Skip to main content

Posts

Showing posts from April, 2017

ਕੁੱਝ ਪੰਨੇ / ਅਕਸ਼ਦੀਪ

ਕਦੇ ਕਦੇ ਸੋਚਦਾ ਹਾਂ , ਕਿਸ ਪ੍ਰਤਿ ਗੰਭੀਰ ਹੋਵਾਂ । ਕਿਵੇਂ 'ਤੇ ਕਿਓ ? ਜ਼ਿੰਦਗੀ ਦੀਆਂ ਅੱਖਾਂ ਹੁੰਦੀਆਂ ਹਨ । ਓਹ ਦੇਖਦੀ ਹੈ , ਸਾਂਹ ਲੈਂਦੀ ਹੈ ਅਤੇ ਫਿਰ ਤੁਰਦੀ ਹੈ । ਅੰਨ੍ਹੀ ਜ਼ਿੰਦਗੀ ਸਿਰਫ਼ ਆਪਣੇ ਆਪ ਨੂੰ ਘੜੀਸਦੀ ਹੀ ਹੈ । ਫ਼ਿਰ ਕਿਓ ਨਾ ਕਵਿਤਾ ਤੋਂ ਪਹਿਲਾਂ ਜ਼ਿੰਦਗੀ ਪ੍ਰਤਿ ਗੰਭੀਰ ਹੋਇਆ ਜਾਵੇ । ਏਹ ਬੇਹਤਰ ਰਹੇਗਾ । ਅੱਜ 15/06/2016 ਦਾ ਦਿਨ ਹੈ । ਏਹ ਖਾਸ ਗੱਲ ਹੈ ਕਿਉਂਕਿ ਅੱਜ 16/06/2016 ਨਹੀਂ ਹੈ ਅਤੇ ਨਾ ਹੀ ਅੱਜ 14/06/2016 ਹੈ । ਅੱਜ 15/06/2016 ਹੈ ਏਹ ਸੱਚਮੁਚ ਹੀ ਖਾਸ ਹੈ । ਨਵੇਕਲਾ ਅਤੇ ਕੁੱਝ ਸਥਿਰ । ਚੌਵੀ ਘੰਟਿਆਂ ਲਈ ਟਿਕਾਊ ਹੈ । ਮੈਨੂੰ ਟਿਕਾਵ ਪਸੰਦ ਹੈ । ਪਰ ਓਹ ਥੋਡ਼ੇ ਚਿਰ ਲਈ ਹੀ ਹੋਵੇ । ਸਾਧਾਰਨ ਸਹੀ , ਪਰ ਹੋਵੇ । ਕਹਿੰਦੇ ਖੜਿਆ ਤਾਂ ਪਾਣੀ ਵੀ ਸੜਾਂਦ ਮਾਰਨ ਲੱਗ ਜਾਂਦਾ । ਨਾਲੇ ਕਹਿਣ ਵਾਲਿਆਂ ਨੇ ਥੋੜੀ ਸੋਚਿਆ ਸੀ ਗੱਲ ਸਥਿਰ ਰਹੇਗੀ । ਪਰ, ਓਹ ਸਿਆਣੇ ਸੀ, ਜਾਣਦੇ ਸੀ ਗੱਲ ਦਾ ਮੈਟਾਫਰ ਅਕਸਰ ਸਥਿਰ ਰਹਿੰਦਾ ਹੈ । ਚਾਹੇ ਕੁੱਝ ਸਮੇਂ ਲਈ ਹੀ । ਤੇ ਏਹ ਸਮਾਂ ਯੁੱਗਾਂ 'ਚ ਹੁੰਦਾ, 'ਤੇ ਏਹ ਯੁੱਗ ਬੜੇ ਲੰਬੇ ਹੁੰਦੈ  ਪਰ ਸਥਿਰ ਨਹੀਂ । ਟਿਕਾਊ ਪਰ ਵੇਗ ਭਰੇ ਅਤੇ ਏਹ ਚੰਗੀ ਗੱਲ ਹੈ । ਮੈਨੂੰ ਚੰਗੀਆਂ ਗੱਲਾਂ ਪਸੰਦ ਨੇ । ਜ਼ਿੰਦਗੀ ਦੀ ਗੱਲ ਹੀ ਕਵਿਤਾ ਹੈ । ਮੈਟਾਫਰ ਵੱਖ ਹੋ ਸਕਦਾ ਹੈ । ਪਰ ਜ਼ਿੰਦਗੀ ਪ੍ਰਤਿ ਗੰਭੀਰ ਰਹਿਣਾ ਸਹੀ ਹੈ, ਚਾਹੇ ਕੁੱਝ ਯੁੱਗਾਂ ਲਈ ਹੀ । 'ਤ

