Skip to main content

ਬੰਦਾ ਬੰਦੇ ਤੋਂ ਕਿੰਨੀ ਦੂਰ...

ਹਰੀਸ਼ ਕਰਮਚੰਦਾਣੀ ਸਿੰਧੀ ਕਵਿਤਾ ਦਾ ਮਹੱਤਵਪੂਰਨ ਹਸਤਾਖਰ ਹੈ। ਨਿੱਕੇ ਨਿੱਕੇ ਖਿਆਲਾਂ ਨੂੰ ਖੂਬਸੂਰਤ ਕਵਿਤਾ  ਦਾ  ਪਹਿਰਨ ਦੇਣਾ ਓਹਨਾ ਦੀ ਪ੍ਰਾਪਤੀ ਰਿਹਾ ਹੈ। ੧੫ ਜੁਲਾਈ  ੧੯੫੪ ਨੂੰ ਪੈਦਾ ਹੋਏ ਕਰਮਚੰਦਾਣੀ ਜੋਧਪੁਰ (ਰਾਜਸਥਾਨ) ਵਿਚ ਰਹਿ ਰਹੇ ਹਨ ਅਤੇ ਪ੍ਰਸਾਰ ਭਾਰਤੀ ਨਾਲ ਜੁੜੇ ਰਹੇ ਹਨ। ਅੱਧੀ ਦਰਜ਼ਨ ਪੁਸਤਕਾਂ ਦੇ ਲਿਖਾਰੀ ਕਰਮਚੰਦਾਣੀ ਆਪਣੇ ਸੂਖ਼ਮ ਖ਼ਿਆਲਾਂ ਅਤੇ ਸ਼ਿਲਪ ਦੀ ਡੂੰਘਾਈ ਕਰਕੇ ਕਵਿਤਾ ਦੇ ਖੇਤਰ ਵਿਚ ਵੱਖਰਾ ਸਥਾਨ ਰੱਖਦੇ ਹਨ। ਓਹਨਾਂ ਦਾ ਚੀਜ਼ਾਂ ਨੂੰ, ਖ਼ਿਆਲਾਂ ਨੂੰ, ਵਿਚਾਰਾਂ ਨੂੰ, ਮਹਿਸੂਸ ਕਰਨ ਦਾ ਢੰਗ ਨਿਰਾਲਾ ਹੈ। ਕਵਿਤਾ ਮੇਲਾ ਲਈ ਸੱਤ ਨਿੱਕੀਆਂ ਕਵਿਤਾਵਾਂ ਪੰਜਾਬੀ ਵਿਚ ::

੧.

ਬੰਦਾ 

ਕਿੰਨੇ ਪ੍ਰਕਾਸ਼ ਵਰ੍ਹੇ ਦੂਰ

ਬੰਦੇ ਤੋਂ। 

੨.

ਇੱਕ ਬੱਚਾ ਖੁਸ਼ ਹੋਇਆ 
ਖ਼ਰੀਦ ਕੇ ਗੁਬਾਰਾ

ਦੂਜਾ ਬੱਚਾ ਖੁਸ਼ ਹੋਇਆ 
ਵੇਚ ਕੇ ਗੁਬਾਰਾ।

੩.

ਫਿਰ ਵੀ
ਕਿਰ ਗਈ
ਹੱਥਾਂ 'ਚੋਂ
ਖੁਰਦਰੀ ਸੀ ਬਹੁਤ

ਭਾਵੇਂ 
ਜ਼ਿੰਦਗੀ ...


੪.

ਦੋਸਤੀ 

ਨਿਭਾਉਣਾ 

ਪਰ ਇੰਞ ਨਹੀਂ

ਕਿ

ਮੁਸਕਰਾਵੇ

ਦੁਸ਼ਮਣ...



੫.

ਬੜਾ ਸੌਖਾ ਸੀ ਕਹਾਉਣਾ ਮਨੁੱਖ 
ਔਖਾ ਸੀ ਬਣਨਾ ਮਨੁੱਖ 
ਮਨੁੱਖ ਬਣਨ ਦੇ ਲਈ 
ਵਰਤਣੀ ਪੈਂਦੀ ਹੈ ਮਨੁੱਖਤਾ 
ਜਿਹੜੀ ਬਹੁਤ ਮਹਿੰਗੀ ਪੈਂਦੀ ਹੈ
ਦੁਨੀਆਦਾਰੀ ਦੇ ਹਿਸਾਬ ਨਾਲ


੬.


