Skip to main content

ਯਾਤਰਾ ਤਾਂ ਮੁਮਕਿਨ ਹੈ ਪਰ ਹਾਲੇ ਵੱਸਿਆ ਨਹੀਂ ਜਾ ਸਕਦਾ

ਹੋ ਸਕਦਾ ਇਸ ਦੂਰ ਦਿਖਦੇ ਬਿੰਦੂ ਤੋਂ ਧਰਤੀ ਕੁੱਝ ਖ਼ਾਸ ਨਾ ਲੱਗੇ, ਪਰ ਸਾਡੇ ਲਈ ਇਹ ਬਹੁਤ ਖਾਸ ਹੈ। ਇੱਕ ਵਾਰ  ਮੁੜ ਤੋਂ ਇਸ ਬਿੰਦੂ ਬਾਰੇ ਸੋਚੋ; ਜਿਹੜਾ ਇੱਥੇ ਹੈ ਇਹ  ਸਾਡਾ ਘਰ ਹੈ। ਇਹ ਅਸੀਂ ਹਾਂ। ਇਸ ਉੱਤੇ ਹਰ ਉਹ ਸਖ਼ਸ਼ ਹੈ; ਜਿਸਨੂੰ ਤੁਸੀਂ ਪਿਆਰ ਕਰਦੇ ਹੋ, ਜਿਸਨੂੰ ਤੁਸੀ ਜਾਣਦੇ ਹੋ, ਜਿਸ ਬਾਰੇ ਕਦੇ ਤੁਸੀੰ ਸੁਣਿਆ ਹੋਵੇ, ਹਰ ਇੱਕ ਇਨਸਾਨ ਜਿਹੜਾ ਕਦੇ ਏਥੇ ਰਿਹਾ ਹੋਵੇ, ਤੇ ਜਿੰਨਾਂ ਨੇ ਇਥੇ ਜ਼ਿੰਦਗੀ ਬਤੀਤ ਕੀਤੀ ਹੋਵੇ। ਸਾਡੇ ਸਭ ਦੁੱਖ ਅਤੇ ਖੁਸ਼ੀਆਂ, ਕਿੰਨੇ ਹੀ ਧਰਮ ਵਿਚਾਰਧਾਰਾਵਾਂ ਅਤੇ ਆਰਥਿਕ ਸਿਧਾਂਤ, ਹਰੇਕ ਸ਼ਿਕਾਰੀ ਅਤੇ ਘੁਮੱਕੜ, ਹਰੇਕ ਯੋਧਾ ਅਤੇ ਕਾਇਰ, ਸੱਭਿਆਤਾਵਾਂ ਨੂੰ ਮਿਟਾਉਣ ਅਤੇ ਬਣਾਉਣ ਵਾਲੇ, ਹਰੇਕ ਰਾਜਾ ਤੇ ਰੰਕ, ਪਿਆਰ ਵਿੱਚ ਲੀਨ ਹਰੇਕ ਪ੍ਰੇਮੀ ਜੋੜਾ, ਮਾਂ ਬਾਪ, ਆਸ਼ਾਵਾਦੀ ਬੱਚਾ, ਖੋਜੀ, ਨੈਤਿਕ ਮੁੱਲ ਦੱਸਣ ਵਾਲਾ ਹਰ ਅਧਿਆਪਕ, ਰਾਜਨੀਤਿਕ, ਸੁਪਰ ਸਟਾਰ, ਨੇਤਾ, ਸਾਡੀ ਨਸਲ ਦੇ ਇਤਿਹਾਸ ਦੇ ਹਰ ਪੀਰ ਤੋਂ ਲੈ ਕੇ ਪਾਪੀ ਤੱਕ; ਇਸ ਸੂਰਜ ਦੀਆਂ ਕਿਰਨਾਂ ਚ ਖਿੱਲਰੇ ਧੂੜ ਦੇ ਇੱਕ ਕਣ 'ਤੇ ਹੀ ਹੋਏ ਹਨ। 

