ਜਦੋਂ ਦੀ ਧਰਤੀ ਬਣੀ ਏ
ਹਵਾ , ਨੀਰ ਦਾ ਆਗਮਨ ਹੋਇਆ ਏ
ਭੋਇੰ, ਨਰਮ ਸਿੱਲੀ ਹੁੰਦੀ ਰਹੀ ਹੈ ,
ਕੜਕ, ਸ਼ੋਖ ਅਗਨ ਵਾਂਗ ਤਪਦੀ ਰਹੀ ਏ ।।।
ਹਵਾ , ਨੀਰ ਦਾ ਆਗਮਨ ਹੋਇਆ ਏ
ਭੋਇੰ, ਨਰਮ ਸਿੱਲੀ ਹੁੰਦੀ ਰਹੀ ਹੈ ,
ਕੜਕ, ਸ਼ੋਖ ਅਗਨ ਵਾਂਗ ਤਪਦੀ ਰਹੀ ਏ ।।।
ਸ਼ਵੈਤ ਧਰਤ ਤੇ ਅਨੇਕਾਂ ਹੀ ਪੈੜ੍ਹਾਂ ਹਨ ,
ਕੋਲ ਹੀ ਲਹਿਰਦਾ ਸਮੁੰਦਰ ਏ
ਕੋਲ ਹੀ ਲਹਿਰਦਾ ਸਮੁੰਦਰ ਏ
ਮਿੱਟੀ ਦੀ ਪਾਣੀ ਨਾਲ ਦੋਸਤੀ ਹੈ । ਜਦ ਵੀ ਪਾਣੀ ਦੀ ਕੋਈ ਵਿਗੜੀ ਛੱਲ , ਇਨਸਾਨੀ ਪੈੜਚਾਲ ਤੋਂ ਆਪਣੀ ਪੁਰਾਣੀ ਖੁੰਦਕ ਦਾ ਬਦਲਾ ਲੈਣ ਲਈ ਅੱਪੜਦੀ ਹੈ । ਮਿੱਟੀ ਦੇ ਰੋਏਂ ਸੁੰਨੇ ਹੋ ਜਾਂਦੇ ਨੇ । ਓਹ ਤੜਪ ਪੈਂਦੀ ਐ । ਚੀਕਦੀ ਹੈ ।
ਭੋਇੰ ਤੇ ਪਾਣੀ ਦਾ ਪੁਰਾਣਾ ਪਿਆਰ ਹੈ । ਦੋਵੇਂ ਇੱਕ ਦੂਜੇ ਦੇ ਸਮਕਾਲੀ ਨੇ । ਇੱਕ ਦੂਜੇ ਦੀਆਂ ਸੁਣਦੇ ਨੇ ਸਮਝਦੇ ਨੇ । ਖਾਸ , ਗੱਲ ਮੰਨਦੇ ਵੀ ਨੇ । ਮਿੱਟੀ ਤੇ ਪਾਣੀ ਦਾ ਸਮਝੌਤਾ ਹੈ । ਤੇਜ਼ ਛੱਲ ਸਭ ਪੈੜਾਂ ਮਿਟਾ ਛੱਡਦੀ ਹੈ । ਆਏ ਗਏ ਦਾ ਕੋਈ ਨਿਸ਼ਾਨ ਨਹੀ ਰੱਖਦੀ । ਪਾਣੀ ਨੂੰ ਮਿੱਟੀ ਦਾ ਫ਼ਿਕਰ ਹੈ , ਓਹਦੀ ਦੇਹ ਤੇ ਪੈਰਾਂ ਦੀਆਂ ਚਾਪਾਂ ਉਸਨੂੰ ਭੱਦੀਆ ਜਾਪਦੀਆਂ ਨੇ ।
ਮਿੱਟੀ ਦਾ ਇਨਸਾਨ ਨਾਲ ਵੀ ਪਿਆਰ ਹੈ , ਓਹ ਧੜਕਦੀ ਏ , ਤੜਪਦੀ ਹੈ । ਪਿਆਰ ਓਥੇ ਹੀ ਹੈ ।
ਮਿੱਟੀ ਦਾ ਇਨਸਾਨ ਨਾਲ ਵੀ ਪਿਆਰ ਹੈ , ਓਹ ਧੜਕਦੀ ਏ , ਤੜਪਦੀ ਹੈ । ਪਿਆਰ ਓਥੇ ਹੀ ਹੈ ।
ਆਦਮੀ ਕੁਝ ਹੋਰ ਹੈ । ਓਸ ਕੋਲ , ਮਿੱਟੀ ਕੋਲ ਪਾਣੀ ਵਾਂਗ ਸਮਕਾਲੀ ਕੋਈ ਹੋਰ ਨਹੀ । ਓਹ ਆਪਣੀ ਹੋਂਦ ਤੋਂ ਪੁੰਗਰਿਆ ਹੈ । ਸਾਨੂੰ ਆਪਦਾਵਾਂ ਨੇ ਬਣਾਇਆ ਹੋਣਾ ।
ਮੈਨੂੰ ਆਦਮੀ ਚੰਗੇ ਲਗਦੇ ਨੇ । ਓਹਨਾ ਦਾ ਅਾਣਾ ਜਾਣਾ । ਸਿੱਲੇ ਸੀਨੇ ਤੇ ਤਪਸ਼ ਦੀਆਂ ਪੈੜਾਂ ਦਾ ਨਿੱਘ ਬਣਾਈ ਰੱਖਣਾ । ਪਾਣੀ ਨੂੰ ਮੇਰੇ ਨਾਲ ਮੋਹਬੱਤ ਹੈ , ਮੈਨੂੰ ਆਦਮੀ ਨਾਲ । ਮੈਂ ਪਾਣੀ ਨੂੰ ਨਫਰਤ ਨਹੀ ਕਰਦੀ , ਪਾਣੀ ਆਦਮੀ ਨੂੰ ਨਫਰਤ ਨਹੀ ਕਰਦਾ । ਪਿਆਰ ਦੀ ਓਵਰਡੋਜ਼ ਹੈ , ਜੋ ਨਫਰਤ ਪਨਪਾਉਂਦੀ ਹੈ ।
ਨਫਰਤ ਪਿਆਰ ਦੀ ਉਪਜ ਹੈ , ਪਿਆਰ ਨਫਰਤ ਦੀ ਨਹੀ ।

:ਚਲਦਾ

Comments
Post a Comment