Skip to main content

Posts

Showing posts from March, 2018

ਹਿਮਾਲਿਆ ਕਿੱਧਰ ਹੈ ?

ਹਿੰਦੀ ਕਵੀ ਕੇਦਾਰ ਨਾਥ ਸਿੰਘ ਦਾ 83 ਸਾਲ ਦੀ ਉਮਰ ਵਿੱਚ ਪਿਛਲੇ ਦਿਨ ( ਸੋਮਵਾਰ ਨੂੰ ) ਦੇਹਾਂਤ ਹੋ ਗਿਆ ਹੈ । ਮੰਨਿਆ ਜਾ ਸਕਦਾ ਹੈ , ਕੇਦਾਰ ਨਾਥ ਨੂੰ ਹਿੰਦੀ ਦੇ ਰੂਬਰੂ ਕਰਵਾਉਣ ਵਾਲੇ ਹਿੰਦੀ ਕਵੀ ਅਜੇਯ ਸਨ , ਸਾਲ 1959 ਵਿੱਚ ਪ੍ਰਕਾਸ਼ਿਤ " ਤੀਸਰਾ ਸਪਕਤ " ਵਿੱਚ ਕੇਦਾਰ ਨਾਥ ਦੀਆਂ ਕੁੱਝ ਕਵਿਤਾਵਾਂ ਛਪੀਆਂ ਜੋ ਕਾਫੀ ਚਰਚਾ ਵਿੱਚ ਰਹੀਆਂ । ਕੇਦਾਰ ਨਾਥ ਦੀ ਸਭ ਤੋਂ ਖਾਸ ਗੱਲ ਸੀ ਕਿ ਇਹਨਾ ਦੀ ਕਵਿਤਾ ਉੱਪਰ ਓਸ ਹਰ ਤਰ੍ਹਾਂ ਦੇ ਨਵੇਂ ਪ੍ਰਯੋਗ ਦਾ ਪ੍ਰਭਾਵ ਮਿਲੂ ਜੋ ਇਹਨਾ ਦੇ ਦੌਰ ਵਿੱਚ ਪ੍ਰਚਲਿਤ ਹੋਏ । 7 ਜੁਲਾਈ 1934   ਨੂੰ ਕੇਦਾਰ ਨਾਥ ਦਾ ਜਨਮ ਉੱਤਰ ਪ੍ਰਦੇਸ਼ ਦੇ ਬਲੀਆ ਜਿਲ੍ਹੇ ਦੇ ਚਕੀਆ ਪਿੰਡ ਹੋਇਆ । 1956 ਵਿੱਚ ਬਨਾਰਸ ਯੂਨੀਵਰਸਿਟੀ ਤੋਂ ਹਿੰਦੀ ਸਾਹਿਤ ਦੀ ਐਮ ਏ ਕੀਤੀ ਤੇ 1964 ਵਿੱਚ ਪੀ ਐੱਚ ਡੀ । ਇਸ ਤੋਂ ਬਿਨਾਂ ਓਹਨਾ ਨੇ ਅਧਿਆਪਨ ਕਾਰਜ ਵਿੱਚ ਵੀ ਕਾਫੀ ਕੰਮ ਕੀਤਾ । ਇਸ ਤੋਂ ਬਿਨਾਂ ਕਾਵਿ ਸੰਗ੍ਰਹਿ - ਅਭੀ ਬਿਲਕੁੱਲ ਅਭੀ , ਜਮੀਂ ਪਕ ਰਹੀ ਹੈ , ਯਹਾਂ ਸੇ ਦੇਖੋ , ਬਾਗ਼ , ਅਕਾਲ ਮੇ ਸਾਰਸ , ਉਤਰ ਕਰੀਬ ਅਤੇ ਹੋਰ ਕਵਿਤਾਵਾਂ , ਟਾਲਸਟਾਏ ਅਤੇ ਸਾਇਕਲ । ਆਲੋਚਨਾ - ਕਲਪਨਾ ਅਤੇ ਛਾਇਆਵਾਦ , ਆਧੁਨਿਕ ਹਿੰਦੀ ਕਵਿਤਾ ਵਿੱਚ ਬਿੰਬ ਵਿਧਾਨ , ਮੇਰੇ ਸਮਯੇ ਕੇ ਸ਼ਬਦ , ਮੇਰੇ ਸਕਸ਼ਤਕਾਰ । ਸੰਪਾਦਨਾ   - ਤਾਨਾ ਬਾਨਾ ( ਆਧੁਨਿਕ ਭਾਰਤੀ ਭਾਰਤੀ ਕਵਿਤਾ ਸੇ ਏਕ ਚਯਨ ) , ਸਮਕਾਲੀਨ ਰੂਸੀ ਕਵਿਤਾਂਏ , ਕਵਿਤ

ਇਨਸਾਨ , ਜੋ ਪਲਕਾਂ ਨਾਲ ਬੋਲਦਾ ਸੀ

"ਮੈਂ ਵੇਖਿਆ ਹੈ, ਉਹ ਲੋਕ ਜੋ ਇਹ ਜਿੱਦ ਕਰਦੇ ਹਨ ਕਿ ਸਭ ਕੁੱਝ ਤਕਦੀਰ ਵਿੱਚ ਲਿਖ ਦਿੱਤਾ ਗਿਆ ਹੈ ਅਤੇ ਉਸਨੂੰ ਬਦਲਿਆ ਨਹੀਂ ਜਾ ਸਕਦਾ। ਉਹ ਲੋਕ ਵੀ ਰੋਡ ਪਾਰ ਕਰਦੇ ਵਕਤ ਪਹਿਲਾਂ ਸੱਜੇ ਖੱਬੇ ਵੇਖਦੇ ਹਨ।" ਸਟੀਫ਼ਨ ਹਾਕਿੰਗ ਦਾ ਵੱਡਾ ਕਾਰਨਾਮਾ ਕਾਇਨਾਤ ਵਿੱਚ ਇੱਕ ਅਜਿਹਾ ਬਲੈਕ ਹੋਲ ਖੋਜਣਾ ਸੀ ਜਿਸ ਤੋਂ ਰੋਜ਼ਾਨਾ ਨਵੇਂ ਤਾਰੇ ਜਨਮ ਲੈਂਦੇ ਹਨ, ਇਸ ਬਲੈਕ ਹੋਲ ਵਿੱਚੋਂ ਅਜਿਹੀਆਂ ਸ਼ੁਵਾਵਾਂ ਖ਼ਾਰਜ ਹੁੰਦੀਆਂ ਹਨ ਜੋ ਕਾਇਨਾਤ ਵਿੱਚ ਵੱਡੀਆਂ ਤਬਦੀਲੀਆਂ ਦਾ ਸਬੱਬ ਵੀ ਹਨ। ਇਨ੍ਹਾਂ ਨੂੰ ਸਟੀਫ਼ਨ ਹਾਕਿੰਗ ਦੇ ਨਾਮ ਤੋਂ ਹਾਕਿੰਗ ਰੇੱਡੀਏਸ਼ਨ ਕਿਹਾ ਜਾਂਦਾ ਹੈ। 1963 ਵਿੱਚ ਸਟੀਫ਼ਨ ਹਾਕਿੰਗ ਜਦੋਂ ਕੈਂਬਰਿਜ ਯੂਨੀਵਰਸਿਟੀ ਤੋਂ ਪੀਐਚਡੀ ਕਰ ਰਹੇ ਸਨ। ਇੱਕ ਦਿਨ ਪੌੜੀਆਂ ਤੋਂ ਫਿਸਲ ਗਏ ਅਤੇ ਫਿਰ ਡਾਕਟਰੀ ਮੁਆਇਨੇ ਦੇ ਬਾਅਦ ਪਤਾ ਚਲਿਆ ਕਿ ਉਹ ਗੰਭੀਰ ਰੋਗ ਮੋਟਰ ਨਿਊਰੋਨ ਡਿਜ਼ੀਜ਼ ਤੋਂ ਪੀੜਿਤ ਸਨ। 1965 ਵਿੱਚ ਉਹ ਵ੍ਹੀਲ ਚੇਅਰ ਤੱਕ ਮਹਿਦੂਦ ਹੋ ਕੇ ਰਹਿ ਗਏ। ਇਸ ਦੇ ਬਾਅਦ ਗਰਦਨ ਸੱਜੇ ਪਾਸੇ ਨੂੰ ਢਿਲਕ ਗਈ ਅਤੇ ਦੁਬਾਰਾ ਸਿੱਧੀ ਨਾ ਹੋ ਸਕੀ। ਉਹ ਖ਼ੁਰਾਕ ਅਤੇ ਵਾਸ਼ਰੂਮ ਲਈ ਵੀ ਦੂਸਰਿਆਂ ਦੇ ਮੁਥਾਜ ਹੋ ਗਏ। ਉਨ੍ਹਾਂ ਦਾ ਪੂਰਾ ਸਰੀਰ ਮਫ਼ਲੂਜ ਸੀ, ਸਿਰਫ ਪਲਕਾਂ ਵਿੱਚ ਜਿੰਦਗੀ ਦੀ ਰੁਮਕ ਬਾਕ਼ੀ ਸੀ। ਡਾਕਟਰਾਂ ਨੇ1974 ਵਿੱਚ ਹਾਕਿੰਗ ਨੂੰ ਅਲਵਿਦਾ ਕਹਿ ਦਿੱਤਾ ਸੀ ਲੇਕਿਨ ਇਸ ਅਜ਼ੀਮ ਇਨਸਾਨ ਨੇ ਹਾਰ ਮੰਨਣ ਤੋਂ ਇਨਕਾਰ ਕਰ ਦਿੱਤਾ। ਮਫ਼ਲੂਜ ਜਿਸਮ ਦੇ ਨਾਲ

