Skip to main content

ਕਵੀ ਜਿਉਂਦਾ ਹੈ ਆਪਣੇ ਗੀਤਾਂ 'ਚ ਤੇ ਗੀਤ ਜਿਉਂਦੇ ਹਨ ਲੋਕਾਂ ਦੇ ਦਿਲਾਂ 'ਚ...

ਜ਼ਿੰਦਗੀ ਨੂੰ ਬੁੱਤ ਬਣਾਉਣਾ, ਬੁੱਤਘਾੜੇ
ਦਾ ਕੰਮ ਨਹੀਂ। ਉਸਦਾ ਕੰਮ ਹੈ ਪੱਥਰ ਨੂੰ ਜ਼ਿੰਦਗੀ ਦੇਣਾ। 

ਹਿਚਕਚਾਓ ਨਾ! ਸ਼ਬਦਾਂ ਦੇ ਜਾਦੂਗਰ, ਜੋ ਜਿਵੇਂ ਹੈ ਓਵੇਂ ਕਹਿ ਦੇ ਤਾਂ ਜੋ ਓਹ ਦਿਲ ਛੂਹ ਲਏ। 



ਹਰ ਪੜ੍ਹਨ ਲਿਖਣ ਜਾਗਦੀ ਜਮੀਰ ਵਾਲੇ ਦੀ ਗਲਬਾਤ ਦਾ ਹਿੱਸਾ ਬਣੇ ਤੇਲਗੂ ਕਵੀ ਵਰਵਰ ਰਾਓ ਦੀਆਂ ਦੋ ਕਵਿਤਾਵਾਂ ਕਵਿਤਾ ਮੇਲਾ ਦੇ ਪਾਠਕਾਂ ਲਈ- 