ਇਸ ਵੱਡੇ ਬ੍ਰਹਿਮੰਡ ਵਿੱਚ ਧਰਤੀ ਇੱਕ ਛੋਟਾ ਜਿਹਾ ਮੰਚ ਹੈ। ਸੋਚੋ ਉਹਨਾਂ ਖੂਨ ਦੀਆਂ ਨਦੀਆਂ ਬਾਰੇ ਜੋ ਸੈਨਾਪਤੀਆਂ ਅਤੇ ਰਾਜਿਆਂ ਨੇ ਵਹਾਈਆਂ ਹਨ, ਸਿਰਫ਼ ਇਸ ਲਈ ਕਿ ਉਹ ਇਸ ਬਿੰਦੂ ਦੇ ਕਿਸੇ ਛੋਟੇ ਜਿਹੇ ਹਿੱਸੇ ਦੇ ਪਲ ਭਰ ਲਈ ਮਾਲਿਕ ਬਣ ਸਕਣ।

 ਸੋਚੋ ! ਕਦੇ ਨਾ ਖਤਮ ਹੋਣ ਵਾਲੇ ਜੁਲਮਾਂ ਬਾਰੇ ਜਿਹੜੇ ਇਸ ਬਿੰਦੂ ਦੇ ਨਿੱਕੇ ਜਿਹੇ ਕੋਨੇ ਵਿੱਚ ਰਹਿਣ ਵਾਲੇ ਵਾਸੀਆਂ ਉੱਤੇ, ਥੋੜ੍ਹਾ ਵੱਖ ਦਿਖਣ ਵਾਲੇ ਇਸੇ ਬਿੰਦੂ ਦੇ ਹੀ ਦੂਜੇ ਕੋਨੇ ਦੇ ਵਾਸੀਆਂ ਨੇ ਕੀਤੇ। ਇਹਨਾਂ ਦੀਆਂ ਮੁੜ ਓਹੀ ਗਲਤਫਹਿਮੀਆਂ ਕਰਕੇ ਕਿੰਨੇ ਬੇਚੈਨ ਹਨ ਇਹ ਇਕ ਦੂਜੇ ਨੂੰ ਮਾਰਨ ਲਈ। ਕਿੰਨੀ ਜਿਆਦਾ ਹੈ ਇਹਨਾਂ ਦੀ ਨਫ਼ਰਤ। ਸਾਡੇ ਤੇਵਰ, ਸਾਡੇ ਕਾਲਪਨਿਕ ਆਤਮ ਮਹੱਤਵ, ਸਾਡੇ ਵਹਿਮ ਨੇ ਕਿ ਇਸ ਬ੍ਰਹਿਮੰਡ ਵਿੱਚ ਸਾਡਾ ਕੋਈ ਖਾਸ ਸਥਾਨ ਹੈ। ਇਹ ਜ਼ਰਦ ਰੌਸ਼ਨੀ ਵਾਲਾ ਸੂਖਮ ਬਿੰਦੂ, ਇਹਨਾਂ ਸਾਰੀਆਂ ਗੱਲਾਂ ਨੂੰ ਚੁਣੌਤੀ ਦਿੰਦਾ ਹੈ। ਇਸ ਅਨੰਤ ਬ੍ਰਹਿਮੰਡੀ ਹਨੇਰੇ ਵਿੱਚ ਸਾਡਾ ਗ੍ਰਹਿ ਇੱਕ ਇੱਕਲਾ ਨਿੱਕਾ ਜਿਹਾ ਕਣ ਹੈ। ਸਾਡੇ ਖਿਆਲ ਵਿਚ ਦੂਰ ਦੂਰ ਤੱਕ ਇਸ ਗੱਲ ਦਾ ਕੋਈ ਸੰਕੇਤ ਤੱਕ ਨਹੀਂ ਹੈ ਕਿ ਸਾਨੂੰ ਹੀ ਸਾਡੇ ਤੋਂ ਬਚਾਉਣ ਲਈ ਮਦਦ ਕਿਤੇ ਦੂਰੋਂ ਆਵੇਗੀ ।
ਹਾਲੇ ਤੱਕ ਧਰਤੀ ਹੀ ਇੱਕਲੌਤੀ ਪਛਾਣੀ ਗਈ ਦੁਨੀਆ ਹੈ, ਜਿਹੜੀ ਜ਼ਿੰਦਗੀ ਨੂੰ ਪਨਾਹ ਦਿੰਦੀ ਹੈ। ਘੱਟੋ ਘੱਟ ਤਾਂ ਨੇੜਲੇ ਭਵਿੱਖ ਵਿੱਚ ਕੋਈ ਹੋਰ ਜਗ੍ਹਾ ਨਹੀਂ ਹੈ, ਜਿੱਥੇ ਸਾਡੀ ਮਾਨਵ ਜਾਤੀ ਪਰਵਾਸ ਕਰ ਸਕੇ। ਯਾਤਰਾ ਤਾਂ ਮੁਮਕਿਨ ਹੈ ਪਰ ਹਾਲੇ ਵੱਸਿਆ ਨਹੀਂ ਜਾ ਸਕਦਾ। ਹੋ ਸਕਦਾ ਹੈ ਇਹ ਗੱਲ ਚੰਗੀ ਨਾ ਲੱਗੇ ਪਰ ਇਸ ਪਲ ਤਾਂ ਸਿਰਫ ਧਰਤੀ ਹੀ ਹੈ ਜਿਸ ਵੱਲ ਰੁਖ ਕੀਤਾ ਜਾ ਸਕਦਾ ਹੈ।   

