Skip to main content

Posts

Showing posts from April, 2018
• ਮੈਂ ਥੱਕ ਗਿਆ ਹਾਂ ਇੰਤਜ਼ਾਰ ਕਰਦਿਆਂ ਤੂੰ ਥੱਕਿਆ  ਨਹੀਂ , ਇੰਤਜ਼ਾਰ ਚ ਕਿ ਇੱਕ ਦਿਨ ਆਹ ਦੁਨੀਆ ਹੋ ਜਾਣੀ ਅਾ ਖੂਬਸੂਰਤ , ਬੇਹਤਰ ਅਤੇ ਮੇਹਰਬਾਨ ? ਆਓ ਚਾਕੂ ਚੁੱਕੋ ! ਅਤੇ ਦੋ ਟੁਕੜਿਆਂ ਚ ਕੱਟ ਦਿਓ ਆਹ ਦੁਨੀਆ ਅਤੇ ਦੇਖੋ ਕਿਹੜੇ ਕੀੜੇ ਖਾ ਰਹੇ ਹਨ ਇਸਨੂੰ । • ਮੈਂ ਈਸ਼ਵਰ ਹਾਂ ਐਨੀ ਵੱਡੀ ਦੁਨੀਆ ਵਿੱਚ ਮੇਰਾ ਕੋਈ ਮਿੱਤਰ ਨਹੀ ਇੱਕਲਾ ਢੋਂਦਾ ਹਾਂ  ਆਪਣੀ ਪਵਿੱਤਰਤਾ ਥੱਲੇ ਨੌਜਵਾਨ ਪ੍ਰੇਮੀ ਚਹਲਕਦਮੀ ,ਕਰਦੇ ਨੇ    ਪਿਆਰੀ ਧਰਤੀ ਤੇ ਮੈਂ  ਥੱਲੇ ਕਿਵੇਂ ਆਵਾਂ ਮੈਂ ਤਾਂ ਈਸ਼ਵਰ ਹਾਂ  ਉਠੋ !  ਜਿੰਦਗੀ ਪਿਆਰ ਹੈ ਪਿਆਰ ਹੀ ਜਿੰਦਗੀ ਹੈ ਈਸ਼ਵਰ ਅਤੇ ਇੱਕਲਾ ਹੋਣ ਤੋਂ  ਬੇਹਤਰ ਹੈ ~ ਇੱਕ ਇਨਸਾਨ ਹੋਣਾ • ਮਧੂ ਮੱਖੀਆਂ ਕਿੰਨੀਆਂ ਮੇਹਨਤੀ ਨੇ ਖੋਹ ਲਿਆ ਜਾਂਦੇ ਓਹਨਾ ਤੋਂ ਓਹਨਾ ਦੀ ਮੇਹਨਤ ਦਾ ਫਲ ਅਸੀ ਵੀ ਮਧੂ ਮੱਖੀਆਂ ਜਿਹੇ ਹਾਂ ਪਰ ਹਮੇਸ਼ਾ ਥੋੜੀ ਇੰਞ ਚਲਣਾ ~ • ਕਿੰਨੀ ਸ਼ਾਂਤੀ ਹੈ ਮਰੀਜ਼ਾ ਦੇ ਇਸ ਕਮਰੇ ਚ ਜਿੱਥੇ ਬਿਸਤਰ ਤੇ ਪਈ ਹੈ ਇੱਕ ਔਰਤ ਜਿੰਦਗੀ ਅਤੇ ਮੌਤ ਨਾਮ ਦੇ ਦੋ ਪ੍ਰੇਮੀਆਂ ਵਿਚਕਾਰ ' ਤੇ ਤਿੰਨਾ ਨੇ ਹੀ ਢਕਿਆ ਹੈ ਖੁਦ ਨੂੰ ਦੁੱਖਾਂ ਦੀ ਇੱਕ ਚਾਦਰ ਦੇ ਨਾਲ • ਲੈਂਗਸਟਨ ਹਯੂਜ਼

