Skip to main content

ਪਿਆਸਾ ਰਿਹਾ ਇੱਕ ਆਮ ਪਾਠਕ !!!

ਜਿਸ ਨਿਰਾਸ਼ਾ ਨਾਲ ਸ਼ੁਰੂਆਤ ਹੋਈ , ਓਸੇ ਨਿਰਾਸ਼ਾ ਨਾਲ ਲਬਾਲਬ ਭਰੇ ਪੂਰੇ 128 ਸਫ਼ੇ । ਪਹਿਲੇ 30 ਪੰਨਿਆਂ ਤੱਕ ਖੁਸ਼ੀ ਸੀ ਪੰਜਾਬੀ ਨਵੇਂ ਨਾਵਲ ਕਲਾਸਿਕ ਹੋ ਰਹੇ ਹਨ , ਘਰੇਲੂ ਕਥਾ ਤੁਰਦੀ , ਵਿਸਮਾਦ , ਆਹਟ , ਦਰਦ ਰੋਸੇ ਤੁਰਦੇ । ਇੱਕ ਆਸ ਬਣਦੀ ਹੈ । ( ਹਨੇਰੇ ਤੋਂ ਬਿਨਾ ਚਾਨਣ ਦਾ ਕੀ ਪਤਾ , ਪਿਆਸ ਤੋਂ ਬਿਨਾ ਰੱਜ ਦਾ ) ਅਗਲੇ ਸਫਿਆਂ ਤੇ ਕਿਸੇ ਤਲਾਸ਼ ਵਿੱਚ ਤੁਰਦਾਂ - ਨਿਰਾਸ਼ ਹੁੰਦਾ , ਪਰ ਪਿਆਸ ਤੇਜ ਹੁੰਦੀ ਅਾ , ਤੇਜ਼ ਪਿਆਸ ਦੱਬਕੇ ਰੱਜ ਦੀ ਤਪਸ਼ । ਪੜ੍ਹਦਿਆਂ ਪੜ੍ਹਦਿਆਂ ਐਸੀ ਸਥਿਤੀ ਦਾ ਬਣ ਜਾਣਾ , ਮਤਲਬ ਇਸ ਜਗਾਂ ਤੇ ਅਾ ਛੱਡਣਾ ਪਿਆਸਿਆਂ ਹੀ ਮੁੜ ਜਾਣ ਜਿਹਾ , ਇੱਕ ਹਾਰ ਜਿਹਾ । ਅਖਰੀਲੇ ਪਲਾਂ ਤੱਕ ਆਸ ਦਾ ਏਨਾ ਕਮਜ਼ੋਰ ਹੋ ਜਾਣਾ ਕਿ ਇੱਕ ਪਲ ਲਈ ਹੀ ਸਹੀ ਮੇਰਾ ਪਾਤਰ ਚੀਕ ਉੱਠੇ , ਭੱਜ ਜਾਵੇ , ਬਗਾਵਤ ਕਰ ਦੇਵੇ ... ਖੈਰ... ( ਇੱਕ ਸ਼ਬਦ ਜੋ ਕਿੰਨੇ ਹੀ ਥਾਵਾਂ ਤੇ ਵਰਤਿਆ ਗਿਆ , ਇੱਕ ਪਰਦਾ ਬਣਾ । )
ਪਹਿਲਾਂ ਖੂਬਸੂਰਤ ਲੱਗਿਆ , ਫੇਰ ਸੋਹਣਾ , ਪਿਆਰਾ ਫੇਰ ਥੋੜਾ ਖਿਝਿਆ , ਰੁੱਖਾ , ਭੈੜਾ ਅਖੀਰ ਤੱਕ ਆਉਂਦੇ ਆਉਂਦੇ ਇਸ ਸ਼ਬਦ ਨਾਲ ਨਫਰਤ ਹੋ ਗਈ । ਅਕਾਉਪਣ ਭਾਰੀ ਹੋ ਜਾਂਦਾ । ਗਲਪੀ ਲਿਸ਼ਕ ਚਮਕਦਾਰ ਹੈ , ਵਾਕ ਬਣਤਰ ਦੀ ਖੂਬਸੂਰਤੀ ਨੂੰ ਨਕਾਰਿਆ ਨਹੀ ਜਾ ਸਕਦਾ , ਵਿਸ਼ਾ ਬੋਲਡ ਹੈ ਪਰ ਲੋੜ ਤੋਂ ਜਿਆਦਾ ਇਸ ਲਈ ਲੱਗਿਆ ਕਿਉਂਕਿ ਦੋਹਰਾਅ ਜਿਆਦਾ ਹੈ । ਹਰ ਕਾਂਡ ਦੀ ਸ਼ੁਰੂਆਤ ਸਹੁਰੇ ਦੇ ਚਰਿੱਤਰ ਉਘਾੜਨ ਤੋਂ ਹੋ ਅਖਿਰਤੇ ਪਤੀ ਦੀ ਨਾਕਾਬਲੀਅਤ ਤੱਕ ਹੋ ਜਾਂਦਾ ।

