ਹਿੰਦੀ ਕਵੀ ਕੇਦਾਰ ਨਾਥ ਸਿੰਘ ਦਾ 83 ਸਾਲ ਦੀ ਉਮਰ ਵਿੱਚ
ਪਿਛਲੇ ਦਿਨ ( ਸੋਮਵਾਰ ਨੂੰ ) ਦੇਹਾਂਤ ਹੋ ਗਿਆ ਹੈ । ਮੰਨਿਆ ਜਾ ਸਕਦਾ ਹੈ , ਕੇਦਾਰ ਨਾਥ ਨੂੰ
ਹਿੰਦੀ ਦੇ ਰੂਬਰੂ ਕਰਵਾਉਣ ਵਾਲੇ ਹਿੰਦੀ ਕਵੀ ਅਜੇਯ ਸਨ , ਸਾਲ 1959 ਵਿੱਚ ਪ੍ਰਕਾਸ਼ਿਤ " ਤੀਸਰਾ ਸਪਕਤ " ਵਿੱਚ ਕੇਦਾਰ ਨਾਥ
ਦੀਆਂ ਕੁੱਝ ਕਵਿਤਾਵਾਂ ਛਪੀਆਂ ਜੋ ਕਾਫੀ ਚਰਚਾ ਵਿੱਚ ਰਹੀਆਂ । ਕੇਦਾਰ ਨਾਥ ਦੀ ਸਭ ਤੋਂ ਖਾਸ ਗੱਲ
ਸੀ ਕਿ ਇਹਨਾ ਦੀ ਕਵਿਤਾ ਉੱਪਰ ਓਸ ਹਰ ਤਰ੍ਹਾਂ ਦੇ ਨਵੇਂ ਪ੍ਰਯੋਗ ਦਾ ਪ੍ਰਭਾਵ ਮਿਲੂ ਜੋ ਇਹਨਾ ਦੇ
ਦੌਰ ਵਿੱਚ ਪ੍ਰਚਲਿਤ ਹੋਏ ।
7 ਜੁਲਾਈ 1934 ਨੂੰ ਕੇਦਾਰ ਨਾਥ ਦਾ ਜਨਮ ਉੱਤਰ ਪ੍ਰਦੇਸ਼ ਦੇ ਬਲੀਆ
ਜਿਲ੍ਹੇ ਦੇ ਚਕੀਆ ਪਿੰਡ ਹੋਇਆ । 1956 ਵਿੱਚ ਬਨਾਰਸ ਯੂਨੀਵਰਸਿਟੀ ਤੋਂ ਹਿੰਦੀ ਸਾਹਿਤ ਦੀ ਐਮ ਏ ਕੀਤੀ ਤੇ 1964 ਵਿੱਚ ਪੀ ਐੱਚ ਡੀ
। ਇਸ ਤੋਂ ਬਿਨਾਂ ਓਹਨਾ ਨੇ ਅਧਿਆਪਨ ਕਾਰਜ ਵਿੱਚ ਵੀ ਕਾਫੀ ਕੰਮ ਕੀਤਾ ।
ਇਸ ਤੋਂ ਬਿਨਾਂ ਕਾਵਿ ਸੰਗ੍ਰਹਿ - ਅਭੀ ਬਿਲਕੁੱਲ ਅਭੀ , ਜਮੀਂ ਪਕ ਰਹੀ ਹੈ , ਯਹਾਂ ਸੇ ਦੇਖੋ , ਬਾਗ਼ , ਅਕਾਲ ਮੇ ਸਾਰਸ , ਉਤਰ ਕਰੀਬ ਅਤੇ ਹੋਰ
ਕਵਿਤਾਵਾਂ , ਟਾਲਸਟਾਏ ਅਤੇ
ਸਾਇਕਲ ।
ਆਲੋਚਨਾ - ਕਲਪਨਾ ਅਤੇ ਛਾਇਆਵਾਦ , ਆਧੁਨਿਕ ਹਿੰਦੀ ਕਵਿਤਾ ਵਿੱਚ ਬਿੰਬ ਵਿਧਾਨ , ਮੇਰੇ ਸਮਯੇ ਕੇ
ਸ਼ਬਦ , ਮੇਰੇ ਸਕਸ਼ਤਕਾਰ ।
ਸੰਪਾਦਨਾ - ਤਾਨਾ
ਬਾਨਾ ( ਆਧੁਨਿਕ ਭਾਰਤੀ ਭਾਰਤੀ ਕਵਿਤਾ ਸੇ ਏਕ ਚਯਨ ) , ਸਮਕਾਲੀਨ ਰੂਸੀ ਕਵਿਤਾਂਏ , ਕਵਿਤਾ ਦਸ਼ਕ , ਸਾਖੀ , ਸ਼ਬਦ ( ਪੱਤਰਿਕਾ )
ਕੇਦਾਰ ਨਾਥ ਸਿੰਘ ਦੇ ਲੇਖਣ ਕਾਰਜ ਦੀ ਗੱਲ ਕਰੀਏਂ ਤਾਂ ਕੇਦਾਰ ਨਾਥ
ਹਿੰਦੀ ਦੇ ਚਰਚਿਤ ਕਵਿਤਾ ਸੰਗ੍ਰਹਿ ' ਤੀਸਰਾ ਸਪਤਕ ' ਦੇ ਸਹਿਯੋਗੀ ਕਵੀਆਂ ਵਿਚੋਂ ਸੀ ।
ਸਾਲ 2013 ਦਾ ਗਿਆਨਪੀਠ ਪੁਰਸਕਾਰ ਜੇਤੂ ਕੇਦਾਰ ਨਾਥ ਹਿੰਦੀ ਦੇ ਦਸਵੇਂ ਰਚਨਾਕਾਰ
ਸੀ । ਇਸ ਤੋਂ ਬਿਨਾਂ ਸਾਹਿਤ ਅਕਾਦਮੀ , ਵਿਆਸ ਸਨਮਾਨ , ਮੈਥਲਿਸ਼ਰਨ ਗੁਪਤ
ਸਨਮਾਨ ਅਤੇ ਦਿਨਕਰ ਸਨਮਾਨ ਜਿਹੇ ਚੋਣਵੇਂ ਹਿੰਦੀ ਪੁਰਸਕਾਰਾਂ ਦੇ ਵੀ ਵਿਜੇਤਾ ਹਨ ।
ਸਾਹਿਤ ਅਕਾਦਮੀ (1989)
ਤਿੰਨ ਕਵਿਤਾਵਾਂ
ਹਿਮਾਲਿਆ ਕਿੱਧਰ ਹੈ ?
