Skip to main content

Posts

Showing posts from 2020

ਬੰਦਾ ਬੰਦੇ ਤੋਂ ਕਿੰਨੀ ਦੂਰ...

ਹਰੀਸ਼ ਕਰਮਚੰਦਾਣੀ  ਸਿੰਧੀ ਕਵਿਤਾ ਦਾ ਮਹੱਤਵਪੂਰਨ ਹਸਤਾਖਰ ਹੈ। ਨਿੱਕੇ ਨਿੱਕੇ ਖਿਆਲਾਂ ਨੂੰ ਖੂਬਸੂਰਤ ਕਵਿਤਾ  ਦਾ  ਪਹਿਰਨ ਦੇਣਾ ਓਹਨਾ ਦੀ ਪ੍ਰਾਪਤੀ ਰਿਹਾ ਹੈ। ੧੫ ਜੁਲਾਈ  ੧੯੫੪ ਨੂੰ ਪੈਦਾ ਹੋਏ ਕਰਮਚੰਦਾਣੀ ਜੋਧਪੁਰ (ਰਾਜਸਥਾਨ) ਵਿਚ ਰਹਿ ਰਹੇ ਹਨ ਅਤੇ ਪ੍ਰਸਾਰ ਭਾਰਤੀ ਨਾਲ ਜੁੜੇ ਰਹੇ ਹਨ। ਅੱਧੀ ਦਰਜ਼ਨ ਪੁਸਤਕਾਂ ਦੇ ਲਿਖਾਰੀ ਕਰਮਚੰਦਾਣੀ ਆਪਣੇ ਸੂਖ਼ਮ ਖ਼ਿਆਲਾਂ ਅਤੇ ਸ਼ਿਲਪ ਦੀ ਡੂੰਘਾਈ ਕਰਕੇ ਕਵਿਤਾ ਦੇ ਖੇਤਰ ਵਿਚ ਵੱਖਰਾ ਸਥਾਨ ਰੱਖਦੇ ਹਨ। ਓਹਨਾਂ ਦਾ ਚੀਜ਼ਾਂ ਨੂੰ, ਖ਼ਿਆਲਾਂ ਨੂੰ, ਵਿਚਾਰਾਂ ਨੂੰ, ਮਹਿਸੂਸ ਕਰਨ ਦਾ ਢੰਗ ਨਿਰਾਲਾ ਹੈ। ਕਵਿਤਾ ਮੇਲਾ ਲਈ ਸੱਤ ਨਿੱਕੀਆਂ ਕਵਿਤਾਵਾਂ ਪੰਜਾਬੀ ਵਿਚ :: ੧. ਬੰਦਾ  ਕਿੰਨੇ ਪ੍ਰਕਾਸ਼ ਵਰ੍ਹੇ ਦੂਰ ਬੰਦੇ ਤੋਂ।  ੨. ਇੱਕ ਬੱਚਾ ਖੁਸ਼ ਹੋਇਆ  ਖ਼ਰੀਦ ਕੇ ਗੁਬਾਰਾ ਦੂਜਾ ਬੱਚਾ ਖੁਸ਼ ਹੋਇਆ  ਵੇਚ ਕੇ ਗੁਬਾਰਾ। ੩. ਫਿਰ ਵੀ ਕਿਰ ਗਈ ਹੱਥਾਂ 'ਚੋਂ ਖੁਰਦਰੀ ਸੀ ਬਹੁਤ ਭਾਵੇਂ  ਜ਼ਿੰਦਗੀ ... ੪. ਦੋਸਤੀ  ਨਿਭਾਉਣਾ  ਪਰ ਇੰਞ ਨਹੀਂ ਕਿ ਮੁਸਕਰਾਵੇ ਦੁਸ਼ਮਣ... ੫. ਬੜਾ ਸੌਖਾ ਸੀ ਕਹਾਉਣਾ ਮਨੁੱਖ  ਔਖਾ ਸੀ ਬਣਨਾ ਮਨੁੱਖ  ਮਨੁੱਖ ਬਣਨ ਦੇ ਲਈ  ਵਰਤਣੀ ਪੈਂਦੀ ਹੈ ਮਨੁੱਖਤਾ  ਜਿਹੜੀ ਬਹੁਤ ਮਹਿੰਗੀ ਪੈਂਦੀ ਹੈ ਦੁਨੀਆਦਾਰੀ ਦੇ ਹਿਸਾਬ ਨਾਲ ੬. ਬੱਚਿਆਂ ਨੂੰ ਚੀਕਣ ਤੋਂ

ਕਵੀ ਜਿਉਂਦਾ ਹੈ ਆਪਣੇ ਗੀਤਾਂ 'ਚ ਤੇ ਗੀਤ ਜਿਉਂਦੇ ਹਨ ਲੋਕਾਂ ਦੇ ਦਿਲਾਂ 'ਚ...

