Skip to main content

ਦੁਨੀਆ ਭਰ ਦੇ ਤਮਾਮ ਖ਼ੂਬਸੂਰਤ ਖ਼ਤ ( ੧)

ਪਿਆਰੇ ਬਾਈ... 

ਮੈਂ ਜਵੀਲੋ ਦੇ ਸਫ਼ਰ ਦੀਆਂ ਗੱਲਾਂ ਤੈਨੂੰ ਦੱਸਣਾ ਚਾਹੁੰਦਾ, ਇਹ ਓਹੀ ਪਿੰਡ ਹੈ ਜਿੱਥੇ ਲਾਇਬਰਮੈਨ  ਲੰਬੇ ਸਮੇਂ ਤਕ ਆਪਣੀ ਆਖਰੀ ਪ੍ਰਦਰਸ਼ਨੀ ਲਈ ਤਸਵੀਰ ਦੇ ਚਿੰਤਨ ਲਈ ਰੁਕਿਆ - ਓਹੀ ਤਸਵੀਰ ਜਿਸ  ਵਿਚ ਧੋਬਣਾ ਨੇ। ਓਹ ਜਗ੍ਹਾ ਜਿੱਥੇ ਟਰਮਿਉਲ  ਅਤੇ ਜੁਯਲੁਸ ਬਾਖਯੁਜ਼ੇਨ ਨੇ ਕੁਝ ਸਮਾਂ ਲੰਘਾਇਆ।


ਕਲਪਨਾ ਕਰ ਕੀ ਸਵੇਰ ਦੇ ਤਿੰਨ ਵਜੇ ਮੈਂ ਇਕ ਖੁੱਲ੍ਹੀ ਗੱਡੀ ਚ ਧਰਤੀ ਦੀ ਸੈਰ ਤੇ ਸੀ (ਮੈਂ ਆਪਣੇ ਮਕਾਨ ਮਾਲਿਕ ਨਾਲ ਗਿਆ ਸੀ ਜੀਹਨੇ ਅਸੇਨ ਦੇ ਬਜ਼ਾਰ ਜਾਣਾ ਸੀ।) ਅਸੀਂ ਸੜਕ ਦੇ ਕਿਨਾਰੇ ਜਿਸਨੂੰ ਓਹ ਡਾਇਕ ਆਖਦੇ ਨੇ ਤੇ ਚਲ ਰਹੇ ਸੀ; ਇਥੇ ਮਿੱਟੀ ਨਹੀਂ ਚਿੱਕੜ ਦਾ ਢੇਰ ਸੀ ਪਰ ਬਜ਼ਰੀ ਤੋਂ ਬਿਹਤਰ ਸੀ... 

ਸਵੇਰੇ ਜਦੋਂ ਦਿਨ ਉੱਗਣ ਲਗਿਆ, ਇਧਰ ਓਧਰ ਧਰਤੀ ਤੇ ਖਿਲਰੀਆਂ ਝੋਪੜੀਆਂ ਵਿਚੋਂ ਮੁਰਗਿਆਂ ਨੇ ਬੋਲਣਾ ਸ਼ੁਰੂ ਕਰ ਦਿੱਤਾ। ਓਹ ਸਾਰੀਆਂ ਝੋਪੜੀਆਂ ਜਿੰਨ੍ਹਾਂ ਕੋਲ ਦੀ ਐਸੀ ਲੰਘੇ ਪਾਪੂਲਰ ਦੇ ਮਟਮੈਲੇ ਰੁੱਖਾ ਨਾਲ ਘਿਰੀਆਂ ਸਨ, ਜਿਨ੍ਹਾਂ ਦੇ ਪੀਲੇ ਪੱਤਿਆਂ ਝੜਨ ਦੀ ਵੀ ਆਵਾਜ਼ ਆਉਂਦੀ। ਛੋਟੇ ਜਿਹੇ ਕਬਰਿਸਤਾਨ ਵਿਚ ਇਕ ਪੁਰਾਣਾ ਟੁੱਟਿਆ ਹੋਇਆ ਥੰਮ ਸੀ ਜਿਸਦੇ ਆਲੇ ਦੁਆਲੇ ਅਤੇ ਵਿਚਕਾਰ ਝਾੜੀਆਂ ਸਨ। ਧਰਤੀ ਦਾ ਸਾਦਾ ਦ੍ਰਿਸ਼; ਮੱਕੀ ਦੇ ਖੇਤ, ਇਹ ਸਭ ਹੂਬਹੂ ਓਵੇਂ ਜਿਹਾ ਹੀ ਸੀ ਜਿਵੇਂ ਦਾ ਸੋਹਣਾ ਕੋਰੋ ਨੇ ਬਣਾਇਆ ਸੀ। ਬਿਲਕੁਲ ਉਵੇਂ ਜਿਹਾ ਅਨੰਤ, ਰਹੱਸਮਈ, ਅਤੇ ਸ਼ਾਂਤ ਜਿਵੇਂ ਉਸਨੇ ਰੰਗਿਆ। ਜਦੋਂ ਅਸੀ ਜਵੀਲੂ ਪੁੱਜੇ ਸਵੇਰ ਦੇ ਛੇ ਵਜ ਆਏ ਤੇ ਹਲੇ  ਵੀ ਕਾਫ਼ੀ ਹਨੇਰਾ ਸੀ। ਮੈਂ ਏਨੀ ਸਵੇਰੇ ਸੱਚੀ ਕਾਰੋ ਨੂੰ ਚਿਤਰਦਿਆਂ ਜਿਹਾ ਦੇਖਿਆ...
 
