ਇਤਿਹਾਸ ਹੈ ਮੇਰੀ ਅੱਖਾਂ ਭਵਿੱਖ ਦੀ ਖੁੱਲੀ ਬੈਲੈਂਸ ਸ਼ੀਟ ਦੂਰ ਖੜ੍ਹਿਆ ਸਭ ਤੋਂ ਪਿਆਰਾ, ਭਵਿੱਖ ਹੱਸਦਾ ਹੈ ਮੈ ਉਸਦੇ ਪਿਆਰ ਵਿੱਚ ਥੋੜਾ ਹੋਰ ਉਦਾਸ ਹੋ ਜਾਂਦਾ ਹਾਂ ਮੇਰਾ ਹੱਸਣਾ ਦੁੱਖ ਦਾ ਸਭ ਤੋਂ ਭਿਆਨਕ ਕਤਲ ਹੈ 'ਤੇ ਸਹਿਜ ਹੋਣਾ ਮੇਰੀ ਸਭ ਤੋਂ ਪੁਰਾਣੀ ਮੌਜ਼ੂਦਗੀ ਭਵਿੱਖ ਮੇਰੇ ਮੋਢੇ ਤੇ ਹੱਥ ਰੱਖਦਾ ਹੈ ਮੈ ਓਹਦੇ ਭਰੋਸੇ ' ਚ ਖੋਇਆ ਸਬ ਤੋਂ ਮਾਸੂਮ ਯੋਧਾ ਹਾਂ ਮੈਂ ਹਨੇਰੇ 'ਚ ਬੈਠੀ ਸਭ ਤੋਂ ਚਮਕਦਾਰ ਪ੍ਰਾਥਨਾ ਹਾਂ ਮੇਰਾ ਪਹਿਲਾ ਚੁੱਕਿ

ਕਿਵੇਂ ਕਹਾਂ ਤੈਨੂੰ \ ਮੀਨਾ

(ਕਿਵੇਂ ਕਹਾਂ ਤੈਨੂੰ) ਇਸ ਖੂਨੀ ਧਰਤੀ 'ਤੇ ਜਿੱਥੇ ਗੂੰਜਦੀਆਂ ਨੇ ਆਪਣੇ ਪਿਆਰਿਆਂ ਦੀਆਂ ਖੋ ਚੁਕੀਆਂ ਅਵਾਜ਼ਾਂ ਮਾਵਾਂ ਅਤੇ ਵਿਧਵਾਵਾਂ ਦੀਆਂ ਸੋਗੀ  ਆਹਾਂ ਕਿਵੇਂ ਆਖਾਂ ਮੈ ਤੈਨੂੰ ਕਿ ਨਵਾਂ ਸਾਲ ਮੁਬਾਰਕ ਹੋਵੇ ਵੇਖੇ ਹਨ ਮੈ ਬੇ-ਘਰ ਬੱਚੇ ਕੂੜੇ 'ਚੋਂ ਲੱਭਦੇ ਕੁੱਝ ਖਾਣ ਨੂੰ ਮੈਂ ਤਬਾਹ ਪਿੰਡ 'ਚ ਔਰਤਾਂ ਨੂੰ ਵੇਖਿਆ ਖਾਲੀ ਹੱਥ ਮਾਤਮੀ ਕੱਪੜਿਆ 'ਚ ਮੈਂ ਸੁਣੀਆਂ ਹਨ ਜੇਲ੍ਹਾਂ 'ਚੋਂ ਹਜ਼ਾਰਾਂ ਅਵਾਜ਼ਾਂ ਓਹਨਾ, ਜਿੰਨ੍ਹਾ ਨੂੰ ਅਗਵਾ ਕਰ ਲਿਆ ਸੀ ਸਤਾਇਆ ਗਿਆ ਤੇ ਜਿਨਹਾ ਕੀਤਾ ਗਿਆ, ਸਾਰੇ ਗਵਾਂਢੀ ਉਹ ਸਾਡੇ ਜੋ ਗਾਇਬ ਹੋ ਗਏ ਸਾਡੀ ਅੱਖਾਂ ਅੱਗੇ ਦਿਨ ਦੇ ਚਾਨਣ 'ਚ ਤੇ ਸਾਨੂੰ ਖਾਮੋਸ਼ ਕਰ ਦਿੱਤਾ ਗਿਆ ਭੈੜੀ ਸਰਕਾਰ ਵੱਲੋਂ ਇੱਕ ਅਜ਼ਨਬੀ ਬੰਦੂਕਧਾਰੀ ਘੁੰਮਦਾ ਹੈ ਆਲੇ ਦੁਆਲੇ ਤੇਰੇ ਤੇ ਮੇਰੇ ਦਿਖਾਉਂਦਾ ਅਸ਼ਲੀਲ ਉਂਗਲੀ ਇਸ ਖੂਨੀ ਧਰਤੀ ਤੇ ਕਿਵੇਂ ਕਹਾ ਮੈਂ ਤੈਨੂੰ ਕਿ ਨਵਾਂ ਸਾਲ ਮੁਬਾਰਕ ਹੋਵੇ  - ਮੀਨਾ   ਲਿਪੀਅੰਤਰ - ਅਕਾਸ਼ਦੀਪ 