ਜ਼ਿੰਦਗੀ ਨੂੰ ਬੁੱਤ ਬਣਾਉਣਾ, ਬੁੱਤਘਾੜੇ ਦਾ ਕੰਮ ਨਹੀਂ। ਉਸਦਾ ਕੰਮ ਹੈ ਪੱਥਰ ਨੂੰ ਜ਼ਿੰਦਗੀ ਦੇਣਾ।  ਹਿਚਕਚਾਓ ਨਾ! ਸ਼ਬਦਾਂ ਦੇ ਜਾਦੂਗਰ, ਜੋ ਜਿਵੇਂ ਹੈ ਓਵੇਂ ਕਹਿ ਦੇ ਤਾਂ ਜੋ ਓਹ ਦਿਲ ਛੂਹ ਲਏ।  ਹਰ ਪੜ੍ਹਨ ਲਿਖਣ ਜਾਗਦੀ ਜਮੀਰ ਵਾਲੇ ਦੀ ਗਲਬਾਤ ਦਾ ਹਿੱਸਾ ਬਣੇ ਤੇਲਗੂ ਕਵੀ ਵਰਵਰ ਰਾਓ ਦੀਆਂ ਦੋ ਕਵਿਤਾਵਾਂ ਕਵਿਤਾ ਮੇਲਾ ਦੇ ਪਾਠਕਾਂ ਲਈ-  ੧ ਕਦੋਂ ਡਰਦਾ ਹੈ ਕਵੀ ਦੁਸ਼ਮਣ ਤੋਂ ਜਦ ਕਵੀ ਦੇ ਗੀਤ ਢਾਲ ਬਣ ਜਾਂਦੇ ਹਨ ਓਹ ਕੈਦ ਕਰ ਲੈਂਦਾ ਹੈ ਕਵੀ ਨੂੰ ਫਾਂਸੀ 'ਤੇ ਚੜਾਉਂਦਾ ਹੈ ਫਾਂਸੀ ਦੇ ਤਖਤੇ ਦੇ ਇੱਕ ਪਾਸੇ ਹੁੰਦੀ ਹੈ ਸਰਕਾਰ ਤੇ ਦੂਜੇ ਪਾਸੇ ਅਮਰਤਾ ਕਵੀ ਜਿਉਂਦਾ ਹੈ ਆਪਣੇ ਗੀਤਾਂ 'ਚ ਤੇ ਗੀਤ ਜਿਉਂਦੇ ਹਨ ਲੋਕਾਂ ਦੇ ਦਿਲਾਂ 'ਚ (ਬੈਂਜਾਮਿਨ ਮਾਲੇਸ ਦੀ ਯਾਦ 'ਚ ਲਿਖੀ ਕਵਿਤਾ)। ਵਰਵਰ ਰਾਓ ਤੇਲਗੂ ਸਾਹਿਤ ਦਾ ਇੱਕ ਵੱਡਾ ਨਾਮ ਹੈ। ਰਾਓ ਦੀ ਗ੍ਰਿਫਤਾਰੀ ਓਹਨਾ ਦੇ ਮਾਓਵਾਦੀਆਂ ਨਾਲ ਸਬੰਧ ਜੋੜਦੇ ਹੋਏ ਹਾਸੋਹੀਣੇ ਤੇ ਹਲਕੇ ਆਰੋਪਾਂ ਕਾਰਣ ਹੋਈ ਸੀ। ਇਹ ਆਪਣੇ ਖਿਲਾਫ ਉੱਠਦੀ ਆਵਾਜ਼ ਨੂੰ ਦਬਾਉਣ ਦਾ ਹਮੇਸ਼ਾਂ ਤੋਂ ਵਰਤਿਆ ਆਉਂਦਾ ਤਰੀਕਾ ਹੀ ਹੈ ਜਾਂ ਤਾਂ ਉਸਨੂੰ ਘੁੱਟ ਦਿਓ ਜਾਂ ਬਿਲਕੁਲ ਹੀ ਖਤਮ ਕਰ ਦਵੋ ਕਤਲ ਕਰਕੇ। ਨਾ ਤਾਂ ਇਹ ਪਹਿਲੀ ਵਾਰ ਹੋਇਆ ਹੈ ਨਾ ਆਖਰੀ ਵਾਰ। ਵਰਵਰ ਦੀ ਪਿਛਲੇ ਦਿਨਾਂ ਚ ਸੇਹਤ ਬਿਗੜਨ ਕਰਕੇ ਉਸਦੀ ਘੁੱਟੀ ਗਈ ਆਵਾਜ਼ ਦਾ ਜ਼ਿਕਰ ਪਹਿਲਾਂ ਨਾਲੋਂ ਤੇਜ਼ ਹੋਣਾ ਸ਼ੁ