ਅਲਬਰਟ ਆਈਨਸਟਾਈਨ

  14  ਮਾਰਚ  1879  ਤੋਂ 18 ਅਪ੍ਰੈਲ 1955  ਇੱਕ ਵਾਰ ਐਲਬਰਟ ਆਈਨਸਟਾਈਨ ਗੱਡੀ ਵਿੱਚ ਸਫ਼ਰ ਕਰ ਰਹੇ ਸੀ । ਟਿਕਟ ਚੈੱਕਰ ਆਇਆ ਤਾਂ ਟਿਕਟ ਦਿਖਾਉਣ ਲਈ ਐਲਬਰਟ ਨੇ ਕੋਟ ਦੀ ਜੇਬ ਵਿੱਚ ਹੱਥ ਪਾਇਆ । ਟਿਕਟ ਨਾ ਮਿਲੀ । ਓਹ ਖੜ੍ਹੇ ਹੋ ਪੈਂਟ ਦੀ ਜੇਬ ਫਰੋਲਣ ਲੱਗੇ , ਟਿਕਟ ਫਿਰ ਵੀ ਮਿਲਿਆ , ਓਹ ਟਿਕਟ ਲੱਭਣ ਦੀ ਇੱਛਾ ਨਾਲ ਆਪਣਾ ਸੂਟਕੇਸ ਚੁੱਕਣ ਲੱਗੇ ਤਾਂ ਟਿਕਟ ਚੇ ਕਰ ਨੇ ਕਿਹਾ , " ਤੁਸੀਂ ਪ੍ਰੇਸ਼ਾਨ ਨਾਲ ਹੋਵੋ। ਮੈਂ ਤੁਹਾਨੂੰ ਜਾਣਦਾ ਹਾਂ । ਤੁਸੀਂ ਜਰੂਰ ਟਿਕਟ ਲਈ ਹੋਵੇਗੀਂ । "  ਆਖ ਟਿਕਟ ਚੈਕਰ ਅੱਗੇ ਵੱਧ ਗਿਆ । ਜਦੋਂ ਬਾਕੀ ਮੁਸਾਫਿਰਾਂ ਦੀ ਟਿਕਟ ਚੈੱਕ ਕਰਨ ਤੋਂ ਬਾਅਦ ਉਹ ਮੁੜਿਆ ਤਾਂ ਦੇਖਦਾ ਹੈ , ਐਲਬਰਟ ਹਾਲੇ ਵੀ ਆਪਣੀ ਸੀਟ ਹੇਠਾਂ ਝੁਕੇ ਆਪਣੀ ਟਿਕਟ ਲੱਭ ਰਹੇ ਹਨ , ਉਸਨੇ ਮੁੜ ਕਿਹਾ ਸਰ ਤੁਸੀਂ ਪ੍ਰੇਸ਼ਾਨ ਨਾ ਹੋਵੋ ਮੈਂ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਤੁਸੀਂ ਸਚਮੁੱਚ ਹੀ ਟਿਕਟ ਲਈ ਹੋਵੇਗੀ , ਮੈਨੂੰ ਟਿਕਟ ਦੀ ਜਰੂਰਤ ਨਹੀ । " ਪਰ ਮੈਨੂੰ ਤਾਂ ਹੈ , ਟਿਕਟ ਨਾ ਮਿਲਿਆ ਤਾਂ ਮੈਨੂੰ ਪਤਾ ਕਿਵੇਂ ਚੱਲੂ ਮੈਂ ਜਾਣਾ ਕਿੱਥੇ ਅਾ , ਐਲਬਰਟ ਨੇ ਕਿਹਾ । "  # ਕਿੱਸਾ_ਏ_ਜਿਨੀਅਸ [ ਬਾਬੂਸ਼ਾ ] ਮੈਂ ਓਹਨਾ ਗੱਲਾਂ ਨੂੰ ਕਦੇ ਯਾਦ ਨਹੀਂ ਰੱਖਦਾ , ਜਿਨ੍ਹਾਂ ਨੂੰ ' ਮੈਂ ਕਿਤਾਬ ਚੋਂ ਅਸਾਨੀ ਨਾਲ ਲੱਭ ਸਕਦਾ ਹਾਂ । [ ਅਲਬਰਟ ਆਈਨਸਟਾਈਨ ]

