Skip to main content

Posts

Showing posts from September, 2019

ਨਫਰਤ ਪਿਆਰ ਦੀ ਉਪਜ ਹੈ , ਪਿਆਰ ਨਫਰਤ ਦੀ ਨਹੀ ।

ਜਦੋਂ ਦੀ ਧਰਤੀ ਬਣੀ ਏ ਹਵਾ , ਨੀਰ ਦਾ ਆਗਮਨ ਹੋਇਆ ਏ ਭੋਇੰ, ਨਰਮ ਸਿੱਲੀ ਹੁੰਦੀ ਰਹੀ ਹੈ , ਕੜਕ, ਸ਼ੋਖ ਅਗਨ ਵਾਂਗ ਤਪਦੀ ਰਹੀ ਏ ।।। ਸ਼ਵੈਤ ਧਰਤ ਤੇ ਅਨੇਕਾਂ ਹੀ ਪੈੜ੍ਹਾਂ ਹਨ , ਕੋਲ ਹੀ ਲਹਿਰਦਾ ਸਮੁੰਦਰ ਏ ਮਿੱਟੀ ਦੀ ਪਾਣੀ ਨਾਲ ਦੋਸਤੀ ਹੈ । ਜਦ ਵੀ ਪਾਣੀ ਦੀ ਕੋਈ ਵਿਗੜੀ ਛੱਲ , ਇਨਸਾਨੀ ਪੈੜਚਾਲ ਤੋਂ ਆਪਣੀ ਪੁਰਾਣੀ ਖੁੰਦਕ ਦਾ ਬਦਲਾ ਲੈਣ ਲਈ ਅੱਪੜਦੀ ਹੈ । ਮਿੱਟੀ ਦੇ ਰੋਏਂ ਸੁੰਨੇ ਹੋ ਜਾਂਦੇ ਨੇ । ਓਹ ਤੜਪ ਪੈਂਦੀ ਐ । ਚੀਕਦੀ ਹੈ । ਭੋਇੰ ਤੇ ਪਾਣੀ ਦਾ ਪੁਰਾਣਾ ਪਿਆਰ ਹੈ । ਦੋਵੇਂ ਇੱਕ ਦੂਜੇ ਦੇ ਸਮਕਾਲੀ ਨੇ । ਇੱਕ ਦੂਜੇ ਦੀਆਂ ਸੁਣਦੇ ਨੇ ਸਮਝਦੇ ਨੇ । ਖਾਸ , ਗੱਲ ਮੰਨਦੇ ਵੀ ਨੇ । ਮਿੱਟੀ ਤੇ ਪਾਣੀ ਦਾ ਸਮਝੌਤਾ ਹੈ । ਤੇਜ਼ ਛੱਲ ਸਭ ਪੈੜਾਂ ਮਿਟਾ ਛੱਡਦੀ ਹੈ । ਆਏ ਗਏ ਦਾ ਕੋਈ ਨਿਸ਼ਾਨ ਨਹੀ ਰੱਖਦੀ । ਪਾਣੀ ਨੂੰ ਮਿੱਟੀ ਦਾ ਫ਼ਿਕਰ ਹੈ , ਓਹਦੀ ਦੇਹ ਤੇ ਪੈਰਾਂ ਦੀਆਂ ਚਾਪਾਂ ਉਸਨੂੰ ਭੱਦੀਆ ਜਾਪਦੀਆਂ ਨੇ । ਮਿੱਟੀ ਦਾ ਇਨਸਾਨ ਨਾਲ ਵੀ ਪਿਆਰ ਹੈ , ਓਹ ਧੜਕਦੀ ਏ , ਤੜਪਦੀ ਹੈ । ਪਿਆਰ ਓਥੇ ਹੀ ਹੈ । ਆਦਮੀ ਕੁਝ ਹੋਰ ਹੈ । ਓਸ ਕੋਲ , ਮਿੱਟੀ ਕੋਲ ਪਾਣੀ ਵਾਂਗ ਸਮਕਾਲੀ ਕੋਈ ਹੋਰ ਨਹੀ । ਓਹ ਆਪਣੀ ਹੋਂਦ ਤੋਂ ਪੁੰਗਰਿਆ ਹੈ । ਸਾਨੂੰ ਆਪਦਾਵਾਂ ਨੇ ਬਣਾਇਆ ਹੋਣਾ । ਮੈਨੂੰ ਆਦਮੀ ਚੰਗੇ ਲਗਦੇ ਨੇ । ਓਹਨਾ ਦਾ ਅਾਣਾ ਜਾਣਾ । ਸਿੱਲੇ ਸੀਨੇ ਤੇ ਤਪਸ਼ ਦੀਆਂ ਪੈੜਾਂ ਦਾ ਨਿੱਘ ਬਣਾਈ ਰੱਖਣਾ । ਪਾਣੀ ਨੂੰ ਮੇਰੇ ਨਾਲ ਮੋਹਬੱਤ ਹੈ , ਮੈਨੂੰ ਆਦਮੀ