ਮੈਂ ਕਦੇ ਨਹੀ ਮੁੜਾਂਗੀ \ ਮੀਨਾ

ਮੀਨਾ 1956 ਵਿੱਚ ਕਾਬੁਲ ਵਿੱਚ ਪੈਦਾ ਹੋਈ  'ਤੇ 1987  ਵਿੱਚ ਪਾਕਿਸਤਾਨ ਵਿੱਚ ਕਤਲ ਕਰ ਦਿੱਤੀ ਗਈ | ਮੀਨਾ ਦਾ ਪੂਰਾ ਨਾਮ ਮੀਨਾ ਕੇਸ਼੍ਵਰ ਕਮਲ ਸੀ , ਪਰ rawa  ਦੀ ਸਥਾਪਨਾ ਤੋਂ ਬਾਅਦ ਸਿਰਫ ਮੀਨਾ'' ਹੀ ਰਹਿ ਗਿਆ | [ RAWA  ਦੀ ਸਥਾਪਨਾ 1977 'ਚ ਕਾਬੁਲ ਵਿੱਚ ਹੋਈ ਸੀ | ਅਫਗਾਨ ਦੇ ਉਸ ਵਕਤ ਹਾਲਾਤਾਂ ਨੇ ਇਸ ਸੰਸਥਾ ਨੂੰ ਪੈਦਾ ਕੀਤਾ | ਇਸਦੀ ਅਗਵਾਈ ਮੀਨਾ ਕੋਲ ਸੀ  ] ਮੀਨਾ ਨੇ ਔਰਤਾਂ ਦੇ ਹੱਕ ਅਤੇ ਮਨੁੱਖੀ ਅਧਿਕਾਰ ਦੀ ਸੁਰੱਖਿਆ ਲਈ ਬਹੁਤ ਉਦਮ ਕੀਤਾ |  ਮੀਨਾ ਦੀ ਲਿਖੀ ਇਕ ਕਵਿਤਾ ਦਾ ਪੰਜਾਬੀ ਤਰਜ਼ੁਮਾ ਪੇਸ਼ ਹੈ | ਕਵਿਤਾ ਦਾ ਮੂਲ ਸਰੋਤ :   http://www.rawa.org/ill.htm ਮੈਂ ਕਦੇ ਨਹੀ ਮੁੜਾਂਗੀ  ਮੈ ਉਹ ਔਰਤ ਹਾਂ, ਜਿਸਨੂੰ  ਜਗਾ ਦਿੱਤਾ ਗਿਆ ਸੀ ਮੈਂ ਜਾਗੀ ਅਤੇ ਆਪਣੇ ਮੱਚੇ ਹੋਏ ਬੱਚਿਆਂ ਵਿਚ ਤੂਫ਼ਾਨ ਬਣ ਗਈ ਮੈ ਜਾਗੀ ਆਪਣੇ ਵੀਰ ਦੇ ਲਹੂ ਦੀਆਂ ਛੱਲਾਂ ਵਿੱਚ ਵਤਨ ਦੇ ਹਾਲਾਤਾਂ ਤੋਂ ਤਾਕਤ ਲੈ ਬਰਬਾਦ ਹੋਏ ਪਿੰਡਾਂ ਤੋਂ ਨਫਰਤ ਮੈ ਉਹ ਔਰਤ ਹਾਂ, ਜਿਸਨੂੰ  ਜਗਾ ਦਿੱਤਾ ਗਿਆ ਹੈ ਮੈਨੂੰ ਮਿਲ ਗਿਆ ਹੈ ਮੇਰਾ ਰਾਹ  'ਤੇ ਕਦੇ ਨਹੀਂ ਮੁੜਾਂਗੀ ਹੁਣ ਮੈ ਮੈ ਖੋਲ ਦਿੱਤੇ ਹਨ ਨਾਸਮਝੀ ਦੇ ਬੰਦ ਦਰਵਾਜ਼ੇ ਵਿਦਾ ਕਰ ਦਿੱਤੇ ਹਨ ਸਾਰੇ ਸੁਨਹਿਰੀ ਕੰਗਣ ਦੇਸ਼ਵਾਸੀਓ ! ਉਹ ਨਹੀਂ ਹੁਣ ਮੈ, ਜੋ ਸੀ ਹੁਣ ਮੈ ਓਹ ਔਰਤ ਹਾਂ , ਜਿਸਨੂੰ ਜਗਾ ਦਿਤਾ ਗਿਆ ਹੈ ਮੈਨੂੰ ਮਿਲ ਗਈ ਹੈ ਮੇਰੀ ਰਾਹ ਅਤੇ ਹੁਣ ਨਹੀ ਮੁੜ

ਜਾਰਜ਼ ਕਰਲਿਨ

ਜਾਰਜ਼ ਕਰਲਿਨ ਦਾ ਜਨਮ ੧੨ ਮਈ  ੧੯੩੭ ਦਾ ਹੈ | ਨਿਓ ਯਾਰਕ  ਵਿੱਚ ਪੈਦਾ ਹੋਇਆ ਇਹ ਇਨਸਾਨ ਬਤੌਰ ਕਲਾਕਾਰ, ਐਕਟਰ,ਅਤੇ ਸਮਾਜ ਸੇਵਕ ਦੇ ਕਾਫੀ ਚਰਚਿਤ ਰਿਹਾ ਹੈ |  ਹਿੰਦੀ ਵਿੱਚ ਮਨੋਜ ਪਟੇਲ ਨੇ ਇਹੋ ਜਿਹੇ ਇਨਸਾਨਾਂ ਦੇ ਰੌਚਕ ਅਤੇ ਪਿਆਰੇ ਕਥਨਾਂ ਦਾ ਅਨੁਵਾਦ ਕੀਤਾ ਹੈ | ਕੋਸ਼ਿਸ਼ ਰਹੇਗੀ ਸਾਰੇ ਹੀ ਕਥਨਾਂ ਨੂੰ ਲਿਪੀਅੰਤਰ ਕਰਨ ਦੀ | ਅੱਜ ਜਾਰਜ਼ ਕਰਲਿਨ ਦੇ ਅਨੁਵਾਦ ਦਾ ਪੰਜਾਬੀ ਰੂਪ ਪੇਸ਼ ਕਰ ਰਿਹਾ ਹਾਂ |   -ਖਾਸ ਧੰਨਵਾਦ ਮਨੋਜ ਪਟੇਲ ਜੀ ਦਾ | ਕੁੱਲ ਮਿਲਾਕੇ ਸਾਹਿਤ ਸੱਚ ਨੂੰ ਛੁਪਾਉਣ ਦਾ ਇਕ ਔਜ਼ਾਰ ਹੈ | ਕਮਿਕ੍ਸ ਵਿੱਚ ਖੱਬੇ ਪਾਸੇ ਵਾਲਾ ਇਨਸਾਨ ਪਹਿਲਾਂ ਬੋਲਦਾ ਹੈ | ਤੁਸੀ ਜਿਸ ਵਕਤ ਬਰੇਕ ਲਾਉਂਦੇ ਹੋ, ਉਸ ਵਕਤ ਜ਼ਿੰਦਗੀ ਤੁਹਾਡੇ ਪੈਰਾਂ ਦੇ ਹੱਥ ਵਿੱਚ ਹੁੰਦੀ ਹੈ | ਕਿ ਤੁਸੀ ਕਦੇ ਗੌਰ ਕੀਤਾ ਹੈ ਕਿ ਤੁਹਾਡੇ ਤੋਂ ਹੌਲੀ ਗੱਡੀ ਚਲਾ ਰਿਹਾ ਸਖਸ਼ ਬੇਵਕੂਫ ਹੁੰਦਾ ਹੈ, ਅਤੇ ਤੁਹਾਡੇ ਤੋਂ ਤੇਜ਼ ਚਲਾ ਰਿਹਾ ਸਖਸ਼ ਪਾਗਲ ? ਤੁਸੀ ਬਾਂਦਰ ਨੂੰ ਆਪਣੀ ਪਿੱਠ 'ਤੋਂ 'ਤਾਰ ਲੈ ਗਏ ਹੋ ਤਾਂ, ਇਸਦਾ ਇਹ ਮਤਲਬ ਨਹੀਂ ਕੀ ਸਰਕਸ ਸ਼ਹਿਰ 'ਚੋ ਜਾ ਚੁਕੀ ਹੈ | ਪਿਛਲੀ ਰਾਤ ਮੈ ਇੱਕ ਫੈਮਲੀ ਰੇਸਤਰਾਂ ਵਿੱਚ ਰੋਟੀ ਖਾਧੀ, ਹਰ ਮੇਜ਼ 'ਤੇ ਕੋਈ ਨਾ ਕੋਈ ਬਹਿਸ ਛਿੜੀ ਸੀ | ਉਹ ਪੂਰਨ ਕਿਸ ਤਰ੍ਹਾਂ ਹੋ ਸਕਦਾ ਹੈ? ਉਸਦੀ ਬਣਾਈ ਹਰ ਚੀਜ਼ ਤਾਂ ਮਰ ਜਾਂਦੀ ਹੈ | ਹਵਾਈ ਜਹਾਜ਼ ਦੇ ਦੁਰਘਟਨਾ-ਗ੍ਰਸਤ ਹੋਣ 'ਤੇ ਵੀ ਜਦੋ ਬ੍ਲੈਕ-ਬਾਕਸ ਨੂੰ