ਬੱਚਿਆਂ ਨੂੰ ਚੀਕਣ ਤੋਂ ਨਾ ਰੋਕੋ
ਬੱਚਿਆਂ ਨੂੰ ਸੌਣ ਤੋਂ ਨਾ ਰੋਕੋ
ਬੱਚੇ ਸੌ ਜਾਣਗੇ ਤਾਂ ਜਾਗਣਾ ਕੀਹਨੇ
ਬੱਚੇ ਚੁੱਪ ਹੋ ਜਾਣਗੇ ਤਾਂ ਜਗਾਵੇਗਾ ਕੌਣ..

੭.

ਬੱਚੇ ਦੇ ਹਾਸੇ ਚ
 ਪਾ ਸਕਦੇ ਹੋਂ
 ਓਹ ਸਾਰਾ ਕੁਝ ਮੁੜ
ਖੋ ਦਿੱਤਾ ਸੀ ਤੁਸੀਂ ਜਿਹੜਾ 

ਤੁਸੀਂ ਤਾਂ ਬਚਾਓਣਾ ਹੈ,
ਬੱਸ ਬੱਚੇ ਦਾ ਹਾਸਾ ਬੱਸ ਹੁਣ

੮.

ਜਮੀਂ ਦਾ ਦੁੱਖ 
ਜੜਾਂ ਤੋਂ ਹੁੰਦਿਆ
ਸਿਖਰ ਤੱਕ ਪਹੁੰਚਿਆ 
ਤੇ ਰੁੱਖ ਸੁੱਕ ਗਿਆ

 ਅਨੁਵਾਦ ਤੇ ਚੋਣ :: ਨਰਿੰਦਰਪਾਲ ਕੌਰ

Comments

Popular posts from this blog

ਦੁਨੀਆ ਭਰ ਦੇ ਤਮਾਮ ਖ਼ੂਬਸੂਰਤ ਖ਼ਤ ( ੧)