ਕਦੋਂ ਡਰਦਾ ਹੈ ਕਵੀ ਦੁਸ਼ਮਣ ਤੋਂ

ਜਦ ਕਵੀ ਦੇ ਗੀਤ ਢਾਲ ਬਣ ਜਾਂਦੇ ਹਨ

ਓਹ ਕੈਦ ਕਰ ਲੈਂਦਾ ਹੈ ਕਵੀ ਨੂੰ

ਫਾਂਸੀ 'ਤੇ ਚੜਾਉਂਦਾ ਹੈ

ਫਾਂਸੀ ਦੇ ਤਖਤੇ ਦੇ ਇੱਕ ਪਾਸੇ ਹੁੰਦੀ ਹੈ ਸਰਕਾਰ
ਤੇ ਦੂਜੇ ਪਾਸੇ ਅਮਰਤਾ

ਕਵੀ ਜਿਉਂਦਾ ਹੈ ਆਪਣੇ ਗੀਤਾਂ 'ਚ

ਤੇ

ਗੀਤ ਜਿਉਂਦੇ ਹਨ ਲੋਕਾਂ ਦੇ ਦਿਲਾਂ 'ਚ

(ਬੈਂਜਾਮਿਨ ਮਾਲੇਸ ਦੀ ਯਾਦ 'ਚ ਲਿਖੀ ਕਵਿਤਾ)।



ਵਰਵਰ ਰਾਓ ਤੇਲਗੂ ਸਾਹਿਤ ਦਾ ਇੱਕ ਵੱਡਾ ਨਾਮ ਹੈ। ਰਾਓ ਦੀ ਗ੍ਰਿਫਤਾਰੀ ਓਹਨਾ ਦੇ ਮਾਓਵਾਦੀਆਂ ਨਾਲ ਸਬੰਧ ਜੋੜਦੇ ਹੋਏ ਹਾਸੋਹੀਣੇ ਤੇ ਹਲਕੇ ਆਰੋਪਾਂ ਕਾਰਣ ਹੋਈ ਸੀ। ਇਹ ਆਪਣੇ ਖਿਲਾਫ ਉੱਠਦੀ ਆਵਾਜ਼ ਨੂੰ ਦਬਾਉਣ ਦਾ ਹਮੇਸ਼ਾਂ ਤੋਂ ਵਰਤਿਆ ਆਉਂਦਾ ਤਰੀਕਾ ਹੀ ਹੈ ਜਾਂ ਤਾਂ ਉਸਨੂੰ ਘੁੱਟ ਦਿਓ ਜਾਂ ਬਿਲਕੁਲ ਹੀ ਖਤਮ ਕਰ ਦਵੋ ਕਤਲ ਕਰਕੇ। ਨਾ ਤਾਂ ਇਹ ਪਹਿਲੀ ਵਾਰ ਹੋਇਆ ਹੈ ਨਾ ਆਖਰੀ ਵਾਰ। ਵਰਵਰ ਦੀ ਪਿਛਲੇ ਦਿਨਾਂ ਚ ਸੇਹਤ ਬਿਗੜਨ ਕਰਕੇ ਉਸਦੀ ਘੁੱਟੀ ਗਈ ਆਵਾਜ਼ ਦਾ ਜ਼ਿਕਰ ਪਹਿਲਾਂ ਨਾਲੋਂ ਤੇਜ਼ ਹੋਣਾ ਸ਼ੁਰੂ ਹੋਇਆ ਹੈ। ਕੋਈ ਹੀ ਹੋਣਾ ਜਿਸਨੂੰ ਰਾਓ ਦਾ ਨਾਮ ਨਹੀਂ ਪਤਾ ਹੋਣਾ। ਬੋਲਦੀਆਂ ਅਵਾਜ਼ਾ ਦਾ ਸੇਕ ਇੰਞ ਹੀ ਬਣਿਆ ਰਹੇ। ਵਿਚਾਰਧਾਰਾਂ ਕੋਈ ਵੀ ਹੋਵੇ ਜੇਕਰ ਤੁਸੀਂ ਸੱਚ ਬੋਲ ਜਾਂ ਲਿਖ ਰਹੇ ਹੋ ਤੁਹਾਨੂੰ ਰੋਕਿਆ ਜਾਵੇਗਾ, ਦਬਾਇਆ ਜਾਵੇਗਾ, ਨਹੀਂ ਤਾਂ ਬਿਲਕੁਲ ਹੀ ਖਤਮ ਕਰ ਦਿੱਤਾ ਜਾਵੇਗਾ। ਇਹ ਜਿਸਦੀ ਵੀ ਆਵਾਜ਼ ਹੈ ਗੌਰ ਨਾਲ ਸੁਣੋ ਇਹ ਤੁਹਾਡੀ ਹੀ ਆਵਾਜ਼ ਹੈ। ਰਾਓ ਆਪਣੇ ਸ਼ਬਦਾਂ ਚ ਕਵੀ ਨੂੰ ਇੰਞ ਕਹਿੰਦਾ ਹਿਚਕਚਾ ਨਾ ਓ!! ਸ਼ਬਦਾਂ ਦੇ ਜਾਦੂਗਰ ਜੋ ਜਿਵੇਂ ਹੈ ਕਹਿ ਦੇ ਤਾਂ ਜੋ ਓਹ ਦਿਲ ਛੂਹ ਸਕੇ। 





ਬਸੰਤ ਦੇ ਆਉਂਦਿਆ ਹੀ 
ਕੋਇਲ
ਅੰਬ ਦੇ ਰੁੱਖ 'ਚ ਲੁਕੀ
ਬਸੰਤ ਰੁੱਤ ਦੇ ਗੀਤ ਗਾਉਂਦੀ ਹੈ।
ਆਪਣੇ  ਹਜ਼ਾਰ ਖੰਭਾਂ ਨੂੰ ਖੋਲ੍ਹ ਕੇ
ਮੋਰ
ਜੰਗਲ ਦੇ ਹਨੇਰੇ 'ਚ
ਸਾਉਣ ਨੂੰ ਮਨਾਉਂਦਾ ਤੇ ਨੱਚਦਾ ਹੈ।

ਸ਼ਾਸ਼ਤਰਾਂ ਨੂੰ ਲੁਕਾਉਣ 
ਸ਼ਮੀ ਦੇ ਰੁੱਖ ਨੂੰ
ਸ਼ੀਤ ਰੁੱਤ ਬਾਰੇ ਦੱਸਦਿਆਂ
ਨੀਲ ਪੰਛੀ
ਸਾਡੇ ਸਾਹਮਣੇ ਅਸਮਾਨ 'ਚ ਖੋ ਜਾਂਦਾ ਹੈ