ਓਰਹਾਨ ਵੇਲੀ ਦੀਆ ਪੰਜ ਕਵਿਤਾਵਾਂ

 ਤੁਰਕੀ ਦੇ ਇਸ ਪਿਆਰੇ ਕਵੀ ਓਰਹਾਨ ਵੇਲੀ  ਪੂਰਾ ਨਾਮ ''ਓਰਹਾਨ ਵੇਲੀ ਕਾਨਿਕ'' ਹੈ | ਓਰਹਾਨ ਅਪ੍ਰੈਲ ੧੩, ੧੯੧੪ ਨੂੰ ਇਸ੍ਤਾੰਬੁਲ ਵਿੱਚ ਪੈਦਾ ਹੁੰਦਾ ਹੈ, ਅਤੇ ੧੪ ਨਵੰਬਰ ੧੯੫੦ ਤਕਰੀਬਨ ੩੬ ਸਾਲ ਦੀ ਉਮਰ ਵਿੱਚ ਜਿੰਦਗੀ ਦਾ ਸਾਥ ਛੱਡ ਜਾਂਦਾ ਹੈ | ਪਰ , ਕਵਿਤਾ ਤੇ ਓਰਹਾਨ ਦਾ ਰਿਸ਼ਤਾ ਗੂਹੜਾ ਹੈ |ਉਸਨੇ ਕਵਿਤਾ ਨੂੰ ਪਿਆਰ ਕੀਤਾ  ਹੈ ਅਤੇ ਕਵਿਤਾ ਨੇ ਉਸਨੂੰ | ਦੋਵੇ ਇਕ ਦੂਜੇ ਪ੍ਰਤੀ ਇਮਾਨਦਾਰ ਰਹੇ ਹਨ | ਓਰਹਾਨ  ਆਪਣੇ ਸ਼ੁਰੂਆਤੀ ਦਿਨਾਂ ਵਿੱਚ ਮੋਹੰਮਦ ਅਲੀ ਸੇਲ ਨਾਮ ਤੋਂ ਵੀ  ਲਿਖਦਾ ਰਿਹਾ ਹੈ |  ਓਰਹਾਨ'' ਬਾਰੇ ਹੋਰ ਅਗਲੇ ਦਿਨਾਂ ਵਿੱਚ ਲਿਖਾਂਗਾ -   ਅੱਜ ਓਰਹਾਨ ਵੇਲੀ ਦੀਆ ਕੁੱਝ ਕਵਿਤਾਵਾਂ ਦੇ ਰੂਬਰੂ ਹੁੰਨੇ ਹਾਂ - ੧ . ਆਪਣੀ ਜਨਮਭੂਮੀ ਲਈ ਕੀ ਨਹੀ ਕੀਤਾ ਅਸੀਂ ਆਪਣੀ ਜਨਮਭੂਮੀ ਲਈ ! ਦਿੱਤੀ ਕਿਸੇ ਆਪਣੀ ਜਾਨ  ਕਿਸੇ ਬਿਆਨ -  ੨.   ਸਾਡੇ ਵਾਂਗ  ਸੋਚਦਾ ਹਾਂ ਕੀ ਕਾਮੁਕ  ਹੁੰਦੇ ਹੋਣਗੇ  ਸੁਫ਼ਨੇ ਕਿਸੇ ਟੈਂਕ ਦੇ ? ਕੀ ਸੋਚਦਾ ਹੋਉ  ਕੱਲਾ ਖੜ੍ਹਿਆ ਜਹਾਜ਼ ? ਕੀ ਗੈਸ ਮਾਸਕ ਨੂੰ ਪਸੰਦ ਹੋਊ ਰੋਸ਼ਨ ਰਾਤ 'ਚ ਸੁਣਨਾ  ਇਕਸੁਰ ਗੀਤ ? ਕੀ ਰਾਈਫਲਾਂ ਨੂੰ ਨਹੀਂ ਆਉਂਦਾ ਹੋਣਾ ਤਰਸ  ਸਾਡੇ ਜਿੰਨ੍ਹਾਂ ਹੀ ?  ੩.   ਘਰ ਦੇ ਅੰਦਰ  ਸਬ ਤੋਂ ਚੰਗੀਆਂ ਹੁੰਦੀਆਂ ਖਿੜਕੀਆਂ   ਘਟੋ-ਘੱਟ ਦੇਖ ਸਕਦੇ ਹਾਂ ਉੱਡਦੇ ਪੰਛੀ  ਕੰਧਾਂ ਘੂਰਨ ਤੋਂ ਬਿ

ਦਰਦ ਦੀ ਭਾਸ਼ਾ ਨਹੀ ਹੁੰਦੀ ... \ ਵਾਹਿਦ

ਵਾਹਿਦ ਪੰਜਾਬੀ ਦਾ ਮਹਿਬੂਬ ਸ਼ਾਇਰ ਹੋਣ ਦੇ ਨਾਲ ਨਾਲ ਸਾਹਿਤ ਅਤੇ ਸਮਾਜ ਦੇ ਜ਼ਰੂਰੀ ਨੁਕਤਿਆਂ ਪ੍ਰਤੀ ਹਮੇਸ਼ਾ ਚਿੰਤਨਸ਼ੀਲ ਰਹਿੰਦਾ ਹੈ  - ਪ੍ਰਿਜ਼ਮ 'ਚੋਂ ਲੰਘਦਾ ਸ਼ਹਿਰ'' ਨਾਮਕ ਗ਼ਜ਼ਲ ਸੰਗ੍ਰਹਿ ਵਿੱਚ ਗ਼ਜ਼ਲ ਪ੍ਰਤੀ ਉਸਦੀ ਅਤੇ ਉਸਦੇ ਪ੍ਰਤੀ ਗ਼ਜ਼ਲ ਦੀ ਘਾਲਣਾ ਸਪਸ਼ਟ ਦੇਖੀ ਜਾ ਸਕਦੀ ਹੈ |  ਹੁਣੇ ਹੁਣੇ ਫੇਸਬੁੱਕ ਕੰਧ ਤੇ ਆਹ ਕਵਿਤਾ ਪੜ੍ਹੀ, ਪੰਜਾਬੀ ਨਵੀਂ ਕਵਿਤਾ ਵਿੱਚ ਇਸ ਤਰ੍ਹਾਂ ਦੀ  ਬਿੰਬ ਸਿਰਜਣਾ  ਅਤੇ ਸਪਸ਼ਟਤਾ ਨਾ ਮਾਤਰ ਹ ਦੇਖਣ ਨੂੰ ਰਹਿ ਗਈ ਹੈ | ਖੁਸ਼ੀ ਹੋਈ ਕਵਿਤਾ ਪੜ੍ਹ ਕੇ | ''ਕਵਿਤਾ ਮੇਲੇ'' ਦੇ ਪਾਠਕਾਂ ਨਜ਼ਰ ਹੈ - ਦਰਦ ਦੀ ਭਾਸ਼ਾ ਨਹੀ ਹੁੰਦੀ ... ਮੈ ਤਾਰਿਆਂ ਨਾਲ ਕਦੇ ਖ਼ਫ਼ਾ ਨਹੀਂ ਹੋਇਆ ਤਾਰਿਆਂ ਨਾਲ ਧਰਤੀ ਦਾ ਦੁਖ ਸੁਖ ਕਰਾਂ ਅਕਸਰ ਚੰਨ  ਅੱਖਾਂ ਨੇੜੇ ਆ ਮੇਰੇ ਦਰਦ ਹੰਗਾਲੇ ਤੇ ਮੇਰੇ ਹਾਲ ਨੂੰ ਮਾਂ ਵੀ ਨਾ ਪਛਾਣੇ ਸ਼ਬਦ ਪਛਾਨਣ ਧੁਰ ਅੰਦਰ ਦੀ ਵਿਥਿਆ ਮਾਂ ਸ਼ਬਦ ਤੋਂ ਛੋਟੀ ਰਹਿ ਗਈ ਦਰਦ ਕਿਸੇ ਭਾਸ਼ਾ ਦੇ ਮੁਥਾਜ ਥੋੜ੍ਹਾ ਹੁੰਦੇ ਨੇ ! ਪੂਰੀ ਧਰਤੀ ਦਾ ਦਰਦ ਸੀਨੇ 'ਚ ਕਰੇ ਪਰਿਕਰਮਾ ਮੁਕਤੀ ਲਈ ਤੇ ਸ਼ਬਦਾਂ ਨੂੰ ਯੂਗੋ-ਯੁਗ ਜੀਣ ਦਾ ਮਿਲੇ ਵਰਦਾਨ ਸਦੀਆਂ ਤੋਂ ਸਲੀਬ ਚੜਹਿਆ ਈਸਾ ਉਤਰੇ ਹੁਣ ਤਾਂ ਕਿ ਮੈਂ ਚੜ੍ਹ ਸਕਾ ਸਮਾਂ ਐਂਟੀ-ਕਲਾਕ ਵਾਈਜ਼ ਹੋ ਗਿਆ ਸ਼ਬਦ ਸਾਣ 'ਤੇ ਲਾਉਣ ਦਾ ਵੇਲਾ ਅਰਦਾਸ ਹੋ ਚੁੱਕੀ ਆਪੋ ਆਪਣੀ ਚੁੱਕਣ ਦੀ ਆ ਗਈ ਘੜੀ -ਵਾਹਿਦ    

