Skip to main content

Posts

Showing posts from March, 2017

ਪੱਗ

ਪੱਗ ਮੈਂ ਸਿਰ 'ਤੇ ਨਹੀਂ ਆਕਾਸ਼ 'ਤੇ ਬੰਨਦਾ ਹਾਂ ਸਿਰ ਤਾਂ ਤੇਰੇ ਨਾਲ ਭਿੜਨ ਨੂੰ ਤਿਆਰ ਹੈ ਇਹਦੇ ਅੰਦਰ ਤਾਂ ਸੌ ਕਾਰਸਤਾਨੀਆਂ ਸਿਰ ਚੁੱਕੀ ਬੈਠੀਆਂ ਨੇ ਪੱਗ ਮੈਂ ਸਿਰ 'ਤੇ ਨਹੀਂ ਆਕਾਸ਼ 'ਤੇ ਬੰਨਦਾ ਹਾਂ ਇਸੇ ਲਈ ਧਰਤੀ ਮੈਨੂੰ ਤੁਰਨ ਜੋਗੀ ਥਾਂ ਦਿੰਦੀ ਹੈ ਮੈਂ ਤੁੁਰਦਾ ਹਾਂ ਸਿਰ ਉੱਚਾ ਕਰ ।। ਗੁਰਪ੍ਰੀਤ ~

ਸੂਹੇ ਅੱਖਰ ~

ਜਿਸ ਦਿਨ ਆਦਮੀ ਆਪਣੇ ਅੰਦਰ ਵਾਸ ਕਰਦੀ ਅੌਰਤ ਦੇ ਬਰਾਬਰ ਦਾ ਹੋ ਜਾਵੇ ਸੰਪੂਰਨ ਹੁੰਦਾ ਹੈ ਸੂਹੇ ਅੱਖਰ ~

ਵਿਧੀ

ਆਪਣਿਆਂ ਨੂੰ ਮਾਰਨ ਦੇ ਲਈ ਗਲ ਘੁੱਟਣ ਦੀ ਲੋਡ਼ ਨ੍ਹੀਂ ਹੁੰਦੀ ਬੱਸ ਦਿਲ 'ਚੋ ਕੱਢ ਦਿਓ ਆਪੇ ਅਗਲਾ ਮਰ ਜਾਂਦਾ ਹੈ ਸੂਹੇ ਅੱਖਰ

ਸਮਾਂ / ਅਕਸ਼ਦੀਪ

ਲੰਘ ਜਾਂਦਾ ਹੈ ਓਹ ਮੇਰੇ ਮੂਹਰ ਦੀ ਹਵਾ ਦੀ ਚਾਲ ਨਾਲ ਜਦੋਂ ਜਦੋਂ ਵੀ ਉਡੀਕਦੀ ਹਾਂ ਮੈਂ ਉਸਨੂੰ ਮਿੱਟੀ ਦੇ ਕਣ ਬਣ ਬਿਖੇਰਦਾ ਮੈਨੂੰ ਧਰਤੀ 'ਤੇ ਹਾਏ ! ਕਿੰਨਾ ਬੇਦਰਦ ਐ ਸਮਾਂ ~

ਸਰਕਾਰ ਹੋਵੇ ਕਿਵੇਂ ਦੀ ਵੀ

ਸਰਕਾਰ ਹੋਵੇ ਕਿਵੇਂ ਦੀ ਵੀ ਕਿਵੇਂ ਦਾ ਵੀ ਰਾਜਾ ਮਹਾਨ ਕਵੀ ਦਾ ਹੁੰਦਾ ਹੈ ਜੀਣਾ ਹਰਾਮ ਗਾਓਦਾਂ ਹੈ ਜਦ ਓਹ ਆਜ਼ਾਦੀ ਦੇ ਗੀਤ ਚੁਕਾਉਦਾਂ ਹੈ ਮੁੱਲ ਓਹਨਾ ਦਾ ਆਪਣੀ ਆਜ਼ਾਦੀ ਨਾਲ ਹਰੇਕ ਤਾਨਾਸ਼ਾਹ ਦੇ ਰਾਜ 'ਚ ਕਵੀ ਹੀ ਦਿੰਦਾ ਹੈ ਸ਼ਬਦ ਲਤਾੜੀ ਗਈ ਖਲਕਤ ਦੇ ਦੁੱਖਾਂ ਨੂੰ ਹੁੰਦਾ ਹੈ ਜਦੋਂ ਕਦੇ ਆਜ਼ਾਦੀ ਦਾ ਰਾਜ ਕਰਦਾ ਹੈ ਤਾਂਡਵ ਸ਼ੈਤਾਨ ਖੁਦਾ ਦੀ ਛਾਤੀ 'ਤੇ ਕਰਦਾ ਹੈ ਓਹ ਕਤਲ ਆਜ਼ਾਦੀ ਨੂੰ ਓਸੇ ਆਜ਼ਾਦੀ ਨਾਲ ਨਹੀਂ ਸੁਣਦੀ ਏਸੇ ਕਾਰਣ ਮਹਾਨ ਕਵੀਆਂ ਦੀ ਅਵਾਜ਼ ਅਜ਼ਾਦੀ ਦੇ ਦਿਨਾਂ 'ਚ । ਅਨਾਤੋਲੀ ਪਰਪਰਾ❤

ਈਰਾਨੀ ਕਵਿਤਾ "ਮੌਤ"

ਮੇਰੀ ਮਾਂ ਨੇ ਕਿਹਾ ਓਹਨੇ ਮੌਤ ਨੂੰ ਵੇਖ ਰੱਖਿਆ ਉਸਦੀਆਂ ਵੱਡੀਆਂ ਵੱਡੀਆ ਸੰਘਣੀਆਂ ਮੁੱਛਾਂ ਹਨ 'ਤੇ ਉਸਦਾ ਕੱਦ ਕਾਠ ਜਿਵੇਂ ਕੋਈ ਹਾਬੜਿਆ ਹੋਇਆ ਇਨਸਾਨ ਮੈਂ ਉਸ ਰਾਤ ਤੋਂ ਮਾਂ ਦੀ ਮਾਸੂਮੀਅਤ ਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਵੇਖਦਾ ਹਾਂ । ਸਬੀਰ ਹਕਾ