                       ਤਸਵੀਰ : ਪਿੰਟ੍ਰਸਟ ਤੋਂ


           ਪਿੰਡ ਦੀ ਸੈਰ ਅਨੋਖੀ ਸੀ, ਘਰਾਂ ਦੀ ਕਾਈ ਨਾਲ ਲੱਦੀਆਂ ਛੱਤਾਂ, ਅਸਤਬਲ, ਭੇਡਾਂ ਅਤੇ ਗਾਵਾਂ ਦੇ ਛੱਤੇ ਹੋਏ ਵਾੜੇ ਸਭ ਕੁਝ ਭਰਿਆ ਜਿਹਾ ਸੀ। ਅੱਗਿਓ ਖੁੱਲ੍ਹੇ ਮਕਾਨ ਪਿੱਤਲ ਲੱਦੇ ਬਲੂਤ ਦੇ ਰੁੱਖਾਂ ਵਿਚਕਾਰ ਸ਼ਾਨਦਾਰ ਲੱਗ ਰਹੇ ਸਨ। ਕਾਈ ਦਾ ਸੁਨਿਹਰਾ ਹਰਾ ਰੰਗ ਭੋਇੰ ਦਾ ਲਾਲ ਜਾ ਨੀਲਾ ਪੀਲਾ ਗੂੜ੍ਹਾ ਫਿੱਕਾ ਸਲੇਟੀ ਰੰਗ ਮੱਕੀ ਦੇ ਖੇਤਾਂ ਦਾ ਬਿਆਨ ਤੋਂ ਪਰੇ ਹਰਾ ਰੰਗ, ਰੁੱਖਾਂ ਦੇ ਗਲੇ ਤਣਿਆ ਦਾ ਕਾਲਾ ਰੰਗ ਪਤਝੜ ਦੇ ਚੱਕਰਦਾਰ ਸੁਨਿਹਰੇ ਪੱਤਿਆਂ ਦੀ ਬਰਸਾਤ ਜਿਹੜੀ ਲਗਤਾਰ ਵਰ ਰਹੀ ਸੀ, ਦੇ ਵਿਰੋਧ ਚ ਖੜਿਆ ਸੀ। ਇੰਝ ਲੱਗਿਆ ਜਿਵੇਂ ਓਹਨਾ ਖੁਦ ਨੂੰ ਹਵਾ ਚ ਲਹਿਰਾਉਣ ਲਈ ਢਿੱਲਾ ਛੱਡ ਦਿੱਤਾ ਹੋਵੇ। ਚਾਨਣ ਖ਼ਦੰਗ, ਸਨੋਬਰ, ਨਿੰਬੂਆਂ ਅਤੇ ਸੇਬਾਂ ਦੇ ਰੁੱਖਾਂ ਤੋਂ ਛਣ ਕੇ ਆ ਰਿਹਾ ਸੀ...

ਅਸਮਾਨ ਸਾਫ਼ ਸ਼ੁੱਧ ਸੀ ਪਰ ਸਫੈਦ ਨਹੀਂ, ਹਲਕੀ ਚਿੱਟੀ ਲਾਲੀ  ਨਾਲ ਚਮੀਕਲਾ, ਨੀਲਾ, ਪੀਲਾ ਰਿਫਲੇਕਟ ਕਰਦਾ ਹੋਇਆ। ਹਰ ਇਕ ਜਗ੍ਹਾ ਵਿਚੋਂ ਮਹਿਸੂਸ ਹੋ ਰਿਹਾ ਸੀ, ਧੁੰਦਲਾ ਤੇ ਹਲਕੀ ਧੁੰਦ ਨਾਲ ਘੁਲਦਾ ਮਿਲਦਾ ਜਿਹਾ ਉਸ ਨਾਜ਼ੁਕ ਧੁੱਪ ਚ ਖੋ ਜਾਂਦਾ...

ਮੈਨੂੰ ਜਵਿਲੋ ਵਿਚ ਇਕ ਵੀ ਚਿੱਤਰਕਾਰ ਨਹੀਂ ਮਿਲਿਆ। ਪਤਾ ਨਹੀਂ ਕਿਓਂ। ਓਥੋਂ ਦੇ ਲੋਕਾਂ ਨੇ ਮੈਨੂੰ ਦੱਸਿਆ ਕਿ ਸਰਦੀਆਂ ਚ ਓਹ ਏਥੇ ਨਹੀਂ ਆਉਂਦੇ ਜਦਕਿ ਮੇਰੀ ਇੱਛਾ ਸੀ ਕਿ ਨੇ ਸਰਦੀਆਂ ਚ ਏਥੇ ਰਹਾਂ। ਏਥੇ ਕੋਈ ਚਿੱਤਰਕਾਰ ਹੈ ਵੀ ਤਾਂ ਨਹੀਂ ਸੀ... ਮੈ ਸੋਚਿਆ ਮੈਨੂੰ ਆਪਣੇ ਮਕਾਨ ਮਾਲਿਕ ਦੇ ਮੁੜਨ ਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ ਤੇ ਪਹਿਲਾਂ ਜਾਕੇ ਰਸਤੇ ਚ ਕੁਝ ਰੇਖਾ ਚਿੱਤਰ ਬਣਾਉਣੇ ਚਾਹੀਦੇ ਹਨ। ਮੈਂ ਸੇਬ ਦੇ ਉਸ ਛੋਟੇ ਬਾਗ਼ ਦੀ ਤਸਵੀਰ ਬਣਾਉਣ ਲੱਗਾ ਜਿੱਥੇ ਲਾਇਬਰਮੈਨ ਨੇ ਓਹ ਵੱਡੀ ਤਸਵੀਰ ਬਣਾਈ ਸੀ ਅਤੇ ਤੈਅ ਕੀਤਾ ਕਿ ਉਸੇ ਰਸਤੇ ਮੁੜਾਂਗਾ ਜਿਸ ਰਸਤੇ ਤੋਂ ਸਵੇਰੇ ਆਏ ਸੀ। ਇਸ ਵੇਲੇ ਇਸ ਪਿੰਡ ਦੇ ਆਲੇ ਦੁਆਲੇ ਕੁਝ ਹੋਰ ਨਹੀਂ ਬਿਨਾ ਇਹਨਾ ਮੱਕੀ ਦੇ ਖੇਤਾਂ ਦੇ... ਜਿੱਥੇ ਤੱਕ ਦੇਖੋ ਹਰੇ ਤੋਂ ਵੀ ਹੋਰ ਹਰਾ ਦਿਖਦਾ ਹੈ ਅਤੇ ਇਸਦੇ ਉਪਰ ਸੋਹਣਾ ਹਲਕਾ ਚਿੱਟਾ ਅਸਮਾਨ, ਕੁਝ ਇਹੋ ਜਿਹਾ ਜਿਸਨੂੰ ਤੁਸੀਂ ਵਾਹ ਨਹੀਂ ਸਕਦੇ... 

ਹਰੀ ਭਰੀ, ਸਮਤਲ ਕਦੇ ਨਾ ਖਤਮ ਹੋਣ ਵਾਲੀ ਧਰਤੀ ਅਤੇ ਸਾਫ਼ ਅਸਮਾਨ ਦਾ ਪਿਆਰਾ ਨੀਲਾ ਸਫੈਦ ਰੰਗ, ਜ਼ਮੀਂ ਚੋਂ ਪੁੰਘਰਦੀ ਮੱਕੀ... ਇਹੀ ਹੈ ਦ੍ਰੇਥੇਂ ਦੀ ਖੁਸ਼ਹਾਲ ਉਪਜਾਊ ਤੇ ਖ਼ੂਬਸੂਰਤ ਧੁੰਦ ਨਾਲ ਭਰੀ ਫਿਜ਼ਾ। ਯਾਦ ਕਰ ਬ੍ਰਾਇਨ ਦੀ ਓਹ ਕ੍ਰਿਤ Le dernier jour de la , ਕੱਲ੍ਹ ਮੈਨੂੰ ਲੱਗਿਆ ਇਸ ਤਸਵੀਰ ਨੇ ਅਰਥ ਜਿਵੇਂ ਅੱਜ ਗ੍ਰਹਿਣ ਕੀਤੇ ਹੋਣ।

ਵਿਚਾਰਾ ਦ੍ਰੇਥੇਂ - ਹੈਗਾ ਤਾਂ ਓਹੀ ਪਰ ਹੁਣ ਕਾਲੀ ਜ਼ਮੀਂ ਹੋਰ ਕਾਲੀ ਹੋ ਗਈ ਹੈ। ਸੁਰਮੇ ਵਾਂਙ ਵਾਹੇ ਖੇਤਾਂ ਦੀ ਲਾਲੀ ਕਾਲੇ ਰੰਗ ਦੀ ਨਹੀਂ ਸਗੋਂ ਦੁਖ ਚ ਵਧਦੀ ਉਮਰ ਜਿਹੀ ਹੈ ਜਿਹੜੀ ਲਗਾਤਾਰ ਝਾੜੀਆਂ ਵਿੱਚੋਂ ਸੜ ਰਹੀ ਹੈ। 

ਹਰ ਪਾਸੇ ਗੌਰ ਕੀਤਿਆ ਮਹਿਸੂਸ ਹੁੰਦਾ ਕਿ ਹਾਲਾਤਾਂ ਨੇ ਇਹਨਾ ਦੇ ਲੰਬੇ ਪਿਛੋਕੜ ਨੂੰ ਪ੍ਰਭਾਵਿਤ ਕੀਤਾ ਹੋਣਾ।
ਕੋਲੇ ਦੀ ਦਲਦਲ ਨੂੰ, ਘਾਹ ਦੀਆਂ ਝੁੱਗੀਆਂ ਨੂੰ, ਉਸ ਉਪਜਾਊ ਜ਼ਮੀਂ ਨੂੰ, ਸਾਰੇ ਪੁਰਾਣੇ ਘਰਾਂ ਤੇ  ਚਾਵਲ ਦੇ ਕੋਠਿਆਂ ਨੂੰ,  ਭੇਡਾਂ ਦੇ ਵਾੜਿਆ ਸਣੇ ਕਿੰਨੀਆਂ ਹੀ ਕਾਈ ਵਾਲੀਆਂ ਛੱਤਾਂ ਨੂੰ...