ਪਰਮਿੰਦਰ ਸਿੰਘ ਸ਼ੌਂਕੀ ਦੀ ਅਨੁਵਾਦਿਤ ਅਤੇ ਸੰਪਾਦਿਤ ਪੁਸਤਕ ''ਮੌਲਾਨਾ ਰੂਮੀ'' 'ਚੋਂ -

ਇਹ  ਤੇਰਾ ਰਾਹ ਹੈ ਜਿਸ 'ਤੇ ਤੂੰ ਹਮੇਸ਼ਾ ਇੱਕਲਾ ਹੈਂ ਹੋ ਸਕਦਾ ਹੈ ਕਿ ਲੋਕ ਇਸ ਰਸਤੇ 'ਤੇ ਤੇਰੇ ਨਾਲ ਚੱਲਣ | ਪਰ ਕੋਈ ਵੀ ਤੇਰੇ ਲਈ ਤੇਰੀ ਜਗ੍ਹਾ 'ਤੇ ਤੇਰੇ ਬਦਲੇ ਨਹੀਂ ਚੱਲ ਸਕਦਾ | ਚੱਲਣਾ ਤੈਨੂੰ ਹੀ ਪਵੇਗਾ | - ਰੂਮੀ  ਅਸੀਂ ਸਾਰੇ ਪਿਆਰ ਦੀ ਪੈਦਾਇਸ਼ ਹਾਂ, ਪਿਆਰ ਹੀ  ਸਾਡੀ ਮਾਂ ਹੈ -                                                              ਰੂਮੀ  ਰੂਮੀ ਅਲਬੇਲਾ ਸੀ |  ਉਹ ਵਿਦਵਾਨ ਚਿੰਤਕ, ਸੂਫ਼ੀ ਸੰਤ, ਅਨੁਭਵੀ ਸਾਧਕ, ਰੂਹਾਨੀ  ਕਵੀ, ਮਸਤਾਨਾ ਮੁਰੀਦ ਤੇ ਹੋਰ ਬਹੁਤ ਕੁੱਝ ਸੀ, ਪਰ ਫਿਰ ਵੀ ਇਸ ਸਭ ਤੋਂ ਇਲਾਵਾ ਉਹ ਇਸ਼ਕ ਦਾ ਇੱਕ ਵਣਜਾਰਾ ਸੀ | ਜਿਸ  ਦੇ ਦਿਲ 'ਤੇ ਲਿਖੀਆਂ ਇਲਾਹੀ ਇਸ਼ਕੀਆ ਇਬਾਰਤਾਂ ਦਾ, ਪ੍ਰੇਮ 'ਚ ਰੰਗੀਆਂ ਕਹਾਣੀਆਂ ਦਾ, ਬੌਧਿਕਤਾ ਦੇ ਉੱਚੇ ਮੰਡਲਾਂ ਦੀਆਂ ਨੀਹਾਂ 'ਚ ਵੱਸਦੇ  ਗਿਆਨ ਦੇ ਸਾਗਰਾਂ ਦਾ ਨਿਰੰਤਰ ਪ੍ਰਵਾਹ ਸੈਂਕੜੇ ਸਾਲਾਂ ਤੋਂ ਵਗਦਾ ਹੀ  ਆ ਰਿਹਾ ਹੈ |   - ਪਰਮਿੰਦਰ ਸਿੰਘ ਸ਼ੌਂਕੀ

ਹੱਥ \ ਗੁਰਪ੍ਰੀਤ

ਹੱਥ  ਦੁਨੀਆ ਦੀ ਹਰ ਸ਼ੈਅ ਨੂੰ ਤਲਾਸ਼ਦੇ ਤਰਾਸ਼ਦੇ ਸਤਿਕਾਰਦੇ ਲਿਖਦੇ ਅਨੰਤ ਕਥਾਵਾਂ ਹੱਥ ਲਿਖਣ ਬਹਿ ਗਏ ਇਕ ਦਿਨ ਆਪਣੇ ਬਾਰੇ ਆਪ ਹੀ ਕਵਿਤਾ ਲਿਪੀ ਕਿਹੜੀ ਭਾਸ਼ਾ ਭਾਵ ਅਰਥ ਪੜ੍ਹੇ ਜਾਣ ਕਿਸੇ ਹੋਰ ਸਦੀ ਜਾਂ ਅੱਜ ਹੀ ਹੁਣੇ ਸਮਝੇ ਜਾਣ ਰਹਿ ਜਾਣ ਅਸਮਝੇ ਪੰਛੀਆਂ ਵਾਂਙੂ ਖੁਲ੍ਹੇ ਅਕਾਸ਼ੀ ਉੱਡ ਰਹੇ ਫੁੱਲਾਂ ਜਿਉਂ ਖਿੜ ਰਹੇ ਤੇਰੇ  ਦਿਲ ਵਾਂਙ ਧੜਕ ਰਹੇ ਕਰਮ ਕਰਦੇ ਹੱਥ ਸਦਾ ਸੁਹਣੇ ਹੁੰਦੇ ||   ੨੦੧੬ ਵਿੱਚ ਪ੍ਰਕਾਸ਼ਿਤ ਕਿਤਾਬ ''ਓਕ'' ਵਿੱਚੋ -                                                                                                             - ਗੁਰਪ੍ਰੀਤ      -ਗੁਰਪ੍ਰੀਤ ਕਵਿਤਾ ਪੜ੍ਹਨਾ ਆਸਾਨ ਹੈ , ਕਵਿਤਾ ਸਮਝਣਾ , ਮਾਨਣਾ, ਮਹਿਸੂਸ ਕਰਨਾ  ਆਸਾਨ ਕਾਰਜ ਨਹੀਂ | ਸਮੇ ਨਾਲ ਸਵੰਦ ਰਚਾਉਂਦੀ_____ ਇਕ ਪੈਰ ਘੱਟ, ਇਕ ਪੈਰ ਵੱਧ ਤੁਰਦੀ ____ ਮੰਗਲਗਾਥਾ - ਮੁਬਾਰਕ ! ਕਵਿਤਾ 'ਤੇ ਮੁਬਾਰਕ ਕਵੀ !  ਤਹਿ ਦਿਲੋਂ ਪਿਆਰ !  ਸਤਿਕਾਰ-  ਅਕਾਸ਼ਦੀਪ 

ਲੈਂਗਸ੍ਟਨ ਹਯੂਜ਼ \ ਸਯੂ ਆਂਟੀ ਦੀਆਂ ਕਹਾਣੀਆਂ

ਸਯੂ ਆਂਟੀ ਦੀਆਂ ਕਹਾਣੀਆਂ  ਸਯੂ ਆਂਟੀ ਕੋਲ ਹਨ ਸਿਰਭਰ ਕਹਾਣੀਆਂ ਸਯੂ ਆਂਟੀ ਕੋਲ ਹਨ ਦਿਲਭਰ ਕਹਾਣੀਆਂ ਅਗਲੇ ਅਹਾਤੇ ਵਿੱਚ ਗਰਮ ਰਾਤਾਂ ਸਯੂ ਆਂਟੀ ਲਾਉਂਦੀ ਹੈ ਇਕ ਕਾਲੇ ਮੁੰਡੇ  ਨੂੰ ਗਲ ਨਾਲ ਅਤੇ ਸੁਣਾਉਂਦੀ ਹੈ ਕਹਾਣੀਆਂ ਕਾਲੇ ਗੁਲਾਮ ਕਰਦੇ ਗਰਮ ਸੂਰਜ 'ਚ ਕੰਮ ਕਾਲੇ ਗੁਲਾਮ ਚਲਦੇ ਧੁੰਦਭਰੀ ਰਾਤਾਂ 'ਚ ਕਾਲੇ ਗੁਲਾਮ ਗਾਉਂਦੇ ਦੁਖਭਰੇ ਗੀਤ ਪੱਤਣਾਂ 'ਤੇ ਵੱਡੀਆਂ ਵੱਡੀਆ ਨਦੀਆਂ ਦੇ ਘੁਲਦੇ ਹੋਲੀ ਹੋਲੀ ਉਸ ਪਰਛਾਵੇਂ ਵਿੱਚੋ  ਗੁਜ਼ਰਦੇ ਵਾਰ ਵਾਰ ਸਯੂ ਆਂਟੀ ਦੀ ਕਹਾਣੀਆਂ  'ਚੋ ਅਤੇ ਉਹ ਕਾਲਾ ਮੁੰਡਾ ਸੁਣਦਾ ਜਾਣਦਾ ਹੈ ਇਹ ਕਹਾਣੀਆਂ ਨਹੀਂ ਮਿਲੀਆਂ ਸਯੂ ਆਂਟੀ ਨੂੰ ਕਿਸੇ ਵੀ ਕਿਤਾਬ ਤੋਂ ਕਿ ਉਹ ਆਇਆਂ ਅਤੇ ਸਿੱਧੀ ਹੀ ਨਿੱਕਲ ਗਈਆ ਓਹਦੀ ਜ਼ਿੰਦਗੀ ਵਿੱਚੋਂ ਕਾਲਾ ਮੁੰਡਾ ਚੁੱਪ ਗਰਮ ਰਾਤ ਸਯੂ ਆਂਟੀ ਦੀਆਂ ਕਹਾਣੀਆਂ ਲੈਂਗਸ੍ਟਨ ਹਯੂਜ਼  ''ਦਾ ਨੀਗਰੋ ਸਪੀਕਸ ਆਫ ਰਿਵਰਸ'' ਜਿਹੀ ਪ੍ਰਸਿੱਧ ਕਵਿਤਾ ਲਿਖਣ ਵਾਲੇ ਕਵੀ ਦਾ ਜਨਮ  ੧੯੨੦ ਵਿਚ ਅਮਰੀਕਾ 'ਚ ਹੋਇਆ |

ਮੀਨਾ ਕੰਦਾਸਾਮੀ

ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫਤਾਰ ਕਰ ਲਵੇਗਾ। ਇਹ ਕਹਿਕੇ ਕਿ ਤੁਹਾਡੇ ਘਰੋਂ ਕੋਈ ਖਤਰਨਾਕ ਕਿਤਾਬ ਬਰਾਮਦ ਹੋਈ ਹੈ। ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫ਼ਤਾਰ ਕਰ ਲਵੇਗਾ। ਅਤੇ ਤੁਹਾਡੇ ਦੋਸਤ ਤੁਹਾਡੇ ਬਾਰੇ ਟੀਵੀ ਤੋਂ ਜਾਨਣਗੇ, ਕਿ ਤੁਸੀਂ ਅੱਤਵਾਦੀ ਹੋ, ਕਿਉਂਕਿ ਪੁਲਿਸ ਨੇ ਇਹੀ ਕਿਹਾ ਹੈ। ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫ਼ਤਾਰ ਕਰ ਲਵੇਗਾ। ਸਾਰੇ ਵਕੀਲ ਡਰਾ ਦਿੱਤੇ ਜਾਣਗੇ, ਜੇ ਕਿਸੇ ਨੇ ਭੁੱਲ ਭੁਲੇਖੇ ਤੁਹਾਡਾ ਕੇਸ ਲੈ ਲਿਆ, ਉਹਦੀ ਗ੍ਰਿਫਤਾਰੀ ਅਗਲੇ ਹਫ਼ਤੇ ਹੋ ਜਾਵੇਗੀ। ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫ਼ਤਾਰ ਕਰ ਲਵੇਗਾ। ਇੱਕ ਦਿਨ ਬਾਅਦ ਦੋਸਤ ਤੁਹਾਨੂੰ ਫੇਸਬੁੱਕ ‘ਤੇ ਐਕਟਿਵ ਦੇਖਣਗੇ, ਪੁਲਿਸ  ਤੁਹਾਡੀ ਥਾਂ ਤੇ ਲੌਗ-ਇਨ ਹੋਵੇਗੀ। ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫ਼ਤਾਰ ਕਰ ਲਵੇਗਾ। ਤੁਹਾਡੇ ਦੋਸਤਾਂ ਨੂੰ ਪਤਾ ਲੱਗੇਗਾ ਕਿ ਇੱਕ ਪਟੀਸ਼ਨ ‘ਤੇ 1000 ਲੋਕਾਂ ਦੇ ਹਸਤਾਖਰ ਕਰਵਾਉਣ ਲਈ 4 ਦਿਨ ਲੱਗਣਗੇ। ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫ਼ਤਾਰ ਕਰ ਲਵੇਗਾ। ਤੁਹਾਡੇ ਨਿੱਕੇ ਨਿਆਣੇ ਨੂੰ ਪਤਾ ਲੱਗੇਗਾ ਕਿ ਯੂ.ਏ.ਪੀ.ਏ. 1  ਕੀ ਸ਼ੈਅ ਹੈ। ਤੁਹਾਡੇ ਦੋਸਤ ਸੈਕਸ਼ਨ 13 ਬਾਰੇ ਜਾਨਣਗੇ। ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫ਼ਤਾਰ ਕਰ ਲਵੇਗਾ। ਤੁਸੀਂ ਲੋਕਾਂ ਵਾਸਤੇ  ‘ਖੱਬੇ ਪੱਖੀ’ ਹੋਵੋਂਗੇ, ਤੇ ਖੱਬੇ-ਪੱਖੀਆਂ ਵਾਸਤੇ ‘ਅੱਤ-ਖੱਬੇ-ਪੱਖੀ’। ਕੋਈ ਨਹੀਂ ਬੋਲੇਗਾ। ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫ਼ਤਾਰ ਕਰ ਲਵੇਗਾ। ਉਸਤੋਂ ਅਗਲੇ ਦਿਨ, ਤੁਸੀਂ ਜ਼ਿੰਦਗੀ ਭਰ