ਸੌ ਸਾਲ ਦਾ ਇਕਲਾਪਾ - ਅਨੁਵਾਦਕ ਵਲੋਂ

ਇਹ ਸ਼ਾਹਕਾਰ ਲਿਖਣ ਦਾ ਫੁਰਨਾ ਮਾਰਕੇਜ਼ ਨੂੰ ਕਿਵੇਂ ਫੁਰਿਆ ਇਹ ਵੀ ਆਪਣੇ ਆਪ ਵਿੱਚ ਇੱਕ ਵਚਿੱਤਰ ਕਥਾ ਹੈ । ਉਸਦੇ ਦੱਸਣ ਅਨੁਸਾਰ ਯੂਨੀਵਰਸਿਟੀ ਵਿਚ ਕਾਨੂੰਨ ਦੀ ਪੜ੍ਹਾਈ ਛੱਡ ਕੇ ਓਹ ਇੱਕ ਪੱਤਰਕਾਰ ਬਣ ਗਿਆ ਸੀ । ਪੱਤਰਕਾਰ ਦੇ ਤੌਰ ਤੇ ਉਸਦੀ ਮਾਨਤਾ ਵੀ ਖਾਸੀ ਬਣ ਚੁੱਕੀ ਸੀ । ਏਥੋਂ ਤੱਕ ਕਿ ਆਪਣੇ ਦੇਸ਼ ਵਿੱਚ ਵਾਪਰਦੇ ਅੱਤਿਆਚਾਰ ਤੋਂ ਬਚਣ ਖਾਤਿਰ ਉਸਨੇ ਕੁੱਝ ਸਾਲਾਂ ਲਈ ਯੂਰਪ ਵਿਚ ਵੀ ਪਨਾਹ ਲੈ ਲਈ । ਏਥੇ ਉਸਨੂੰ ਕਾਫਕਾ ਵਰਗੇ ਲੇਖਕ ਦੋਸਤਾਂ ਦੀਆਂ ਲਿਖਤਾਂ ਪੜ੍ਹਨ ਅਤੇ ਘੋਖਣ ਦਾ ਅਵਸਰ ਹੀ ਨਾ ਮਿਲਿਆ ਸਗੋਂ ਓਹਨਾ ਦੀ ਪ੍ਰੇਰਣਾ ਵਸ  ਉਸਨੇ ਆਧੁਨਿਕ ਪ੍ਰਕਾਰ ਦੀ ਲੇਖਣੀ ਨੂੰ ਵੀ ਅਪਣਾ ਲਿਆ  I  In The evils Hours ਬੁਰੀ ਘੜੀ ਵਿੱਚ ਅਤੇ No One writes to the colonel ( ਕੋਈ ਖਤ ਨਹੀਂ ਲਿਖਦਾ ਕਰਨਲ ਨੂੰ ) ਨਾਮੀ ਉਸਦੇ ਦੋ ਲਘੂ ਨਾਵਲ ਵੀ ਛਪ ਚੁੱਕੇ ਸਨ । ਪਰਖ ਪੜਚੋਲ ਕਰਨ ਵਾਲਿਆਂ ਦਾ ਧਿਆਨ ਵੀ ਇਹਨਾ ਲਘੂ ਨਾਵਲਾਂ ਵੱਲ ਚਲਾ ਗਿਆ ਸੀ । ਉਸਦੇ ਪੱਤਰਕਾਰੀ ਲੇਖਾਂ ਨੂੰ ਵੀ ਪੂਰੀ ਤਰ੍ਹਾਂ ਗੌਲਿਆ ਜਾ ਰਿਹਾ ਸੀ । ਜਿਸ ਕਾਰਨ ਆਪਣਾ ਦੇਸ਼ ਛੱਡ ਕੇ ਮਾਰਕੇਜ਼ ਮੈਕਸੀਕੋ ਅਾ ਵੱਸਿਆ ਸੀ । ਸਰਕਾਰੀ ਅਤਿਆਚਾਰ ਤੋਂ ਪੈਦਾ ਹੋਈ ਅਸੁੰ ਤੁਸ਼ਟੀ ਸੀ ਜੋ ਉਸਨੂੰ ਸਦਾ ਬੇਚੈਨ ਰੱਖਦੀ ਸੀ , ਇਸ ਅਵਸਥਾ ਵਿੱਚ ਉਸਨੇ ਪੱਤਰਕਾਰੀ ਤੋਂ ਛੁੱਟੀ ਲੈ ਰੱਖੀ ਸੀ । ਪਰਿਵਾਰ ਸਮੇਤ ਮਹੀਨੇ ਖੰਡ ਲਈ ਕਿਸੇ ਅਗਿਆਤ ਥਾਂ ਚਲੇ ਜਾਣ ਦਾ ਉਸਨੇ ਮਨ ਬਣਾ ਲਿਆ ਸੀ ।  ਘ

ਜੜ੍ਹਾਂ ਧਰਤੀ ਵਿੱਚ ਖਿੜੇ ਫ਼ੁੱਲ ਹਨ

ਕਵਿਤਾ ਫੁੱਲ ਹੁੰਦੀ ਹੈ ਤੇ ਹਰੇਕ ਫੁੱਲ ਕਿਸੇ ਬੂਟੇ 'ਤੇ ਲੱਗਦਾ ਹੈ ਤੇ ਹਰੇਕ ਬੂਟੇ ਦੀ ਇੱਕ ਜੜ੍ਹ ਹੁੰਦੀ ਹੈ ਤੇ ਜੜ੍ਹ ਸੋਹਣੀ ਨਹੀਂ ਹੁੰਦੀ।। ਪਰ ਜੜ੍ਹਾਂ ਦੀ ਖ਼ੂਬਸੂਰਤੀ ਵੇਖਣੀ ਸਾਡੇ ਹਿੱਸੇ ਨਹੀਂ ਆਈ ।  ਇਹ ਸਿਰਫ਼ ਧਰਤੀ ਦੇ ਹਿੱਸੇ ਆਈ ਹੈ।। ਇਸੇ ਲਈ ਮੈਂ ਆਖਦਾ ਹਾਂ ਕਿ " ਜੜ੍ਹਾਂ ਧਰਤੀ ਵਿੱਚ ਖਿੜੇ ਫੁੱਲ ਹਨ" ਤੇ "ਹਿਜ਼ਰ ਸਾਡੇ ਦਿਲ ਵਿੱਚ" ।। - ਸੰਦੀਪ ( ਨਿੱਕਾ ਜੁਗਨੂੰ )

