Skip to main content

Posts

Showing posts from January, 2020
ਆਖਦੇ ਨੇ, ਦੋ ਜੁਲਾਈ 1961 ਨੂੰ  ਖੁਦ ਨੂੰ ਗੋਲੀ ਮਾਰ ਕੇ ਖਤਮ ਕਰਨ ਤੋਂ ਪਹਿਲਾਂ ਇੱਕ ਸਾਲ ਹੈਮਿੰਗਵੇ ਨੇ ਖਾਲੀ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰਨ ਦਾ ਅਭਿਆਸ ਕੀਤਾ ਸੀ। ਕਿੰਨਾ ਔਖਾ ਹਜ਼ਮ ਹੁੰਦਾ ਜਦ ਦੂਜੀ ਗੱਲ ਇਹ ਵੀ ਧਿਆਨ ਚ ਆਉਂਦੀ ਹੈ ਕਿ ਇਹ ਉਹੀ ਹੈਮਿੰਗਵੇ ਸੀ  ਜਿਸਨੇ ਬੁੱਢਾ ਅਤੇ ਸਮੁੰਦਰ ਦਾ ਸੇੰਟਿਯਾਗੋ ਰਚਿਆ ਸੀ। ਇਹ ਉਹੀ ਗ੍ਰੀਨ ਹਿਲਸ ਆਫ਼ ਅਫਰੀਕਾ ਲਿਖਣ ਵਾਲਾ ਹੈ, ਜਿਸਨੇ ਇੱਕ ਇੱਕ ਪਾਤਰ ਘਟਨਾ ਨੂੰ ਅਫਰੀਕਾ ਦੇ ਜੰਗਲਾਂ ਵਿੱਚ ਜੀਉ ਕੇ ਲਿਖਿਆ ਸੀ। ਜਿਸਦੇ ਫ਼ੇਅਰਵੇਲ ਆਰਮਜ਼ ਨੂੰ  ਆਪਣੀ ਨਰਸ ਪ੍ਰੇਮਿਕਾ ਅਤੇ ਯੁੱਧ ਦਾ ਸਵੈ ਜੀਵਿਆ ਬਿ੍ਰਤਾਂਤ ਪ੍ਰਭਾਵਿਤ ਕਰਦਾ ਹੈ। ਹੈਮਿੰਗਵੇ ਦੇ ਚਾਰ ਵਿਆਹ ਹੋਏ ਅਤੇ ਸਫਲ ਅਸਫਲ ਪ੍ਰੇਮ ਸਬੰਧਾਂ ਦੀ ਤਾਂ ਗਿਣਤੀ ਹੀ ਨਹੀਂ। ਜਿਉਣ ਦੀ ਲਾਲਸਾ ਨਾਲ ਭਰੇ ਪਾਤਰ ਸਿਰਜਦਾ ਲੇਖਕ ਖੁਦ  ਜਿੰਦਗੀ ਵਿਚੋਂ ਵੀ ਕਿਸੇ ਹੋਰ ਬੇਹਤਰੀਨ ਜਿੰਦਗੀ ਦੀ ਤਲਾਸ਼ ਤੋਂ ਅੱਕਿਆ ਘੋਰ ਨਿਰਾਸ਼ਾ ਚ ਚਲਾ ਗਿਆ। ਹੈਮਿੰਗਵੇ ਦਾ ਇਕ ਜੀਵਨੀਕਾਰ ਲਿਖਦਾ ਹੈ ਕਿ ਇੱਕ ਵੇਲੇ ਓਹ ਸਾਰਾ ਕੁਝ ਪਾ ਲੈਣ ਦੀ ਲਾਲਸਾ ਰੱਖਦਾ ਦੂਜੇ ਹੀ ਪਲ ਇਸਤੋਂ ਬਿਲਕੁਲ ਉਲਟ ਕੁਝ ਵੀ ਨਾ ਹੋਣ ਦੀ। ਇਹ ਮਨੋਦਸ਼ਾ ਦਾ ਉਲਝਿਆ ਹੋਇਆ ਰੂਪ ਸੀ। ਹੈਮਿੰਗਵੇ ਦੀ  ਲੇਖਣੀ ਵਿਚ ਜਿੰਨ੍ਹੀ ਪੂਰਨਤਾ ਸੀ,  ਜਿੰਦਗੀ ਚ ਓਸ ਤੋਂ ਕਿਤੇ ਜਿਆਦਾ ਤਲਾਸ਼  ਸੀ। ਹੋ ਸਕਦਾ ਹੈ ਆਹੀ ਕਾਰਣ ਹੋਵੇ। ਹੈਮਿੰਗਵੇ ਇਸ ਕੜੀ ਦਾ ਪਹਿਲਾਂ ਜਾਂ ਆਖਰੀ ਲੇਖਕ ਨਹੀਂ, ਸਿਲਵੀਆ ਪਲਾਥ, ਡਿ ਨੇਰਵਲ,