ਪਿਆਰੇ ਬਾਈ...  ਮੈਂ ਜਵੀਲੋ ਦੇ ਸਫ਼ਰ ਦੀਆਂ ਗੱਲਾਂ ਤੈਨੂੰ ਦੱਸਣਾ ਚਾਹੁੰਦਾ, ਇਹ ਓਹੀ ਪਿੰਡ ਹੈ ਜਿੱਥੇ ਲਾਇਬਰਮੈਨ   ਲੰਬੇ ਸਮੇਂ ਤਕ ਆਪਣੀ ਆਖਰੀ ਪ੍ਰਦਰਸ਼ਨੀ ਲਈ ਤਸਵੀਰ ਦੇ ਚਿੰਤਨ ਲਈ ਰੁਕਿਆ - ਓਹੀ ਤਸਵੀਰ ਜਿਸ  ਵਿਚ ਧੋਬਣਾ ਨੇ। ਓਹ ਜਗ੍ਹਾ ਜਿੱਥੇ ਟਰਮਿਉਲ   ਅਤੇ ਜੁਯਲੁਸ ਬਾਖਯੁਜ਼ੇਨ ਨੇ ਕੁਝ ਸਮਾਂ ਲੰਘਾਇਆ। ਕਲਪਨਾ ਕਰ ਕੀ ਸਵੇਰ ਦੇ ਤਿੰਨ ਵਜੇ ਮੈਂ ਇਕ ਖੁੱਲ੍ਹੀ ਗੱਡੀ ਚ ਧਰਤੀ ਦੀ ਸੈਰ ਤੇ ਸੀ (ਮੈਂ ਆਪਣੇ ਮਕਾਨ ਮਾਲਿਕ ਨਾਲ ਗਿਆ ਸੀ ਜੀਹਨੇ ਅਸੇਨ ਦੇ ਬਜ਼ਾਰ ਜਾਣਾ ਸੀ।) ਅਸੀਂ ਸੜਕ ਦੇ ਕਿਨਾਰੇ ਜਿਸਨੂੰ ਓਹ ਡਾਇਕ ਆਖਦੇ ਨੇ ਤੇ ਚਲ ਰਹੇ ਸੀ; ਇਥੇ ਮਿੱਟੀ ਨਹੀਂ ਚਿੱਕੜ ਦਾ ਢੇਰ ਸੀ ਪਰ ਬਜ਼ਰੀ ਤੋਂ ਬਿਹਤਰ ਸੀ...  ਸਵੇਰੇ ਜਦੋਂ ਦਿਨ ਉੱਗਣ ਲਗਿਆ, ਇਧਰ ਓਧਰ ਧਰਤੀ ਤੇ ਖਿਲਰੀਆਂ ਝੋਪੜੀਆਂ ਵਿਚੋਂ ਮੁਰਗਿਆਂ ਨੇ ਬੋਲਣਾ ਸ਼ੁਰੂ ਕਰ ਦਿੱਤਾ। ਓਹ ਸਾਰੀਆਂ ਝੋਪੜੀਆਂ ਜਿੰਨ੍ਹਾਂ ਕੋਲ ਦੀ ਐਸੀ ਲੰਘੇ ਪਾਪੂਲਰ ਦੇ ਮਟਮੈਲੇ ਰੁੱਖਾ ਨਾਲ ਘਿਰੀਆਂ ਸਨ, ਜਿਨ੍ਹਾਂ ਦੇ ਪੀਲੇ ਪੱਤਿਆਂ ਝੜਨ ਦੀ ਵੀ ਆਵਾਜ਼ ਆਉਂਦੀ। ਛੋਟੇ ਜਿਹੇ ਕਬਰਿਸਤਾਨ ਵਿਚ ਇਕ ਪੁਰਾਣਾ ਟੁੱਟਿਆ ਹੋਇਆ ਥੰਮ ਸੀ ਜਿਸਦੇ ਆਲੇ ਦੁਆਲੇ ਅਤੇ ਵਿਚਕਾਰ ਝਾੜੀਆਂ ਸਨ। ਧਰਤੀ ਦਾ ਸਾਦਾ ਦ੍ਰਿਸ਼; ਮੱਕੀ ਦੇ ਖੇਤ, ਇਹ ਸਭ ਹੂਬਹੂ ਓਵੇਂ ਜਿਹਾ ਹੀ ਸੀ ਜਿਵੇਂ ਦਾ ਸੋਹਣਾ ਕੋਰੋ ਨੇ ਬਣਾਇਆ ਸੀ। ਬਿਲਕੁਲ ਉਵੇਂ ਜਿਹਾ ਅਨੰਤ, ਰਹੱਸਮਈ, ਅਤੇ ਸ਼ਾਂਤ ਜਿਵੇਂ ਉਸਨੇ ਰੰਗਿਆ। ਜਦੋਂ ਅਸੀ ਜਵੀਲੂ ਪੁੱਜੇ ਸਵੇਰ ਦੇ ਛੇ ਵਜ

ਦੁਨੀਆ ਭਰ ਦੇ ਤਮਾਮ ਖ਼ੂਬਸੂਰਤ ਖ਼ਤ (੨)

