ਪੱਗ ਮੈਂ
ਸਿਰ 'ਤੇ ਨਹੀਂ
ਆਕਾਸ਼ 'ਤੇ ਬੰਨਦਾ ਹਾਂ
ਸਿਰ ਤਾਂ
ਤੇਰੇ ਨਾਲ ਭਿੜਨ ਨੂੰ
ਤਿਆਰ ਹੈ
ਇਹਦੇ ਅੰਦਰ ਤਾਂ
ਸੌ
ਕਾਰਸਤਾਨੀਆਂ
ਸਿਰ ਚੁੱਕੀ ਬੈਠੀਆਂ ਨੇ
ਪੱਗ
ਮੈਂ ਸਿਰ 'ਤੇ ਨਹੀਂ
ਆਕਾਸ਼ 'ਤੇ ਬੰਨਦਾ ਹਾਂ
ਇਸੇ ਲਈ
ਧਰਤੀ ਮੈਨੂੰ
ਤੁਰਨ ਜੋਗੀ ਥਾਂ ਦਿੰਦੀ ਹੈ
ਮੈਂ ਤੁੁਰਦਾ ਹਾਂ
ਸਿਰ ਉੱਚਾ ਕਰ ।।
ਗੁਰਪ੍ਰੀਤ ~
Comments
Post a Comment