ਚੱਕਰ / ਅਕਸ਼ਦੀਪ

ਸਾਨੂੰ ਪੜਨ ਲਈ ਵਿਰਾਸਤ ਵਿੱਚ ਬਣਵਾਸ ਮਿਲਿਆ ਏ ਥੋਡ਼ਾ ਕੁ ਯੁੱਧ 'ਤੇ ਯੁੱਧ ਭੂਮੀ 'ਦੀ ਸੁੱਕੀ ਭੋਇੰ 'ਤੇ ਸੜਦੀਆਂ ਲਾਸ਼ਾਂ ਅਤੇ ਚੰਦ ਕੁ ਵਸਤਰਹੀਣ ਤਸਵੀਰਾਂ ਕੰਧਾਂ 'ਤੇ ਉੱਕਰੀਆਂ ਸਮਸ਼ੀਰ ਦੀਆਂ ਕ੍ਰਿਤਾਂ ਕਵਿਤਾਵਾਂ ਕਲਾਵਾਂ ਅੱਖਰ ਗੱਲਾਂ ਬਾਤਾਂ  ? 'ਤੇ ਅਸੀਂ ਕੀ ਸਿਰਜ ਰਹੇ ਹਾਂ ਨਸਲ ਲਈ ? ਓਹੀ ਕੁੱਝ ? ਸਚਮੁੱਚ ਚੱਕਰ ਹੀ ਚਲਦਾ ਹੈ ਜ਼ਿੰਦਗੀ ਦਾ~

ਜਾਨਕੀ ਨੇ ਆਦਿ ਕਵੀ ਨੂੰ ਕਿਹਾ / ਨਵਤੇਜ ਭਾਰਤੀ

ਮੈਂ ਰਾਮ ਤੇ ਰਾਵਣ ਦੋਹਾਂ ਲਈ ਕੇਵਲ ਚੀਜ਼ ਹਾਂ ਇੱਕ ਨੇ ਜਿੱਤੀ ਹੈ ਦੂਜੇ ਨੇ ਚੁਰਾਈ ਹੈ ੦

ਹਕੀਕਤ / ਮਰਾਮ ਅਲਮਿਸਰੀ

ਕੁੜੀ ਨੇ ਮੰਗਿਆ ਮੁੰਡੇ ਤੋਂ ਇੱਕ ਖ਼ਾਬ ਪਰ ਓਹਨੇ ਦਿੱਤੀ ਹਕੀਕਤ ਓਦੋਂ ਤੋਂ ਹੀ ਹੈ ਓਹ ਇਕ ਦੁਖਿਆਰੀ ਮਾਂ ੦ ਅਨੁਵਾਦ : ਗੁਰਪ੍ਰੀਤ ਅਰਬ ਦੀ ਇਸ ਕਵਿਤਰੀ ਦੀਆਂ ਕੁੱਝ  ਕਵਿਤਾਵਾਂ ਦਾ ਪੰਜਾਬੀ ਅਨੁਵਾਦ ਗੁਰਪ੍ਰੀਤ ਮਾਨਸਾ ਦੁਆਰਾ ਸੰਪਾਦਨ ਕੀਤੀ ਕਿਤਾਬ ਦੂਰ ਦੇ ਪੰਛੀ ਚੋਂ ਵੀ ਮਿਲ ਜਾਵੇਗਾ ।

