Skip to main content

ਸੌ ਸਾਲ ਦਾ ਇਕਲਾਪਾ - ਅਨੁਵਾਦਕ ਵਲੋਂ

ਇਹ ਸ਼ਾਹਕਾਰ ਲਿਖਣ ਦਾ ਫੁਰਨਾ ਮਾਰਕੇਜ਼ ਨੂੰ ਕਿਵੇਂ ਫੁਰਿਆ ਇਹ ਵੀ ਆਪਣੇ ਆਪ ਵਿੱਚ ਇੱਕ ਵਚਿੱਤਰ ਕਥਾ ਹੈ । ਉਸਦੇ ਦੱਸਣ ਅਨੁਸਾਰ ਯੂਨੀਵਰਸਿਟੀ ਵਿਚ ