Skip to main content

Posts

Showing posts from October, 2017

ਪਰਦੀਪ

-ਪਰਦੀਪ 
ਜੇਕਰ ਸਾਰੇ ਬ੍ਰਹਿਮੰਡ ਦੇ 14 ਅਰਬ ਸਾਲ ਦੇ ਇਤਿਹਾਸ ਨੂੰ 14 ਸਾਲ ਦੇ ਬਰਾਬਰ ਮੰਨ ਲਈਏ... ਤਾਂ  ਧਰਤੀ ਨੂੰ ਬਣੇ ਹਜੇ 5 ਸਾਲ ਹੋਏ ਨੇ । ਧਰਤੀ ਤੇ ਪਹਿਲਾ ਜਿੰਦਾ ਜੀਵ (ਬੈਕਟੀਰੀਆ) 3 ਸਾਲ 8 ਮਹੀਨੇ ਪਹਿਲਾਂ ਵਿਕਸਿਤ ਹੋਇਆ । ਵੱਡੇ ਕਾਂਪਲੈਕਸ ਜੀਵ 7 ਮਹੀਨੇ ਪਹਿਲਾਂ ਵਿਕਸਿਤ ਹੋਏ । ਡਾਇਨਾਸੋਰ 3 ਹਫਤੇ ਪਹਿਲਾਂ ਖਤਮ ਹੋਏ । ਮਨੁੱਖ ਦਾ ਪੂਰੇ ਦਾ ਪੂਰਾ ਇਤਿਹਾਸ 3 ਮਿੰਟ ਪੁਰਾਣਾ ਏ । ਆਧੁਨਿਕ ਉਦਯੋਗਿਕ ਕ੍ਰਾਂਤੀ 6 ਸਕਿੰਟ ਪਹਿਲਾਂ ਹੋਈ । ਅਤੇ ਕਈ ਹਾਲੇ ਵੀ ਸੋਚਦੇ ਆ ਵੀ ਕੋਈ ਅਸਮਾਨੀ ਭਾਪਾ ਇਹ ਸਭ ਕੁਝ ਮਨੁੱਖ ਲਈ ਹੀ ਕਰ ਰਿਹਾ  -    ਨਰਿੰਦਰ ਧੀਮਾਨ                                                                                              
ਮੈਂ ਬਹੁਤ ਛੋਟਾ ਸੀ, ਪੜਨ ਲਿਖਣ 'ਚ ਦਿਲਚਸਪੀ ਦਿਖਾਉਣ ਲੱਗਿਆ ਸੀ ,ਇੱਕ ਵਾਰ ਮੇਰੇ ਪਿਤਾ ਜੀ ਨੇ ਮੇਰੇ ਹੱਥ 'ਚ ਇੱਕ ਕਿਤਾਬ ਰੱਖੀ ਤੇ ਕਿਹਾ "ਮੈਂ ਤੇਰਾ ਪਿਤਾ ਹਾਂ, ਪਰ ਏਹ ਤੇਰੀ ਗੁਰੂ ਹੈ " ਓਦੋਂ ਤੋਂ ਹੀ ਮੈਂ ਕਿਸੇ ਇਨਸਾਨ ਨੂੰ ਆਪਣਾ ਗੁਰੂ ਨਹੀਂ ਮੰਨ ਸਕਿਆ ~ ਗੀਤ ✿
ਪਿਆਰ ਹਮੇਸ਼ਾ ਤੁਹਾਡੇ ਪਿੱਛੇ ਚੱਲਦਾ ਹੈ। ਉਸਨੂੰ ਪਹਿਚਾਣਨ ਲਈ ਤੁਹਾਨੂੰ ਮੁੜਕੇ ਦੇਖਣਾ ਪੈਦਾਂ ਹੈ। ਮੁੜਕੇ ਦੇਖਣਾ, ਇੱਕ ਤਰੀਕੇ ਨਾਲ ਯਾਦ ਕਰਨਾ ਹੀ ਹੁੰਦਾ ਹੈ। ਯਾਦ ਕਰਨਾ, ਇੱਕ ਤਰਾਂ ਨਾਲ ਪਿਆਰ ਕਰਨਾ ਹੁੰਦਾ ਹੈ । ਬਿਨਾ ਯਾਦ ਕੀਤੇ ਪਿਆਰ ਸੰਭਵ ਨਹੀਂ   ~ ਗੀਤ ਚਤੁਰਵੇਦੀ✿