ਇਹ ਕਿਹਾ ਜਾਂਦਾ ਹੈ ਕਿ ਆਸਟਰੋਨੋਮੀ  ਨਿਮਰ ਬਣਾਉਣ ਦੇ ਨਾਲ ਨਾਲ ਇਨਸਾਨ ਦਾ ਕਿਰਦਾਰ ਵੀ ਬਣਾਉਂਦੀ ਹੈ। ਸਾਡੀ ਛੋਟੀ ਜਿਹੀ ਦੁਨੀਆਂ ਦੇ ਇਸ ਦੁਰਲੱਭ ਚਿੱਤਰ ਨਾਲੋਂ ਮਨੁੱਖੀ ਮੂਰਖਤਾ ਦਾ ਪ੍ਰਦਰਸ਼ਨ ਹੋਰ ਕੋਈ ਨਹੀਂ ਹੋ ਸਕਦਾ। ਮੈਨੂੰ ਇਹ ; ਇੱਕ ਦੂਜੇ ਨਾਲ ਜਿਆਦਾ ਦਿਆਲਤਾ ਵਿਖਾਉਣ ਦੀ ਅਤੇ ਉਸ ਜ਼ਰਦ ਨੀਲੇ ਬਿੰਦੂ ਨੂੰ , ਉਸ ਇਕਲੌਤੇ ਘਰ ਨੂੰ ਜਿਸਨੂੰ ਅਸੀਂ ਜਾਣਦੇ ਹਾਂ, ਨੂੰ ਬਚਾਉਣ ਦੀ ਜਿੰਮੇਵਾਰੀ ਦਰਸਾਉਂਦਾ ਹੈ.. 