ਜੰਗਲ ਦੇ ਰੁੱਖਾਂ ਤੇ ਪੰਛੀ
ਚੀਖਦੇ ਚਿਲਾਉਂਦੇ
ਘਾਹ ਚਰਦੀ ਗਾਂ ਨੂੰ
ਅਤੇ ਖੇਡਦੇ ਕੁੱਦਦੇ ਬੱਚਿਆਂ ਨੂੰ
ਆਉਣ ਵਾਲੇ ਸ਼ੇਰ ਦੇ ਬਾਰੇ 
ਆਗਾਹ ਕਰਦੇ ਹਨ।

ਪਾਣੀ 'ਚ ਮੱਛੀ ਨੂੰ 
ਵਿਛੇ ਹੋਏ ਕੰਡਿਆਂ ਬਾਰੇ
ਲਹਿਰਾਂ ਦੱਸਦੀਆਂ ਨੇ ਤੇ
ਕਬੂਤਰ ਨੂੰ ਜਾਲ ਬਾਰੇ 
ਵਾਕਿਫ਼ ਕਰਵਾਉਂਦੀ ਹੈ ਹਵਾ
ਹੱਥ ਪੈਰ ਅਤੇ ਢਿੱਡ ਵਾਲੇ
ਬੇਜ਼ੁਬਾਨ ਮਨੁੱਖ ਨੂੰ
ਸਹੀ ਗਲਤ ਕੌਣ ਦੱਸੇ।

ਅਨੁਵਾਦ :: ਸੁਖਵਿੰਦਰ


Comments

Post a Comment

Popular posts from this blog

ਦੁਨੀਆ ਭਰ ਦੇ ਤਮਾਮ ਖ਼ੂਬਸੂਰਤ ਖ਼ਤ ( ੧)