ਮੈਂ ਓਸ ਬੱਚੇ ਤੋਂ ਪੁੱਛਿਆ
ਜੋ ਸਕੂਲ ਦੇ ਬਾਹਰ ਪਤੰਗ ਉਡਾ ਰਿਹਾ ਸੀ
ਓਧਰ - ਓਧਰ ਓਸ ਕਿਹਾ
ਜਿੱਧਰ ਓਹਦੀ ਪਤੰਗ ਭੱਜੀ ਜਾ ਰਹੀ ਸੀ
ਮੈਂ ਸਵੀਕਾਰ ਕਰਾਂ ਮੈਂ ਪਹਿਲੀ ਵਾਰ ਜਾਣਿਆ
ਹਿਮਾਲਿਆ ਕਿੱਧਰ ਹੈ ।
*
ਜਾਣਾ
•
ਮੈਂ ਜਾ ਰਿਹਾਂ - ਉਸ ਕਿਹਾ
ਜਾਓ - ਮੈਂ ਕਿਹਾ
ਇਹ ਜਾਣਦਿਆਂ ਵੀ ਕਿ " ਜਾਣਾ
ਹਿੰਦੀ ਦੀ ਸਭ ਤੋਂ ਖੌਫਨਾਕ ਕਿਰਿਆ ਹੈ ~
ਜਾਓ - ਮੈਂ ਕਿਹਾ
ਇਹ ਜਾਣਦਿਆਂ ਵੀ ਕਿ " ਜਾਣਾ
ਹਿੰਦੀ ਦੀ ਸਭ ਤੋਂ ਖੌਫਨਾਕ ਕਿਰਿਆ ਹੈ ~
°
ਲਿਪੀਅੰਤਰ - ਕਵਿਤਾ ਮੇਲਾ
ਦਾਣੇ
•
ਨਹੀਂ
ਅਸੀਂ ਮੰਡੀ ਨਹੀਂ ਜਾਣਾ
ਪਿੜ੍ਹ 'ਚੋਂ ਚੁੱਕੇ ਜਾ ਰਹੇ
ਦਾਣਿਅਾਂ ਨੇ ਕਿਹਾ
ਅਸੀਂ ਮੰਡੀ ਨਹੀਂ ਜਾਣਾ
ਪਿੜ੍ਹ 'ਚੋਂ ਚੁੱਕੇ ਜਾ ਰਹੇ
ਦਾਣਿਅਾਂ ਨੇ ਕਿਹਾ
ਗੲੇ ਤਾਂ ਫਿਰ
ਵਾਪਸ ਨਹੀਂ ਅਾੳੁਣਾ
ਕਹਿੰਦੇ ਜਾਂਦੇ ਨੇ ਦਾਣੇ
ਵਾਪਸ ਨਹੀਂ ਅਾੳੁਣਾ
ਕਹਿੰਦੇ ਜਾਂਦੇ ਨੇ ਦਾਣੇ
ਜੇ ਵਾਪਸ ਅਾ ਵੀ ਗੲੇ
ਤਾਂ ਤੁਸੀਂ ਸਿਅਾਣ ਨਹੀਂ ਸਕਣਾ
ਅਾਪਣੀ ਅੰਤਿਮ ਚਿੱਠੀ 'ਚ
ਲਿਖ ਭੇਜਦੇ ਨੇ ਦਾਣੇ
ਤਾਂ ਤੁਸੀਂ ਸਿਅਾਣ ਨਹੀਂ ਸਕਣਾ
ਅਾਪਣੀ ਅੰਤਿਮ ਚਿੱਠੀ 'ਚ
ਲਿਖ ਭੇਜਦੇ ਨੇ ਦਾਣੇ
ੲਿਸ ਤੋਂ ਬਾਅਦ
ਮਹੀਨਿਅਾਂ ਤੱਕ
ਪਿੰਡ 'ਚ
ਕੋੲੀ ਚਿੱਠੀ ਨਹੀਂ ਅਾੳੁਂਦੀ॥
ਮਹੀਨਿਅਾਂ ਤੱਕ
ਪਿੰਡ 'ਚ
ਕੋੲੀ ਚਿੱਠੀ ਨਹੀਂ ਅਾੳੁਂਦੀ॥
ਲਿਪੀਅੰਤਰ - ਗੁਰਪ੍ਰੀਤ


Comments
Post a Comment