Skip to main content

Posts

Showing posts from March, 2022

... ਗਲਤ ਪਤੇ ਤੇ ਪਹੁੰਚੇ ਖ਼ਤ।

... ਗਲਤ ਪਤੇ ਤੇ ਪਹੁੰਚੇ ਖ਼ਤ। ~  [ਕਿਸੇ ਅਣਜਾਣ ਪਤੇ ਤੇ ਖ਼ਤ ਭੇਜਣ ਤੋਂ ਦੁਖਦ ਕੁਝ ਨਹੀਂ ਹੋ ਸਕਦਾ; ਇਹ ਖ਼ਤ ਨਹੀਂ ਇੱਕ ਆਹ ਹੈ।] ... ਦੁ ਨੀਆ ਭਰ ਦੇ ਖੂਬਸੂਰਤ ਖ਼ਤਾਂ ਦੀ ਦਾਸਤਾਨ ਲਿਖੀ ਜਾਵੇ ਤਾਂ ਕਾਫ਼ਕਾ ਦਾ ਮਿਲੇਨਾ ਨਾਮ ਖ਼ਤ: ਰਿਲਕੇ ਕਾਪੁਸ ਸੰਵਾਦ: ਮੰਟੋ: ਚਾਰਲੀ: ਗੇਬਰੀਅਲ ਦਾ ਫਰਮੀਨਾ ਫਲੇਰਿਤੀਨੋ ਕਿੱਸਾ; ਗਾਲਿਬ; ਫ਼ੈਜ਼; ਥਿਓ, ਵਿਨਸੈਂਟ; ਵਰਗੇ ਅਨੇਕਾਂ ਫੁੱਲਾਂ ਜਿਹੇ ਕਿੱਸੇ ਸਾਹਮਣੇ ਆ ਜਾਣਗੇ। ਇਹਨਾ ਵਿਚਕਾਰਲੀ ਸਾਂਝੀ ਤੰਦ ਦਾ ਧਾਗਾ ਬੜਾ ਬਾਰੀਕ ਮਹੀਨ ਅਤੇ ਖੂਬਸੂਰਤ ਹੈ। ਜੇਕਰ ਮੇਰੇ ਕੋਲ ਹੱਕ ਹੋਵੇ ਤਾਂ ਮੈਂ ਇਸ ਧਾਗੇ ਦੀ ਇਕ ਛੋਰ ਤੇ ਕਾਫ਼ਕਾ ਨੂੰ ਖੜ੍ਹਾ ਕਰਾਂਗਾ ਇੱਕ ਤੇ ਫੇਲਿਸ ਬਾਉਰ ਨੂੰ। ਮੁਮਕਿਨ ਹੈ ਤੁਹਾਡੇ ਲਈ ਇਹ ਬੇਹੱਦ ਨਿੱਜੀ ਕਿਸਮ ਦੀ ਚੋਣ ਹੋਵੇ ਪਰ ਮੈਨੂੰ ਕਾਫ਼ਕਾ ਜਿਨ੍ਹਾਂ ਕ ਮਹਿਸੂਸ ਹੋਇਆ ਮੇਰੇ ਕੋਲ ਇਸ ਚੋਣ ਦੇ ਆਪਣੇ ਮਾਇਨੇ ਹਨ... ਹਾਂ ਵੱਖਰੀ ਗੱਲ ਵੀ ਸਿਖਰ ਦੇ ਮਾਸਾ ਕ ਨੇੜੇ ਥੀਓ ਜਾਂ ਦੂਜੇ ਪਾਸੇ ਵਿਨਸੈਂਟ ਨੂੰ ਬੈਠਿਆ ਵੇਖ ਕੋਈ ਹੈਰਾਨੀ ਨਾ ਹੋਵੇ ਪਰ ਕਿਨਾਰੇ ਤੇ ਅਕਸਰ ਕਿਸੇ ਮੱਕੜੀ ਵਾਂਗ ਜਾਲੇ ਨਾਲ ਲਮਕਿਆ ਰਹਿਣਾ ਕਾਫ਼ਕਾ। ਇਸੇ ਧਾਗੇ ਤੇ ਜਿਹੜਾ ਦੂਜਾ ਛੋਰ ਹੈ ਉਸਤੇ ਬੈਠੀ ਫੈਲਿਸ ਦਾ ਨਾਮ ਬਹੁਤੇ ਨਹੀਂ ਜਾਣਦੇ ਹੋਣਗੇ ਜਿਨ੍ਹਾਂ ਨੂੰ ਪਤਾ ਓਹ ਕਾਫ਼ਕਾ ਦੇ ਬਹੁਤੇ ਨਜ਼ਦੀਕੀ ਹੋ ਸਕਦੇ.. ਹੋ ਸਕਦਾ ਮਕਸ ਬ੍ਰਾਡ ਦੀ ਮਿੱਤਰ ਸੂਚੀ ਵਿਚੋਂ ਹੋਣ.. ਇਸੇ ਮਿੱਤਰ ਸੂਚੀ ਵਿਚੋਂ ਮੈਂ ਹਾਂ... ਇਸੇ ਸੂਚੀ ਨੂੰ ਖੰਗਾ