Skip to main content

Posts

Showing posts with the label ਪੰਜਾਬੀ ਕਵਿਤਾ

ਵੱਡਾ ਕਵੀ ਉਹ ਹੈ ਜੋ ਪੁਰਾ ਹੋ ਕੇ ਅਧੂਰਾ ਹੁੰਦਾ ਹੈ

ਬਾਬੇ ਨਵਤੇਜ ਭਾਰਤੀ ਨਾਲ ਗੱਲਾਂ ਕਰਨੀਆਂ ਤੇ ਨਾਲ-ਨਾਲ ਤੁਰਨਾ ਮਾੜੇ ਵਿੱਤ ਦਾ ਕੰਮ ਨਹੀਂ । ਅਕਸਰ ਏਨੀਆਂ ਖੂਬਸੂਰਤ ਗੱਲਾਂ ਹੁੰਦੀਆਂ ਕਿ ਅਵਸਥਾ ਹੀ ਬਦਲ ਜਾਂਦੀ ।  ਨਵਤੇਜ ਭਾਰਤੀ ਨਾਲ ਗੱਲਾਂ ਦਾ I ਇਕ ਅੰਸ਼ :   ਪਰਦੀਪ : ਹਾਕ ਮਾਰਿਆ ਕਰੋ,ਬਾਬੇ ਹਾਕ ਮਾਰਦੇ ਹੁੰਦੇ ਨੇ,ਕਵਿਤਾ ਉੱਤਰੀ ਹੈ । ਨਵਤੇਜ਼ ਭਾਰਤੀ : ਸ਼ਬਦਾਂ ਦੇ ਕਾਸੇ ਤਿਆਰ ਰੱਖੋ ਪਰਦੀਪ : ਕਵਿਤਾ ਧੁਨੀ ਮੇਰੀ ਜਨਣੀ ਹੈ ਮਹਾਂ ਧਮਾਕਾ ਮੇਰਾ ਜਨਮਸਥਲ ਮੈਂ ਆਪਣੇ ਸਾਹ ਦੇ ਅਕਾਰ ਜੇਡਾ ਹਾਂ ਤਲਾਸ਼ ਦੇ ਅਮੁਕ ਪੈਂਡੇ ਦਾ ਸ਼ਾਨਦਾਰ ਰਾਹੀ ਜਿਸਦੇ ਅੰਦਰ ਚੇਤਨਾ ਪ੍ਰਛਾਂਵੇ ਰਹਿਤ ਮੈੰ ਭਿੰਨ ਅਭਿੰਨ ਦੇ ਵਿਚਕਾਰ ਵਾਹੀ ਲੀਕ ਆਪਣੇ ਅਹੰ ਨਾਲ ਜਿਉਂਦਾ ਜਿਸ ਤਰ੍ਹਾਂ ਸਾਰਾ ਬ੍ਰਹਮ ਜਿਉਂਦਾ ਆਪਣੇ ਅਹੰ ਨਾਲ। ਨਵਤੇਜ਼ ਭਾਰਤੀ : ਆਪਣੇ ਅਹੰ ਨਾਲ ਜਿਉਂਦਾ ਸੋਹਣੀ ਗੱਲ ਹੈ ਕਵੀ, ਅਹੰ ਹੋਣਾ ਹੈ। ਪਰਦੀਪ : ਅਹੰ ਗਤੀ ਹੈ ਪਦਾਰਥ ਦੀ ਨਵਤੇਜ਼ ਭਾਰਤੀ : ਰਹਾਓ ਵੀ ਹੈ ਘੁੰਮਦੇ ਵਰੋਲੇ ਅੰਦਰ ਪਰਦੀਪ : ਰਹਾਓ ਸ਼ੁਧ ਚੇਤਨਾ ਹੈ ਨਵਤੇਜ਼ ਭਾਰਤੀ : ਹੋਣ ਦੀ ਲੀਲਾ ਅਸ਼ੁਧ ਚੇਤਨਾ ਦੀ ਹੈ, ਮੈੰ ਅਸ਼ੁਧ ਚੇਤਨਾ ਦਾ ਗੀਤ ਹਾਂ ਪਰਦੀਪ : ਕੁਝ ਪੁੱਛਾਂ ? ਆਗਿਆ ਦੇਵੋ। ਨਵਤੇਜ਼ ਭਾਰਤੀ : ਤੂੰ ਪੁਛ ਹੀ ਲਿਆ  ਹਾਲਾਤ ਤਾਂ ਉੱਤਰ ਵੀ ਤੇਰੇ ਕੋਲ ਹੈ, ਤੁਸੀਂ ਉਹੀ ਪੁੱਛਦੇ ਹੋ, ਜੀਹਦਾ ਉਤਰ ਤੁਹਾਡੇ ਕੋਲ ਹੁੰਦਾ ਹੈ। ਪਰਦੀਪ : ਨਾ, ਏਸ ਕਰਕੇ ਬਿਲਕੁਲ ...