ਨਵਤੇਜ ਭਾਰਤੀ

ਪੂਰਨ ਹੋਣ ਦੀ ਧੁਨ ਵਿਚ ਮੈਂ ਜਿੰਨਾ ਸੀ ਓਨਾ ਵੀ ਨਾ ਹੋਇਆ ~

ਬੋਧ / ਨਿਰਮਲ ਦੱਤ

ਸ਼ਹਿਰ ਹੈ ਤੇਜ਼ ਧੁੱਪ ਹੈ ਟੈਲੀਫ਼ੋਨ ਦੇ ਖੰਭੇ ਦੀ ਸਿੱਧੀ ਛਾਂ 'ਚ ਬੱਸ ਦੇ ਆਉਣ ਤੱਕ ਰੁਕਿਆ ਹਾਂ; ਸੜਕ ਦੇ ਦੂਜੇ ਪਾਸੇ ਦੋ ਬੁੱਢੇ ਭਿਖਾਰੀ- ਅਦਨ ਦੇ ਬਾਗ਼ 'ਚੋਂ ਕੱਢੇ ਹੋਏ ਆਦਮ ਤੇ ਹੱਵਾ- ਬੜੀ ਹੀ ਬੇਵਸੀ ਵਿੱਚ ਬੈਠੇ ਗਾ ਰਹੇ ਨੇਂ ਕੋਈ ਭੁੱਖ ਦੀ ਰਿਚਾ ਕੋਈ ਦਰਦ ਦੀ ਆਇਤ; ਅਚਾਨਕ ਸੋਚਦਾ ਹਾਂ ਕਿ ਇਸ ਪਲ ਟੈਲੀਫ਼ੋਨ ਦੇ ਖੰਭੇ ਦੀ ਛਾਂ ਵਿੱਚ ਕੀ ਮੈਂਨੂੰ ਵੀ ਭਲਾ ਉਹ ਬੋਧ ਹੋ ਸਕਦੈ ਸਿਧਾਰਥ ਨੂੰ ਜੋ ਹੋਇਆ ਸੀ ਗਯਾ ਵਿੱਚ, ਬਿਰਖ ਦੇ ਹੇਠਾਂ ? ਸਤਿਕਾਰ ਨਾਲ ਫੇੱਸਬੁੱਕ ਕੰਧ ਤੋਂ ।

ਵੇਰਾ ਪਾਵਲੋਵਾ

ਵੇਰਾ ਪਾਵਲੋਵਾ ਰੂਸ ਦੀ ਚਰਚਿਤ ਕਵਿਤਰੀ ਦੀਆਂ ਕੁੱਝ ਕਵਿਤਾਵਾਂ ~ ੦ ੧ ਵੋਆਇਸ ਮੇਲ ਹੈ ਕਵਿਤਾ ਕਵੀ ਕਿਤੇ ਬਾਹਰ ਗਿਆ ਹੈ  ਸੰਭਾਵਨਾ ਹੈ ਨਾ ਮੁੜਨ ਦੀ ਕ੍ਰਿਪਾ ਕਰਕੇ ਆਪਣਾ ਸੁਨੇਹਾ ਛੱਡੋ ਗੋਲੀ ਦੀ ਆਵਾਜ਼ ਤੋਂ ਬਾਅਦ । ੦ ੨ ਇੱਕ ਪੱਲੜੇ ਖੁਸ਼ੀ ਦੂਜੇ ਦੁੱਖ ਕਿਉਂਕਿ ਦੁੱਖ ਦਾ ਭਾਰ ਹੈ ਜਿਆਦਾ ਏਸੇ ਲਈ ਉੱਪਰ ਉੱਠਦੀ ਜਾ ਰਹੀ ਏ ਖੁਸ਼ੀ । ੦ ਸਟੇ ਵੇਨ  ਸੇਮਯੋਰ ਨੇ ਵੇਰਾ ਦੀ ਕਵਿਤਾ ਨੂੰ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਪਾਠਕਾਂ ਦੇ ਰੁਬਰੂ ਕਰਵਾਇਆ । ਇਫ ਦੇਅਰ ਇਜ਼ ਸਮਥਿੰਗ ਟੂ ਡਿਜ਼ਾਇਰ   " ਅੰਗਰੇਜ਼ੀ ਅਨੁਵਾਦ ~ ੦ ੩ ਸਰਦੀਆਂ 'ਚ ਹੁੰਦੀ ਹਾਂ ਕੋਈ ਜਾਨਵਰ ਰੁੱਖ' ਬਸੰਤ 'ਚ ਗਰਮੀਆਂ 'ਚ ਪਤੰਗਾ ਤਾਂ ਪਰਿੰਦਾ ਹੁੰਦੀ ਹਾਂ ਪਤਝੜ 'ਚ ਮੈਂ ਹਾਂ ਔਰਤ ਵੀ ਹੁੰਦੀ ਹਾਂ ਬਾਕੀ ਵਕਤ ਮੈਂ ੦