ਵੱਡਾ ਕਵੀ ਉਹ ਹੈ ਜੋ ਪੁਰਾ ਹੋ ਕੇ ਅਧੂਰਾ ਹੁੰਦਾ ਹੈ

ਬਾਬੇ ਨਵਤੇਜ ਭਾਰਤੀ ਨਾਲ ਗੱਲਾਂ ਕਰਨੀਆਂ ਤੇ ਨਾਲ-ਨਾਲ ਤੁਰਨਾ ਮਾੜੇ ਵਿੱਤ ਦਾ ਕੰਮ ਨਹੀਂ । ਅਕਸਰ ਏਨੀਆਂ ਖੂਬਸੂਰਤ ਗੱਲਾਂ ਹੁੰਦੀਆਂ ਕਿ ਅਵਸਥਾ ਹੀ ਬਦਲ ਜਾਂਦੀ ।  ਨਵਤੇਜ ਭਾਰਤੀ ਨਾਲ ਗੱਲਾਂ ਦਾ I ਇਕ ਅੰਸ਼ :   ਪਰਦੀਪ : ਹਾਕ ਮਾਰਿਆ ਕਰੋ,ਬਾਬੇ ਹਾਕ ਮਾਰਦੇ ਹੁੰਦੇ ਨੇ,ਕਵਿਤਾ ਉੱਤਰੀ ਹੈ । ਨਵਤੇਜ਼ ਭਾਰਤੀ : ਸ਼ਬਦਾਂ ਦੇ ਕਾਸੇ ਤਿਆਰ ਰੱਖੋ ਪਰਦੀਪ : ਕਵਿਤਾ ਧੁਨੀ ਮੇਰੀ ਜਨਣੀ ਹੈ ਮਹਾਂ ਧਮਾਕਾ ਮੇਰਾ ਜਨਮਸਥਲ ਮੈਂ ਆਪਣੇ ਸਾਹ ਦੇ ਅਕਾਰ ਜੇਡਾ ਹਾਂ ਤਲਾਸ਼ ਦੇ ਅਮੁਕ ਪੈਂਡੇ ਦਾ ਸ਼ਾਨਦਾਰ ਰਾਹੀ ਜਿਸਦੇ ਅੰਦਰ ਚੇਤਨਾ ਪ੍ਰਛਾਂਵੇ ਰਹਿਤ ਮੈੰ ਭਿੰਨ ਅਭਿੰਨ ਦੇ ਵਿਚਕਾਰ ਵਾਹੀ ਲੀਕ ਆਪਣੇ ਅਹੰ ਨਾਲ ਜਿਉਂਦਾ ਜਿਸ ਤਰ੍ਹਾਂ ਸਾਰਾ ਬ੍ਰਹਮ ਜਿਉਂਦਾ ਆਪਣੇ ਅਹੰ ਨਾਲ। ਨਵਤੇਜ਼ ਭਾਰਤੀ : ਆਪਣੇ ਅਹੰ ਨਾਲ ਜਿਉਂਦਾ ਸੋਹਣੀ ਗੱਲ ਹੈ ਕਵੀ, ਅਹੰ ਹੋਣਾ ਹੈ। ਪਰਦੀਪ : ਅਹੰ ਗਤੀ ਹੈ ਪਦਾਰਥ ਦੀ ਨਵਤੇਜ਼ ਭਾਰਤੀ : ਰਹਾਓ ਵੀ ਹੈ ਘੁੰਮਦੇ ਵਰੋਲੇ ਅੰਦਰ ਪਰਦੀਪ : ਰਹਾਓ ਸ਼ੁਧ ਚੇਤਨਾ ਹੈ ਨਵਤੇਜ਼ ਭਾਰਤੀ : ਹੋਣ ਦੀ ਲੀਲਾ ਅਸ਼ੁਧ ਚੇਤਨਾ ਦੀ ਹੈ, ਮੈੰ ਅਸ਼ੁਧ ਚੇਤਨਾ ਦਾ ਗੀਤ ਹਾਂ ਪਰਦੀਪ : ਕੁਝ ਪੁੱਛਾਂ ? ਆਗਿਆ ਦੇਵੋ। ਨਵਤੇਜ਼ ਭਾਰਤੀ : ਤੂੰ ਪੁਛ ਹੀ ਲਿਆ  ਹਾਲਾਤ ਤਾਂ ਉੱਤਰ ਵੀ ਤੇਰੇ ਕੋਲ ਹੈ, ਤੁਸੀਂ ਉਹੀ ਪੁੱਛਦੇ ਹੋ, ਜੀਹਦਾ ਉਤਰ ਤੁਹਾਡੇ ਕੋਲ ਹੁੰਦਾ ਹੈ। ਪਰਦੀਪ : ਨਾ, ਏਸ ਕਰਕੇ ਬਿਲਕੁਲ ਨਹੀਂ,ਕੀ ਲੀਲ੍ਹਾ