ਸੋਹਣੇ ;  ਮੈਨੂੰ ਪਤਾ ਕਿ ਮੈਂ ਮੁੜ ਪਾਗ਼ਲ ਹੋਣ ਵਾਲੀ ਹਾਂ। ਮੈਨੂੰ ਲਗਦਾ ਕਿ ਇਸ ਤਰ੍ਹਾਂ ਦੇ ਖਤਰਨਾਕ ਦੌਰ ਤੋਂ ਹੁਣ ਬਚਿਆ ਨਹੀ ਜਾ ਸਕਦਾ ਤੇ ਸ਼ਾਇਦ ਮੈਂ ਕਦੇ ਦੁਬਾਰਾ ਠੀਕ ਵੀ ਨਾ ਹੋਵਾਂ। ਹੁਣ ਮੇਰਾ ਧਿਆਨ ਵੀ ਨਹੀਂ ਲਗਦਾ ਤੇ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਵੀ ਸੁਣਦੀਆਂ ਹਨ। ਇਸੇ ਲਈ ਇਸ ਵੇਲੇ ਜਿਹੜਾ ਮੈਨੂੰ ਬਿਹਤਰ ਲਗਦਾ ਓਹੀ ਕਰ ਰਹੀ ਹਾਂ ਮੈਂ। ਤੂੰ ਵੀ ਮੈਨੂੰ ਖੁਸ਼ ਰੱਖਣ ਦੀਆਂ ਤਮਾਮ ਕੋਸ਼ਿਸ਼ਾਂ ਕੀਤੀਆਂ ਹਨ ਓਵੇਂ ਹੀ ਜਿਵੇਂ ਕਿਸੇ ਚਹੇਤੇ ਨੂੰ ਕਰਨੀਆਂ ਚਾਹੀਦੀਆਂ ਹਨ। ਮੈਨੂੰ ਨਹੀਂ ਲਗਦਾ ਕਿ ਦੋ ਜਣੇ ਇਸ ਤੋਂ ਜਿਆਦਾ ਖੁਸ਼ ਰਹਿ ਸਕਦੇ ਹਨ ਓਦੋਂ ਤਕ ਜਦੋਂ ਤਾਈਂ ਕੋਈ ਮੁਸੀਬਤ ਨਾ ਓਹਨਾ ਵਿਚ ਆਣ ਪਵੇ।  ਮੀਆਂ ਬੀਬੀ ਦੋਵੇਂ ਮੈਂ ਹੁਣ ਹੋਰ ਨਹੀਂ ਲੜ ਸਕਦੀ।  ਮੈਨੂੰ ਵੀ ਪਤੇ ਮੈਂ ਤੇਰੀ ਜਿੰਦਗੀ ਖਰਾਬ ਕਰ ਰਹੀਂ ਹਾਂ, ਤੇਰਿਆ ਕੰਮਾਂ ਵਿਚ ਉਲਝਣ ਬਣਦੀ ਹਾਂ। ਪਰ ਤੂੰ ਕੰਮ ਨਬੇੜ ਲੈਣੇ; ਮੈਨੂੰ ਪਤਾ। ਦੇਖ ਨਾ ਮੈਥੋਂ ਤਾਂ ਆਹ ਵੀ ਠੀਕ ਤਰ੍ਹਾਂ ਨਾਲ ਨਹੀਂ ਲਿਖਿਆ ਜਾ ਰਿਹਾ। ਨਾ ਪੜ੍ਹਿਆ ਜਾਂਦਾ ਹੈ। ਬਸ ਤੈਨੂੰ ਆਹੀ ਕਹਿਣਾ ਕਿ ਦੁਨੀਆ ਦੀਆਂ ਤਮਾਮ ਖੁਸ਼ੀਆਂ ਦੇਣ ਲਈ ਤੇਰੀ ਇਹਸਾਨਮੰਦ ਹਾਂ। ਅਪਣਾ ਬੜਾ ਸੋਹਣਾ ਤੇ ਖੁਸ਼ ਰਹੇ ਹਾਂ।  ਮੈਂ ਆਹੀ ਕਹਿਣਾ ਚਾਹੁੰਦੀ। ਸਾਰਿਆ ਨੂੰ ਇਹ ਪਤਾ ਵੀ ਹੈ ਕਿ ਮੈਨੂੰ ਕੋਈ ਬਚਾ ਸਕਦਾ  ਹੁੰਦਾ ਤਾਂ ਓਹ ਵੀ ਤੂੰ ਹੀ ਹੁੰਦਾ। ਪਰ ਹੁਣ ਬੜਾ ਕੁਝ ਪਿੱਛੇ ਰਹਿ ਗਿਆ ਹੈ ਬਿਨਾ ਤੇਰੀ ਭਲਾਈ ਤੇ ਯਕੀਨ ਦੇ। ਮੈਥੋਂ ਹੋਰ ਨੀ

ਕੁਝ ਵੀ ਨਹੀਂ ਪਹਿਲੇ ਪਿਆਰ ਜਿਹਾ

◦•●◉✿ ਪਹਿਲਾ ਪਿਆਰ ✿◉●•◦ ਦੁਨੀਆ ਵਿਚ ਕੁਝ ਵੀ ਨਹੀਂ ਪਹਿਲੇ ਪਿਆਰ ਜਿਹਾ ਜੇਕਰ ਕੁਝ ਹੈ ਤਾਂ  ਓਹ ਹੈ ਦੂਜਾ ਪਿਆਰ ਦੂਜੇ ਪਿਆਰ ਜਿਹੀ  ਸਿਰਫ਼ ਇੱਕੋ ਚੀਜ ਹੈ ਦੁਨੀਆ 'ਤੇ ਓਹ ਹੈ - ਜੇਕਰ ਮੌਕਾ ਮਿਲੇ ਤਾਂ  ਤੀਜਾ ਪਿਆਰ  ਏਨਾ ਜਾਣ ਗਏ ਤਾਂ ਸਭ ਕੁਝ ਜਾਣ ਗਏ ਦਾਰਸ਼ਨਿਕ ਬਣ ਜਾਓਗੇ ਮੁਕਤੀ ਮਿਲ ਜਾਵੇਗੀ। ◦•●◉✿ ਮੌਤ ✿◉●•◦ ਅਸੀਂ ਕੱਲ੍ਹ ਨਹੀਂ ਮਿਲੇ ਹੁੰਦੇ ਤਾਂ ਕਿੰਨੇ ਹੀ ਸਵਾਲ ਮੇਰੇ ਮਨ ਵਿਚ ਬਣੇ ਰਹਿੰਦੇ ਚੰਗਾ ਹੀ ਹੋਇਆ ਕਿ ਅਸੀਂ ਮਿਲੇ ਤੇ ਗੱਲਬਾਤ ਕੀਤੀ ਨਹੀਂ ਤਾਂ ਮੈਂ ਤੈਨੂੰ  ਆਪਣਾ ਦੁਸ਼ਮਣ ਹੀ ਸਮਝਦਾ ਰਹਿੰਦਾ  ਅੱਜ ਮੈਂ ਬਹੁਤ ਨੇੜੇ ਮਹਿਸੂਸ ਕਰ ਰਿਹਾ ਹਾਂ ਤੇਰੇ ਬਿਨਾ ਨਾ ਜ਼ਿੰਦਗੀ , ਨਾ  ਖ਼ੂਬਸੂਰਤੀ, ਨਾ ਪਿਆਰ  ਬਹੁਤ ਘੁਟਣ ਮਹਿਸੂਸ ਹੁੰਦੀ ਤੇਰੀਆਂ ਬਣਾਈਆਂ ਸੀਮਾਵਾਂ ਵਿਚ  ਪਰ ਅੱਜ ਸਮਝ ਰਿਹਾਂ ਤੇਰੀ ਭਲਾਈ ਤੇਰੀ ਗੈਰਹਾਜ਼ਰੀ ਵਿਚ ਹੋਣ ਵਾਲੀ ਘੁਟਣ ਨੇ  ਡਰਾ ਦਿੱਤਾ ਸੀ ਮੈਨੂੰ, ਮੇਰੀ ਦੋਸਤ! ਤੂੰ ਮੇਰੀ ਆਤਮਾ ਦਾ ਦੂਸਰਾ ਰੂਪ ਹੈ, ਮੇਰਾ ਆਧਾਰ  ਤੇਰੇ ਬਿਨਾ ਕੀ ਖ਼ੂਬਸੂਰਤੀ, ਕੀ ਪਿਆਰ ਤੇ ਕੀ ਜ਼ਿੰਦਗੀ! ਓਹੀ ਕਰ ਜੋ ਤੂੰ ਚਾਹੁੰਦੀ ਹੈਂ। ~ ਪਣੀਕਕਰ,  ਮਲਿਆਲੀ ਕਵਿਤਾ ਵਿਚ ਆਧੁਨਿਕ ਕਵਿਤਾ ਦਾ ਜਨਕ ਮੰਨਿਆ ਜਾਂਦਾ ਹੈ। ਕੇਰਲ ਸਾਹਿਤ ਅਕਾਦਮੀ ਜੇਤੂ ਮਲਿਆਲੀ ਕਵੀ ਦਾ  ਹਿੰਦੀ ਅਨੁਵਾਦ ਰਤੀ ਸਕਸੈਨਾ ਦੇ ਅਨੁਵਾਦ ਇ