ਪਿਆਰੇ ਬਾਈ...  ਮੈਂ ਜਵੀਲੋ ਦੇ ਸਫ਼ਰ ਦੀਆਂ ਗੱਲਾਂ ਤੈਨੂੰ ਦੱਸਣਾ ਚਾਹੁੰਦਾ, ਇਹ ਓਹੀ ਪਿੰਡ ਹੈ ਜਿੱਥੇ ਲਾਇਬਰਮੈਨ   ਲੰਬੇ ਸਮੇਂ ਤਕ ਆਪਣੀ ਆਖਰੀ ਪ੍ਰਦਰਸ਼ਨੀ ਲਈ ਤਸਵੀਰ ਦੇ ਚਿੰਤਨ ਲਈ ਰੁਕਿਆ - ਓਹੀ ਤਸਵੀਰ ਜਿਸ  ਵਿਚ ਧੋਬਣਾ ਨੇ। ਓਹ ਜਗ੍ਹਾ ਜਿੱਥੇ ਟਰਮਿਉਲ   ਅਤੇ ਜੁਯਲੁਸ ਬਾਖਯੁਜ਼ੇਨ ਨੇ ਕੁਝ ਸਮਾਂ ਲੰਘਾਇਆ। ਕਲਪਨਾ ਕਰ ਕੀ ਸਵੇਰ ਦੇ ਤਿੰਨ ਵਜੇ ਮੈਂ ਇਕ ਖੁੱਲ੍ਹੀ ਗੱਡੀ ਚ ਧਰਤੀ ਦੀ ਸੈਰ ਤੇ ਸੀ (ਮੈਂ ਆਪਣੇ ਮਕਾਨ ਮਾਲਿਕ ਨਾਲ ਗਿਆ ਸੀ ਜੀਹਨੇ ਅਸੇਨ ਦੇ ਬਜ਼ਾਰ ਜਾਣਾ ਸੀ।) ਅਸੀਂ ਸੜਕ ਦੇ ਕਿਨਾਰੇ ਜਿਸਨੂੰ ਓਹ ਡਾਇਕ ਆਖਦੇ ਨੇ ਤੇ ਚਲ ਰਹੇ ਸੀ; ਇਥੇ ਮਿੱਟੀ ਨਹੀਂ ਚਿੱਕੜ ਦਾ ਢੇਰ ਸੀ ਪਰ ਬਜ਼ਰੀ ਤੋਂ ਬਿਹਤਰ ਸੀ...  ਸਵੇਰੇ ਜਦੋਂ ਦਿਨ ਉੱਗਣ ਲਗਿਆ, ਇਧਰ ਓਧਰ ਧਰਤੀ ਤੇ ਖਿਲਰੀਆਂ ਝੋਪੜੀਆਂ ਵਿਚੋਂ ਮੁਰਗਿਆਂ ਨੇ ਬੋਲਣਾ ਸ਼ੁਰੂ ਕਰ ਦਿੱਤਾ। ਓਹ ਸਾਰੀਆਂ ਝੋਪੜੀਆਂ ਜਿੰਨ੍ਹਾਂ ਕੋਲ ਦੀ ਐਸੀ ਲੰਘੇ ਪਾਪੂਲਰ ਦੇ ਮਟਮੈਲੇ ਰੁੱਖਾ ਨਾਲ ਘਿਰੀਆਂ ਸਨ, ਜਿਨ੍ਹਾਂ ਦੇ ਪੀਲੇ ਪੱਤਿਆਂ ਝੜਨ ਦੀ ਵੀ ਆਵਾਜ਼ ਆਉਂਦੀ। ਛੋਟੇ ਜਿਹੇ ਕਬਰਿਸਤਾਨ ਵਿਚ ਇਕ ਪੁਰਾਣਾ ਟੁੱਟਿਆ ਹੋਇਆ ਥੰਮ ਸੀ ਜਿਸਦੇ ਆਲੇ ਦੁਆਲੇ ਅਤੇ ਵਿਚਕਾਰ ਝਾੜੀਆਂ ਸਨ। ਧਰਤੀ ਦਾ ਸਾਦਾ ਦ੍ਰਿਸ਼; ਮੱਕੀ ਦੇ ਖੇਤ, ਇਹ ਸਭ ਹੂਬਹੂ ਓਵੇਂ ਜਿਹਾ ਹੀ ਸੀ ਜਿਵੇਂ ਦਾ ਸੋਹਣਾ ਕੋਰੋ ਨੇ ਬਣਾਇਆ ਸੀ। ਬਿਲਕੁਲ ਉਵੇਂ ਜਿਹਾ ਅਨੰਤ, ਰਹੱਸਮਈ, ਅਤੇ ਸ਼ਾਂਤ ਜਿਵੇਂ ਉਸਨੇ ਰੰਗਿਆ। ਜਦੋਂ ਅਸੀ ਜਵੀਲੂ ਪੁੱਜੇ ਸਵੇਰ ਦੇ ਛੇ ਵਜ

ਦੁਨੀਆ ਭਰ ਦੇ ਤਮਾਮ ਖ਼ੂਬਸੂਰਤ ਖ਼ਤ (੨)