ਸੁਰਚਾਪ / ਗੁਰਪ੍ਰੀਤ

ਉਰੇ ਆ ਕੰਨ ਕਰ ਤੈਨੂੰ ਇੱਕ ਗੱਲ ਦੱਸਾਂ ਉਹ ਕੁੱਝ ਫੁਸਫਸਾਈ ਤੇ ਉੱਚੀ 'ਵਾਜ਼ 'ਚ ਬੋਲੀ ਕੰਨਾ ਬਾਟੀ ਘੂਰਰ ਜੇ ਮੈਂ ਬੱਚਾ ਹੁੰਦਾ ਤਾਂ ਸਮਝ ਜਾਂਦਾ ਗੱਲ ਉਹਦੀ ।।

ਇਤਿਹਾਸ ਨਾਲ ਗਿਲਾ / ਕੇਸ਼ਵ ਕਰਨ

ਇਤਿਹਾਸ ਤੋਂ ਵਿਸ਼ਵ ਨਾਗਰਿਕਾਂ ਨੂੰ ਇੱਕੋ ਹੀ ਰੋਸ ਹੈ ਜੋ ਰੋਮ ਦੇ ਨਹੀਂ ਸਨ ਜੋ ਰੋਮ ਦੇ ਨਹੀਂ ਹਨ ਨੀਰੋ " ਓਹਨਾਂ ਨੂੰ ਵੀ ਮਿਲਿਆ ਹੈ ।

ਹਾਇੰਸ ਕਾਹਲਾਉ - ਸੱਤ ਜਰਮਨ ਕਵਿਤਾਵਾਂ ( ਆਰਸੀ ਬਲਾਗ ਤੋਂ ਧੰਨਵਾਦ ਸਹਿਤ )

