Skip to main content

Posts

Showing posts from October, 2018

ਪਿਆਸਾ ਰਿਹਾ ਇੱਕ ਆਮ ਪਾਠਕ !!!

ਜਿਸ ਨਿਰਾਸ਼ਾ ਨਾਲ ਸ਼ੁਰੂਆਤ ਹੋਈ , ਓਸੇ ਨਿਰਾਸ਼ਾ ਨਾਲ ਲਬਾਲਬ ਭਰੇ ਪੂਰੇ 128 ਸਫ਼ੇ । ਪਹਿਲੇ 30 ਪੰਨਿਆਂ ਤੱਕ ਖੁਸ਼ੀ ਸੀ ਪੰਜਾਬੀ ਨਵੇਂ ਨਾਵਲ ਕਲਾਸਿਕ ਹੋ ਰਹੇ ਹਨ , ਘਰੇਲੂ ਕਥਾ ਤੁਰਦੀ , ਵਿਸਮਾਦ , ਆਹਟ , ਦਰਦ ਰੋਸੇ ਤੁਰਦੇ । ਇੱਕ ਆਸ ਬਣਦੀ ਹੈ । ( ਹਨੇਰੇ ਤੋਂ ਬਿਨਾ ਚਾਨਣ ਦਾ ਕੀ ਪਤਾ , ਪਿਆਸ ਤੋਂ ਬਿਨਾ ਰੱਜ ਦਾ ) ਅਗਲੇ ਸਫਿਆਂ ਤੇ ਕਿਸੇ ਤਲਾਸ਼ ਵਿੱਚ ਤੁਰਦਾਂ - ਨਿਰਾਸ਼ ਹੁੰਦਾ , ਪਰ ਪਿਆਸ ਤੇਜ ਹੁੰਦੀ ਅਾ , ਤੇਜ਼ ਪਿਆਸ ਦੱਬਕੇ ਰੱਜ ਦੀ ਤਪਸ਼ । ਪੜ੍ਹਦਿਆਂ ਪੜ੍ਹਦਿਆਂ ਐਸੀ ਸਥਿਤੀ ਦਾ ਬਣ ਜਾਣਾ , ਮਤਲਬ ਇਸ ਜਗਾਂ ਤੇ ਅਾ ਛੱਡਣਾ ਪਿਆਸਿਆਂ ਹੀ ਮੁੜ ਜਾਣ ਜਿਹਾ , ਇੱਕ ਹਾਰ ਜਿਹਾ । ਅਖਰੀਲੇ ਪਲਾਂ ਤੱਕ ਆਸ ਦਾ ਏਨਾ ਕਮਜ਼ੋਰ ਹੋ ਜਾਣਾ ਕਿ ਇੱਕ ਪਲ ਲਈ ਹੀ ਸਹੀ ਮੇਰਾ ਪਾਤਰ ਚੀਕ ਉੱਠੇ , ਭੱਜ ਜਾਵੇ , ਬਗਾਵਤ ਕਰ ਦੇਵੇ ... ਖੈਰ... ( ਇੱਕ ਸ਼ਬਦ ਜੋ ਕਿੰਨੇ ਹੀ ਥਾਵਾਂ ਤੇ ਵਰਤਿਆ ਗਿਆ , ਇੱਕ ਪਰਦਾ ਬਣਾ । ) ਪਹਿਲਾਂ ਖੂਬਸੂਰਤ ਲੱਗਿਆ , ਫੇਰ ਸੋਹਣਾ , ਪਿਆਰਾ ਫੇਰ ਥੋੜਾ ਖਿਝਿਆ , ਰੁੱਖਾ , ਭੈੜਾ ਅਖੀਰ ਤੱਕ ਆਉਂਦੇ ਆਉਂਦੇ ਇਸ ਸ਼ਬਦ ਨਾਲ ਨਫਰਤ ਹੋ ਗਈ । ਅਕਾਉਪਣ ਭਾਰੀ ਹੋ ਜਾਂਦਾ । ਗਲਪੀ ਲਿਸ਼ਕ ਚਮਕਦਾਰ ਹੈ , ਵਾਕ ਬਣਤਰ ਦੀ ਖੂਬਸੂਰਤੀ ਨੂੰ ਨਕਾਰਿਆ ਨਹੀ ਜਾ ਸਕਦਾ , ਵਿਸ਼ਾ ਬੋਲਡ ਹੈ ਪਰ ਲੋੜ ਤੋਂ ਜਿਆਦਾ ਇਸ ਲਈ ਲੱਗਿਆ ਕਿਉਂਕਿ ਦੋਹਰਾਅ ਜਿਆਦਾ ਹੈ । ਹਰ ਕਾਂਡ ਦੀ ਸ਼ੁਰੂਆਤ ਸਹੁਰੇ ਦੇ ਚਰਿੱਤਰ ਉਘਾੜਨ ਤੋਂ ਹੋ ਅਖਿਰਤੇ ਪਤੀ ਦ

ਸਫ਼ਰ ਤੇ ਰਾਹੀ

ਸਫ਼ਰ ਤੇ ਰਾਹੀ ਸਫ਼ਰ ਤੇ ਤੁਰਦਾ ਰਾਹੀ ਸੋਚਦੈ ਸਫ਼ਰ ਲੰਬਾ ਹੋ ਓ ਸਫ਼ਰ ਤੁਰਨ ਪਿੱਛੋਂ ਰਾਹੀ ਦੇ ਜਖਮੀ ਪੈਰਾਂ ਬਾਰੇ ਸੋਚਦਾ ਬੜਾ ਮੁਸ਼ਕਿਲ ਏ ! ਸਫ਼ਰ ਨੂੰ ਰਾਹੀ ਆਪਣਾ ਆਪਣਾ ਲਗਦਾ ਰਾਹੀ ਸਫ਼ਰ ਬਾਰੇ ਚੰਗਾ ਮੰਦਾ ਸੋਚਦੈ ਕਿੰਨਾ ਔਖਾ ਯਾਰ" ਸਫ਼ਰ ਰਾਹੀ ਨੂੰ ਬੁੱਕਲ ਚ ਬੋਚ ਮੰਜਿਲ ਲੈ ਜਾਣਾ ਲੋਚਦਾ ___ ਰਾਹੀ ਸਫਰ ਨੂੰ ਇੱਕ ਮੰਦੀ ਗਾਲ ਦੇਂਦਾ ਸਫ਼ਰ ਸੋਚਦਾ  ਰਾਹੀ ਤੁਰਦਾ ਹੀ ਸੋਹਣਾ ਲਗਦੈ । ~