ਕਾਰਲ ਸੈਗਨ :: A Pale Blue Dot ਭਾਵ ਅਨੁਵਾਦ ( ਬਹੁਤ ਥਾਵਾਂ ਤੇ ਪੱਲਵੀ ਵਿਆਸ ਦੇ ਹਿੰਦੀ ਅਨੁਵਾਦ 
 ਦਾ ਸਹਾਰਾ ) :: 
 This image of Earth is one of 60 frames taken by the Voyager 1 spacecraft on February 14, 1990 from a distance of more than 6 billion kilometers (4 billion miles) and about 32 degrees above the ecliptic plane. In the image the Earth is a mere point of light, a crescent only 0.12 pixel in size. Our planet was caught in the center of one of the scattered light rays resulting from taking the image so close to the Sun. This image is part of Voyager 1's final photographic assignment which captured 

ਮੂਲ ਲਿਖਤ :: 

https://www.planetary.org/explore/space-topics/earth/pale-blue-dot.html


:: ਅਮਨਦੀਪ 

Comments

Popular posts from this blog

ਦੁਨੀਆ ਭਰ ਦੇ ਤਮਾਮ ਖ਼ੂਬਸੂਰਤ ਖ਼ਤ ( ੧)

ਪਿਆਰੇ ਬਾਈ...  ਮੈਂ ਜਵੀਲੋ ਦੇ ਸਫ਼ਰ ਦੀਆਂ ਗੱਲਾਂ ਤੈਨੂੰ ਦੱਸਣਾ ਚਾਹੁੰਦਾ, ਇਹ ਓਹੀ ਪਿੰਡ ਹੈ ਜਿੱਥੇ ਲਾਇਬਰਮੈਨ   ਲੰਬੇ ਸਮੇਂ ਤਕ ਆਪਣੀ ਆਖਰੀ ਪ੍ਰਦਰਸ਼ਨੀ ਲਈ ਤਸਵੀਰ ਦੇ ਚਿੰਤਨ ਲਈ ਰੁਕਿਆ - ਓਹੀ ਤਸਵੀਰ ਜਿਸ  ਵਿਚ ਧੋਬਣਾ ਨੇ। ਓਹ ਜਗ੍ਹਾ ਜਿੱਥੇ ਟਰਮਿਉਲ   ਅਤੇ ਜੁਯਲੁਸ ਬਾਖਯੁਜ਼ੇਨ ਨੇ ਕੁਝ ਸਮਾਂ ਲੰਘਾਇਆ। ਕਲਪਨਾ ਕਰ ਕੀ ਸਵੇਰ ਦੇ ਤਿੰਨ ਵਜੇ ਮੈਂ ਇਕ ਖੁੱਲ੍ਹੀ ਗੱਡੀ ਚ ਧਰਤੀ ਦੀ ਸੈਰ ਤੇ ਸੀ (ਮੈਂ ਆਪਣੇ ਮਕਾਨ ਮਾਲਿਕ ਨਾਲ ਗਿਆ ਸੀ ਜੀਹਨੇ ਅਸੇਨ ਦੇ ਬਜ਼ਾਰ ਜਾਣਾ ਸੀ।) ਅਸੀਂ ਸੜਕ ਦੇ ਕਿਨਾਰੇ ਜਿਸਨੂੰ ਓਹ ਡਾਇਕ ਆਖਦੇ ਨੇ ਤੇ ਚਲ ਰਹੇ ਸੀ; ਇਥੇ ਮਿੱਟੀ ਨਹੀਂ ਚਿੱਕੜ ਦਾ ਢੇਰ ਸੀ ਪਰ ਬਜ਼ਰੀ ਤੋਂ ਬਿਹਤਰ ਸੀ...  ਸਵੇਰੇ ਜਦੋਂ ਦਿਨ ਉੱਗਣ ਲਗਿਆ, ਇਧਰ ਓਧਰ ਧਰਤੀ ਤੇ ਖਿਲਰੀਆਂ ਝੋਪੜੀਆਂ ਵਿਚੋਂ ਮੁਰਗਿਆਂ ਨੇ ਬੋਲਣਾ ਸ਼ੁਰੂ ਕਰ ਦਿੱਤਾ। ਓਹ ਸਾਰੀਆਂ ਝੋਪੜੀਆਂ ਜਿੰਨ੍ਹਾਂ ਕੋਲ ਦੀ ਐਸੀ ਲੰਘੇ ਪਾਪੂਲਰ ਦੇ ਮਟਮੈਲੇ ਰੁੱਖਾ ਨਾਲ ਘਿਰੀਆਂ ਸਨ, ਜਿਨ੍ਹਾਂ ਦੇ ਪੀਲੇ ਪੱਤਿਆਂ ਝੜਨ ਦੀ ਵੀ ਆਵਾਜ਼ ਆਉਂਦੀ। ਛੋਟੇ ਜਿਹੇ ਕਬਰਿਸਤਾਨ ਵਿਚ ਇਕ ਪੁਰਾਣਾ ਟੁੱਟਿਆ ਹੋਇਆ ਥੰਮ ਸੀ ਜਿਸਦੇ ਆਲੇ ਦੁਆਲੇ ਅਤੇ ਵਿਚਕਾਰ ਝਾੜੀਆਂ ਸਨ। ਧਰਤੀ ਦਾ ਸਾਦਾ ਦ੍ਰਿਸ਼; ਮੱਕੀ ਦੇ ਖੇਤ, ਇਹ ਸਭ ਹੂਬਹੂ ਓਵੇਂ ਜਿਹਾ ਹੀ ਸੀ ਜਿਵੇਂ ਦਾ ਸੋਹਣਾ ਕੋਰੋ ਨੇ ਬਣਾਇਆ ਸੀ। ਬਿਲਕੁਲ ਉਵੇਂ ਜਿਹਾ ਅਨੰਤ, ਰਹੱਸਮਈ, ਅਤੇ ਸ਼ਾਂਤ ਜਿਵੇਂ ਉਸਨੇ ਰੰਗਿਆ। ਜਦੋਂ ਅਸੀ ਜਵੀਲੂ ਪੁੱਜੇ ਸਵੇਰ ਦੇ ਛੇ ਵਜ