ਗੌਰੀ ਲੰਕੇਸ਼ ਦੀ ਆਖਰੀ ਸੰਪਾਦਕੀ

ਇਹ ਲਿਖਤ ਪੱਤਰਕਾਰ ਰਵੀਸ਼ ਕੁਮਾਰ ਨੇ ਹਿੰਦੀ ਵਿੱਚ ਪੋਸਟ ਕੀਤੀ ਸੀ, ਜਿਸ ਨੂੰ ਮੈਂ ਪੰਜਾਬੀ ਵਿੱਚ ਅਨੁਵਾਦ ਕਰ ਕੇ ਪੋਸਟ ਕਰ ਰਿਹਾ ਹਾਂ । ਗੌਰੀ ਲੰਕੇਸ਼ ਦੀ ਆਖਰੀ ਸੰਪਾਦਕੀ  ਰਸਾਲੇ ਦਾ ਨਾਮ 'ਗੌਰੀ ਲੰਕੇਸ਼' ਹੈ, 15 ਰੁਪਏ ਕੀਮਤ ਤੇ 16 ਪੰਨਿਆਂ ਦਾ ਇਹ ਰਸਾਲਾ ਹਰ ਹਫਤੇ ਨਿੱਕਲਦਾ ਹੈ । 13 ਸਤੰਬਰ ਦਾ ਆਖਰੀ ਅੰਕ ਗੌਰੀ ਲੰਕੇਸ਼ ਲਈ ਆਖਰੀ ਅੰਕ ਬਣ ਗਿਆ । ਅਸੀਂ ਆਪਣੇ ਦੋਸਤ ਦੀ ਮਦਦ ਨਾਲ ਉਹਨਾਂ ਦੀ ਆਖਰੀ ਸੰਪਾਦਕੀ ਦਾ ਹਿੰਦੀ ਵਿੱਚ ਅਨੁਵਾਦ ਕੀਤਾ ਹੈ । ਤਾਂ ਜੋ ਤੁਹਾਨੂੰ ਪਤਾ ਚੱਲ ਸਕੇ ਕਿ ਕੰਨੜ ਭਾਸ਼ਾ ਵਿੱਚ ਲਿਖਣ ਵਾਲੀ ਇਸ ਪੱਤਰਕਾਰ ਦੀ ਲਿਖਾਵਟ ਕਿਹੋ ਜਿਹੀ ਸੀ ਤੇ ਉਸਦੀ ਕਲਮ ਦੀ ਧਾਰ ਕਿਹੋ ਜਿਹੀ ਸੀ । ਹਰ ਅੰਕ ਵਿੱਚ ਗੌਰੀ 'ਕੰਡਾ ਹਾਗੇ' ਨਾਮ ਨਾਲ ਕਾਲਮ ਲਿਖਦੀ ਸੀ । ਇਸ ਦਾ ਅਰਥ ਹੁੰਦਾ ਹੈ "ਜਿਹੋ ਜਿਹਾ ਮੈਂ ਦੇਖਿਆ" । ਉਹਨਾਂ ਦੀ ਸੰਪਾਦਕੀ ਰਸਾਲੇ ਦੇ ਤੀਜੇ ਪੰਨੇ 'ਤੇ ਛੱਪਦੀ ਸੀ । ਇਸ ਵਾਰ ਦੀ ਸੰਪਾਦਕੀ 'ਫੇਕ ਨਿਊਜ਼' ( ਨਕਲੀ ਖਬਰ ) 'ਤੇ ਸੀ ਅਤੇ ਉਸ ਦਾ ਸਿਰਲੇਖ ਸੀ "ਫੇਕ ਨਿਊਜ਼ ਦੇ ਜ਼ਮਾਨੇ ਵਿੱਚ" । ਇਸ ਹਫ਼ਤੇ ਦੇ ਅੰਕ ਵਿੱਚ ਮੇਰੇ ਦੋਸਤ ਡਾ: ਵਾਸੂ ਨੇ ਗੋਇਬਲ ( Joseph Goebbels ) ਦੀ ਤਰ੍ਹਾਂ ਇੰਡੀਆ ਵਿੱਚ 'ਫੇਕ ਨਿਊਜ਼' ਬਣਾਉਣ ਦੀ ਫੈਕਟਰੀ ਬਾਰੇ ਲਿਖਿਆ ਹੈ । ਝੂਠ ਦੀਆਂ ਇਹੋ ਜਿਹੀਆਂ ਫੈਕਟਰੀਆਂ ਜਿਆਦਾਤਰ ਮੋਦੀ ਭਗਤ ਹੀ ਚਲਾਉਂਦੇ ਨੇ । ਝੂਠ