ਇੱਕ ਸੰਭਾਵਨਾਵਾਂ ਤੋਂ ਪਾਰ ਦੀ ਗੱਲ ਲੱਗਣ ਲਗਦੀ ਅਾ। ਪਤੀ ਦੇ ਜਿਸ ਵਿਵਹਾਰ ਨੂੰ ਉਘਾੜਿਆ ਗਿਆ , ਨੂੰ ਦੇਖ ਕੋਈ ਵੀ ਪਾਤਰ ਜਿਹਾ ਸੇਲਫ਼ ਰਿਸਪੇਕਡ ਤੇ ਆਤਮ ਨਿਰਭਰ ਇਨਸਾਨ ਕਿਉਂ ਏਸ ਦਲਦਲ ਚ ਉਲਝਿਆ ਰਹੇਗਾ । ਹਾਲਾਤ ਤੇ ਪਾਤਰ ਦੀ ਮਾਨਸਿਕਤਾ ਵਿਚ ਏਨਾ ਵਖਰੇਵਾਂ । ਫੇਰ ਪਾਤਰ ਦਾ ਗੰਦਗੀ ਚ ਉਲਝੇ ਰਹਿਣ ਦਾ ਕਾਰਣ । ਕਿੰਨੀਆਂ ਗੱਲਾਂ ਤੋਂ ਪਤੀ ਦੇ ਔਰਤ ਤੇ ਬੱਚਿਆਂ ਪ੍ਰਤੀ , ਸੱਸ ਸਹੁਰੇ ਦਾ ਪਾਤਰ ਪ੍ਰਤੀ ਵਿਵਹਾਰ ਸਪਸ਼ਟ ਹੁੰਦਾ , ਲੇਖਕ ਤੋਂ ਇੱਕ ਸਾਰਥਕ ਜਵਾਬ ਦੀ ਆਸ ਕਿ ਤੁਸੀ ਮੈਂ ਪਾਤਰ ਨਾਲ ਸਹੀ ਕੀਤਾ ??? ਇੱਕ ਚਿਣਗ ਆਉਂਦੀ ਅਾ ਇੱਕ ਪਲ ਜਦੋਂ ਓਹ ਆਪਣੇ ਘਰਵਾਲੇ ਦੇ ਗਲ ਪਰਨਾ ਪਾ ਧਮਕੀ ਦਿੰਦੀ ਹੈ , ਘਰਵਾਲਾ ਕੀ ਆਹੀ ਐਕਸਪੇਕਟ ਕਰਦਾ ?
ਪਾਠਕ ਕੀ ਆਹੀ ਐਕਸਪੈਕਟ ਕਰਦਾ ??
ਜਿੰਨਾ ਕ ਲੱਗਿਆ ।।।
ਪਿਆਸਾ ਰਿਹਾ ਇੱਕ ਆਮ ਪਾਠਕ !!!

Comments

Popular posts from this blog

ਦੁਨੀਆ ਭਰ ਦੇ ਤਮਾਮ ਖ਼ੂਬਸੂਰਤ ਖ਼ਤ ( ੧)