ਦੁਨੀਆ ਭਰ ਦੇ ਤਮਾਮ ਖ਼ੂਬਸੂਰਤ ਖ਼ਤ (੨)

ਸੋਹਣੇ ;  ਮੈਨੂੰ ਪਤਾ ਕਿ ਮੈਂ ਮੁੜ ਪਾਗ਼ਲ ਹੋਣ ਵਾਲੀ ਹਾਂ। ਮੈਨੂੰ ਲਗਦਾ ਕਿ ਇਸ ਤਰ੍ਹਾਂ ਦੇ ਖਤਰਨਾਕ ਦੌਰ ਤੋਂ ਹੁਣ ਬਚਿਆ ਨਹੀ ਜਾ ਸਕਦਾ ਤੇ ਸ਼ਾਇਦ ਮੈਂ ਕਦੇ ਦੁਬਾਰਾ ਠੀਕ ਵੀ ਨਾ ਹੋਵਾਂ। ਹੁਣ ਮੇਰਾ ਧਿਆਨ ਵੀ ਨਹੀਂ ਲਗਦਾ ਤੇ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਵੀ ਸੁਣਦੀਆਂ ਹਨ। ਇਸੇ ਲਈ ਇਸ ਵੇਲੇ ਜਿਹੜਾ ਮੈਨੂੰ ਬਿਹਤਰ ਲਗਦਾ ਓਹੀ ਕਰ ਰਹੀ ਹਾਂ ਮੈਂ। ਤੂੰ ਵੀ ਮੈਨੂੰ ਖੁਸ਼ ਰੱਖਣ ਦੀਆਂ ਤਮਾਮ ਕੋਸ਼ਿਸ਼ਾਂ ਕੀਤੀਆਂ ਹਨ ਓਵੇਂ ਹੀ ਜਿਵੇਂ ਕਿਸੇ ਚਹੇਤੇ ਨੂੰ ਕਰਨੀਆਂ ਚਾਹੀਦੀਆਂ ਹਨ। ਮੈਨੂੰ ਨਹੀਂ ਲਗਦਾ ਕਿ ਦੋ ਜਣੇ ਇਸ ਤੋਂ ਜਿਆਦਾ ਖੁਸ਼ ਰਹਿ ਸਕਦੇ ਹਨ ਓਦੋਂ ਤਕ ਜਦੋਂ ਤਾਈਂ ਕੋਈ ਮੁਸੀਬਤ ਨਾ ਓਹਨਾ ਵਿਚ ਆਣ ਪਵੇ।  ਮੀਆਂ ਬੀਬੀ ਦੋਵੇਂ ਮੈਂ ਹੁਣ ਹੋਰ ਨਹੀਂ ਲੜ ਸਕਦੀ।  ਮੈਨੂੰ ਵੀ ਪਤੇ ਮੈਂ ਤੇਰੀ ਜਿੰਦਗੀ ਖਰਾਬ ਕਰ ਰਹੀਂ ਹਾਂ, ਤੇਰਿਆ ਕੰਮਾਂ ਵਿਚ ਉਲਝਣ ਬਣਦੀ ਹਾਂ। ਪਰ ਤੂੰ ਕੰਮ ਨਬੇੜ ਲੈਣੇ; ਮੈਨੂੰ ਪਤਾ। ਦੇਖ ਨਾ ਮੈਥੋਂ ਤਾਂ ਆਹ ਵੀ ਠੀਕ ਤਰ੍ਹਾਂ ਨਾਲ ਨਹੀਂ ਲਿਖਿਆ ਜਾ ਰਿਹਾ। ਨਾ ਪੜ੍ਹਿਆ ਜਾਂਦਾ ਹੈ। ਬਸ ਤੈਨੂੰ ਆਹੀ ਕਹਿਣਾ ਕਿ ਦੁਨੀਆ ਦੀਆਂ ਤਮਾਮ ਖੁਸ਼ੀਆਂ ਦੇਣ ਲਈ ਤੇਰੀ ਇਹਸਾਨਮੰਦ ਹਾਂ। ਅਪਣਾ ਬੜਾ ਸੋਹਣਾ ਤੇ ਖੁਸ਼ ਰਹੇ ਹਾਂ।  ਮੈਂ ਆਹੀ ਕਹਿਣਾ ਚਾਹੁੰਦੀ। ਸਾਰਿਆ ਨੂੰ ਇਹ ਪਤਾ ਵੀ ਹੈ ਕਿ ਮੈਨੂੰ ਕੋਈ ਬਚਾ ਸਕਦਾ  ਹੁੰਦਾ ਤਾਂ ਓਹ ਵੀ ਤੂੰ ਹੀ ਹੁੰਦਾ। ਪਰ ਹੁਣ ਬੜਾ ਕੁਝ ਪਿੱਛੇ ਰਹਿ ਗਿਆ ਹੈ ਬਿਨਾ ਤੇਰੀ ਭਲਾਈ ਤੇ ਯਕੀਨ ਦੇ। ਮੈਥੋਂ ਹੋਰ ਨੀ