ਜੇਕਰ ਅਸੀਂ ਇਸ ਵਿਸ਼ਾਲਤਾ ਨੂੰ ਵੱਖਰਾ ਕਰਕੇ ਦੇਹ ਤੇ ਪਏ ਧੱਬਿਆਂ ਨੂੰ ਦੇਖੀਏ ਤਾਂ ਓਥੇ ਵੀ ਅਨੇਕਾਂ ਛੋਟੇ ਛੋਟੇ ਬਿੰਦੂ ਮਿਲਣੇ। ਮੈਂ ਇਕ ਪੁਰਾਣੇ ਗਿਰਜ਼ਾ ਘਰ ਦੇ ਕੋਲੋਂ ਲੰਘਿਆ ਤਾਂ ਮਹਿਸੂਸ ਕੀਤਾ ਕਿ ਇਹ ਮਿਲੇਂਟ ਦੀ ਲਕਸਮਬਰਗ ਚ ਬਣਾਈ ਤਸਵੀਰ  The Church at Gréville in ਜਿਹਾ ਸੀ। 

ਇਥੇ ਕੁਦਾਲ ਚੁੱਕੀ ਛੋਟੇ ਕਿਸਾਨ ਦੀ ਥਾਂਵੇਂ ਆਪਣੇ ਇੱਜੜ ਨਾਲ ਝਾੜੀਆਂ ਦੇ ਕਿਨਾਰੇ ਇੱਕ ਆਜੜੀ ਮੁੰਡਾ ਸੀ। ਪਿਛੋਕੜ ਵਿਚ ਸਮੁੰਦਰ ਦੀ ਜਗ੍ਹਾ ਪਾਣੀ ਮੱਕੀ ਦਾ ਸਾਗਰ ਸੀ। ਲਹਿਰਾਂ ਦੀ ਥਾਂ ਵਾਹੇ ਹੋਏ ਖੇਤ। ਪਰ ਦ੍ਰਿਸ਼ ਓਹੀ ਸੀ। ਓਦੋਂ ਮੈਂ ਇਕ ਕਿਸਾਨ ਨੂੰ ਦੇਖਿਆ ਸਖ਼ਤ ਮਿਹਨਤ ਕਰਦਿਆਂ। ਇਕ ਸੀ ਰੇਤ ਦੀ ਗੱਡੀ, ਕੁਝ ਹੋਰ ਆਜੜੀ ਸੜਕ ਠੀਕ ਕਰਨ ਵਾਲੇ ਮਜ਼ਦੂਰ ਤੇ ਗੋਹਾ ਢੋਣ ਵਾਲੀ ਗੱਡੀ।

ਸੜਕ ਕਿਨਾਰੇ ਇੱਕ ਛੋਟੀ ਜਿਹੀ ਸਰਾਂ ਚ ਮੈਂ ਇਕ ਬੁੱਢੀ ਦਾ ਸਕੈਚ ਬਣਾਇਆ ਜਿਹੜੀ ਚਰਖ਼ੇ ਕੋਲ ਬੈਠੀ ਸੀ। ਇਕ ਗੂੜ੍ਹਾ ਦ੍ਰਿਸ਼; ਜਿਹੜਾ ਕਿਸੇ ਦੂਜੇ ਦ੍ਰਿਸ਼ ਚੋਂ ਆਇਆ ਹੋਵੇ। ਇਕ ਛੋਟਾ ਹਨੇਰ ਦ੍ਰਿਸ਼ ਜਿਸ ਸਾਹਮਣੇ ਇਕ ਚਮਕਦਾਰ ਖਿੜਕੀ ਜਿਸ ਵਿਚ ਇਕ  ਸੋਹਣਾ ਸਾਫ਼ ਅਸਮਾਨ ਅਤੇ ਇਕ ਓਹ ਛੋਟਾ ਰਸਤਾ ਜਿਹੜਾ ਨਰਮ ਹਰੀ ਘਾਹ ਵਿਚੋਂ ਦੀ ਜਾਂਦਾ ਸੀ ਜਿੱਥੇ ਕੁਝ ਬੱਤਖਾਂ ਘਾਹ ਤੇ ਚੁੰਝ ਮਾਰ ਰਹੀਆਂ ਸਨ ਤਕ...