ਪਿਆਰੇ ਬਾਈ...  ਮੈਂ ਜਵੀਲੋ ਦੇ ਸਫ਼ਰ ਦੀਆਂ ਗੱਲਾਂ ਤੈਨੂੰ ਦੱਸਣਾ ਚਾਹੁੰਦਾ, ਇਹ ਓਹੀ ਪਿੰਡ ਹੈ ਜਿੱਥੇ ਲਾਇਬਰਮੈਨ   ਲੰਬੇ ਸਮੇਂ ਤਕ ਆਪਣੀ ਆਖਰੀ ਪ੍ਰਦਰਸ਼ਨੀ ਲਈ ਤਸਵੀਰ ਦੇ ਚਿੰਤਨ ਲਈ ਰੁਕਿਆ - ਓਹੀ ਤਸਵੀਰ ਜਿਸ  ਵਿਚ ਧੋਬਣਾ ਨੇ। ਓਹ ਜਗ੍ਹਾ ਜਿੱਥੇ ਟਰਮਿਉਲ   ਅਤੇ ਜੁਯਲੁਸ ਬਾਖਯੁਜ਼ੇਨ ਨੇ ਕੁਝ ਸਮਾਂ ਲੰਘਾਇਆ। ਕਲਪਨਾ ਕਰ ਕੀ ਸਵੇਰ ਦੇ ਤਿੰਨ ਵਜੇ ਮੈਂ ਇਕ ਖੁੱਲ੍ਹੀ ਗੱਡੀ ਚ ਧਰਤੀ ਦੀ ਸੈਰ ਤੇ ਸੀ (ਮੈਂ ਆਪਣੇ ਮਕਾਨ ਮਾਲਿਕ ਨਾਲ ਗਿਆ ਸੀ ਜੀਹਨੇ ਅਸੇਨ ਦੇ ਬਜ਼ਾਰ ਜਾਣਾ ਸੀ।) ਅਸੀਂ ਸੜਕ ਦੇ ਕਿਨਾਰੇ ਜਿਸਨੂੰ ਓਹ ਡਾਇਕ ਆਖਦੇ ਨੇ ਤੇ ਚਲ ਰਹੇ ਸੀ; ਇਥੇ ਮਿੱਟੀ ਨਹੀਂ ਚਿੱਕੜ ਦਾ ਢੇਰ ਸੀ ਪਰ ਬਜ਼ਰੀ ਤੋਂ ਬਿਹਤਰ ਸੀ...  ਸਵੇਰੇ ਜਦੋਂ ਦਿਨ ਉੱਗਣ ਲਗਿਆ, ਇਧਰ ਓਧਰ ਧਰਤੀ ਤੇ ਖਿਲਰੀਆਂ ਝੋਪੜੀਆਂ ਵਿਚੋਂ ਮੁਰਗਿਆਂ ਨੇ ਬੋਲਣਾ ਸ਼ੁਰੂ ਕਰ ਦਿੱਤਾ। ਓਹ ਸਾਰੀਆਂ ਝੋਪੜੀਆਂ ਜਿੰਨ੍ਹਾਂ ਕੋਲ ਦੀ ਐਸੀ ਲੰਘੇ ਪਾਪੂਲਰ ਦੇ ਮਟਮੈਲੇ ਰੁੱਖਾ ਨਾਲ ਘਿਰੀਆਂ ਸਨ, ਜਿਨ੍ਹਾਂ ਦੇ ਪੀਲੇ ਪੱਤਿਆਂ ਝੜਨ ਦੀ ਵੀ ਆਵਾਜ਼ ਆਉਂਦੀ। ਛੋਟੇ ਜਿਹੇ ਕਬਰਿਸਤਾਨ ਵਿਚ ਇਕ ਪੁਰਾਣਾ ਟੁੱਟਿਆ ਹੋਇਆ ਥੰਮ ਸੀ ਜਿਸਦੇ ਆਲੇ ਦੁਆਲੇ ਅਤੇ ਵਿਚਕਾਰ ਝਾੜੀਆਂ ਸਨ। ਧਰਤੀ ਦਾ ਸਾਦਾ ਦ੍ਰਿਸ਼; ਮੱਕੀ ਦੇ ਖੇਤ, ਇਹ ਸਭ ਹੂਬਹੂ ਓਵੇਂ ਜਿਹਾ ਹੀ ਸੀ ਜਿਵੇਂ ਦਾ ਸੋਹਣਾ ਕੋਰੋ ਨੇ ਬਣਾਇਆ ਸੀ। ਬਿਲਕੁਲ ਉਵੇਂ ਜਿਹਾ ਅਨੰਤ, ਰਹੱਸਮਈ, ਅਤੇ ਸ਼ਾਂਤ ਜਿਵੇਂ ਉਸਨੇ ਰੰਗਿਆ। ਜਦੋਂ ਅਸੀ ਜ...

Persian Poetry in Punjabi Sabir Haka

ਸ਼ਬੀਰ ਹਕਾ (੧੯੮੬-) ਦਾ ਜਨਮ ਕਰਮਾਨਸ਼ਾਹ (ਇਰਾਨ) ਵਿੱਚ ਹੋਇਆ । ਉਹ ਅੱਜ ਦੇ ਸਮੇਂ ਦਾ ਫਾਰਸੀ ਬੋਲੀ ਦਾ ਸ਼ਾਇਰ ਹੈ ਜਿਹੜਾ ਉਸਰ ਰਹੀਆਂ ਇਮਾਰਤਾਂ ਵਾਲੀਆਂ ਥਾਵਾਂ 'ਤੇ ਮਜ਼ਦੂਰੀ ਕਰਦਾ ਹੈ। ਉਹਦੀਆਂ ਕਵਿਤਾਵਾਂ 'ਮਾਡਰਨ ਪੋਇਟਰੀ ਇਨ ਟਰਾਂਸਲੇਸ਼ਨ' (ਜਨਵਰੀ ੨੦੧੫) ਵਚਿ ਛਪੀਆਂ ਸਨ। ਫਾਰਸੀ ਤੋਂ ਇਨ੍ਹਾਂ ਕਵਿਤਾਵਾਂ ਦਾ ਅੰਗਰੇਜ਼ੀ ਅਨੁਵਾਦ ਨਸਰੀਨ ਪਰਵਾਜ਼ ਅਤੇ ਹਿਊਬਰਟ ਮੂਰ ਨੇ ਕੀਤਾ ਸੀ। ਗੀਤ ਚਤੁਰਵੇਦੀ ਨੇ ਇਨ੍ਹਾਂ ਦਾ ਹਿੰਦੀ ਅਨੁਵਾਦ ਕੀਤਾ ਅਤੇ ਕੁਲਦੀਪ ਕੌਰ ਨੇ ਇਨ੍ਹਾਂ ਨੂੰ ਪੰਜਾਬੀ ਰੂਪ ਦਿੱਤਾ । ਇਨ੍ਹਾਂ ਕਵਿਤਾਵਾਂ ਦੀ ਬੋਲੀ ਸਾਦੀ ਹੈ ਪਰ ਭਾਵ ਡੂੰਘੇ  ਹਨ । 1. ਸ਼ਹਿਤੂਤ ਤੁਸੀਂ ਕਦੇ ਸ਼ਹਿਤੂਤ ਦੇਖਿਆ ਹੈ? ਜਿਥੇ ਇਹ ਡਿਗਦਾ ਹੈ, ਓਨੀ ਜ਼ਮੀਨ 'ਤੇ ਲਾਲ ਰੰਗ ਦਾ ਧੱਬਾ ਪੈ ਜਾਂਦਾ ਹੈ। ਡਿੱਗਣ ਤੋਂ ਵੱਧ ਦੁਖਦਾਈ ਕੁਝ ਵੀ ਨਹੀਂ, ਮੈਂ ਦੇਖਿਆ ਹੈ ਕਿੰਨੇ ਮਜ਼ਦੂਰਾਂ ਨੂੰ ਇਮਾਰਤਾਂ ਤੋਂ ਡਿਗਦੇ ਹੋਏ ਡਿਗ ਕੇ ਸ਼ਹਿਤੂਤ ਬਣਦੇ ਹੋਏ। 2. ਰੱਬ ਰੱਬ ਵੀ ਮਜ਼ਦੂਰ ਹੈ ਉਹ ਵੀ ਜ਼ਰੂਰ ਵੈਲਡਰਾਂ ਦਾ ਵੀ ਵੈਲਡਰ ਹੋਣਾਂ! ਆਥਣ ਦੇ ਚਾਨਣ ਵਿਚ ਉਹਦੀਆਂ ਅੱਖਾਂ ਅੰਗਾਰਿਆਂ ਵਾਂਗ ਲਾਲ ਹੁੰਦੀਆਂ ਨੇ। ਰਾਤ ਨੂੰ ਉਹਦੇ ਝੱਗੇ ਵਿਚ ਹੁੰਦੀਆਂ ਨੇ ਮੋਰੀਆਂ ਹੀ ਮੋਰੀਆਂ । 3. ਬੰਦੂਕ ਜੇ ਉਨ੍ਹਾਂ ਬੰਦੂਕ ਦੀ ਖੋਜ ਨਾ ਕੀਤੀ ਹੁੰਦੀ ਤਾਂ ਬਥੇਰੇ ਲੋਕਾਂ ਨੇ ਦੂਰੋਂ ਹੀ ਮਾਰੇ ਜਾਣ ਤੋਂ ਬਚ ਜਾਣਾ ਸੀ। ਬਹੁਤ ਕੁਝ ਆਸਾਨ ਹੋ ਜਾਂ...

ਦੁਨੀਆ ਭਰ ਦੇ ਤਮਾਮ ਖ਼ੂਬਸੂਰਤ ਖ਼ਤ (੨)

ਸੋਹਣੇ ;  ਮੈਨੂੰ ਪਤਾ ਕਿ ਮੈਂ ਮੁੜ ਪਾਗ਼ਲ ਹੋਣ ਵਾਲੀ ਹਾਂ। ਮੈਨੂੰ ਲਗਦਾ ਕਿ ਇਸ ਤਰ੍ਹਾਂ ਦੇ ਖਤਰਨਾਕ ਦੌਰ ਤੋਂ ਹੁਣ ਬਚਿਆ ਨਹੀ ਜਾ ਸਕਦਾ ਤੇ ਸ਼ਾਇਦ ਮੈਂ ਕਦੇ ਦੁਬਾਰਾ ਠੀਕ ਵੀ ਨਾ ਹੋਵਾਂ। ਹੁਣ ਮੇਰਾ ਧਿਆਨ ਵੀ ਨਹੀਂ ਲਗਦਾ ਤੇ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਵੀ ਸੁਣਦੀਆਂ ਹਨ। ਇਸੇ ਲਈ ਇਸ ਵੇਲੇ ਜਿਹੜਾ ਮੈਨੂੰ ਬਿਹਤਰ ਲਗਦਾ ਓਹੀ ਕਰ ਰਹੀ ਹਾਂ ਮੈਂ। ਤੂੰ ਵੀ ਮੈਨੂੰ ਖੁਸ਼ ਰੱਖਣ ਦੀਆਂ ਤਮਾਮ ਕੋਸ਼ਿਸ਼ਾਂ ਕੀਤੀਆਂ ਹਨ ਓਵੇਂ ਹੀ ਜਿਵੇਂ ਕਿਸੇ ਚਹੇਤੇ ਨੂੰ ਕਰਨੀਆਂ ਚਾਹੀਦੀਆਂ ਹਨ। ਮੈਨੂੰ ਨਹੀਂ ਲਗਦਾ ਕਿ ਦੋ ਜਣੇ ਇਸ ਤੋਂ ਜਿਆਦਾ ਖੁਸ਼ ਰਹਿ ਸਕਦੇ ਹਨ ਓਦੋਂ ਤਕ ਜਦੋਂ ਤਾਈਂ ਕੋਈ ਮੁਸੀਬਤ ਨਾ ਓਹਨਾ ਵਿਚ ਆਣ ਪਵੇ।  ਮੀਆਂ ਬੀਬੀ ਦੋਵੇਂ ਮੈਂ ਹੁਣ ਹੋਰ ਨਹੀਂ ਲੜ ਸਕਦੀ।  ਮੈਨੂੰ ਵੀ ਪਤੇ ਮੈਂ ਤੇਰੀ ਜਿੰਦਗੀ ਖਰਾਬ ਕਰ ਰਹੀਂ ਹਾਂ, ਤੇਰਿਆ ਕੰਮਾਂ ਵਿਚ ਉਲਝਣ ਬਣਦੀ ਹਾਂ। ਪਰ ਤੂੰ ਕੰਮ ਨਬੇੜ ਲੈਣੇ; ਮੈਨੂੰ ਪਤਾ। ਦੇਖ ਨਾ ਮੈਥੋਂ ਤਾਂ ਆਹ ਵੀ ਠੀਕ ਤਰ੍ਹਾਂ ਨਾਲ ਨਹੀਂ ਲਿਖਿਆ ਜਾ ਰਿਹਾ। ਨਾ ਪੜ੍ਹਿਆ ਜਾਂਦਾ ਹੈ। ਬਸ ਤੈਨੂੰ ਆਹੀ ਕਹਿਣਾ ਕਿ ਦੁਨੀਆ ਦੀਆਂ ਤਮਾਮ ਖੁਸ਼ੀਆਂ ਦੇਣ ਲਈ ਤੇਰੀ ਇਹਸਾਨਮੰਦ ਹਾਂ। ਅਪਣਾ ਬੜਾ ਸੋਹਣਾ ਤੇ ਖੁਸ਼ ਰਹੇ ਹਾਂ।  ਮੈਂ ਆਹੀ ਕਹਿਣਾ ਚਾਹੁੰਦੀ। ਸਾਰਿਆ ਨੂੰ ਇਹ ਪਤਾ ਵੀ ਹੈ ਕਿ ਮੈਨੂੰ ਕੋਈ ਬਚਾ ਸਕਦਾ  ਹੁੰਦਾ ਤਾਂ ਓਹ ਵੀ ਤੂੰ ਹੀ ਹੁੰਦਾ। ਪਰ ਹੁਣ ਬੜਾ ਕੁਝ ਪਿੱਛੇ ਰਹਿ ਗਿਆ ਹੈ ਬਿਨਾ ਤੇਰੀ ਭਲਾਈ ਤ...