Skip to main content

Posts

Showing posts with the label ਨਵਤੇਜ ਭਾਰਤੀ

ਵੱਡਾ ਕਵੀ ਉਹ ਹੈ ਜੋ ਪੁਰਾ ਹੋ ਕੇ ਅਧੂਰਾ ਹੁੰਦਾ ਹੈ

ਬਾਬੇ ਨਵਤੇਜ ਭਾਰਤੀ ਨਾਲ ਗੱਲਾਂ ਕਰਨੀਆਂ ਤੇ ਨਾਲ-ਨਾਲ ਤੁਰਨਾ ਮਾੜੇ ਵਿੱਤ ਦਾ ਕੰਮ ਨਹੀਂ । ਅਕਸਰ ਏਨੀਆਂ ਖੂਬਸੂਰਤ ਗੱਲਾਂ ਹੁੰਦੀਆਂ ਕਿ ਅਵਸਥਾ ਹੀ ਬਦਲ ਜਾਂਦੀ ।  ਨਵਤੇਜ ਭਾਰਤੀ ਨਾਲ ਗੱਲਾਂ ਦਾ I ਇਕ ਅੰਸ਼ :   ਪਰਦੀਪ : ਹਾਕ ਮਾਰਿਆ ਕਰੋ,ਬਾਬੇ ਹਾਕ ਮਾਰਦੇ ਹੁੰਦੇ ਨੇ,ਕਵਿਤਾ ਉੱਤਰੀ ਹੈ । ਨਵਤੇਜ਼ ਭਾਰਤੀ : ਸ਼ਬਦਾਂ ਦੇ ਕਾਸੇ ਤਿਆਰ ਰੱਖੋ ਪਰਦੀਪ : ਕਵਿਤਾ ਧੁਨੀ ਮੇਰੀ ਜਨਣੀ ਹੈ ਮਹਾਂ ਧਮਾਕਾ ਮੇਰਾ ਜਨਮਸਥਲ ਮੈਂ ਆਪਣੇ ਸਾਹ ਦੇ ਅਕਾਰ ਜੇਡਾ ਹਾਂ ਤਲਾਸ਼ ਦੇ ਅਮੁਕ ਪੈਂਡੇ ਦਾ ਸ਼ਾਨਦਾਰ ਰਾਹੀ ਜਿਸਦੇ ਅੰਦਰ ਚੇਤਨਾ ਪ੍ਰਛਾਂਵੇ ਰਹਿਤ ਮੈੰ ਭਿੰਨ ਅਭਿੰਨ ਦੇ ਵਿਚਕਾਰ ਵਾਹੀ ਲੀਕ ਆਪਣੇ ਅਹੰ ਨਾਲ ਜਿਉਂਦਾ ਜਿਸ ਤਰ੍ਹਾਂ ਸਾਰਾ ਬ੍ਰਹਮ ਜਿਉਂਦਾ ਆਪਣੇ ਅਹੰ ਨਾਲ। ਨਵਤੇਜ਼ ਭਾਰਤੀ : ਆਪਣੇ ਅਹੰ ਨਾਲ ਜਿਉਂਦਾ ਸੋਹਣੀ ਗੱਲ ਹੈ ਕਵੀ, ਅਹੰ ਹੋਣਾ ਹੈ। ਪਰਦੀਪ : ਅਹੰ ਗਤੀ ਹੈ ਪਦਾਰਥ ਦੀ ਨਵਤੇਜ਼ ਭਾਰਤੀ : ਰਹਾਓ ਵੀ ਹੈ ਘੁੰਮਦੇ ਵਰੋਲੇ ਅੰਦਰ ਪਰਦੀਪ : ਰਹਾਓ ਸ਼ੁਧ ਚੇਤਨਾ ਹੈ ਨਵਤੇਜ਼ ਭਾਰਤੀ : ਹੋਣ ਦੀ ਲੀਲਾ ਅਸ਼ੁਧ ਚੇਤਨਾ ਦੀ ਹੈ, ਮੈੰ ਅਸ਼ੁਧ ਚੇਤਨਾ ਦਾ ਗੀਤ ਹਾਂ ਪਰਦੀਪ : ਕੁਝ ਪੁੱਛਾਂ ? ਆਗਿਆ ਦੇਵੋ। ਨਵਤੇਜ਼ ਭਾਰਤੀ : ਤੂੰ ਪੁਛ ਹੀ ਲਿਆ  ਹਾਲਾਤ ਤਾਂ ਉੱਤਰ ਵੀ ਤੇਰੇ ਕੋਲ ਹੈ, ਤੁਸੀਂ ਉਹੀ ਪੁੱਛਦੇ ਹੋ, ਜੀਹਦਾ ਉਤਰ ਤੁਹਾਡੇ ਕੋਲ ਹੁੰਦਾ ਹੈ। ਪਰਦੀਪ : ਨਾ, ਏਸ ਕਰਕੇ ਬਿਲਕੁਲ ...