ਅਤੇ ਸ਼ਾਮ ਹੋਣ ਤੇ ਮਹਿਸੂਸ ਕਰੋ ਉਸ ਨੀਰਸਤਾ ਅਤੇ ਚੁੱਪੀ ਨੂੰ, ਕਲਪਨਾ ਕਰ ਉਸ ਛਾਂਦਾਰ ਰਸਤੇ ਦੀ ਜਿੱਥੇ ਉੱਚੇ ਪਾਪੂਲਰ ਦੇ ਰੁੱਖ ਪਤਝੜ ਦੇ ਪੱਤਿਆਂ ਨਾਲ ਲੱਗੇ ਨੇ। ਚਿੱਕੜ ਭਰੀ ਸੜਕ, ਉਸ ਕਾਲੇ ਚਿੱਕੜ ਭਰੀ ਸੜਕ ਦੀ ਕਲਪਨਾ ਕਰੋ ਜਿਹੜੀ ਤੁਹਾਡੇ ਸੱਜੇ ਖੱਬੇ ਕਿੰਨੀ ਹੀ ਦੂਰੀ ਤਾਈਂ ਹੈ। ਸਰਕੰਡਿਆਂ ਨਾਲ ਬਣੀਆਂ ਤਿਕੋਣੀਆਂ ਝੋਪੜੀਆਂ ਦੇ ਪਰਛਾਵੇਂ ਤਸਵੀਰਾ ਜਿਹੇ ਲਗਦੇ।  ਅਤੇ ਓਹ ਫਿੱਕੀ  ਲਾਲੀ ਜਿਹੜੀ ਨਿੱਕੀਆਂ ਖਿੜਕੀਆਂ ਚੋਂ ਝਾਕਦੀ ਲਗਦੀ ਹੈ। ਕੁਝ ਪੀਲੇ ਗੰਧਲੇ ਪਾਣੀ ਦੇ ਛੱਪੜ ਜਿੰਨ੍ਹਾਂ ਚੋਂ ਕਿੰਨਾ ਅਸਮਾਨ ਦਿਖਦਾ ਤੇ ਜਿਨ੍ਹਾਂ ਚ ਗਿਰਿਆ ਰੁੱਖ ਸੜ ਕੇ ਦਲਦਲੀ ਕੋਲਾ ਬਣ ਜਾਂਦਾ। ਸੋਚੋ ਆਥਣ ਚ ਚਿੱਕੜ ਦੇ ਸਮੁੰਦਰ ਬਾਰੇ ਜਿਸਦੇ ਸਿਰ ਤੇ ਅਸਮਾਨ ਇੰਝ ਹੈ ਜਿਵੇਂ ਸਾਰਾ ਕਾਲਾ ਤੇ ਸਾਰਾ ਸਫੈਦ ਇੱਕ ਦੂਜੇ ਦੇ ਆਹਮਣੇ ਸਾਮ੍ਹਣੇ ਖੜਿਆ ਹੋਵੇ ਅਤੇ ਇਸ ਚਿੱਕੜ ਦੇ ਸਮੁੰਦਰ ਚ ਇੱਕ ਨਰਮ ਆਕਾਰ ਹੈ, ਓਹ ਆਜੜੀ ਤੇ ਓਹ ਗਠੜੀ ਬਣੀ ਲੋਥ। ਅੱਧਾ ਉੱਨ ਤੇ ਅੱਧਾ ਚਿੱਕੜ ਆਪਸ ਚ ਉਲਝਦਾ ਹੋਇਆ। ਇਕ ਦੂਜੇ ਨੂੰ ਧੱਕਦਾ, ਭੇਡਾਂ ਦਾ ਇੱਜੜ... 

 



ਤੁਸੀਂ ਓਹਨਾ ਨੂੰ ਆਉਂਦੇ ਦੇਖੇਗੋ, ਤੁਸੀਂ ਓਹਨਾ ਦੇ ਵਿਚ ਹੋਵੇਗੇ। ਮੁੜੋਗੇ ਤੇ ਓਹਨਾ ਦੇ ਪਿੱਛੇ ਤੁਰ ਪਵੋਗੇ। ਨਾ ਚਾਹੁੰਦਿਆ ਵੀ ਓਹ ਮੇਹਨਤ ਅਤੇ ਆਪਣੀ ਧੁਨ ਵਿਚ ਓਹ ਚਿੱਕੜ ਭਰੀ ਸੜਕ ਤੇ ਕੰਮ ਕਰ ਰਹੇ ਹਨ। ਨੇੜਿਓਂ ਹੀ ਖੇਤ ਤੁਹਾਨੂੰ ਇਸ਼ਾਰਾ  ਕਰਦੇ ਹਨ,   ਕੁਝ ਕਾਈ ਲੱਦੀਆਂ ਛੱਤਾਂ ਵੱਲ ਸਰਕੰਡਿਆਂ ਦੇ ਗਠੜ ਅਤੇ ਘਾਹ ਦੀਆਂ ਪੰਡਾਂ ਵੱਲ ਤੇ ਮੁੜ ਭੇਡਾਂ ਦੇ ਬਾੜੇ ਵੱਲ... ਤਿਕੋਣਾ ਜਿਹਾ ਲਗਦਾ ਜਿਹੜਾ ਦੇਖਣ ਚ। ਅੱਗਿਓ ਹਨੇਰੇ ਚ ਡੁੱਬਿਆ ਹੋਇਆ। ਦਰਵਾਜ਼ਾ ਖੁੱਲ੍ਹਾ ਹੈ ਜਿਵੇਂ ਹਨੇਰੀ ਗੁਫ਼ਾ ਹੋਵੇ। ਪਿੱਛੇ ਲੱਗੇ ਫੱਟਿਆਂ ਦੀ ਝਰੀਥਾਂ ਵਿਚੋਂ ਚਮਕਦੇ ਅਸਮਾਨ ਦੀ ਕਿਰਚਾਂ ਆਉਂਦੀਆਂ... ਸਾਰਾ ਇੱਜੜ, ਉੱਨ ਤੇ ਚਿੱਕੜ ਸਣੀ ਲੋਥ ਗੁਫ਼ਾ ਚ ਗੁੰਮ ਹੋ ਜਾਂਦੇ। ਆਜੜੀ ਤੇ ਓਹ ਹੱਥ ਚ ਲਾਲਟੈਣ ਫੜੀ ਛੋਟੀ ਔਰਤ ਪਿਛਲਾ ਦਰਵਾਜ਼ਾ ਬੰਦ ਕਰ ਦਿੰਦੀ...