ਸੋਹਣੇ ;  ਮੈਨੂੰ ਪਤਾ ਕਿ ਮੈਂ ਮੁੜ ਪਾਗ਼ਲ ਹੋਣ ਵਾਲੀ ਹਾਂ। ਮੈਨੂੰ ਲਗਦਾ ਕਿ ਇਸ ਤਰ੍ਹਾਂ ਦੇ ਖਤਰਨਾਕ ਦੌਰ ਤੋਂ ਹੁਣ ਬਚਿਆ ਨਹੀ ਜਾ ਸਕਦਾ ਤੇ ਸ਼ਾਇਦ ਮੈਂ ਕਦੇ ਦੁਬਾਰਾ ਠੀਕ ਵੀ ਨਾ ਹੋਵਾਂ। ਹੁਣ ਮੇਰਾ ਧਿਆਨ ਵੀ ਨਹੀਂ ਲਗਦਾ ਤੇ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਵੀ ਸੁਣਦੀਆਂ ਹਨ। ਇਸੇ ਲਈ ਇਸ ਵੇਲੇ ਜਿਹੜਾ ਮੈਨੂੰ ਬਿਹਤਰ ਲਗਦਾ ਓਹੀ ਕਰ ਰਹੀ ਹਾਂ ਮੈਂ। ਤੂੰ ਵੀ ਮੈਨੂੰ ਖੁਸ਼ ਰੱਖਣ ਦੀਆਂ ਤਮਾਮ ਕੋਸ਼ਿਸ਼ਾਂ ਕੀਤੀਆਂ ਹਨ ਓਵੇਂ ਹੀ ਜਿਵੇਂ ਕਿਸੇ ਚਹੇਤੇ ਨੂੰ ਕਰਨੀਆਂ ਚਾਹੀਦੀਆਂ ਹਨ। ਮੈਨੂੰ ਨਹੀਂ ਲਗਦਾ ਕਿ ਦੋ ਜਣੇ ਇਸ ਤੋਂ ਜਿਆਦਾ ਖੁਸ਼ ਰਹਿ ਸਕਦੇ ਹਨ ਓਦੋਂ ਤਕ ਜਦੋਂ ਤਾਈਂ ਕੋਈ ਮੁਸੀਬਤ ਨਾ ਓਹਨਾ ਵਿਚ ਆਣ ਪਵੇ।  ਮੀਆਂ ਬੀਬੀ ਦੋਵੇਂ ਮੈਂ ਹੁਣ ਹੋਰ ਨਹੀਂ ਲੜ ਸਕਦੀ।  ਮੈਨੂੰ ਵੀ ਪਤੇ ਮੈਂ ਤੇਰੀ ਜਿੰਦਗੀ ਖਰਾਬ ਕਰ ਰਹੀਂ ਹਾਂ, ਤੇਰਿਆ ਕੰਮਾਂ ਵਿਚ ਉਲਝਣ ਬਣਦੀ ਹਾਂ। ਪਰ ਤੂੰ ਕੰਮ ਨਬੇੜ ਲੈਣੇ; ਮੈਨੂੰ ਪਤਾ। ਦੇਖ ਨਾ ਮੈਥੋਂ ਤਾਂ ਆਹ ਵੀ ਠੀਕ ਤਰ੍ਹਾਂ ਨਾਲ ਨਹੀਂ ਲਿਖਿਆ ਜਾ ਰਿਹਾ। ਨਾ ਪੜ੍ਹਿਆ ਜਾਂਦਾ ਹੈ। ਬਸ ਤੈਨੂੰ ਆਹੀ ਕਹਿਣਾ ਕਿ ਦੁਨੀਆ ਦੀਆਂ ਤਮਾਮ ਖੁਸ਼ੀਆਂ ਦੇਣ ਲਈ ਤੇਰੀ ਇਹਸਾਨਮੰਦ ਹਾਂ। ਅਪਣਾ ਬੜਾ ਸੋਹਣਾ ਤੇ ਖੁਸ਼ ਰਹੇ ਹਾਂ।  ਮੈਂ ਆਹੀ ਕਹਿਣਾ ਚਾਹੁੰਦੀ। ਸਾਰਿਆ ਨੂੰ ਇਹ ਪਤਾ ਵੀ ਹੈ ਕਿ ਮੈਨੂੰ ਕੋਈ ਬਚਾ ਸਕਦਾ  ਹੁੰਦਾ ਤਾਂ ਓਹ ਵੀ ਤੂੰ ਹੀ ਹੁੰਦਾ। ਪਰ ਹੁਣ ਬੜਾ ਕੁਝ ਪਿੱਛੇ ਰਹਿ ਗਿਆ ਹੈ ਬਿਨਾ ਤੇਰੀ ਭਲਾਈ ਤੇ ਯਕੀਨ ਦੇ। ਮੈਥੋਂ ਹੋਰ ਨੀ