ਸੋਬੀਬੋਰ / ਦੂਜੇ ਵਿਸ਼ਵ ਯੁੱਧ ਦੌਰਾਨ ਨਾਜ਼ੀ ਦਲ ਦਾ ਮਿਲਿਟਰੀ ਕੈੰਪ ਜਿਥੇ ਗੈਰ ਮੁਲਕਾਂ ਦੇ ਬਾਸ਼ਿੰਦੇ ਕੈਦੀ ਬਣਾ ਰੱਖੇ ਗਏ ਸਨ

ਸੋਬੀਬੋਰ ਤੇ ਸਾਰੇ ਨਿਸ਼ਾਨ ਮਿਟਾ ਦਿੱਤੇ.. ਰੋਜ਼ ਇੱਕ ਰੇਲ ਗੱਡੀ ਆਉਂਦੀ ਹੈ ਆਦਮੀ ਔਰਤਾਂ ਨਾਲ ਭਰੀ ਬੱਚੇ-ਬੁੱਢੇ ਲੋੜਵੰਦ ਦਰਜ਼ੀ ਮੋਚੀ ਸੁਨਾਰ ਰੱਖ ਲਏ ਜਾਂਦੇ ਨੇ ਬਾਕੀ.. ਅਲੱਗ ਭੇਜ ਦਿੱਤੇ ਜਾਂਦੇ ਨੇ ਇਸ਼ਨਾਨ ਲਈ ਧੂੰਆਂ ਧੂੰਆਂ ਹੋਣ ਤੀਕਰ ਅੱਗ ਅੰਦਰ ਕਤਲੇਆਮ ਲੋੜਵੰਦਾਂ ਕੋਲੋਂ ਪਹਾੜ ਤੁੜਵਾਏ ਜਾਂਦੇ ਨੇ ਦਿੱਤਾ ਜਾਂਦਾ ਹੈ ਚਿੜੀਆਂ ਦਾ ਚੋਗਾ ਖਾਣ ਨੂੰ ਚਮੜੇ ਦੇ ਕੋਹੜੇ ਰਹਿਣ ਲਈ ਕੋਠੜੀਆਂ ਬੇਆਰਾਮ ਸੂਲਾਂ ਦੇ ਬਿਸਤਰ ਲਹੂ ਲੁਹਾਨ ਸੁਪਨੇ ਦਰਦ ਬੇਤਹਾਸ਼ਾ ਕਦੇ ਕਦੇ ਭੱਜਦਾ ਹੈ ਕੋਈ ਫੜਿਆ ਜਾਂਦਾ ਹੈ ਕੱਟਿਆ ਜਾਂਦਾ ਹੈ ਬੰਦ ਬੰਦ ਜਾਂ ਸੀਨੇ ‘ਤੇ ਚਿਣ ਦਿੱਤਾ ਜਾਂਦਾ ਹੈ ਮੈਡਲ ਗੋਲੀਆਂ ਦਾ ਬਰਬਰਤਾ ਇਕਾਂਤ ਸਹਿਮਾ ਸਹਿਮਾ ਲੱਭ ਲੈਂਦਾ ਕੋਈ ਜੋੜਾ ਫੇਰ ਵੀ ਰਾਤ ਦੇ ਹਨੇਰੇ ਅੰਦਰ ਸੁਲਗਦੇ ਸਾਹ ਮਿਲਨ ਦੀ ਘੜੀ ਦੋ ਘੜੀ ਜ਼ਿੰਦਗੀ !! ਸੋਬੀਬੋਰ ‘ਚ ਰੋਜ਼ ਇੱਕ ਰੇਲ ਗੱਡੀ ਆਉਂਦੀ ਹੈ ਤੇ ਸਾਰੇ ਨਿਸ਼ਾਨ ਮਿਟਾ ਦਿੱਤੇ ਜਾਂਦੇ ਨੇ ਉਤਰਨ ਵਾਲਿਆਂ ਦੇ.. ਹੋਲੀ ਡੇਅ ਤੀਕਰ - ਟੋਮਸ                                                             Rails leading into Sobibor ਦ੍ਰਿਸ਼ : ਦੂ...

ਕਵਿਤਾ ਹੀ ਦੇ ਸਕਦਾ ਹਾਂ

ਤੁਹਾਡਾ ਦਿਨ ਮਿਠਾਸ ਨਾਲ ਭਰ ਜਾਂਦਾ ਹੈ ਜਦੋਂ ਤੁਸੀਂ ਆਪਣੇ ਸਮੇਂ ਦੇ ਸੂਖਮ ਤੇ ਸਹਿਜ ਇਨਸਾਨ ਨਾਲ ਗੱਲ ਕਰਦੇ ਹੋ। ਨਵਤੇਜ ਭਾਰਤੀ ਦੀ ਲੀਲ੍ਹਾ ਵੱਖਰੀ ਹੈ। ਮੈਂ ਚਹੁੰਦਾ ਹਾਂ ਉਹ ਸਵੈ ਜੀਵਨੀ ਲਿਖਣ,ਸੋ ਗੱਲਾਂ ਤੁਰ ਪਈਆਂ,ਮੇਰੀ ਭਾਰਤੀ ਜੀ ਨਾਲ ਜੋ ਗੱਲ ਹੋਈ,ਉਸਦਾ ਇੱਕ ਹਿੱਸਾ ਤੁਹਾਡੇ ਲਈ । ਪਰ ਦੀਪ :- ਪ੍ਰਣਾਮ !  ਨਵਤੇਜ ਭਾਰਤੀ :- ਪ੍ਰਣਾਮ, ਉਦਾਸ ਕਵੀ ! ਪਰ ਦੀਪ :- ਆੜੀ, ਤੁਸੀਂ ਕਦੇ ਸਵੈ ਜੀਵਨੀ ਬਾਰੇ ਸੋਚਿਆ? ਨਵਤੇਜ ਭਾਰਤੀ -ਦਸ ਕੁ ਵਰ੍ਹੇ ਪਹਿਲਾਂ ਪੰਜਾਬੀ ਯੂਨੀਵਰਸਿਟੀ ਨੇ ਇਹ ਕੰਮ ਦਿੱਤਾ ਸੀ। ਦੋ ਤਿੰਨ ਵਰ੍ਹੇ ਉਹ ਯਾਦ ਕਰਵਾਉਂਦੇ ਰਹੇ। ਹਾਰ ਕੇ ਚੁਪ ਕਰ ਗਏ। ਲਿਖਣ ਵਾਲੀ ਕੋਈ ਗੱਲ ਨਹੀਂ ਹੈ । ਪਰ ਦੀਪ :-ਮੈਂ ਹੱਥ 'ਚ ਕੁਦਾਲ ਲੈ ਕੇ ਖੜ੍ਹਾ ਹਾਂ। ਸਮਝ ਨਹੀਂ ਆਉਂਦੀ,ਕਿੱਥੋਂ ਪੁੱਟਾਂ ਤੁਹਾਨੂੰ? ਨਵਤੇਜ ਭਾਰਤੀ :-ਸਿੱਧਾ ਸਰਲ ਜਿਹਾ ਜੀਵਿਆ ਹਾਂ, ਦਿਲਚਸਪੀ ਵਾਲੀ ਕੋਈ ਗੱਲ ਨਹੀਂ। ਆਲਸੀ ਵੀ ਹਾਂ ।  ਪਰ ਦੀਪ :-ਚੂੰਕਿ ਸਾਨੂੰ ਸਧਾਰਣਤਾ ਦੀ ਆਦਤ ਨਹੀਂ,ਇਹ ਆਪਣੇ ਆਪ  ਚ ਹੀ ਦਿਲਚਸਪ ਹੋ ਜਾਏਗੀ । ਗਨੀਮਤ ਹੈ ਕਿ ਆਲਸੀ ਵੀ ਹੋ,ਚੰਗਾ ਲਿਖਿਆ ਜਾਵੇਗਾ । ਕਾਹਲੇ ਲੋਕ ਸਵੈ ਜੀਵਨੀ ਨਹੀਂ ਲਿਖ ਸਕਦੇ । ਨਵਤੇਜ ਭਾਰਤੀ :-ਸਹੀ ਹੈ।  ਸਾਧਾਰਣ ਸ਼ਾਇਦ ਕੁਝ ਵੀ ਨਹੀਂ ਹੁੰਦਾ। ਪਰ ਆਪਣੇ ਆਪ ਬਾਰੇ ਲਿਖਣ ਦੀ ਝਿਜਕ ਵੀ ਹੈ। ਪਰ ਦੀਪ :-ਘੂੰਗਟ ਚੱਕ ਓ ਸੱਜਣਾ,ਹੁਣ ਸ਼ਰਮਾਂ ਕਾਹਦੀਅਾਂ ਰੱਖੀਅਾਂ ਨੇ... ਨਵਤੇਜ ਭਾਰਤੀ :- ਹੁਣ ਉਸ ...

