ਹੋ ਸਕਦਾ ਇਸ ਦੂਰ ਦਿਖਦੇ ਬਿੰਦੂ ਤੋਂ ਧਰਤੀ ਕੁੱਝ ਖ਼ਾਸ ਨਾ ਲੱਗੇ, ਪਰ ਸਾਡੇ ਲਈ ਇਹ ਬਹੁਤ ਖਾਸ ਹੈ। ਇੱਕ ਵਾਰ ਮੁੜ ਤੋਂ ਇਸ ਬਿੰਦੂ ਬਾਰੇ ਸੋਚੋ; ਜਿਹੜਾ ਇੱਥੇ ਹੈ ਇਹ ਸਾਡਾ ਘਰ ਹੈ। ਇਹ ਅਸੀਂ ਹਾਂ। ਇਸ ਉੱਤੇ ਹਰ ਉਹ ਸਖ਼ਸ਼ ਹੈ; ਜਿਸਨੂੰ ਤੁਸੀਂ ਪਿਆਰ ਕਰਦੇ ਹੋ, ਜਿਸਨੂੰ ਤੁਸੀ ਜਾਣਦੇ ਹੋ, ਜਿਸ ਬਾਰੇ ਕਦੇ ਤੁਸੀੰ ਸੁਣਿਆ ਹੋਵੇ, ਹਰ ਇੱਕ ਇਨਸਾਨ ਜਿਹੜਾ ਕਦੇ ਏਥੇ ਰਿਹਾ ਹੋਵੇ, ਤੇ ਜਿੰਨਾਂ ਨੇ ਇਥੇ ਜ਼ਿੰਦਗੀ ਬਤੀਤ ਕੀਤੀ ਹੋਵੇ। ਸਾਡੇ ਸਭ ਦੁੱਖ ਅਤੇ ਖੁਸ਼ੀਆਂ, ਕਿੰਨੇ ਹੀ ਧਰਮ ਵਿਚਾਰਧਾਰਾਵਾਂ ਅਤੇ ਆਰਥਿਕ ਸਿਧਾਂਤ, ਹਰੇਕ ਸ਼ਿਕਾਰੀ ਅਤੇ ਘੁਮੱਕੜ, ਹਰੇਕ ਯੋਧਾ ਅਤੇ ਕਾਇਰ, ਸੱਭਿਆਤਾਵਾਂ ਨੂੰ ਮਿਟਾਉਣ ਅਤੇ ਬਣਾਉਣ ਵਾਲੇ, ਹਰੇਕ ਰਾਜਾ ਤੇ ਰੰਕ, ਪਿਆਰ ਵਿੱਚ ਲੀਨ ਹਰੇਕ ਪ੍ਰੇਮੀ ਜੋੜਾ, ਮਾਂ ਬਾਪ, ਆਸ਼ਾਵਾਦੀ ਬੱਚਾ, ਖੋਜੀ, ਨੈਤਿਕ ਮੁੱਲ ਦੱਸਣ ਵਾਲਾ ਹਰ ਅਧਿਆਪਕ, ਰਾਜਨੀਤਿਕ, ਸੁਪਰ ਸਟਾਰ, ਨੇਤਾ, ਸਾਡੀ ਨਸਲ ਦੇ ਇਤਿਹਾਸ ਦੇ ਹਰ ਪੀਰ ਤੋਂ ਲੈ ਕੇ ਪਾਪੀ ਤੱਕ; ਇਸ ਸੂਰਜ ਦੀਆਂ ਕਿਰਨਾਂ ਚ ਖਿੱਲਰੇ ਧੂੜ ਦੇ ਇੱਕ ਕਣ 'ਤੇ ਹੀ ਹੋਏ ਹਨ। ਇਸ ਵੱਡੇ ਬ੍ਰਹਿਮੰਡ ਵਿੱਚ ਧਰਤੀ ਇੱਕ ਛੋਟਾ ਜਿਹਾ ਮੰਚ ਹੈ। ਸੋਚੋ ਉਹਨਾਂ ਖੂਨ ਦੀਆਂ ਨਦੀਆਂ ਬਾਰੇ ਜੋ ਸੈਨਾਪਤੀਆਂ ਅਤੇ ਰਾਜਿਆਂ ਨੇ ਵਹਾਈਆਂ ਹਨ, ਸਿਰਫ਼ ਇਸ ਲਈ ਕਿ ਉਹ ਇਸ ਬਿੰਦੂ ਦੇ ਕਿਸੇ ਛੋਟੇ ਜਿਹੇ ਹਿੱਸੇ ਦੇ ਪਲ ਭਰ ਲਈ ਮਾਲਿਕ ਬਣ ਸਕਣ। ਸੋਚੋ ! ਕਦੇ ਨਾ ਖਤਮ ਹੋਣ ਵਾਲੇ ਜੁਲਮਾਂ ਬਾਰੇ ਜਿਹੜੇ ਇਸ
ਤੁਸੀਂ ਕਵਿਤਾ ਪੜ੍ਹਦੇ ਹੋ, ਕਵਿਤਾ ਸੁਣਦੇ ਹੋ, ਕਵਿਤਾ ਮਹਿਸੂਸ ਕਰਦੇ ਹੋ ਤਾਂ ਇਹ ਤੁਹਾਡੇ ਲਈ ਬਣਿਆ ਇੱਕ ਨਿੱਕਾ ਜਿਹਾ ਘਰ ਹੈ, ਜਿੱਥੇ ਵਿਸ਼ਵ ਕਵਿਤਾ ਨੂੰ ਇੱਕੋ ਜਗ੍ਹਾ ਰੱਖਣ ਦੀ ਨਿੱਕੀ ਜਿਹੀ ਕੋਸਿ਼ਸ਼ ਨਾਲ ਨਿਰੰਤਰ ਹਾਂ, ਕਵਿਤਾ ਮੇਲਾ ਤੁਹਾਡਾ ਮੇਲਾ ਹੈ... ਇਹ ਕਵਿਤਾ ਮਾਨਣ ਵਾਲੇ ਲੋਕਾਂ ਦਾ ਘਰ ਹੈ, ਜਦ ਚਿੱਤ ਕਰੇ ਆਓ !!! ਜੀ ਆਇਆ