ਇਸ ਤਰ੍ਹਾਂ ਇੱਜੜ ਦਾ ਆਥਣ ਹੋਈ ਤੇ ਮੁੜਨਾ ਸੰਗੀਤ ਦੀ ਸਮਾਪਤੀ ਹੈ। ਜਿਸਨੂੰ ਕਲ੍ਹ ਮੈਂ ਸੁਣਿਆ ਸੀ। ਦਿਨ ਸੁਫ਼ਨੇ ਵਾਂਙ ਲੰਘ ਗਿਆ। ਮੈਂ ਦਿਲ ਨੂੰ ਇੰਝ ਝੰਜੋੜਨ ਵਾਲੇ ਸੰਗੀਤ ਚ ਸਾਰਾ ਦਿਨ ਇੰਝ ਡੁੱਬਿਆ ਰਿਹਾ ਕਿ ਖਾਣਾ ਪੀਣਾ ਤਕ ਵੀ ਭੁੱਲ ਗਿਆ। ਓਥੇ ਓਸ ਛੋਟੇ ਜਿਹੇ ਘਰ ਵਿਚ ਜਿਥੇ ਚਰਖ਼ੇ ਵਾਲੀ ਬੁੱਢੀ ਦੀ ਤਸਵੀਰ ਬਣਾਈ ਸੀ, ਇੱਕ ਟੁਕੜਾ ਕਾਲੀ ਬਰੈੱਡ ਅਤੇ ਇਕ ਕੱਪ ਕੌਫੀ ਪੀਤੀ ਬੱਸ। ਦਿਨ ਗੁਜ਼ਰ ਗਿਆ ਸੀ ਮੈਂ ਸਵੇਰ ਤੋਂ ਸ਼ਾਮ ਜਾਂ ਇੰਝ ਆਖੋ ਇੱਕ ਰਾਤ ਤੋਂ ਅਗਲੀ ਰਾਤ ਤਕ ਇਸ ਸੰਗੀਤ ਨਾਲ ਲਬਰੇਜ਼ ਹੋਇਆ ਪਿਆ ਸੀ। ਮੈਂ ਘਰ ਆਇਆ ਅਤੇ ਜਦੋਂ ਅੱਗ ਅੱਗੇ ਬੈਠਾ ਮੈਨੂੰ ਓਦੋਂ ਖਿਆਲ ਆਇਆ ਕਿ ਮੈਂ ਕਿੰਨਾ ਭੁੱਖਾ ਹਾਂ... 

ਤੂੰ ਹੁਣ ਦੇਖ ਸਕਦਾ ਬਾਈ ਕਿ ਇਥੇ ਕੀ ਹੈ। ਕੋਈ ਵੀ ਸੋਚ ਸਕਦਾ ਕਿ ਉਹ ਕਿਸੇ ਕਲਾ ਪ੍ਰਦਰਸ਼ਨੀ ਚ ਸੈਂਕੜੇ ਮਹਾਨ ਤਸਵੀਰਾ ਆਇਆ ਹੈ।  ਕਿਸੇ ਇਹੋ ਜਿਹੇ ਦਿਨ ਵਿਚੋਂ ਕੀ ਮਿਲਿਆ ਹੋਣਾ? ਮਿਲੇ; ਬਹੁਤ ਸਾਰੇ ਕੱਚੇ ਖਾਕੇ, ਅਤੇ ਇਹਨਾ ਤੇ ਕੰਮ ਕਰਨ ਦਾ ਬਹੁਤ ਸਾਰਾ ਸੁਖ...
ਜਲਦੀ ਲਿਖੀ; ਅੱਜ ਸ਼ੁਕਰਵਾਰ ਹੈ। ਮੈਨੂੰ ਤੇਰਾ ਖ਼ਤ ਨਹੀਂ ਮਿਲਿਆ। ਮੈਂ ਇੰਤਜ਼ਾਰ ਕਰ ਰਿਹਾ। ਪੈਸੇ ਬਦਲਾਉਣ ਲਈ Hoogeveen ਜਾਣਾ ਪੈਂਦਾ ਇਸੇ ਲਈ ਕਈ ਵਾਰ ਦੇਰ ਹੋ ਜਾਂਦੀ। ਨਾ ਹੀ ਮੈਨੂੰ ਪਤਾ ਇਹ ਸਭ ਕਿਵੇਂ ਹੁੰਦਾ। ਇਸਦਾ ਇਕ ਸੌਖਾ ਤਰੀਕਾ ਦਸਦਾ, ਤੂੰ ਮਹੀਨੇ ਚ ਇੱਕੋ ਵਾਰ ਪੈਸੇ ਭੇਜ ਦਿਆ ਕਰ।  ਜਲਦੀ ਜਵਾਬ ਦੇਵੀਂ। ਪਿਆਰ ਨਾਲ।