1) ਕੇਂਦਰ ਬਿੰਦੂ ਨਜ਼ਮ ਜਦੋਂ ਉਹ ਇਕ ਦੂਜੇ ਤੋਂ ਵਿਛੜਨ ਲੱਗੇ ਤਾਂ ਉਹਨੇ, ਉਸਨੂੰ ਕਿਹਾ: ਚੰਦ ਵਲ ਵੇਖ ਰਿਹਾ ਏਂ ’ਨਾ? ਬਿਲਕੁਲ ਸਫ਼ੈਦ ਤੇ ਉੱਪਰ ਖੜੋਤਾ? ਆਪਣੀ ਵਾਪਸੀ ਦੀ ਉਡੀਕ ’ਚ ਜਿੱਥੇ ਤੂੰ ਵੀ ਹੈਂ ਤੈਨੂੰ ਚਾਹੀਦੈ, ਉਹਦੇ ਵਿਚ ਕਿਸੇ ਸ਼ੀਸ਼ੇ ਵਾਂਗ ਝਾਕਣਾ। ’ਤੇ ਕਦੇ ਅਗਲੀ ਵਾਰ ਜਦੋਂ ਮੈਂ ਇਕੱਲ ਮਹਿਸੂਸ ਕਰਾਂਗੀ ਉਦੋਂ ਤੇਰੇ ਵਾਂਗ ਚਾਹਵਾਂਗੀ ਅਕਸਰ ਉਹਦੀ ਚਾਨਣੀ ਵਿਚ ਝਾਕਣਾ ਉਹ ਸ਼ੀਸ਼ਾ ਹੋਣਾ ਚਾਹੀਦਾ ਹੈ ਸਾਡੀ ਮੁਹੱਬਤ ਦਾ ਅਤੇ ਉਸਦੇ ਰਾਹੀਂ ਆਪਾਂ ਪਹਿਚਾਣ ਨੂੰ ਲੱਭਣ ਦਾ ਰਾਹ ਬਣਾਵਾਂਗੇ। ......... ਉਹ ਥੋੜ੍ਹਾ ਜਿਹਾ ਝੁਕਿਆ ਉਹਨੂੰ ਚੁੰਮਿਆ ਤੇ ਚੁੱਪ ਰਿਹਾ ਜਹਾਜ਼ ਵਲ ਜਾਂਦਾ ਰਾਹ ਉਹਦੇ ਵਾਸਤੇ ਬਹੁਤ ਔਖਾ ਸੀ ਉਹ ਇਹ ਨਹੀਂ ਸੀ ਜਾਣਦੀ ਕਿ ਜਿੱਥੇ ਉਹ ਵਸਣ ਜਾ ਰਿਹਾ ਹੈ ਚੰਦਰਮਾ ਉੱਥੇ ਵੀ ਚਮਕਦਾ ਹੈ ਪਰ, ਕਿਸੇ ਹੋਰ ਸਮੇਂ । ===== 2) ਬਿਨ ਅੰਤਰ ਦ੍ਰਿਸ਼ਟੀ ਨਜ਼ਮ ਤੂੰ ਜਾਣਨਾ ਚਾਹੁੰਦਾ ਏਂ ਕਿ ਮੇਰੀ ਕਵਿਤਾ ਦੀਆਂ ਸਤਰਾਂ ਅਕਸਰ ਉਦਾਸ ਕਿਉਂ ਹਨ? ਮੈਂ ਇਨਸਾਨਾਂ ਨੂੰ ਮੋਹ ਕਰਦੀ ਹਾਂ ਉਨ੍ਹਾਂ ਨੂੰ ਵੀ ਜਿਹੜੇ ਨਿਮਾਣੇ ਹਨ ਉਨ੍ਹਾਂ ਨੂੰ ਵੀ ਜਿਹੜੇ ਛੋਟੇ ਹਨ ਸਗੋਂ ਜਿਹੜੇ ਬੁਰੇ ਵੀ ਹਨ ਮੇਰੀ ਕਮਜ਼ੋਰੀ ਦੋਸਤੀ ਹੈ। ===== 3) ਖ਼ੁਸ਼ ਅਤੇ ਉਦਾਸ ਨਜ਼ਮ ਖ਼ੁਸ਼ ਅਤੇ ਉਦਾਸ ਹਾਂ ਮੈਂ ਕਿਉਂਕਿ ਮੈਂ ਮਹਿਸੂਸ ਕਰਦਾ ਹਾਂ ਜਦੋਂ ਮੈਂ ਮਹਿਸੂਸ ਕਰਦਾ ਹਾਂ, ਤਾਂ ਜਾਣਦਾਂ ਕਿ ਮੈਂ ਜਿਉਂ ਰਿਹਾਂ। ਖ਼

ਉੱਡਦੇ ਹੋਇਆਂ ( ਵੇਣੂ ਗੋਪਾਲ )

ਕਦੇ ਆਪਣੇ ਨਵੇਂ ਉੱਗੇ ਖੰਭਾਂ ਨੂੰ ਦੇਖਦਾ ਹਾਂ ਕਦੇ ਅਸਮਾਨ ਨੂੰ ਉੱਡਦਿਆਂ ਪਰ ਕਰਜ਼ਾਈ ਮੈਂ ਫਿਰ ਵੀ ਧਰਤੀ ਦਾ ਹਾਂ ਜਿੱਥੇ ਓਦੋਂ ਵੀ ਸੀ ਜਦੋਂ ਖੰਭ ਨਹੀਂ ਸੀ ਓਦੋਂ ਵੀ ਰਹਾਂਗਾਂ ਜਦੋਂ ਖੰਭ ਝੜ ਜਾਣਗੇ ।                                      ਤਸਵੀਰ ਨਵਚੇਤਨ ਆਜ਼ਾਦ ਦੀ ਕੰਧ ਤੋਂ ਧੰਨਵਾਦ ਸਹਿਤ  ~

ਮਾਪਦੰਡ

ਤੇਰੇ ਕੋਲ ਕੋਈ ਵੀ ਹੋ ਸਕਦਾ ਹੈ ਕੋਈ ਛੋਟਾ ਕੋਈ ਵੱਡਾ ਪਰ ਤੇਰੇ ਕੋਲ ਕੋਈ ਵੀ ਮੇਰੇ ਬਰਾਬਰ ਦਾ ਨਹੀਂ ਹੋ ਸਕਦਾ ਸੂ ਹੇ  ਅੱਖਰ ~