ਕੋ ਉਨ ( ਕੋਰੀਆ ਦਾ ਚਹੇਤਾ ਕਵੀ )

1 ਦੋਸਤ ਉਹ ਚਿੱਕੜ ਜੋ ਤੂੰ ਪੁੱਟਿਆ ਸੀ ਉਸਤੋਂ ਇਕ ਬੁੱਧ ਬਣਾਇਆ ਸੀ ਮੈ , ਬਾਰਿਸ਼ ਹੋਈ ਤੇ ਚਿੱਕੜ ਚ ਬਦਲ ਗਿਆ ਬੁੱਧ ਹੁਣ ਇਹ ਸਾਫ਼ ਅਸਮਾਨ ਕਿਸ ਕੰਮ ਦਾ ? ------------------------------------------                                                          pic from www.britannica.com ------------------------------------------ ੨ ਉਹ ਫੁੱਲ ਉਹ ਫੁੱਲ ਜਿਸਨੂੰ ਮੈ ਨਹੀ ਦੇਖ ਪਾਇਆ ਸੀ ਉਪਰ ਚੜਦਿਆ ਦਿੱਖ ਗਿਆ ਮੈਨੂੰ ਥੱਲੇ ਉਤਰਦਿਆਂ  |

ਯੇਹੁਦਾ ਅਮੀਖਾਈ

ਕਿਸੇ ਜਗ੍ਹਾ  \ ਯੇਹੁਦਾ ਅਮੀਖਾਈ 1 ਕਿਸੇ ਜਗ੍ਹਾ \ ਯੇਹੁਦਾ ਅਮੀਖਾਈ  ਕਿਸੇ ਜਗ੍ਹਾ  ਖਤਮ ਹੋ ਚੁਕੀ ਹੈ ਬਾਰਿਸ਼, ਪਰ  ਮੈ ਕਦੇ ਨਹੀਂ ਖੜਾ ਹੋਇਆ ਸੀਮਾ ਤੇ  ਜਿੱਥੇ ਕਿ ਹਜੇ ਵੀ ਸੁੱਕਾ ਹੀ ਹੋਵੇ ਇਕ ਪੈਰ  ਦੂਜਾ ਭਿੱਜ ਜਾਵੇ ਬਾਰਿਸ਼ 'ਚ  ਜਾਂ ਕਿਸੇ ਐਸੇ ਦੇਸ਼ ਵਿਚ  ਜਿਥੇ ਲੋਕਾਂ ਨੇ ਬੰਦ ਕੀਤਾ ਹੋਵੇ ਝੁਕਣਾ  ਜੇਕਰ ਕੋਈ ਚੀਜ ਗਿਰ ਜਾਵੇ ਜਮੀਨ ਤੇ - 2   ਇਸ ਛੋਟੇ  ਜਿਹੇ  ਦੇਸ਼ ਵਿਚ \ ਯੇਹੁਦਾ ਅਮੀਖਾਈ ਇਸ ਛੋਟੇ  ਜਿਹੇ  ਦੇਸ਼ ਵਿਚ ਕਿੰਨੀ ਉਲਝਣ ਕਿੰਨਾ ਭਰਮ '' ਪਹਿਲੇ ਪਤੀ ਦਾ ਦੂਜਾ ਬੇਟਾ ਜਾਂਦਾ ਹੈ ਆਪਣੇ ਤੀਜੇ ਯੁੱਧ ਤੇ , ਪਹਿਲੇ ਈਸ਼ਵਰ ਦਾ ਦੂਜਾ ਮੰਦਿਰ ਨਸ਼ਟ ਹੋ ਜਾਂਦਾ ਹੈ ਹਰ ਸਾਲ , ਮੇਰਾ ਡਾਕਟਰ ਇਲਾਜ ਕਰਦਾ ਹੈ ਮੋਚੀ ਦੀਆ ਅੰਤੜੀਆਂ ਦਾ ਜੋ ਮੁਰਮੰਤ ਕਰਦਾ ਹੈ ਉਸ ਆਦਮੀ ਦੇ ਜੁੱਤੀਆਂ ਦੀ ਜਿਸਨੇ ਮੈਨੂੰ ਬਚਾਇਆ ਸੀ ਮੇਰੇ ਚੌਥੇ ਮੁੱਕਦਮੇ 'ਚ ਬੇਗਾਨੇ ਵਾਲ ਮੇਰੇ ਕੰਘੇ ਵਿਚ , ਮੇਰੀ ਰੁਮਾਲ 'ਚ ਬੇਗਾਨਾ ਪਸੀਨਾ ਚਿਪਕ ਜਾਂਦੀਆਂ ਮੇਰੇ ਨਾਲ ਦੂਜਿਆਂ ਦੀਆ ਯਾਦਾਂ ਜਿਵੇਂ ਗੰਧ ਨਾਲ ਚਿਪਕ ਜਾਂਦੇ ਨੇ ਕੁੱਤੇ ਤੇ ਓਹਨਾ ਭਜਾਉਣਾ ਹੀ ਪਵੇਗਾ ਮੈਨੂੰ ਡਾਟਦਿਆਂ,  ਇਕ ਛੜੀ ਚੁੱਕ , ਸਾਰੇ ਪ੍ਰਦੂਸ਼ਿਤ ਨੇ ਇੱਕ ਦੂਜੇ ਤੋਂ ਇੱਕ ਦੂਜੇ ਨੂੰ ਛੁਹਂਦੇ ਨੇ ਸਾਰੇ ਛੱਡ ਜਾਂਦੇ ਨੇ ਉਂਗਲੀਆਂ ਦੇ ਨਿਸ਼ਾਨ ਤੇ ਬਹੁਤ ਹੀ ਕਾਬਿਲ ਗੁਪਤਚਰ ਹੋਵੇਗਾ ਯਮਦੂਤ ਓਹਨਾ ਵਿਚ ਫਰਕ ਕਰਨ ਲਈ ਇੱਕ ਫੌਜੀ ਨੂੰ ਜਾਣਦਾ ਮੈ ,  