ਕੁਝ ਵੀ ਨਹੀਂ ਪਹਿਲੇ ਪਿਆਰ ਜਿਹਾ

◦•●◉✿ ਪਹਿਲਾ ਪਿਆਰ ✿◉●•◦ ਦੁਨੀਆ ਵਿਚ ਕੁਝ ਵੀ ਨਹੀਂ ਪਹਿਲੇ ਪਿਆਰ ਜਿਹਾ ਜੇਕਰ ਕੁਝ ਹੈ ਤਾਂ  ਓਹ ਹੈ ਦੂਜਾ ਪਿਆਰ ਦੂਜੇ ਪਿਆਰ ਜਿਹੀ  ਸਿਰਫ਼ ਇੱਕੋ ਚੀਜ ਹੈ ਦੁਨੀਆ 'ਤੇ ਓਹ ਹੈ - ਜੇਕਰ ਮੌਕਾ ਮਿਲੇ ਤਾਂ  ਤੀਜਾ ਪਿਆਰ  ਏਨਾ ਜਾਣ ਗਏ ਤਾਂ ਸਭ ਕੁਝ ਜਾਣ ਗਏ ਦਾਰਸ਼ਨਿਕ ਬਣ ਜਾਓਗੇ ਮੁਕਤੀ ਮਿਲ ਜਾਵੇਗੀ। ◦•●◉✿ ਮੌਤ ✿◉●•◦ ਅਸੀਂ ਕੱਲ੍ਹ ਨਹੀਂ ਮਿਲੇ ਹੁੰਦੇ ਤਾਂ ਕਿੰਨੇ ਹੀ ਸਵਾਲ ਮੇਰੇ ਮਨ ਵਿਚ ਬਣੇ ਰਹਿੰਦੇ ਚੰਗਾ ਹੀ ਹੋਇਆ ਕਿ ਅਸੀਂ ਮਿਲੇ ਤੇ ਗੱਲਬਾਤ ਕੀਤੀ ਨਹੀਂ ਤਾਂ ਮੈਂ ਤੈਨੂੰ  ਆਪਣਾ ਦੁਸ਼ਮਣ ਹੀ ਸਮਝਦਾ ਰਹਿੰਦਾ  ਅੱਜ ਮੈਂ ਬਹੁਤ ਨੇੜੇ ਮਹਿਸੂਸ ਕਰ ਰਿਹਾ ਹਾਂ ਤੇਰੇ ਬਿਨਾ ਨਾ ਜ਼ਿੰਦਗੀ , ਨਾ  ਖ਼ੂਬਸੂਰਤੀ, ਨਾ ਪਿਆਰ  ਬਹੁਤ ਘੁਟਣ ਮਹਿਸੂਸ ਹੁੰਦੀ ਤੇਰੀਆਂ ਬਣਾਈਆਂ ਸੀਮਾਵਾਂ ਵਿਚ  ਪਰ ਅੱਜ ਸਮਝ ਰਿਹਾਂ ਤੇਰੀ ਭਲਾਈ ਤੇਰੀ ਗੈਰਹਾਜ਼ਰੀ ਵਿਚ ਹੋਣ ਵਾਲੀ ਘੁਟਣ ਨੇ  ਡਰਾ ਦਿੱਤਾ ਸੀ ਮੈਨੂੰ, ਮੇਰੀ ਦੋਸਤ! ਤੂੰ ਮੇਰੀ ਆਤਮਾ ਦਾ ਦੂਸਰਾ ਰੂਪ ਹੈ, ਮੇਰਾ ਆਧਾਰ  ਤੇਰੇ ਬਿਨਾ ਕੀ ਖ਼ੂਬਸੂਰਤੀ, ਕੀ ਪਿਆਰ ਤੇ ਕੀ ਜ਼ਿੰਦਗੀ! ਓਹੀ ਕਰ ਜੋ ਤੂੰ ਚਾਹੁੰਦੀ ਹੈਂ। ~ ਪਣੀਕਕਰ,  ਮਲਿਆਲੀ ਕਵਿਤਾ ਵਿਚ ਆਧੁਨਿਕ ਕਵਿਤਾ ਦਾ ਜਨਕ ਮੰਨਿਆ ਜਾਂਦਾ ਹੈ। ਕੇਰਲ ਸਾਹਿਤ ਅਕਾਦਮੀ ਜੇਤੂ ਮਲਿਆਲੀ ਕਵੀ ਦਾ  ਹਿੰਦੀ ਅਨੁਵਾਦ ਰਤੀ ਸਕਸੈਨਾ ਦੇ ਅਨੁਵਾਦ ਇ