ਇਹ ਬੰਦਾ ਕਮਾਲ ਸੀ। ਇੱਕ ਦਮ ਕਲੀਅਰ। ਕਲਪਨਾ ਦਾ ਘੇਰਾ ਏਨਾ ਵੱਡਾ ਕਿ ਕੁਝ ਵੀ ਕਰ ਸਕਦਾ,  ਨਿਓਜ਼ ਵੀਕ ਨੇ ਓਜ਼ ਨੂੰ ਇੱਕ ਇੰਟਰਵਿਊ ਵਿਚ ਪੁੱਛਿਆ ਸੀ ਕਿ ਤੁਸੀ  ਕਦੇ ਆਪਣੀ ਮਾਂ ਦੀ ਅਵਾਜ਼ ਸੁਣਦੇ ਹੋ( ਓਜ਼ ਜਦ ਬਾਰ੍ਹਾਂ ਸਾਲ ਦੀ ਸੀ ਓਦੋਂ ਓਜ਼ ਦੀ ਮਾਂ ਦਾ ਨੇ ਆਤਮਹੱਤਿਆ ਕਰ ਲਈ ਸੀ) ਤਾਂ ਓਜ਼ ਦਾ ਜਵਾਬ ਸੀ, ਹਾਂ!!! ਕਦੇ ਕਦੇ। ਮੈਂ ਕਾਫੀ ਵਾਰ ਮਰੇ ਲੋਕਾਂ ਦੀਆਂ ਆਵਾਜ਼ਾਂ ਸੁਣਦਾ ਹਾਂ। ਮੇਰੇ ਲਈ ਮਰੇ ਹੋਏ ਲੋਕ ਬਹੁਤ ਮਹੱਤਵਪੂਰਨ ਹਨ। ....ਏ ਟੇਲ ਆਫ ਲਵ ਐਂਡ ਡਾਰਕਨੈਸ ਲਿਖਦਿਆਂ ਤਾਂ ਮੈਂ ਇੱਕ ਤਰ੍ਹਾਂ ਇਹਨਾਂ ਮਰੇ ਲੋਕਾਂ ਨੂੰ ਆਪਣੇ ਘਰ ਕਾਫੀ ਤੇ ਹੀ ਸੱਦ ਲਿਆ ਸੀ। ਮੈਂ ਕਿਹਾ ਆਓ ਬੈਠੋ, ਕਾਫੀ ਪੀਂਦਿਆਂ ਕੁਝ ਗੱਲਾਂ ਕਰਦੇ ਹਾਂ, ਤੁਹਾਡੇ ਜਿਉਂਦਿਆ ਤਾਂ ਆਪਾਂ ਜਿਆਦਾ ਗੱਲਾਂ ਨਹੀ ਸਨ ਕੀਤੀਆਂ। ਅਸੀ ਫੇਰ ਰਾਜਨੀਤੀ ਬਾਰੇ ਗੱਲਾਂ ਕੀਤੀਆਂ, ਹੁਣੇ ਹੁਣੇ ਘਟੀਆਂ ਘਟਨਾਵਾਂ ਬਾਰੇ ਗੱਲਾਂ ਕੀਤੀਆਂ...  ਟੇਲ ਆਫ ਲਵ ਐਂਡ ਡਾਰਕਨੈਸ ਓਜ਼ ਦੀ ਆਤਮਕਥਾ ਸੀ(2002) ਜਿਹੜੀ 28 ਤੋਂ ਜਿਆਦਾ ਭਾਸ਼ਾਵਾਂ ਵਿਚ ਅਨੁਵਾਦ ਤੇ ਪ੍ਰਕਾਸ਼ਿਤ ਹੋਈ।  "ਮੈਨੂੰ ਲਗਦਾ ਹੈ ਹਰ ਇਨਸਾਨ ਅੰਦਰ ਓਹ ਬੱਚਾ ਵੱਸਦਾ ਹੈ ਜਿਹੜਾ ਸੱਚੀ ਹੀ ਕਦੇ ਬੱਚਾ ਸੀ। ਕੁਝ ਲੋਕਾਂ ਅੰਦਰ ਤੁਹਾਨੂੰ ਅੱਜ ਵੀ ਓਹ ਜਿਉਂਦਾ ਦਿੱਖ ਜਾਂਦਾ ਹੈ, ਜਦਕਿ ਕੁਝ ਲੋਕ ਆਪਣੇ ਅੰਦਰ ਓਸ ਬੱਚੇ ਦੀ ਲਾਸ਼ ਚੁੱਕੀ ਫਿਰਦੇ ਹਨ।" - ਸੱਚਮੁੱਚ ਹਰ ਇੱਕ ਕੋਲ ਆਪਣੇ ਹਿੱਸੇ ਦਾ ਬੱਚਾ ਹੈ ਅੰਦਰ,