ਸੰਤੋਖ ਸਿੰਘ ਧੀਰ/ਦੋ ਕਵਿਤਾਵਾਂ

ਨਾਨਕ   - ਸੰਤੋਖ ਸਿੰਘ ਧੀਰ ਮਿਹਰਬਾਨੀ ਕਰੋ ਮੇਰੀ ਸ਼ਕਲ ਨਾ ਵਿਗਾੜੋ ਜਿਹੋ-ਜਿਹਾ ਹਾਂ ਮੈਨੂੰ ਉਹੋ ਜਿਹਾ ਰਹਿਣ ਦਿਉ। ਸਰਪ ਨੇ ਕੋਈ ਛਾਂ ਨਹੀਂ ਸੀ ਕੀਤੀ ਸਰਪ ਨੂੰ ਕੀ ਪਤਾ ਸੀ  ਮੈਂ ਕੌਣ ਹਾਂ? ਤੁਸੀਂ ਤਾਂ ਮੈਨੂੰ ਸਮਝ ਨਾ ਸਕੇ ਸਰਪ ਕਿਵੇਂ ਸਮਝ ਗਿਆ ? ਐਵੇਂ ਗਲਤ ਗੱਲਾਂ ਨਾ ਕਰੋ ਜਿਹੋ-ਜਿਹਾ ਹਾਂ ਮੈਨੂੰ ਉਹੋ ਜਿਹਾ ਰਹਿਣ ਦਿਉ ਪਹਾੜ ਵੀ ਨਹੀਂ ਸੀ ਰੋਕਿਆ ਨਾ ਪਹਾੜ ਕਿਸੇ ਸੁੱਟਿਆ ਸੀ ਵਲੀ ਸਾਹਿਬ ਨਾਲ ਥੋੜ੍ਹੀ ਗੱਲਬਾਤ ਹੋਈ ਸੀ ਵਿਚਾਰਾਂ ਦਾ ਵਟਾਂਦਰਾ ਥੋੜ੍ਹਾ ਜਿਹਾ ਵਾਦ-ਵਿਵਾਦ ਉਹਨਾਂ ਸਵਾਲ ਕੀਤੇ  ਮੈਂ ਜਵਾਬ ਦਿੱਤੇ  ਸਵਾਲਾਂ ਦਾ ਪਹਾੜ ਸੀ  ਦਲੀਲ ਦਾ ਪੰਜਾ ਇਉਂ ਦਲੀਲ ਦੇ ਪੰਜੇ ਨਾਲ ਮੈਂ ਪਹਾੜ ਰੋਕਿਆ। ਪਾਣੀ ਪੀਣ ਵੀ ਨਹੀਂ ਸੀ ਗਿਆ, ਮਰਦਾਨਾ, ਵਲੀ ਸਾਹਿਬ ਕੋਲ, ਪਾਣੀ ਪੀਣ  ਤਿੰਨ ਮੀਲ ਪਹਾੜ ਉੱਤੇ ਹੀ ਜਾਣਾ ਸੀ? ਹੇਠਾਂ ਪਾਣੀ ਥੋੜ੍ਹਾ ਸੀ। ਪਿੰਡ ਵਿਚ  ਹਸਨ ਅਬਦਾਲ? ਪਿੰਡ ਵਾਲੇ ਪਾਣੀ ਪੀਣ ਪਹਾੜ ਉੱਤੇ ਹੀ ਜਾਂਦੇ ਸਨ? ਉਹ ਵਲੀ ਸੀ  ਫ਼ਕੀਰ ਸੀ ਫ਼ਕੀਰ ਕਿਸੇ ਨੂੰ ਪਾਣੀ ਪੀਣ ਤੋਂ ਇਉਂ ਨਹੀਂ ਮੋੜਦੇ। ਮੱਕਾ ਵੀ ਨਹੀਂ ਸੀ ਫੇਰਿਆ ਮੱਕੇ ਦੇ ਮੌਲਾਣਿਆਂ ਦੀ ਸੋਚ ਬਦਲ ਗਈ ਸੀ ਮੇਰੀਆਂ ਦਲੀਲਾਂ ਨਾਲ, ਉਨ੍ਹਾਂ ਨੂੰ ਖ਼ੁਦਾ ਹਰ ਪਾਸੇ ਨਜ਼ਰ ਆ ਗਿਆ ਇਉਂ ਮੱਕਾ ਫੇਰਿਆ। ਨਾ ਦੁੱਧ ਸੀ  ਨਾ ਲਹੂ ਇਹ ਤਾਂ ਮੇਰੀ ਅੱਖ ਸੀ  ਜਿ...

ਖ਼ਤਰੇ ਦੀ ਘੰਟੀ... /ਕੁਲਵੰਤ ਗਿੱਲ

ਖ਼ਤਰੇ ਦੀ ਘੰਟੀ... ਇਕ ਸੀਨੀਅਰ ਕਲਾਸਿਕ ਲੇਖਕ ਨੂੰ ਨੌਜਵਾਨ ਨਾਵਲਕਾਰ ਨੇ ਸਲਾਹ ਲਈ ਆਪਣਾ ਖਰੜਾ ਦਿੱਤਾ।ਕਿਹਾ,'ਸੱਚੋ ਸੱਚ ਦੱਸਿਓ, ਸਰ।ਅੱਗੋ ਉਹ ਸੱਚੀਓਂ ਸੱਚੋ ਸੱਚ ਦੱਸ ਬੈਠਾ... ਮਤਲਬ... ਨਾਵਲ ਕੱਚਾ ਸੀ ਪਰ ਸਲਾਹ ਪੱਕੀ ਸੀ! ਕੁਝ ਦਿਨਾਂ ਬਾਅਦ ਫ਼ੋਨ ਦੀ ਘੰਟੀ ਵੱਜੀ... 'ਸਰ, ਨਾਵਲ ਛਪ ਗਿਆ!' ਫ਼ਿਰ ਘੰਟੀ ਵੱਜੀ... 'ਸਰ, ਨਾਵਲ ਦਾ ਦੂਸਰਾ ਅਡੀਸ਼ਨ ਛਪ ਰਿਹਾ!! ਘੰਟੀ ਇਕ ਵਾਰ ਫ਼ਿਰ ਵੱਜੀ... 'ਸਰ, ਤੀਸਰਾ ਅਡੀਸ਼ਨ ਛਪ ਰਿਹਾ... ਪੇਪਰ ਬੈਕ!!! ਫ਼ਿਰ ਘੰਟੀ ਵੱਜੀ 'ਸਰ, ਨਾਵਲ ਨੂੰ ਢਿਮਕਾ ਅਵਾਰਡ ਮਿਲ ਗਿਆ!!! ਘੰਟੀ ਵਾਰ ਵਾਰ ਵੱਜ ਰਹੀ ਹੈ! .... ਕਲਾਸਿਕ ਲੇਖਕ... 'ਖ਼ਤਰੇ ਦੀ ਘੰਟੀ' ਸੁਣ ਪ੍ਰੇਸ਼ਾਨ ਹੈ!!! -ਕੁਲਵੰਤ ਗਿੱਲ ਤਸਵੀਰ - The Scream , ਐਡਵਰਡ ਮੁਨਚ ਦੀ ਚਰਚਿਤ ਪੇਟਿੰਗ    

ਲਾਲੀ ਨੂੰ ਯਾਦ ਕਰਦਿਆਂ/ਨਵਤੇਜ ਭਾਰਤੀ

ਲਾਲੀ ਨੂੰ ਯਾਦ ਕਰਦਿਆਂ~ ਲਾਲੀ ਦੇ ਕੋਟ ਦੀਆਂ ਜੇਬਾਂ ਵਿਚ ਅਸਮਾਨ ਪੈ ਜਾਂਦਾ ਸੀ ਤਾਰਿਆਂ ਸਣੇ। ਫੇਰ ਵੀ ਥਾਂ ਬਚੀ ਰਹਿੰਦੀ ਸੀ। ਉਨ੍ਹਾਂ ਅਸਮਾਨਾਂ ਵਾਸਤੇ ਜਿਨ੍ਹਾ ਨੇ ਅਜੇ ਜਨਮ ਧਾਰਨਾ ਸੀ। ਕਲਪਣਾ ਦੀਆ ਜੇਬਾਂ ਦੀ ਕੋਈ ਸਿਉਣ ਨਹੀਂ ਹੁੰਦੀ। ਮੈਨੂੰ ਲਾਲੀ ਦੀ ਜੈਕਟ ਯਾਦ ਨਹੀਂ, ਉਹਦੀਆਂ ਜੇਬਾਂ ਯਾਦ ਹਨ। ਪਤਾ ਨਹੀਂ ਉਹ ਕਿਵੇਂ ਸਿਉਂਤੀਆਂ ਸਨ; ਪੁਸਤਕ ਵੱਡੀ ਹੁੰਦੀ ਉਹ ਵੱਡੀਆਂ ਹੋ ਜਾਂਦੀਆਂ ਛੋਟੀ ਹੁੰਦੀ ਛੋਟੀਆਂ। ਲਾਲੀ ਆਪ ਕਿਸੇ ਜੇਬ ਵਿਚ ਨਹੀਂ ਪਿਆ। ਉਹਨੂੰ ਵਿਰਸੇ ਵਿਚ ਵੱਡੀ ਜੇਬ ਮਿਲੀ ਸੀ। ਸੈਂਕੜੇ ਏਕੜ ਜ਼ਮੀਨ, ਸ਼ਿਕਾਰੀ ਕੁੱਤੇ, ਸ਼ਾਹੀ ਰਥ, ਨੌਕਰ ਚਾਕਰ। ਘਰੋਂ ਨਿਕਲਿਆ ਉਹਦੀ ਜੇਬ ਖਾਲੀ ਸੀ। ਜਾਂ ਉਸ ਵਿਚ ਅਸਮਾਨ ਸੀ ਤਾਰਿਆ ਸਣੇ ਜਿਹੜਾ ਪਤਾ ਨਹੀਂ ਕਦੋਂ ਢੇਰੀ ਕਰ ਦੇਣਾ ਸੀ। ਲਾਲੀ ਦੀ ਜੇਬ ਵਿਚੋਂ ਪੁਸਤਕ ਜਿਉਂਦੀ ਸਾਹ ਲੈਂਦੀ ਸ਼ੈਅ ਵਾਙੂੰ। ਭੂਤ ਉਹਦਾ ਕਵਰ ਵੇਖਦੇ, ਪੰਨੇ ਫਰੋਲਦੇ, ਕੋਈ ਵਾਕ ਲੈਂਦੇ। ਹਰਿੰਦਰ ਮਹਿਬੂਬ ਪਹਿਲਾਂ ਉਹਨੂੰ ਸੁੰਘਦਾ ਤੇ ਅਕਸਰ ਆਖਦਾ ਜਿਹੜੀ ਪੁਸਤਕ ਵਿਚੋਂ ਸੁਗੰਧ ਨਹੀਂ ਆਉਂਦੀ ਉਹ ਪੜ੍ਹਨੀ ਨਹੀਂ ਚਾਹੀਦੀ। ਲਾਲੀ ਨੇ ਆਪਣੀ ਪਛਾਣ ਨਹੀਂ ਬਣਨ ਦਿੱਤੀ। ਜਦੋਂ ਵੀ ਬਣਨ ਲਗਦੀ ਉਹ ਮੇਸ ਦਿੰਦਾ। ਨਾ ਜੇਬ ਵਿਚ ਪੁਸਤਕ ਸਾਂਭਦਾ ਨਾ ਪਛਾਣ। ਆਪਣੇ ਬਚਨਾਂ ਨੂੰ ਵੀ ਅੱਖਰਾਂ ਦੀ ਜੂਨੀ ਨਹੀਂ ਪੈਣ ਦਿੱਤਾ। ਬੋਲਣ ਵੇਲੇ ਵੀ ਵਾਹ ਲਗਦੀ ਉਹ ਇਕ ਗਲ ਤੋਂ ਦੂਜੀ ਵਿਚ ਛਾਲ ਮਾਰ ਦਿੰਦਾ। ਫੇਰ ਵੀ ਮੈਨੂੰ ਲਾਲੀ ਦੀਆਂ ਜੇਬਾਂ ਉਹਦੀ ਪਛਾਣ...

ਪਰਦੀਪ

-ਪਰਦੀਪ 

ਦਰਦ ਦੀ ਭਾਸ਼ਾ ਨਹੀ ਹੁੰਦੀ ... \ ਵਾਹਿਦ

ਵਾਹਿਦ ਪੰਜਾਬੀ ਦਾ ਮਹਿਬੂਬ ਸ਼ਾਇਰ ਹੋਣ ਦੇ ਨਾਲ ਨਾਲ ਸਾਹਿਤ ਅਤੇ ਸਮਾਜ ਦੇ ਜ਼ਰੂਰੀ ਨੁਕਤਿਆਂ ਪ੍ਰਤੀ ਹਮੇਸ਼ਾ ਚਿੰਤਨਸ਼ੀਲ ਰਹਿੰਦਾ ਹੈ  - ਪ੍ਰਿਜ਼ਮ 'ਚੋਂ ਲੰਘਦਾ ਸ਼ਹਿਰ'' ਨਾਮਕ ਗ਼ਜ਼ਲ ਸੰਗ੍ਰਹਿ ਵਿੱਚ ਗ਼ਜ਼ਲ ਪ੍ਰਤੀ ਉਸਦੀ ਅਤੇ ਉਸਦੇ ਪ੍ਰਤੀ ਗ਼ਜ਼ਲ ਦੀ ਘਾਲਣਾ ਸਪਸ਼ਟ ਦੇਖੀ ਜਾ ਸਕਦੀ ਹੈ |  ਹੁਣੇ ਹੁਣੇ ਫੇਸਬੁੱਕ ਕੰਧ ਤੇ ਆਹ ਕਵਿਤਾ ਪੜ੍ਹੀ, ਪੰਜਾਬੀ ਨਵੀਂ ਕਵਿਤਾ ਵਿੱਚ ਇਸ ਤਰ੍ਹਾਂ ਦੀ  ਬਿੰਬ ਸਿਰਜਣਾ  ਅਤੇ ਸਪਸ਼ਟਤਾ ਨਾ ਮਾਤਰ ਹ ਦੇਖਣ ਨੂੰ ਰਹਿ ਗਈ ਹੈ | ਖੁਸ਼ੀ ਹੋਈ ਕਵਿਤਾ ਪੜ੍ਹ ਕੇ | ''ਕਵਿਤਾ ਮੇਲੇ'' ਦੇ ਪਾਠਕਾਂ ਨਜ਼ਰ ਹੈ - ਦਰਦ ਦੀ ਭਾਸ਼ਾ ਨਹੀ ਹੁੰਦੀ ... ਮੈ ਤਾਰਿਆਂ ਨਾਲ ਕਦੇ ਖ਼ਫ਼ਾ ਨਹੀਂ ਹੋਇਆ ਤਾਰਿਆਂ ਨਾਲ ਧਰਤੀ ਦਾ ਦੁਖ ਸੁਖ ਕਰਾਂ ਅਕਸਰ ਚੰਨ  ਅੱਖਾਂ ਨੇੜੇ ਆ ਮੇਰੇ ਦਰਦ ਹੰਗਾਲੇ ਤੇ ਮੇਰੇ ਹਾਲ ਨੂੰ ਮਾਂ ਵੀ ਨਾ ਪਛਾਣੇ ਸ਼ਬਦ ਪਛਾਨਣ ਧੁਰ ਅੰਦਰ ਦੀ ਵਿਥਿਆ ਮਾਂ ਸ਼ਬਦ ਤੋਂ ਛੋਟੀ ਰਹਿ ਗਈ ਦਰਦ ਕਿਸੇ ਭਾਸ਼ਾ ਦੇ ਮੁਥਾਜ ਥੋੜ੍ਹਾ ਹੁੰਦੇ ਨੇ ! ਪੂਰੀ ਧਰਤੀ ਦਾ ਦਰਦ ਸੀਨੇ 'ਚ ਕਰੇ ਪਰਿਕਰਮਾ ਮੁਕਤੀ ਲਈ ਤੇ ਸ਼ਬਦਾਂ ਨੂੰ ਯੂਗੋ-ਯੁਗ ਜੀਣ ਦਾ ਮਿਲੇ ਵਰਦਾਨ ਸਦੀਆਂ ਤੋਂ ਸਲੀਬ ਚੜਹਿਆ ਈਸਾ ਉਤਰੇ ਹੁਣ ਤਾਂ ਕਿ ਮੈਂ ਚੜ੍ਹ ਸਕਾ ਸਮਾਂ ਐਂਟੀ-ਕਲਾਕ ਵਾਈਜ਼ ਹੋ ਗਿਆ ਸ਼ਬਦ ਸਾਣ 'ਤੇ ਲਾਉਣ ਦਾ ਵੇਲਾ ਅਰਦਾਸ ਹੋ ਚੁੱਕੀ ਆਪੋ ਆਪਣੀ ਚੁੱਕਣ ਦੀ ਆ ਗਈ ਘੜੀ -ਵਾਹਿਦ    ...

ਜਾਨਕੀ ਨੇ ਆਦਿ ਕਵੀ ਨੂੰ ਕਿਹਾ / ਨਵਤੇਜ ਭਾਰਤੀ

ਮੈਂ ਰਾਮ ਤੇ ਰਾਵਣ ਦੋਹਾਂ ਲਈ ਕੇਵਲ ਚੀਜ਼ ਹਾਂ ਇੱਕ ਨੇ ਜਿੱਤੀ ਹੈ ਦੂਜੇ ਨੇ ਚੁਰਾਈ ਹੈ ੦

ਨਵਤੇਜ ਭਾਰਤੀ

ਪੂਰਨ ਹੋਣ ਦੀ ਧੁਨ ਵਿਚ ਮੈਂ ਜਿੰਨਾ ਸੀ ਓਨਾ ਵੀ ਨਾ ਹੋਇਆ ~

ਬੋਧ / ਨਿਰਮਲ ਦੱਤ

ਸ਼ਹਿਰ ਹੈ ਤੇਜ਼ ਧੁੱਪ ਹੈ ਟੈਲੀਫ਼ੋਨ ਦੇ ਖੰਭੇ ਦੀ ਸਿੱਧੀ ਛਾਂ 'ਚ ਬੱਸ ਦੇ ਆਉਣ ਤੱਕ ਰੁਕਿਆ ਹਾਂ; ਸੜਕ ਦੇ ਦੂਜੇ ਪਾਸੇ ਦੋ ਬੁੱਢੇ ਭਿਖਾਰੀ- ਅਦਨ ਦੇ ਬਾਗ਼ 'ਚੋਂ ਕੱਢੇ ਹੋਏ ਆਦਮ ਤੇ ਹੱਵਾ- ਬੜੀ ਹੀ ਬੇਵਸੀ ਵਿੱਚ ਬੈਠੇ ਗਾ ਰਹੇ ਨੇਂ ਕੋਈ ਭੁੱਖ ਦੀ ਰਿਚਾ ਕੋਈ ਦਰਦ ਦੀ ਆਇਤ; ਅਚਾਨਕ ਸੋਚਦਾ ਹਾਂ ਕਿ ਇਸ ਪਲ ਟੈਲੀਫ਼ੋਨ ਦੇ ਖੰਭੇ ਦੀ ਛਾਂ ਵਿੱਚ ਕੀ ਮੈਂਨੂੰ ਵੀ ਭਲਾ ਉਹ ਬੋਧ ਹੋ ਸਕਦੈ ਸਿਧਾਰਥ ਨੂੰ ਜੋ ਹੋਇਆ ਸੀ ਗਯਾ ਵਿੱਚ, ਬਿਰਖ ਦੇ ਹੇਠਾਂ ? ਸਤਿਕਾਰ ਨਾਲ ਫੇੱਸਬੁੱਕ ਕੰਧ ਤੋਂ ।

ਸੁਰਚਾਪ / ਗੁਰਪ੍ਰੀਤ

ਉਰੇ ਆ ਕੰਨ ਕਰ ਤੈਨੂੰ ਇੱਕ ਗੱਲ ਦੱਸਾਂ ਉਹ ਕੁੱਝ ਫੁਸਫਸਾਈ ਤੇ ਉੱਚੀ 'ਵਾਜ਼ 'ਚ ਬੋਲੀ ਕੰਨਾ ਬਾਟੀ ਘੂਰਰ ਜੇ ਮੈਂ ਬੱਚਾ ਹੁੰਦਾ ਤਾਂ ਸਮਝ ਜਾਂਦਾ ਗੱਲ ਉਹਦੀ ।।

ਮਾਪਦੰਡ

ਤੇਰੇ ਕੋਲ ਕੋਈ ਵੀ ਹੋ ਸਕਦਾ ਹੈ ਕੋਈ ਛੋਟਾ ਕੋਈ ਵੱਡਾ ਪਰ ਤੇਰੇ ਕੋਲ ਕੋਈ ਵੀ ਮੇਰੇ ਬਰਾਬਰ ਦਾ ਨਹੀਂ ਹੋ ਸਕਦਾ ਸੂ ਹੇ  ਅੱਖਰ ~

ਪੱਗ

ਪੱਗ ਮੈਂ ਸਿਰ 'ਤੇ ਨਹੀਂ ਆਕਾਸ਼ 'ਤੇ ਬੰਨਦਾ ਹਾਂ ਸਿਰ ਤਾਂ ਤੇਰੇ ਨਾਲ ਭਿੜਨ ਨੂੰ ਤਿਆਰ ਹੈ ਇਹਦੇ ਅੰਦਰ ਤਾਂ ਸੌ ਕਾਰਸਤਾਨੀਆਂ ਸਿਰ ਚੁੱਕੀ ਬੈਠੀਆਂ ਨੇ ਪੱਗ ਮੈਂ ਸਿਰ 'ਤੇ ਨਹੀਂ ਆਕਾਸ਼ 'ਤੇ ਬੰਨਦਾ ਹਾਂ ਇਸੇ ਲਈ ਧਰਤੀ ਮੈਨ...

ਸੂਹੇ ਅੱਖਰ ~

ਜਿਸ ਦਿਨ ਆਦਮੀ ਆਪਣੇ ਅੰਦਰ ਵਾਸ ਕਰਦੀ ਅੌਰਤ ਦੇ ਬਰਾਬਰ ਦਾ ਹੋ ਜਾਵੇ ਸੰਪੂਰਨ ਹੁੰਦਾ ਹੈ ਸੂਹੇ ਅੱਖਰ ~

ਵਿਧੀ

ਆਪਣਿਆਂ ਨੂੰ ਮਾਰਨ ਦੇ ਲਈ ਗਲ ਘੁੱਟਣ ਦੀ ਲੋਡ਼ ਨ੍ਹੀਂ ਹੁੰਦੀ ਬੱਸ ਦਿਲ 'ਚੋ ਕੱਢ ਦਿਓ ਆਪੇ ਅਗਲਾ ਮਰ ਜਾਂਦਾ ਹੈ ਸੂਹੇ ਅੱਖਰ