ਸੰਤੋਖ ਸਿੰਘ ਧੀਰ/ਦੋ ਕਵਿਤਾਵਾਂ

ਨਾਨਕ   - ਸੰਤੋਖ ਸਿੰਘ ਧੀਰ ਮਿਹਰਬਾਨੀ ਕਰੋ ਮੇਰੀ ਸ਼ਕਲ ਨਾ ਵਿਗਾੜੋ ਜਿਹੋ-ਜਿਹਾ ਹਾਂ ਮੈਨੂੰ ਉਹੋ ਜਿਹਾ ਰਹਿਣ ਦਿਉ। ਸਰਪ ਨੇ ਕੋਈ ਛਾਂ ਨਹੀਂ ਸੀ ਕੀਤੀ ਸਰਪ ਨੂੰ ਕੀ ਪਤਾ ਸੀ  ਮੈਂ ਕੌਣ ਹਾਂ? ਤੁਸੀਂ ਤਾਂ ਮੈਨੂੰ ਸਮਝ ਨਾ ਸਕੇ ਸਰਪ ਕਿਵੇਂ ਸਮਝ ਗਿਆ ? ਐਵੇਂ ਗਲਤ ਗੱਲਾਂ ਨਾ ਕਰੋ ਜਿਹੋ-ਜਿਹਾ ਹਾਂ ਮੈਨੂੰ ਉਹੋ ਜਿਹਾ ਰਹਿਣ ਦਿਉ ਪਹਾੜ ਵੀ ਨਹੀਂ ਸੀ ਰੋਕਿਆ ਨਾ ਪਹਾੜ ਕਿਸੇ ਸੁੱਟਿਆ ਸੀ ਵਲੀ ਸਾਹਿਬ ਨਾਲ ਥੋੜ੍ਹੀ ਗੱਲਬਾਤ ਹੋਈ ਸੀ ਵਿਚਾਰਾਂ ਦਾ ਵਟਾਂਦਰਾ ਥੋੜ੍ਹਾ ਜਿਹਾ ਵਾਦ-ਵਿਵਾਦ ਉਹਨਾਂ ਸਵਾਲ ਕੀਤੇ  ਮੈਂ ਜਵਾਬ ਦਿੱਤੇ  ਸਵਾਲਾਂ ਦਾ ਪਹਾੜ ਸੀ  ਦਲੀਲ ਦਾ ਪੰਜਾ ਇਉਂ ਦਲੀਲ ਦੇ ਪੰਜੇ ਨਾਲ ਮੈਂ ਪਹਾੜ ਰੋਕਿਆ। ਪਾਣੀ ਪੀਣ ਵੀ ਨਹੀਂ ਸੀ ਗਿਆ, ਮਰਦਾਨਾ, ਵਲੀ ਸਾਹਿਬ ਕੋਲ, ਪਾਣੀ ਪੀਣ  ਤਿੰਨ ਮੀਲ ਪਹਾੜ ਉੱਤੇ ਹੀ ਜਾਣਾ ਸੀ? ਹੇਠਾਂ ਪਾਣੀ ਥੋੜ੍ਹਾ ਸੀ। ਪਿੰਡ ਵਿਚ  ਹਸਨ ਅਬਦਾਲ? ਪਿੰਡ ਵਾਲੇ ਪਾਣੀ ਪੀਣ ਪਹਾੜ ਉੱਤੇ ਹੀ ਜਾਂਦੇ ਸਨ? ਉਹ ਵਲੀ ਸੀ  ਫ਼ਕੀਰ ਸੀ ਫ਼ਕੀਰ ਕਿਸੇ ਨੂੰ ਪਾਣੀ ਪੀਣ ਤੋਂ ਇਉਂ ਨਹੀਂ ਮੋੜਦੇ। ਮੱਕਾ ਵੀ ਨਹੀਂ ਸੀ ਫੇਰਿਆ ਮੱਕੇ ਦੇ ਮੌਲਾਣਿਆਂ ਦੀ ਸੋਚ ਬਦਲ ਗਈ ਸੀ ਮੇਰੀਆਂ ਦਲੀਲਾਂ ਨਾਲ, ਉਨ੍ਹਾਂ ਨੂੰ ਖ਼ੁਦਾ ਹਰ ਪਾਸੇ ਨਜ਼ਰ ਆ ਗਿਆ ਇਉਂ ਮੱਕਾ ਫੇਰਿਆ। ਨਾ ਦੁੱਧ ਸੀ  ਨਾ ਲਹੂ ਇਹ ਤਾਂ ਮੇਰੀ ਅੱਖ ਸੀ  ਜਿਹੜੀ ਦੇਖ ਰਹੀ ਸੀ ਦੁੱਧ ਅਤੇ ਲਹੂ। ਮੇਰੇ ਲਈ ਮਹਾਨ ਸਨ