ਮੌਸਮ ਦੇ ਲਤਾੜੇ ਰੁੱਖਾਂ ਨੂੰ ਦੇਖ : ਐਡੀਲੇਡ ਕ੍ਰਿਪਸੀ

ਮੌਸਮ ਦੇ ਲਤਾੜੇ ਰੁੱਖਾਂ ਨੂੰ ਦੇਖ : ਐਡੀਲੇਡ ਕ੍ਰਿਪਸੀ ਕਿ ਐਨਾ ਹੀ ਸਾਫ ਸਾਫ਼ ਦਿਖਦਾ ਹੈ ਸਾਡੀ ਜਿੰਦਗੀ 'ਚ  ਝੁਕਾਵ ਤੇ ਘੁਮਾਵ ਤੋਂ, ਕਿ ਕਿਸ ਤਰਫ਼ ਵਹਿ ਰਹੀ ਹੈ ਹਵਾ? (ਮਨੋਜ ਪਟੇਲ ਦੇ ਹਿੰਦੀ ਅਨੁਵਾਦ ਤੋਂ) ਕ੍ਰਿਪਸੀ ਦੀਆਂ ਨਿੱਕੀਆਂ ਕਵਿਤਾਵਾਂ ਵੱਡੀਆਂ ਗੱਲਾਂ ਕਰਦੀਆਂ ਹਨ~

ਕੁੱਝ ਪੰਨੇ / ਅਕਸ਼ਦੀਪ

ਕਦੇ ਕਦੇ ਸੋਚਦਾ ਹਾਂ , ਕਿਸ ਪ੍ਰਤਿ ਗੰਭੀਰ ਹੋਵਾਂ । ਕਿਵੇਂ 'ਤੇ ਕਿਓ ? ਜ਼ਿੰਦਗੀ ਦੀਆਂ ਅੱਖਾਂ ਹੁੰਦੀਆਂ ਹਨ । ਓਹ ਦੇਖਦੀ ਹੈ , ਸਾਂਹ ਲੈਂਦੀ ਹੈ ਅਤੇ ਫਿਰ ਤੁਰਦੀ ਹੈ । ਅੰਨ੍ਹੀ ਜ਼ਿੰਦਗੀ ਸਿਰਫ਼ ਆਪਣੇ ਆਪ ਨੂੰ ਘੜੀਸਦੀ ਹੀ ਹੈ । ਫ਼ਿਰ ਕਿਓ ਨਾ ਕਵਿਤਾ ਤੋਂ ਪਹਿਲਾਂ ਜ਼ਿੰਦਗੀ ਪ੍ਰਤਿ ਗੰਭੀਰ ਹੋਇਆ ਜਾਵੇ । ਏਹ ਬੇਹਤਰ ਰਹੇਗਾ । ਅੱਜ 15/06/2016 ਦਾ ਦਿਨ ਹੈ । ਏਹ ਖਾਸ ਗੱਲ ਹੈ ਕਿਉਂਕਿ ਅੱਜ 16/06/2016 ਨਹੀਂ ਹੈ ਅਤੇ ਨਾ ਹੀ ਅੱਜ 14/06/2016 ਹੈ । ਅੱਜ 15/06/2016 ਹੈ ਏਹ ਸੱਚਮੁਚ ਹੀ ਖਾਸ ਹੈ । ਨਵੇਕਲਾ ਅਤੇ ਕੁੱਝ ਸਥਿਰ । ਚੌਵੀ ਘੰਟਿਆਂ ਲਈ ਟਿਕਾਊ ਹੈ । ਮੈਨੂੰ ਟਿਕਾਵ ਪਸੰਦ ਹੈ । ਪਰ ਓਹ ਥੋਡ਼ੇ ਚਿਰ ਲਈ ਹੀ ਹੋਵੇ । ਸਾਧਾਰਨ ਸਹੀ , ਪਰ ਹੋਵੇ । ਕਹਿੰਦੇ ਖੜਿਆ ਤਾਂ ਪਾਣੀ ਵੀ ਸੜਾਂਦ ਮਾਰਨ ਲੱਗ ਜਾਂਦਾ । ਨਾਲੇ ਕਹਿਣ ਵਾਲਿਆਂ ਨੇ ਥੋੜੀ ਸੋਚਿਆ ਸੀ ਗੱਲ ਸਥਿਰ ਰਹੇਗੀ । ਪਰ, ਓਹ ਸਿਆਣੇ ਸੀ, ਜਾਣਦੇ ਸੀ ਗੱਲ ਦਾ ਮੈਟਾਫਰ ਅਕਸਰ ਸਥਿਰ ਰਹਿੰਦਾ ਹੈ । ਚਾਹੇ ਕੁੱਝ ਸਮੇਂ ਲਈ ਹੀ । ਤੇ ਏਹ ਸਮਾਂ ਯੁੱਗਾਂ 'ਚ ਹੁੰਦਾ, 'ਤੇ ਏਹ ਯੁੱਗ ਬੜੇ ਲੰਬੇ ਹੁੰਦੈ  ਪਰ ਸਥਿਰ ਨਹੀਂ । ਟਿਕਾਊ ਪਰ ਵੇਗ ਭਰੇ ਅਤੇ ਏਹ ਚੰਗੀ ਗੱਲ ਹੈ । ਮੈਨੂੰ ਚੰਗੀਆਂ ਗੱਲਾਂ ਪਸੰਦ ਨੇ । ਜ਼ਿੰਦਗੀ ਦੀ ਗੱਲ ਹੀ ਕਵਿਤਾ ਹੈ । ਮੈਟਾਫਰ ਵੱਖ ਹੋ ਸਕਦਾ ਹੈ । ਪਰ ਜ਼ਿੰਦਗੀ ਪ੍ਰਤਿ ਗੰਭੀਰ ਰਹਿਣਾ ਸਹੀ ਹੈ, ਚਾਹੇ ਕੁੱਝ ਯੁੱਗਾਂ ਲਈ ਹੀ । 'ਤ

ਚੱਕਰ / ਅਕਸ਼ਦੀਪ

ਸਾਨੂੰ ਪੜਨ ਲਈ ਵਿਰਾਸਤ ਵਿੱਚ ਬਣਵਾਸ ਮਿਲਿਆ ਏ ਥੋਡ਼ਾ ਕੁ ਯੁੱਧ 'ਤੇ ਯੁੱਧ ਭੂਮੀ 'ਦੀ ਸੁੱਕੀ ਭੋਇੰ 'ਤੇ ਸੜਦੀਆਂ ਲਾਸ਼ਾਂ ਅਤੇ ਚੰਦ ਕੁ ਵਸਤਰਹੀਣ ਤਸਵੀਰਾਂ ਕੰਧਾਂ 'ਤੇ ਉੱਕਰੀਆਂ ਸਮਸ਼ੀਰ ਦੀਆਂ ਕ੍ਰਿਤਾਂ ਕਵਿਤਾਵਾਂ ਕਲਾਵਾਂ ਅੱਖਰ ਗੱਲਾਂ ਬਾਤਾਂ  ? 'ਤੇ ਅਸੀਂ ਕੀ ਸਿਰਜ ਰਹੇ ਹਾਂ ਨਸਲ ਲਈ ? ਓਹੀ ਕੁੱਝ ? ਸਚਮੁੱਚ ਚੱਕਰ ਹੀ ਚਲਦਾ ਹੈ ਜ਼ਿੰਦਗੀ ਦਾ~

