ਸਰਕਾਰ ਹੋਵੇ ਕਿਵੇਂ ਦੀ ਵੀ
ਕਿਵੇਂ ਦਾ ਵੀ ਰਾਜਾ
ਮਹਾਨ ਕਵੀ ਦਾ ਹੁੰਦਾ ਹੈ ਜੀਣਾ ਹਰਾਮ
ਗਾਓਦਾਂ ਹੈ ਜਦ ਓਹ
ਆਜ਼ਾਦੀ ਦੇ ਗੀਤ
ਚੁਕਾਉਦਾਂ ਹੈ ਮੁੱਲ ਓਹਨਾ ਦਾ
ਆਪਣੀ ਆਜ਼ਾਦੀ ਨਾਲ
ਹਰੇਕ ਤਾਨਾਸ਼ਾਹ ਦੇ ਰਾਜ 'ਚ
ਕਵੀ ਹੀ ਦਿੰਦਾ ਹੈ ਸ਼ਬਦ
ਲਤਾੜੀ ਗਈ ਖਲਕਤ ਦੇ ਦੁੱਖਾਂ ਨੂੰ
ਹੁੰਦਾ ਹੈ ਜਦੋਂ ਕਦੇ ਆਜ਼ਾਦੀ ਦਾ ਰਾਜ
ਕਰਦਾ ਹੈ ਤਾਂਡਵ ਸ਼ੈਤਾਨ
ਖੁਦਾ ਦੀ ਛਾਤੀ 'ਤੇ
ਕਰਦਾ ਹੈ ਓਹ ਕਤਲ
ਆਜ਼ਾਦੀ ਨੂੰ ਓਸੇ ਆਜ਼ਾਦੀ ਨਾਲ
ਨਹੀਂ ਸੁਣਦੀ ਏਸੇ ਕਾਰਣ
ਮਹਾਨ ਕਵੀਆਂ ਦੀ ਅਵਾਜ਼
ਅਜ਼ਾਦੀ ਦੇ ਦਿਨਾਂ 'ਚ ।
ਅਨਾਤੋਲੀ ਪਰਪਰਾ❤
Comments
Post a Comment