:: 

ਹਮੇਸ਼ਾ ਤੇਰਾ 


ਵਿਨਸੈਂਟ

Comments

Popular posts from this blog

ਦੁਨੀਆ ਭਰ ਦੇ ਤਮਾਮ ਖ਼ੂਬਸੂਰਤ ਖ਼ਤ (੨)

ਸੋਹਣੇ ;  ਮੈਨੂੰ ਪਤਾ ਕਿ ਮੈਂ ਮੁੜ ਪਾਗ਼ਲ ਹੋਣ ਵਾਲੀ ਹਾਂ। ਮੈਨੂੰ ਲਗਦਾ ਕਿ ਇਸ ਤਰ੍ਹਾਂ ਦੇ ਖਤਰਨਾਕ ਦੌਰ ਤੋਂ ਹੁਣ ਬਚਿਆ ਨਹੀ ਜਾ ਸਕਦਾ ਤੇ ਸ਼ਾਇਦ ਮੈਂ ਕਦੇ ਦੁਬਾਰਾ ਠੀਕ ਵੀ ਨਾ ਹੋਵਾਂ। ਹੁਣ ਮੇਰਾ ਧਿਆਨ ਵੀ ਨਹੀਂ ਲਗਦਾ ਤੇ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਵੀ ਸੁਣਦੀਆਂ ਹਨ। ਇਸੇ ਲਈ ਇਸ ਵੇਲੇ ਜਿਹੜਾ ਮੈਨੂੰ ਬਿਹਤਰ ਲਗਦਾ ਓਹੀ ਕਰ ਰਹੀ ਹਾਂ ਮੈਂ। ਤੂੰ ਵੀ ਮੈਨੂੰ ਖੁਸ਼ ਰੱਖਣ ਦੀਆਂ ਤਮਾਮ ਕੋਸ਼ਿਸ਼ਾਂ ਕੀਤੀਆਂ ਹਨ ਓਵੇਂ ਹੀ ਜਿਵੇਂ ਕਿਸੇ ਚਹੇਤੇ ਨੂੰ ਕਰਨੀਆਂ ਚਾਹੀਦੀਆਂ ਹਨ। ਮੈਨੂੰ ਨਹੀਂ ਲਗਦਾ ਕਿ ਦੋ ਜਣੇ ਇਸ ਤੋਂ ਜਿਆਦਾ ਖੁਸ਼ ਰਹਿ ਸਕਦੇ ਹਨ ਓਦੋਂ ਤਕ ਜਦੋਂ ਤਾਈਂ ਕੋਈ ਮੁਸੀਬਤ ਨਾ ਓਹਨਾ ਵਿਚ ਆਣ ਪਵੇ।  ਮੀਆਂ ਬੀਬੀ ਦੋਵੇਂ ਮੈਂ ਹੁਣ ਹੋਰ ਨਹੀਂ ਲੜ ਸਕਦੀ।  ਮੈਨੂੰ ਵੀ ਪਤੇ ਮੈਂ ਤੇਰੀ ਜਿੰਦਗੀ ਖਰਾਬ ਕਰ ਰਹੀਂ ਹਾਂ, ਤੇਰਿਆ ਕੰਮਾਂ ਵਿਚ ਉਲਝਣ ਬਣਦੀ ਹਾਂ। ਪਰ ਤੂੰ ਕੰਮ ਨਬੇੜ ਲੈਣੇ; ਮੈਨੂੰ ਪਤਾ। ਦੇਖ ਨਾ ਮੈਥੋਂ ਤਾਂ ਆਹ ਵੀ ਠੀਕ ਤਰ੍ਹਾਂ ਨਾਲ ਨਹੀਂ ਲਿਖਿਆ ਜਾ ਰਿਹਾ। ਨਾ ਪੜ੍ਹਿਆ ਜਾਂਦਾ ਹੈ। ਬਸ ਤੈਨੂੰ ਆਹੀ ਕਹਿਣਾ ਕਿ ਦੁਨੀਆ ਦੀਆਂ ਤਮਾਮ ਖੁਸ਼ੀਆਂ ਦੇਣ ਲਈ ਤੇਰੀ ਇਹਸਾਨਮੰਦ ਹਾਂ। ਅਪਣਾ ਬੜਾ ਸੋਹਣਾ ਤੇ ਖੁਸ਼ ਰਹੇ ਹਾਂ।  ਮੈਂ ਆਹੀ ਕਹਿਣਾ ਚਾਹੁੰਦੀ। ਸਾਰਿਆ ਨੂੰ ਇਹ ਪਤਾ ਵੀ ਹੈ ਕਿ ਮੈਨੂੰ ਕੋਈ ਬਚਾ ਸਕਦਾ  ਹੁੰਦਾ ਤਾਂ ਓਹ ਵੀ ਤੂੰ ਹੀ ਹੁੰਦਾ। ਪਰ ਹੁਣ ਬੜਾ ਕੁਝ ਪਿੱਛੇ ਰਹਿ ਗਿਆ ਹੈ ਬਿਨਾ ਤੇਰੀ ਭਲਾਈ ਤੇ ਯਕੀਨ ਦੇ। ਮੈਥੋਂ ਹੋਰ ਨੀ