ਖ਼ਤਰੇ ਦੀ ਘੰਟੀ... /ਕੁਲਵੰਤ ਗਿੱਲ

ਖ਼ਤਰੇ ਦੀ ਘੰਟੀ... ਇਕ ਸੀਨੀਅਰ ਕਲਾਸਿਕ ਲੇਖਕ ਨੂੰ ਨੌਜਵਾਨ ਨਾਵਲਕਾਰ ਨੇ ਸਲਾਹ ਲਈ ਆਪਣਾ ਖਰੜਾ ਦਿੱਤਾ।ਕਿਹਾ,'ਸੱਚੋ ਸੱਚ ਦੱਸਿਓ, ਸਰ।ਅੱਗੋ ਉਹ ਸੱਚੀਓਂ ਸੱਚੋ ਸੱਚ ਦੱਸ ਬੈਠਾ... ਮਤਲਬ... ਨਾਵਲ ਕੱਚਾ ਸੀ ਪਰ ਸਲਾਹ ਪੱਕੀ ਸੀ! ਕੁਝ ਦਿਨਾਂ ਬਾਅਦ ਫ਼ੋਨ ਦੀ ਘੰਟੀ ਵੱਜੀ... 'ਸਰ, ਨਾਵਲ ਛਪ ਗਿਆ!' ਫ਼ਿਰ ਘੰਟੀ ਵੱਜੀ... 'ਸਰ, ਨਾਵਲ ਦਾ ਦੂਸਰਾ ਅਡੀਸ਼ਨ ਛਪ ਰਿਹਾ!! ਘੰਟੀ ਇਕ ਵਾਰ ਫ਼ਿਰ ਵੱਜੀ... 'ਸਰ, ਤੀਸਰਾ ਅਡੀਸ਼ਨ ਛਪ ਰਿਹਾ... ਪੇਪਰ ਬੈਕ!!! ਫ਼ਿਰ ਘੰਟੀ ਵੱਜੀ 'ਸਰ, ਨਾਵਲ ਨੂੰ ਢਿਮਕਾ ਅਵਾਰਡ ਮਿਲ ਗਿਆ!!! ਘੰਟੀ ਵਾਰ ਵਾਰ ਵੱਜ ਰਹੀ ਹੈ! .... ਕਲਾਸਿਕ ਲੇਖਕ... 'ਖ਼ਤਰੇ ਦੀ ਘੰਟੀ' ਸੁਣ ਪ੍ਰੇਸ਼ਾਨ ਹੈ!!! -ਕੁਲਵੰਤ ਗਿੱਲ ਤਸਵੀਰ - The Scream , ਐਡਵਰਡ ਮੁਨਚ ਦੀ ਚਰਚਿਤ ਪੇਟਿੰਗ