Skip to main content

Posts

Showing posts from June, 2017

ਕਬੀਲਦਾਰ ਆਦਮੀ/ਕੁਮਾਰ ਅੰਬੁਜ਼

ਕਬੀਲਦਾਰ ਆਦਮੀ ਓਸ ਕੋਲ ਸਮਾਂ ਹੁੰਦਾ ਹੈ  ਕਿ ਸਭ ਨੂੰ ਨਮਸਕਾਰ ਕਰਦਿਆਂ ਪੁੱਛ ਸਕੇ  'ਹੋਰ ਕਿੱਦਾਂ ? ਗਵਾਂਢੀ ਦੇ ਗਮ ਬਾਰੇ  ਉਹ ਹੱਸ ਜਾਣਕਾਰੀ ਲੈਂਦਾ ਹੈ  ਓਹਦੇ ਕੋਲ ਸੋਹਣੇ ਸੁਥਰੇ ਸ਼ਬਦ ਹੁੰਦੇ ਹਨ  ਕੁੱਝ ਖਾਤੇ ਹੁੰਦੇ ਹਨ ਬੈਂਕ 'ਚ  ਅਤੇ ਕੁੱਝ ਬੀਮਾ ਪੋਲਿਸੀਆਂ ਕਦੇ ਕਦੇ ਉਹ ਸੰਗੀਤ ਬਾਰੇ ਗੱਲ ਕਰਦਾ ਹੈ  ਨਾਚ 'ਚ ਜਾਹਿਰ ਕਰਦਾ ਹੈ ਆਪਣੀ ਰੁਚੀ  ਰਾਮਲੀਲਾ ਦੁਰਗਾ ਪੂਜਾ ਲਈ ਦਿੰਦਾ ਚੰਦਾ ਉਹ ਗਰਮਜੋਸ਼ੀ ਨਾਲ ਹੱਥ ਮਿਲਾ ਕਹਿੰਦਾ  ''ਤੈਨੂੰ ਮਿਲਕੇ ਖੁਸ਼ੀ ਹੋਈ'' ਹਿਸਾਬ ਲਾ ਉਹ ਜ਼ਮੀਨ ਖਰੀਦਦਾ  ਫ਼ਿਰ ਥੋੜੇ ਸ਼ੇਅਰ  ਬਣਵਾਉਂਦਾ ਗਹਿਣੇ  ਕੁਝ ਪੈਸੇ ਘਰ ਦੀ ਅਲਮਾਰੀ 'ਚ ਬਚਾ ਰੱਖਦਾ  ਲਾਕਰ ਲਈ ਬੈਂਕ 'ਚ ਦਿੰਦਾ ਅਰਜ਼ੀ  ਕਾਰ  ਖਰੀਦਣ ਵੇਲੇ  ਪਤਨੀ ਵੱਲ ਦੇਖ ਮੁਸਕਰਾਉਂਦਾ  ਸੋਚਦਾ  ਜ਼ਿੰਦਗੀ ਠੀਕ ਠਾਕ ਜਾ ਰਹੀ ਹੈ  ਸਫਲ ਹੋ ਰਿਹਾ ਮਨੁੱਖੀ ਜੀਵਨ  ਅਤੇ ਇਸ ਸਾਰਾ ਕੁਝ ਠੀਕ ਠਾਕ 'ਚ  ਇਕ ਦਿਨ ਸ਼ੀਸ਼ਾ ਵੇਖਦਿਆਂ ਕਬੀਲਦਾਰ ਆਦਮੀ  ਆਪਣੀ ਮੌਤ ਬਾਰੇ ਸੋਚਦਾ  ਤੇ ਰੋਣ ਲੱਗ ਜਾਂਦਾ  ਹੈ  ਡਰ ਸਭ ਤੋਂ ਪਹਿਲਾਂ  ਕਬੀਲਦਾਰ ਆਦਮੀ ਦੇ  ਦਿਲ ਚ ਦਾਖਿਲ ਹੁੰਦਾ ਹੈ |  ਕੁਮਾਰ ਅੰਬੁਜ਼  ਲਿਪੀਅੰਤਰ - ਅਕਾਸ਼ਦੀਪ  

ਫ਼ੈਸਲਾ/ਨਿਜ਼ਾਰ ਕਬਾਨੀ

ਫ਼ੈਸਲਾ ਕਿਉਂਕਿ, ਸ਼ਬਦਾਂ ਤੋਂ ਉੱਪਰ ਹੈ  ਤੇਰੇ ਲਈ ਮੇਰਾ ਪਿਆਰ  ਤਾਂ ਹੀ ਫ਼ੈਸਲਾ ਕੀਤਾ  ਕਿ  ਚੁੱਪ ਰਹਾਂਗਾ ਮੈ  - ਨਿਜ਼ਾਰ ਕਬਾਨੀ

ਨਤ ਰੋਜ਼ਨਸਕਾ/ਦੋ ਕਵਿਤਾਵਾਂ

ਤੂੰ ਹੱਥ ਭਰ ਦੀ ਦੂਰੀ 'ਤੇ ਹੈ ਮੈਥੋਂ ਬਸ ਮੇਰਾ ਹੱਥ   ਰਜ਼ਾਈ ਦੀਆ ਤੈਹਾਂ ਅੰਦਰ ਨਹੀ  ਦੁਨੀਆ ਦੇ ਇਕ ਨਕਸ਼ੇ 'ਤੇ ਹੈ  'ਤੇ ਸੰਭਵ ਨਹੀ ਮੇਰੇ ਲਈ  ਕਿ ਸਮੁੰਦਰ ਲਪੇਟ ਦੇਹ ਤੇ  ਦੁਬਕ ਜਾਵਾ ਤੇਰੇ 'ਚ  ੦  ਮੈਨੂੰ ਪਤਾ ਮੈਂ ਬੁਰੀ ਹਾਂ ਪਰ, ਤੂੰ ਮੈਥੋਂ ਵੀ  'ਤੇ ਏਹੀ ਮੈਨੂੰ ਪਸੰਦ ਹੈ  ੦ ਨਤ ਰੋਜ਼ਨਸਕਾ ਲਿਪੀਅੰਤਰ :   ਅਕਾਸ਼ਦੀਪ