ਕੁਝ ਵੀ ਨਹੀਂ ਪਹਿਲੇ ਪਿਆਰ ਜਿਹਾ

◦•●◉✿ ਪਹਿਲਾ ਪਿਆਰ ✿◉●•◦ ਦੁਨੀਆ ਵਿਚ ਕੁਝ ਵੀ ਨਹੀਂ ਪਹਿਲੇ ਪਿਆਰ ਜਿਹਾ ਜੇਕਰ ਕੁਝ ਹੈ ਤਾਂ  ਓਹ ਹੈ ਦੂਜਾ ਪਿਆਰ ਦੂਜੇ ਪਿਆਰ ਜਿਹੀ  ਸਿਰਫ਼ ਇੱਕੋ ਚੀਜ ਹੈ ਦੁਨੀਆ 'ਤੇ ਓਹ ਹੈ - ਜੇਕਰ ਮੌਕਾ ਮਿਲੇ ਤਾਂ  ਤੀਜਾ ਪਿਆਰ  ਏਨਾ ਜਾਣ ਗਏ ਤਾਂ ਸਭ ਕੁਝ ਜਾਣ ਗਏ ਦਾਰਸ਼ਨਿਕ ਬਣ ਜਾਓਗੇ ਮੁਕਤੀ ਮਿਲ ਜਾਵੇਗੀ। ◦•●◉✿ ਮੌਤ ✿◉●•◦ ਅਸੀਂ ਕੱਲ੍ਹ ਨਹੀਂ ਮਿਲੇ ਹੁੰਦੇ ਤਾਂ ਕਿੰਨੇ ਹੀ ਸਵਾਲ ਮੇਰੇ ਮਨ ਵਿਚ ਬਣੇ ਰਹਿੰਦੇ ਚੰਗਾ ਹੀ ਹੋਇਆ ਕਿ ਅਸੀਂ ਮਿਲੇ ਤੇ ਗੱਲਬਾਤ ਕੀਤੀ ਨਹੀਂ ਤਾਂ ਮੈਂ ਤੈਨੂੰ  ਆਪਣਾ ਦੁਸ਼ਮਣ ਹੀ ਸਮਝਦਾ ਰਹਿੰਦਾ  ਅੱਜ ਮੈਂ ਬਹੁਤ ਨੇੜੇ ਮਹਿਸੂਸ ਕਰ ਰਿਹਾ ਹਾਂ ਤੇਰੇ ਬਿਨਾ ਨਾ ਜ਼ਿੰਦਗੀ , ਨਾ  ਖ਼ੂਬਸੂਰਤੀ, ਨਾ ਪਿਆਰ  ਬਹੁਤ ਘੁਟਣ ਮਹਿਸੂਸ ਹੁੰਦੀ ਤੇਰੀਆਂ ਬਣਾਈਆਂ ਸੀਮਾਵਾਂ ਵਿਚ  ਪਰ ਅੱਜ ਸਮਝ ਰਿਹਾਂ ਤੇਰੀ ਭਲਾਈ ਤੇਰੀ ਗੈਰਹਾਜ਼ਰੀ ਵਿਚ ਹੋਣ ਵਾਲੀ ਘੁਟਣ ਨੇ  ਡਰਾ ਦਿੱਤਾ ਸੀ ਮੈਨੂੰ, ਮੇਰੀ ਦੋਸਤ! ਤੂੰ ਮੇਰੀ ਆਤਮਾ ਦਾ ਦੂਸਰਾ ਰੂਪ ਹੈ, ਮੇਰਾ ਆਧਾਰ  ਤੇਰੇ ਬਿਨਾ ਕੀ ਖ਼ੂਬਸੂਰਤੀ, ਕੀ ਪਿਆਰ ਤੇ ਕੀ ਜ਼ਿੰਦਗੀ! ਓਹੀ ਕਰ ਜੋ ਤੂੰ ਚਾਹੁੰਦੀ ਹੈਂ। ~ ਪਣੀਕਕਰ,  ਮਲਿਆਲੀ ਕਵਿਤਾ ਵਿਚ ਆਧੁਨਿਕ ਕਵਿਤਾ ਦਾ ਜਨਕ ਮੰਨਿਆ ਜਾਂਦਾ ਹੈ। ਕੇਰਲ ਸਾਹਿਤ ਅਕਾਦਮੀ ਜੇਤੂ ਮਲਿਆਲੀ ਕਵੀ ਦਾ  ਹਿੰਦੀ ਅਨੁਵਾਦ ਰਤੀ ਸਕਸੈਨਾ ਦੇ ਅਨੁਵਾਦ ਇ