ਕੁਝ ਵੀ ਨਹੀਂ ਪਹਿਲੇ ਪਿਆਰ ਜਿਹਾ

◦•●◉✿ ਪਹਿਲਾ ਪਿਆਰ ✿◉●•◦ ਦੁਨੀਆ ਵਿਚ ਕੁਝ ਵੀ ਨਹੀਂ ਪਹਿਲੇ ਪਿਆਰ ਜਿਹਾ ਜੇਕਰ ਕੁਝ ਹੈ ਤਾਂ  ਓਹ ਹੈ ਦੂਜਾ ਪਿਆਰ ਦੂਜੇ ਪਿਆਰ ਜਿਹੀ  ਸਿਰਫ਼ ਇੱਕੋ ਚੀਜ ਹੈ ਦੁਨੀਆ 'ਤੇ ਓਹ ਹੈ - ਜੇਕਰ ਮੌਕਾ ਮਿਲੇ ਤਾਂ  ਤੀਜਾ ਪਿਆਰ  ਏਨਾ ਜਾਣ ਗਏ ਤਾਂ ਸਭ ਕੁਝ ਜਾਣ ਗਏ ਦਾਰਸ਼ਨਿਕ ਬਣ ਜਾਓਗੇ ਮੁਕਤੀ ਮਿਲ ਜਾਵੇਗੀ। ◦•●◉✿ ਮੌਤ ✿◉●•◦ ਅਸੀਂ ਕੱਲ੍ਹ ਨਹੀਂ ਮਿਲੇ ਹੁੰਦੇ ਤਾਂ ਕਿੰਨੇ ਹੀ ਸਵਾਲ ਮੇਰੇ ਮਨ ਵਿਚ ਬਣੇ ਰਹਿੰਦੇ ਚੰਗਾ ਹੀ ਹੋਇਆ ਕਿ ਅਸੀਂ ਮਿਲੇ ਤੇ ਗੱਲਬਾਤ ਕੀਤੀ ਨਹੀਂ ਤਾਂ ਮੈਂ ਤੈਨੂੰ  ਆਪਣਾ ਦੁਸ਼ਮਣ ਹੀ ਸਮਝਦਾ ਰਹਿੰਦਾ  ਅੱਜ ਮੈਂ ਬਹੁਤ ਨੇੜੇ ਮਹਿਸੂਸ ਕਰ ਰਿਹਾ ਹਾਂ ਤੇਰੇ ਬਿਨਾ ਨਾ ਜ਼ਿੰਦਗੀ , ਨਾ  ਖ਼ੂਬਸੂਰਤੀ, ਨਾ ਪਿਆਰ  ਬਹੁਤ ਘੁਟਣ ਮਹਿਸੂਸ ਹੁੰਦੀ ਤੇਰੀਆਂ ਬਣਾਈਆਂ ਸੀਮਾਵਾਂ ਵਿਚ  ਪਰ ਅੱਜ ਸਮਝ ਰਿਹਾਂ ਤੇਰੀ ਭਲਾਈ ਤੇਰੀ ਗੈਰਹਾਜ਼ਰੀ ਵਿਚ ਹੋਣ ਵਾਲੀ ਘੁਟਣ ਨੇ  ਡਰਾ ਦਿੱਤਾ ਸੀ ਮੈਨੂੰ, ਮੇਰੀ ਦੋਸਤ! ਤੂੰ ਮੇਰੀ ਆਤਮਾ ਦਾ ਦੂਸਰਾ ਰੂਪ ਹੈ, ਮੇਰਾ ਆਧਾਰ  ਤੇਰੇ ਬਿਨਾ ਕੀ ਖ਼ੂਬਸੂਰਤੀ, ਕੀ ਪਿਆਰ ਤੇ ਕੀ ਜ਼ਿੰਦਗੀ! ਓਹੀ ਕਰ ਜੋ ਤੂੰ ਚਾਹੁੰਦੀ ਹੈਂ। ~ ਪਣੀਕਕਰ,  ਮਲਿਆਲੀ ਕਵਿਤਾ ਵਿਚ ਆਧੁਨਿਕ ਕਵਿਤਾ ਦਾ ਜਨਕ ਮੰਨਿਆ ਜਾਂਦਾ ਹੈ। ਕੇਰਲ ਸਾਹਿਤ ਅਕਾਦਮੀ ਜੇਤੂ ਮਲਿਆਲੀ ਕਵੀ ਦਾ  ਹਿੰਦੀ ਅਨੁਵਾਦ ਰਤੀ ਸਕਸੈਨਾ ਦੇ ਅਨੁਵਾਦ ਇ

ਯਾਤਰਾ ਤਾਂ ਮੁਮਕਿਨ ਹੈ ਪਰ ਹਾਲੇ ਵੱਸਿਆ ਨਹੀਂ ਜਾ ਸਕਦਾ

ਹੋ ਸਕਦਾ ਇਸ ਦੂਰ ਦਿਖਦੇ ਬਿੰਦੂ ਤੋਂ ਧਰਤੀ ਕੁੱਝ ਖ਼ਾਸ ਨਾ ਲੱਗੇ, ਪਰ ਸਾਡੇ ਲਈ ਇਹ ਬਹੁਤ ਖਾਸ ਹੈ। ਇੱਕ ਵਾਰ  ਮੁੜ ਤੋਂ ਇਸ ਬਿੰਦੂ ਬਾਰੇ ਸੋਚੋ; ਜਿਹੜਾ ਇੱਥੇ ਹੈ ਇਹ  ਸਾਡਾ ਘਰ ਹੈ। ਇਹ ਅਸੀਂ ਹਾਂ। ਇਸ ਉੱਤੇ ਹਰ ਉਹ ਸਖ਼ਸ਼ ਹੈ; ਜਿਸਨੂੰ ਤੁਸੀਂ ਪਿਆਰ ਕਰਦੇ ਹੋ, ਜਿਸਨੂੰ ਤੁਸੀ ਜਾਣਦੇ ਹੋ, ਜਿਸ ਬਾਰੇ ਕਦੇ ਤੁਸੀੰ ਸੁਣਿਆ ਹੋਵੇ, ਹਰ ਇੱਕ ਇਨਸਾਨ ਜਿਹੜਾ ਕਦੇ ਏਥੇ ਰਿਹਾ ਹੋਵੇ, ਤੇ ਜਿੰਨਾਂ ਨੇ ਇਥੇ ਜ਼ਿੰਦਗੀ ਬਤੀਤ ਕੀਤੀ ਹੋਵੇ। ਸਾਡੇ ਸਭ ਦੁੱਖ ਅਤੇ ਖੁਸ਼ੀਆਂ, ਕਿੰਨੇ ਹੀ ਧਰਮ ਵਿਚਾਰਧਾਰਾਵਾਂ ਅਤੇ ਆਰਥਿਕ ਸਿਧਾਂਤ, ਹਰੇਕ ਸ਼ਿਕਾਰੀ ਅਤੇ ਘੁਮੱਕੜ, ਹਰੇਕ ਯੋਧਾ ਅਤੇ ਕਾਇਰ, ਸੱਭਿਆਤਾਵਾਂ ਨੂੰ ਮਿਟਾਉਣ ਅਤੇ ਬਣਾਉਣ ਵਾਲੇ, ਹਰੇਕ ਰਾਜਾ ਤੇ ਰੰਕ, ਪਿਆਰ ਵਿੱਚ ਲੀਨ ਹਰੇਕ ਪ੍ਰੇਮੀ ਜੋੜਾ, ਮਾਂ ਬਾਪ, ਆਸ਼ਾਵਾਦੀ ਬੱਚਾ, ਖੋਜੀ, ਨੈਤਿਕ ਮੁੱਲ ਦੱਸਣ ਵਾਲਾ ਹਰ ਅਧਿਆਪਕ, ਰਾਜਨੀਤਿਕ, ਸੁਪਰ ਸਟਾਰ, ਨੇਤਾ, ਸਾਡੀ ਨਸਲ ਦੇ ਇਤਿਹਾਸ ਦੇ ਹਰ ਪੀਰ ਤੋਂ ਲੈ ਕੇ ਪਾਪੀ ਤੱਕ; ਇਸ ਸੂਰਜ ਦੀਆਂ ਕਿਰਨਾਂ ਚ ਖਿੱਲਰੇ ਧੂੜ ਦੇ ਇੱਕ ਕਣ 'ਤੇ ਹੀ ਹੋਏ ਹਨ।  ਇਸ ਵੱਡੇ ਬ੍ਰਹਿਮੰਡ ਵਿੱਚ ਧਰਤੀ ਇੱਕ ਛੋਟਾ ਜਿਹਾ ਮੰਚ ਹੈ। ਸੋਚੋ ਉਹਨਾਂ ਖੂਨ ਦੀਆਂ ਨਦੀਆਂ ਬਾਰੇ ਜੋ ਸੈਨਾਪਤੀਆਂ ਅਤੇ ਰਾਜਿਆਂ ਨੇ ਵਹਾਈਆਂ ਹਨ, ਸਿਰਫ਼ ਇਸ ਲਈ ਕਿ ਉਹ ਇਸ ਬਿੰਦੂ ਦੇ ਕਿਸੇ ਛੋਟੇ ਜਿਹੇ ਹਿੱਸੇ ਦੇ ਪਲ ਭਰ ਲਈ ਮਾਲਿਕ ਬਣ ਸਕਣ।  ਸੋਚੋ ! ਕਦੇ ਨਾ ਖਤਮ ਹੋਣ ਵਾਲੇ ਜੁਲਮਾਂ ਬਾਰੇ ਜਿਹੜੇ ਇਸ

ਹਾਈਵੈ ਡਾਇਰੀਜ਼/ਕਿਓਕਿ ਸੜਕਾਂ ਤੇ ਇਬਾਰਤਾਂ ਮਿਲਦੀਆਂ ਹਨ

✿ ਪਿਆਰ ਭਾਸ਼ਾ ਦੇ ਸਾਣ ਤੇ  ਸਭ ਤੋਂ ਜਿਆਦਾ ਘਸਿਆ ਚਾਕੂ ਧਾਰ ਐਸੀ ਕਿ ਛੂਹੰਦਿਆ ਹੀ ਹੱਥ ਕੱਟ ਜਾਂਦਾ ਹੈ। ✿ ਦਿਮਾਗ ਸੰਘਣੀ ਬੰਦਗੋਭੀ ਜਿਸ ਵਿਚ ਕੁਲਬਲਾਉਂਦੇ ਹਨ ਅਣਗਣਿਤ ਕੀੜੇ। ✿ ਵਿਦਿਆਲੇ ਇੱਕ ਛੋਟੀ ਜੇਲ੍ਹ ਜਿੱਥੇ ਵੱਡੀ ਜੇਲ੍ਹ ਵਿਚ ਰਹਿਣਾ ਸਿਖਾਇਆ ਜਾਂਦਾ। ✿ ਰੱਬ ਅਫੀਮਚੀ ਬਾਪ ਜਿਹੜਾ ਭੁੱਲ ਗਿਆ ਹੈ ਆਪਣੇ ਹੀ ਘਰ ਦਾ ਪਤਾ। ✿ ਬਾਰਿਸ਼ ਧਰਤੀ ਦੇ ਘੁੰਮਰ ਨਾਚ ਤੋਂ ਖੁਸ਼ ਹੋ ਆਕਾਸ਼ ਵੱਲੋਂ ਇਨਾਮ ਵਿਚ ਮਿਲੀਆਂ ਪਾਣੀ ਦੀਆਂ ਮੋਹਰਾਂ। ✿ ਮਨ ਹਵਾ ਦੇ ਇੱਕ ਤੇਜ਼ ਬੁੱਲ੍ਹੇ ਨਾਲ  ਦੁਰਘਟਨਾਗ੍ਰਸਤ ਹੋ ਜਾਣ ਵਾਲਾ ਕਾਗ਼ਜ਼ ਦਾ ਹਵਾਈ ਜ਼ਹਾਜ। ✿ ਯਾਤਰਾ ਵਾਸ੍ਕੋ ਡਿ ਗਾਮਾ ਦੇ ਟ੍ਰਾਲੀ ਬੈਗ ਵਿਚੋਂ ਚੋਰੀ ਕੀਤੇ ਜਿਗ਼ਸਾ ਪਜ਼ਲ ਦੇ ਟੁਕੜਿਆਂ ਨੂੰ ਜੋੜਨਾ। ✿ ਅੰਤਯਾਤਰਾ ਤਥਾਗਤ ਦੇ ਨਾਲ ਚੱਲੀ ਇੱਕ ਲੰਬੀ ਲੜਾਈ ਵਿਚ ਹਾਰਨਾ, ਮੁੜ ਲੜਨਾ, ਮੁੜ ਹਾਰਨਾ, ਮੁੜ ਲੜਨਾ, ਮੁੜ ਹਾਰਨਾ। ਮੂੰਹ ਫੁਲਾ ਕੇ ਨਾਲ ਚਾਹ ਪੀਣਾ- ਅਤੇ ਇਹ ਪਤਾ ਕਰਨਾ ਕਿ ਪਿਆਲੀ ਕਿਸ ਮਿੱਟੀ ਤੋਂ ਬਣਦੀ ਹੈ, ਚਾਹ ਦੀ ਇੱਕ ਸੁੜਕ ਵੇਲੇ ਸਾਂਹ ਕਿੱਥੇ ਰਹਿੰਦੀ ਹੈ। ✿ ਦੁਨੀਆ ਮਹਿੰਗੇ ਟਿਕਟ ਵਾਲੀ ਸਰਕਸ ਜਿੱਥੇ ਸਭ ਲਈ ਲਾਜ਼ਮੀ ਹੈ ਸਾਂਹ ਰੋਕਿਆ ਰੱਸੀ ਤੇ ਸਿੱਧੇ ਚੱਲਣਾ। ✿ ਮੌਤ ਫ਼ਿਲਮ ਦਾ ਇੰਟਰਵੇੱਲ  ਜਿਸ ਤੋਂ ਬਾਅਦ ਪਾਪਕੌਰਨ ਵਗੈਰ੍
ਆਖਦੇ ਨੇ, ਦੋ ਜੁਲਾਈ 1961 ਨੂੰ  ਖੁਦ ਨੂੰ ਗੋਲੀ ਮਾਰ ਕੇ ਖਤਮ ਕਰਨ ਤੋਂ ਪਹਿਲਾਂ ਇੱਕ ਸਾਲ ਹੈਮਿੰਗਵੇ ਨੇ ਖਾਲੀ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰਨ ਦਾ ਅਭਿਆਸ ਕੀਤਾ ਸੀ। ਕਿੰਨਾ ਔਖਾ ਹਜ਼ਮ ਹੁੰਦਾ ਜਦ ਦੂਜੀ ਗੱਲ ਇਹ ਵੀ ਧਿਆਨ ਚ ਆਉਂਦੀ ਹੈ ਕਿ ਇਹ ਉਹੀ ਹੈਮਿੰਗਵੇ ਸੀ  ਜਿਸਨੇ ਬੁੱਢਾ ਅਤੇ ਸਮੁੰਦਰ ਦਾ ਸੇੰਟਿਯਾਗੋ ਰਚਿਆ ਸੀ। ਇਹ ਉਹੀ ਗ੍ਰੀਨ ਹਿਲਸ ਆਫ਼ ਅਫਰੀਕਾ ਲਿਖਣ ਵਾਲਾ ਹੈ, ਜਿਸਨੇ ਇੱਕ ਇੱਕ ਪਾਤਰ ਘਟਨਾ ਨੂੰ ਅਫਰੀਕਾ ਦੇ ਜੰਗਲਾਂ ਵਿੱਚ ਜੀਉ ਕੇ ਲਿਖਿਆ ਸੀ। ਜਿਸਦੇ ਫ਼ੇਅਰਵੇਲ ਆਰਮਜ਼ ਨੂੰ  ਆਪਣੀ ਨਰਸ ਪ੍ਰੇਮਿਕਾ ਅਤੇ ਯੁੱਧ ਦਾ ਸਵੈ ਜੀਵਿਆ ਬਿ੍ਰਤਾਂਤ ਪ੍ਰਭਾਵਿਤ ਕਰਦਾ ਹੈ। ਹੈਮਿੰਗਵੇ ਦੇ ਚਾਰ ਵਿਆਹ ਹੋਏ ਅਤੇ ਸਫਲ ਅਸਫਲ ਪ੍ਰੇਮ ਸਬੰਧਾਂ ਦੀ ਤਾਂ ਗਿਣਤੀ ਹੀ ਨਹੀਂ। ਜਿਉਣ ਦੀ ਲਾਲਸਾ ਨਾਲ ਭਰੇ ਪਾਤਰ ਸਿਰਜਦਾ ਲੇਖਕ ਖੁਦ  ਜਿੰਦਗੀ ਵਿਚੋਂ ਵੀ ਕਿਸੇ ਹੋਰ ਬੇਹਤਰੀਨ ਜਿੰਦਗੀ ਦੀ ਤਲਾਸ਼ ਤੋਂ ਅੱਕਿਆ ਘੋਰ ਨਿਰਾਸ਼ਾ ਚ ਚਲਾ ਗਿਆ। ਹੈਮਿੰਗਵੇ ਦਾ ਇਕ ਜੀਵਨੀਕਾਰ ਲਿਖਦਾ ਹੈ ਕਿ ਇੱਕ ਵੇਲੇ ਓਹ ਸਾਰਾ ਕੁਝ ਪਾ ਲੈਣ ਦੀ ਲਾਲਸਾ ਰੱਖਦਾ ਦੂਜੇ ਹੀ ਪਲ ਇਸਤੋਂ ਬਿਲਕੁਲ ਉਲਟ ਕੁਝ ਵੀ ਨਾ ਹੋਣ ਦੀ। ਇਹ ਮਨੋਦਸ਼ਾ ਦਾ ਉਲਝਿਆ ਹੋਇਆ ਰੂਪ ਸੀ। ਹੈਮਿੰਗਵੇ ਦੀ  ਲੇਖਣੀ ਵਿਚ ਜਿੰਨ੍ਹੀ ਪੂਰਨਤਾ ਸੀ,  ਜਿੰਦਗੀ ਚ ਓਸ ਤੋਂ ਕਿਤੇ ਜਿਆਦਾ ਤਲਾਸ਼  ਸੀ। ਹੋ ਸਕਦਾ ਹੈ ਆਹੀ ਕਾਰਣ ਹੋਵੇ। ਹੈਮਿੰਗਵੇ ਇਸ ਕੜੀ ਦਾ ਪਹਿਲਾਂ ਜਾਂ ਆਖਰੀ ਲੇਖਕ ਨਹੀਂ, ਸਿਲਵੀਆ ਪਲਾਥ, ਡਿ ਨੇਰਵਲ,
ਇਹ ਬੰਦਾ ਕਮਾਲ ਸੀ। ਇੱਕ ਦਮ ਕਲੀਅਰ। ਕਲਪਨਾ ਦਾ ਘੇਰਾ ਏਨਾ ਵੱਡਾ ਕਿ ਕੁਝ ਵੀ ਕਰ ਸਕਦਾ,  ਨਿਓਜ਼ ਵੀਕ ਨੇ ਓਜ਼ ਨੂੰ ਇੱਕ ਇੰਟਰਵਿਊ ਵਿਚ ਪੁੱਛਿਆ ਸੀ ਕਿ ਤੁਸੀ  ਕਦੇ ਆਪਣੀ ਮਾਂ ਦੀ ਅਵਾਜ਼ ਸੁਣਦੇ ਹੋ( ਓਜ਼ ਜਦ ਬਾਰ੍ਹਾਂ ਸਾਲ ਦੀ ਸੀ ਓਦੋਂ ਓਜ਼ ਦੀ ਮਾਂ ਦਾ ਨੇ ਆਤਮਹੱਤਿਆ ਕਰ ਲਈ ਸੀ) ਤਾਂ ਓਜ਼ ਦਾ ਜਵਾਬ ਸੀ, ਹਾਂ!!! ਕਦੇ ਕਦੇ। ਮੈਂ ਕਾਫੀ ਵਾਰ ਮਰੇ ਲੋਕਾਂ ਦੀਆਂ ਆਵਾਜ਼ਾਂ ਸੁਣਦਾ ਹਾਂ। ਮੇਰੇ ਲਈ ਮਰੇ ਹੋਏ ਲੋਕ ਬਹੁਤ ਮਹੱਤਵਪੂਰਨ ਹਨ। ....ਏ ਟੇਲ ਆਫ ਲਵ ਐਂਡ ਡਾਰਕਨੈਸ ਲਿਖਦਿਆਂ ਤਾਂ ਮੈਂ ਇੱਕ ਤਰ੍ਹਾਂ ਇਹਨਾਂ ਮਰੇ ਲੋਕਾਂ ਨੂੰ ਆਪਣੇ ਘਰ ਕਾਫੀ ਤੇ ਹੀ ਸੱਦ ਲਿਆ ਸੀ। ਮੈਂ ਕਿਹਾ ਆਓ ਬੈਠੋ, ਕਾਫੀ ਪੀਂਦਿਆਂ ਕੁਝ ਗੱਲਾਂ ਕਰਦੇ ਹਾਂ, ਤੁਹਾਡੇ ਜਿਉਂਦਿਆ ਤਾਂ ਆਪਾਂ ਜਿਆਦਾ ਗੱਲਾਂ ਨਹੀ ਸਨ ਕੀਤੀਆਂ। ਅਸੀ ਫੇਰ ਰਾਜਨੀਤੀ ਬਾਰੇ ਗੱਲਾਂ ਕੀਤੀਆਂ, ਹੁਣੇ ਹੁਣੇ ਘਟੀਆਂ ਘਟਨਾਵਾਂ ਬਾਰੇ ਗੱਲਾਂ ਕੀਤੀਆਂ...  ਟੇਲ ਆਫ ਲਵ ਐਂਡ ਡਾਰਕਨੈਸ ਓਜ਼ ਦੀ ਆਤਮਕਥਾ ਸੀ(2002) ਜਿਹੜੀ 28 ਤੋਂ ਜਿਆਦਾ ਭਾਸ਼ਾਵਾਂ ਵਿਚ ਅਨੁਵਾਦ ਤੇ ਪ੍ਰਕਾਸ਼ਿਤ ਹੋਈ।  "ਮੈਨੂੰ ਲਗਦਾ ਹੈ ਹਰ ਇਨਸਾਨ ਅੰਦਰ ਓਹ ਬੱਚਾ ਵੱਸਦਾ ਹੈ ਜਿਹੜਾ ਸੱਚੀ ਹੀ ਕਦੇ ਬੱਚਾ ਸੀ। ਕੁਝ ਲੋਕਾਂ ਅੰਦਰ ਤੁਹਾਨੂੰ ਅੱਜ ਵੀ ਓਹ ਜਿਉਂਦਾ ਦਿੱਖ ਜਾਂਦਾ ਹੈ, ਜਦਕਿ ਕੁਝ ਲੋਕ ਆਪਣੇ ਅੰਦਰ ਓਸ ਬੱਚੇ ਦੀ ਲਾਸ਼ ਚੁੱਕੀ ਫਿਰਦੇ ਹਨ।" - ਸੱਚਮੁੱਚ ਹਰ ਇੱਕ ਕੋਲ ਆਪਣੇ ਹਿੱਸੇ ਦਾ ਬੱਚਾ ਹੈ ਅੰਦਰ,