ਹਨੇਰਾ ਜਨਮ ਦਿੰਦਾ, ਰਾਤ ਕੋਲ ਲਿਆਉਂਦੀ

ਡਾਇਰੀ ~ ਪੰਨਾ 39 •  ਜਨਵਰੀ ੨੦੧੭ ਦਿਨ ਉਗ ਆਉਣ ਦਾ , ਲਟਕਦੇ ਟੈਂਪਿਸ ਦੀ ਟੁੱਟੀ ਟੰਗ ਆਲੀ ਸੂਈ ਨਾਲ ਕੋਈ ਸਬੰਧ ਨਹੀਂ । ਦਿਨ ਉੱਗਣਾ , ਗ੍ਰਾਹਕ ਦੇ ਵਕਤ ਲਈ ਵਰਤਿਆ ਜਾਂਦਾ ਐਥੇ । ਗ੍ਰਾਹਕ ਦਾ ਆਉਣਾ ਸੂਰਜ ਚੜਨਾ ____ ਜਿਸ ਪਿੱਛੋਂ ਵੇਹੜੇ ਚ ਤਿੱਖੀ ਧੁੱਪ ਪਸਰ ਜਾਂਦੀ ਹੈ ਤੇ ਕਮਰੇ ਚ ਹਨੇਰਾ । ਸ਼ਾਮ ਦਾ ਵੇਲਾ ਹੈ । ਮਸਾਲਿਆਂ ਦੀ ਤਿੱਖੀ ਹਵਾੜ ਨੇ ਵਾਤਾਵਰਨ ਦੀ ਬਾਕੀ ਮਿਲੀ ਜੁਲੀ ਮਹਿਕ ਨੂੰ ਆਪਣੇ ਚ ਮਿਲਾ ਹਵਾੜ ਬਣਾ ਲਿਆ ਹੈ । ਹਵਾੜ ਤਿੱਖੀ ਏ , ਨਾਸਾਂ ਚ ਐਨ  ਵਜਦੀ ਹੈ । ਇਹ ਸ਼ਾਮ ਹੋ ਜਾਣ ਦਾ ਸੰਕੇਤ ਹੈ । ਗ੍ਰਹਿਣੀਆਂ ਦੇ ਨੇੜਲੇ ਘਰਾਂ ਚ ਕੰਮ ਚ ਰੁੱਝ ਜਾਣ ਪ੍ਰਤੀਕ । ਭਾਂਡਿਆਂ ਦੀ ਖੜ ਖੜ ਹੁੰਦੀ ਹੈ । ਆਵਾਜਾਈ ਗੰਭਰੀ / ਸੰਕਰੀਨ ਹੋਈ ਜਾ ਰਹੀ ਹੈ । ਸਟੇਸ਼ਨ ਤੋਂ ਹੁਣੇ ਹੁਣੇ ਉਤਰਿਆਂ ਹਾਂ । ਮੇਰੇ ਲਈ ਜਗ੍ਹਾ ਅਜੀਬ ਨਹੀ ਹੈ । ਜਿੰਦਗੀ ਦੇ ਅਹਿਮ ਤਿੰਨ ਸਾਢੇ ਤਿੰਨ ਸਾਲ ਐਥੇ ਗੁਜ਼ਾਰੇ ਹਨ । ਓਹ ਸਾਲ ਜਦ ਜਦੋਂ ਇਨਸਾਨ ਕੋਰਾ ਕਾਗ਼ਜ਼ ਹੁੰਦਾ । ਏਹਨਾਂ ਸੜਕਾਂ ਤੇ ਖਾਲੀ ਉੱਡਿਆ ਹਾਂ । ਮਸਜਿਦਾਂ ਦੀਆਂ ਅਨੇਕਾਂ ਦੁਆਵਾਂ ਫ਼ਜ਼ਰਾਂ ਕੀਤੀਆਂ ਹਨ । ਏਧਰ ਓਧਰ ਭਟਕਿਆਂ ਹਾਂ । ~ ਉਤਰਦਿਆਂ ਹੀ ਜਾਣੀ ਪਛਾਣੀ ਹਵਾੜ ਨਾਸਾਂ ਚ ਅਾ ਚੜੀ ਹੈ । ਮੈਨੂੰ ਪਤਾ ਵਕਤ ਕੀ ਹੋਇਆ ਹੋਣਾ । ਆਸਮਾਨ ਦਾ ਗੰਧਲਾ ਜਿਹਾ ਰੰਗ ਹੈ, ਇਨਸਾਨਾਂ ਦੀ ਭੀੜ ਦੇ ਆਪਸ ਵਿੱਚ ਮੋਢੇ ਭਿੜਨੇ ਸ਼ੁਰੂ ਹੋ ਗਏ ਹਨ । ਲੋਕਾਂ ਦੀ ਆਵਾਜ਼ ਤਿੱਖੀ ਹੋ ਗਈ ਹੈ। ਹਵਾ ਚ ਉੱ