ਜਾਨਕੀ ਨੇ ਆਦਿ ਕਵੀ ਨੂੰ ਕਿਹਾ / ਨਵਤੇਜ ਭਾਰਤੀ

ਮੈਂ ਰਾਮ ਤੇ ਰਾਵਣ ਦੋਹਾਂ ਲਈ ਕੇਵਲ ਚੀਜ਼ ਹਾਂ ਇੱਕ ਨੇ ਜਿੱਤੀ ਹੈ ਦੂਜੇ ਨੇ ਚੁਰਾਈ ਹੈ ੦

ਹਕੀਕਤ / ਮਰਾਮ ਅਲਮਿਸਰੀ

ਕੁੜੀ ਨੇ ਮੰਗਿਆ ਮੁੰਡੇ ਤੋਂ ਇੱਕ ਖ਼ਾਬ ਪਰ ਓਹਨੇ ਦਿੱਤੀ ਹਕੀਕਤ ਓਦੋਂ ਤੋਂ ਹੀ ਹੈ ਓਹ ਇਕ ਦੁਖਿਆਰੀ ਮਾਂ ੦ ਅਨੁਵਾਦ : ਗੁਰਪ੍ਰੀਤ ਅਰਬ ਦੀ ਇਸ ਕਵਿਤਰੀ ਦੀਆਂ ਕੁੱਝ  ਕਵਿਤਾਵਾਂ ਦਾ ਪੰਜਾਬੀ ਅਨੁਵਾਦ ਗੁਰਪ੍ਰੀਤ ਮਾਨਸਾ ਦੁਆਰਾ ਸੰਪਾਦਨ ਕੀਤੀ ਕਿਤਾਬ ਦੂਰ ਦੇ ਪੰਛੀ ਚੋਂ ਵੀ ਮਿਲ ਜਾਵੇਗਾ ।

ਨਵਤੇਜ ਭਾਰਤੀ

ਪੂਰਨ ਹੋਣ ਦੀ ਧੁਨ ਵਿਚ ਮੈਂ ਜਿੰਨਾ ਸੀ ਓਨਾ ਵੀ ਨਾ ਹੋਇਆ ~

ਬੋਧ / ਨਿਰਮਲ ਦੱਤ

ਸ਼ਹਿਰ ਹੈ ਤੇਜ਼ ਧੁੱਪ ਹੈ ਟੈਲੀਫ਼ੋਨ ਦੇ ਖੰਭੇ ਦੀ ਸਿੱਧੀ ਛਾਂ 'ਚ ਬੱਸ ਦੇ ਆਉਣ ਤੱਕ ਰੁਕਿਆ ਹਾਂ; ਸੜਕ ਦੇ ਦੂਜੇ ਪਾਸੇ ਦੋ ਬੁੱਢੇ ਭਿਖਾਰੀ- ਅਦਨ ਦੇ ਬਾਗ਼ 'ਚੋਂ ਕੱਢੇ ਹੋਏ ਆਦਮ ਤੇ ਹੱਵਾ- ਬੜੀ ਹੀ ਬੇਵਸੀ ਵਿੱਚ ਬੈਠੇ ਗਾ ਰਹੇ ਨੇਂ ਕੋਈ ਭੁੱਖ ਦੀ ਰਿਚਾ ਕੋਈ ਦਰਦ ਦੀ ਆਇਤ; ਅਚਾਨਕ ਸੋਚਦਾ ਹਾਂ ਕਿ ਇਸ ਪਲ ਟੈਲੀਫ਼ੋਨ ਦੇ ਖੰਭੇ ਦੀ ਛਾਂ ਵਿੱਚ ਕੀ ਮੈਂਨੂੰ ਵੀ ਭਲਾ ਉਹ ਬੋਧ ਹੋ ਸਕਦੈ ਸਿਧਾਰਥ ਨੂੰ ਜੋ ਹੋਇਆ ਸੀ ਗਯਾ ਵਿੱਚ, ਬਿਰਖ ਦੇ ਹੇਠਾਂ ? ਸਤਿਕਾਰ ਨਾਲ ਫੇੱਸਬੁੱਕ ਕੰਧ ਤੋਂ ।

ਵੇਰਾ ਪਾਵਲੋਵਾ

ਵੇਰਾ ਪਾਵਲੋਵਾ ਰੂਸ ਦੀ ਚਰਚਿਤ ਕਵਿਤਰੀ ਦੀਆਂ ਕੁੱਝ ਕਵਿਤਾਵਾਂ ~ ੦ ੧ ਵੋਆਇਸ ਮੇਲ ਹੈ ਕਵਿਤਾ ਕਵੀ ਕਿਤੇ ਬਾਹਰ ਗਿਆ ਹੈ  ਸੰਭਾਵਨਾ ਹੈ ਨਾ ਮੁੜਨ ਦੀ ਕ੍ਰਿਪਾ ਕਰਕੇ ਆਪਣਾ ਸੁਨੇਹਾ ਛੱਡੋ ਗੋਲੀ ਦੀ ਆਵਾਜ਼ ਤੋਂ ਬਾਅਦ । ੦ ੨ ਇੱਕ ਪੱਲੜੇ ਖੁਸ਼ੀ ਦੂਜੇ ਦੁੱਖ ਕਿਉਂਕਿ ਦੁੱਖ ਦਾ ਭਾਰ ਹੈ ਜਿਆਦਾ ਏਸੇ ਲਈ ਉੱਪਰ ਉੱਠਦੀ ਜਾ ਰਹੀ ਏ ਖੁਸ਼ੀ । ੦ ਸਟੇ ਵੇਨ  ਸੇਮਯੋਰ ਨੇ ਵੇਰਾ ਦੀ ਕਵਿਤਾ ਨੂੰ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਪਾਠਕਾਂ ਦੇ ਰੁਬਰੂ ਕਰਵਾਇਆ । ਇਫ ਦੇਅਰ ਇਜ਼ ਸਮਥਿੰਗ ਟੂ ਡਿਜ਼ਾਇਰ   " ਅੰਗਰੇਜ਼ੀ ਅਨੁਵਾਦ ~ ੦ ੩ ਸਰਦੀਆਂ 'ਚ ਹੁੰਦੀ ਹਾਂ ਕੋਈ ਜਾਨਵਰ ਰੁੱਖ' ਬਸੰਤ 'ਚ ਗਰਮੀਆਂ 'ਚ ਪਤੰਗਾ ਤਾਂ ਪਰਿੰਦਾ ਹੁੰਦੀ ਹਾਂ ਪਤਝੜ 'ਚ ਮੈਂ ਹਾਂ ਔਰਤ ਵੀ ਹੁੰਦੀ ਹਾਂ ਬਾਕੀ ਵਕਤ ਮੈਂ ੦

ਸੁਰਚਾਪ / ਗੁਰਪ੍ਰੀਤ

ਉਰੇ ਆ ਕੰਨ ਕਰ ਤੈਨੂੰ ਇੱਕ ਗੱਲ ਦੱਸਾਂ ਉਹ ਕੁੱਝ ਫੁਸਫਸਾਈ ਤੇ ਉੱਚੀ 'ਵਾਜ਼ 'ਚ ਬੋਲੀ ਕੰਨਾ ਬਾਟੀ ਘੂਰਰ ਜੇ ਮੈਂ ਬੱਚਾ ਹੁੰਦਾ ਤਾਂ ਸਮਝ ਜਾਂਦਾ ਗੱਲ ਉਹਦੀ ।।