Skip to main content

Posts

Showing posts from November, 2017
ਜ਼ਿੰਦਗੀ 'ਚ ਇੱਕ ਹੀ ਵਾਰ ਪੈਦਾ ਹੋਣਾ 'ਤੇ ਇੱਕੋ ਹੀ ਵਾਰ ਮਰਨਾ ਜਿਨ੍ਹਾਂ ਲੋਕਾਂ ਨੂੰ ਸ਼ੋਭਾ ਨਹੀ ਦਿੰਦਾ ਮੈ ਓਹਨਾ ਚੋ ਇੱਕ ਹਾਂ~ ਚੰਦਰਕਾਂਤ ਦੇਵਤਾਲੇ ਬਾਬੁਸ਼ਾ ਦੀ ਦੀਵਾਰ ਤੋਂ  

ਲਾਲੀ ਨੂੰ ਯਾਦ ਕਰਦਿਆਂ/ਨਵਤੇਜ ਭਾਰਤੀ

ਲਾਲੀ ਨੂੰ ਯਾਦ ਕਰਦਿਆਂ~ ਲਾਲੀ ਦੇ ਕੋਟ ਦੀਆਂ ਜੇਬਾਂ ਵਿਚ ਅਸਮਾਨ ਪੈ ਜਾਂਦਾ ਸੀ ਤਾਰਿਆਂ ਸਣੇ। ਫੇਰ ਵੀ ਥਾਂ ਬਚੀ ਰਹਿੰਦੀ ਸੀ। ਉਨ੍ਹਾਂ ਅਸਮਾਨਾਂ ਵਾਸਤੇ ਜਿਨ੍ਹਾ ਨੇ ਅਜੇ ਜਨਮ ਧਾਰਨਾ ਸੀ। ਕਲਪਣਾ ਦੀਆ ਜੇਬਾਂ ਦੀ ਕੋਈ ਸਿਉਣ ਨਹੀਂ ਹੁੰਦੀ। ਮੈਨੂੰ ਲਾਲੀ ਦੀ ਜੈਕਟ ਯਾਦ ਨਹੀਂ, ਉਹਦੀਆਂ ਜੇਬਾਂ ਯਾਦ ਹਨ। ਪਤਾ ਨਹੀਂ ਉਹ ਕਿਵੇਂ ਸਿਉਂਤੀਆਂ ਸਨ; ਪੁਸਤਕ ਵੱਡੀ ਹੁੰਦੀ ਉਹ ਵੱਡੀਆਂ ਹੋ ਜਾਂਦੀਆਂ ਛੋਟੀ ਹੁੰਦੀ ਛੋਟੀਆਂ। ਲਾਲੀ ਆਪ ਕਿਸੇ ਜੇਬ ਵਿਚ ਨਹੀਂ ਪਿਆ। ਉਹਨੂੰ ਵਿਰਸੇ ਵਿਚ ਵੱਡੀ ਜੇਬ ਮਿਲੀ ਸੀ। ਸੈਂਕੜੇ ਏਕੜ ਜ਼ਮੀਨ, ਸ਼ਿਕਾਰੀ ਕੁੱਤੇ, ਸ਼ਾਹੀ ਰਥ, ਨੌਕਰ ਚਾਕਰ। ਘਰੋਂ ਨਿਕਲਿਆ ਉਹਦੀ ਜੇਬ ਖਾਲੀ ਸੀ। ਜਾਂ ਉਸ ਵਿਚ ਅਸਮਾਨ ਸੀ ਤਾਰਿਆ ਸਣੇ ਜਿਹੜਾ ਪਤਾ ਨਹੀਂ ਕਦੋਂ ਢੇਰੀ ਕਰ ਦੇਣਾ ਸੀ। ਲਾਲੀ ਦੀ ਜੇਬ ਵਿਚੋਂ ਪੁਸਤਕ ਜਿਉਂਦੀ ਸਾਹ ਲੈਂਦੀ ਸ਼ੈਅ ਵਾਙੂੰ। ਭੂਤ ਉਹਦਾ ਕਵਰ ਵੇਖਦੇ, ਪੰਨੇ ਫਰੋਲਦੇ, ਕੋਈ ਵਾਕ ਲੈਂਦੇ। ਹਰਿੰਦਰ ਮਹਿਬੂਬ ਪਹਿਲਾਂ ਉਹਨੂੰ ਸੁੰਘਦਾ ਤੇ ਅਕਸਰ ਆਖਦਾ ਜਿਹੜੀ ਪੁਸਤਕ ਵਿਚੋਂ ਸੁਗੰਧ ਨਹੀਂ ਆਉਂਦੀ ਉਹ ਪੜ੍ਹਨੀ ਨਹੀਂ ਚਾਹੀਦੀ। ਲਾਲੀ ਨੇ ਆਪਣੀ ਪਛਾਣ ਨਹੀਂ ਬਣਨ ਦਿੱਤੀ। ਜਦੋਂ ਵੀ ਬਣਨ ਲਗਦੀ ਉਹ ਮੇਸ ਦਿੰਦਾ। ਨਾ ਜੇਬ ਵਿਚ ਪੁਸਤਕ ਸਾਂਭਦਾ ਨਾ ਪਛਾਣ। ਆਪਣੇ ਬਚਨਾਂ ਨੂੰ ਵੀ ਅੱਖਰਾਂ ਦੀ ਜੂਨੀ ਨਹੀਂ ਪੈਣ ਦਿੱਤਾ। ਬੋਲਣ ਵੇਲੇ ਵੀ ਵਾਹ ਲਗਦੀ ਉਹ ਇਕ ਗਲ ਤੋਂ ਦੂਜੀ ਵਿਚ ਛਾਲ ਮਾਰ ਦਿੰਦਾ। ਫੇਰ ਵੀ ਮੈਨੂੰ ਲਾਲੀ ਦੀਆਂ ਜੇਬਾਂ ਉਹਦੀ ਪਛਾਣ

ਕਵੀ ਕਥਨ

ਭਾਸ਼ਾ ਦਾ ਧਿਆਨ ਨਹੀ ਰੱਖਦੀ ਮੈਂ,  ਪਿਆਰ ਦਾ ਵੀ ਧਿਆਨ ਨਹੀ ਰੱਖਦੀ,  ਸੰਸਾਰ ਦਾ ਤਾਂ ਬਿਲਕੁਲ ਹੀ ਧਿਆਨ ਨਹੀ ਰੱਖਦੀ ਜਾਣਦੇ ਹੋ , ਮੈਂ ਧਿਆਨ ਦੇ ਦੇ ਅੰਦਰ ਰੱਖਦੀ ਹਾਂ - ਭਾਸ਼ਾ ਪਿਆਰ ਤੇ ਸੰਸਾਰ ! 🐾 ਬਾਬੂਸ਼ਾ~