ਕੁਝ ਵੀ ਨਹੀਂ ਪਹਿਲੇ ਪਿਆਰ ਜਿਹਾ

◦•●◉✿ ਪਹਿਲਾ ਪਿਆਰ ✿◉●•◦ ਦੁਨੀਆ ਵਿਚ ਕੁਝ ਵੀ ਨਹੀਂ ਪਹਿਲੇ ਪਿਆਰ ਜਿਹਾ ਜੇਕਰ ਕੁਝ ਹੈ ਤਾਂ  ਓਹ ਹੈ ਦੂਜਾ ਪਿਆਰ ਦੂਜੇ ਪਿਆਰ ਜਿਹੀ  ਸਿਰਫ਼ ਇੱਕੋ ਚੀਜ ਹੈ ਦੁਨੀਆ 'ਤੇ ਓਹ ਹੈ - ਜੇਕਰ ਮੌਕਾ ਮਿਲੇ ਤਾਂ  ਤੀਜਾ ਪਿਆਰ  ਏਨਾ ਜਾਣ ਗਏ ਤਾਂ ਸਭ ਕੁਝ ਜਾਣ ਗਏ ਦਾਰਸ਼ਨਿਕ ਬਣ ਜਾਓਗੇ ਮੁਕਤੀ ਮਿਲ ਜਾਵੇਗੀ। ◦•●◉✿ ਮੌਤ ✿◉●•◦ ਅਸੀਂ ਕੱਲ੍ਹ ਨਹੀਂ ਮਿਲੇ ਹੁੰਦੇ ਤਾਂ ਕਿੰਨੇ ਹੀ ਸਵਾਲ ਮੇਰੇ ਮਨ ਵਿਚ ਬਣੇ ਰਹਿੰਦੇ ਚੰਗਾ ਹੀ ਹੋਇਆ ਕਿ ਅਸੀਂ ਮਿਲੇ ਤੇ ਗੱਲਬਾਤ ਕੀਤੀ ਨਹੀਂ ਤਾਂ ਮੈਂ ਤੈਨੂੰ  ਆਪਣਾ ਦੁਸ਼ਮਣ ਹੀ ਸਮਝਦਾ ਰਹਿੰਦਾ  ਅੱਜ ਮੈਂ ਬਹੁਤ ਨੇੜੇ ਮਹਿਸੂਸ ਕਰ ਰਿਹਾ ਹਾਂ ਤੇਰੇ ਬਿਨਾ ਨਾ ਜ਼ਿੰਦਗੀ , ਨਾ  ਖ਼ੂਬਸੂਰਤੀ, ਨਾ ਪਿਆਰ  ਬਹੁਤ ਘੁਟਣ ਮਹਿਸੂਸ ਹੁੰਦੀ ਤੇਰੀਆਂ ਬਣਾਈਆਂ ਸੀਮਾਵਾਂ ਵਿਚ  ਪਰ ਅੱਜ ਸਮਝ ਰਿਹਾਂ ਤੇਰੀ ਭਲਾਈ ਤੇਰੀ ਗੈਰਹਾਜ਼ਰੀ ਵਿਚ ਹੋਣ ਵਾਲੀ ਘੁਟਣ ਨੇ  ਡਰਾ ਦਿੱਤਾ ਸੀ ਮੈਨੂੰ, ਮੇਰੀ ਦੋਸਤ! ਤੂੰ ਮੇਰੀ ਆਤਮਾ ਦਾ ਦੂਸਰਾ ਰੂਪ ਹੈ, ਮੇਰਾ ਆਧਾਰ  ਤੇਰੇ ਬਿਨਾ ਕੀ ਖ਼ੂਬਸੂਰਤੀ, ਕੀ ਪਿਆਰ ਤੇ ਕੀ ਜ਼ਿੰਦਗੀ! ਓਹੀ ਕਰ ਜੋ ਤੂੰ ਚਾਹੁੰਦੀ ਹੈਂ। ~ ਪਣੀਕਕਰ,  ਮਲਿਆਲੀ ਕਵਿਤਾ ਵਿਚ ਆਧੁਨਿਕ ਕਵਿਤਾ ਦਾ ਜਨਕ ਮੰਨਿਆ ਜਾਂਦਾ ਹੈ। ਕੇਰਲ ਸਾਹਿਤ ਅਕਾਦਮੀ ਜੇਤੂ ਮਲਿਆਲੀ ਕਵੀ ਦਾ  ਹਿੰਦੀ ਅਨੁਵਾਦ ਰਤੀ ਸਕਸੈਨਾ ਦੇ ਅਨੁਵਾਦ ਇ