ਕਵਿਤਾ ਹੀ ਦੇ ਸਕਦਾ ਹਾਂ

ਤੁਹਾਡਾ ਦਿਨ ਮਿਠਾਸ ਨਾਲ ਭਰ ਜਾਂਦਾ ਹੈ ਜਦੋਂ ਤੁਸੀਂ ਆਪਣੇ ਸਮੇਂ ਦੇ ਸੂਖਮ ਤੇ ਸਹਿਜ ਇਨਸਾਨ ਨਾਲ ਗੱਲ ਕਰਦੇ ਹੋ। ਨਵਤੇਜ ਭਾਰਤੀ ਦੀ ਲੀਲ੍ਹਾ ਵੱਖਰੀ ਹੈ। ਮੈਂ ਚਹੁੰਦਾ ਹਾਂ ਉਹ ਸਵੈ ਜੀਵਨੀ ਲਿਖਣ,ਸੋ ਗੱਲਾਂ ਤੁਰ ਪਈਆਂ,ਮੇਰੀ ਭਾਰਤੀ ਜੀ ਨਾਲ ਜੋ ਗੱਲ ਹੋਈ,ਉਸਦਾ ਇੱਕ ਹਿੱਸਾ ਤੁਹਾਡੇ ਲਈ । ਪਰ ਦੀਪ :- ਪ੍ਰਣਾਮ !  ਨਵਤੇਜ ਭਾਰਤੀ :- ਪ੍ਰਣਾਮ, ਉਦਾਸ ਕਵੀ ! ਪਰ ਦੀਪ :- ਆੜੀ, ਤੁਸੀਂ ਕਦੇ ਸਵੈ ਜੀਵਨੀ ਬਾਰੇ ਸੋਚਿਆ? ਨਵਤੇਜ ਭਾਰਤੀ -ਦਸ ਕੁ ਵਰ੍ਹੇ ਪਹਿਲਾਂ ਪੰਜਾਬੀ ਯੂਨੀਵਰਸਿਟੀ ਨੇ ਇਹ ਕੰਮ ਦਿੱਤਾ ਸੀ। ਦੋ ਤਿੰਨ ਵਰ੍ਹੇ ਉਹ ਯਾਦ ਕਰਵਾਉਂਦੇ ਰਹੇ। ਹਾਰ ਕੇ ਚੁਪ ਕਰ ਗਏ। ਲਿਖਣ ਵਾਲੀ ਕੋਈ ਗੱਲ ਨਹੀਂ ਹੈ । ਪਰ ਦੀਪ :-ਮੈਂ ਹੱਥ 'ਚ ਕੁਦਾਲ ਲੈ ਕੇ ਖੜ੍ਹਾ ਹਾਂ। ਸਮਝ ਨਹੀਂ ਆਉਂਦੀ,ਕਿੱਥੋਂ ਪੁੱਟਾਂ ਤੁਹਾਨੂੰ? ਨਵਤੇਜ ਭਾਰਤੀ :-ਸਿੱਧਾ ਸਰਲ ਜਿਹਾ ਜੀਵਿਆ ਹਾਂ, ਦਿਲਚਸਪੀ ਵਾਲੀ ਕੋਈ ਗੱਲ ਨਹੀਂ। ਆਲਸੀ ਵੀ ਹਾਂ ।  ਪਰ ਦੀਪ :-ਚੂੰਕਿ ਸਾਨੂੰ ਸਧਾਰਣਤਾ ਦੀ ਆਦਤ ਨਹੀਂ,ਇਹ ਆਪਣੇ ਆਪ  ਚ ਹੀ ਦਿਲਚਸਪ ਹੋ ਜਾਏਗੀ । ਗਨੀਮਤ ਹੈ ਕਿ ਆਲਸੀ ਵੀ ਹੋ,ਚੰਗਾ ਲਿਖਿਆ ਜਾਵੇਗਾ । ਕਾਹਲੇ ਲੋਕ ਸਵੈ ਜੀਵਨੀ ਨਹੀਂ ਲਿਖ ਸਕਦੇ । ਨਵਤੇਜ ਭਾਰਤੀ :-ਸਹੀ ਹੈ।  ਸਾਧਾਰਣ ਸ਼ਾਇਦ ਕੁਝ ਵੀ ਨਹੀਂ ਹੁੰਦਾ। ਪਰ ਆਪਣੇ ਆਪ ਬਾਰੇ ਲਿਖਣ ਦੀ ਝਿਜਕ ਵੀ ਹੈ। ਪਰ ਦੀਪ :-ਘੂੰਗਟ ਚੱਕ ਓ ਸੱਜਣਾ,ਹੁਣ ਸ਼ਰਮਾਂ ਕਾਹਦੀਅਾਂ ਰੱਖੀਅਾਂ ਨੇ... ਨਵਤੇਜ ਭਾਰਤੀ :- ਹੁਣ ਉਸ ...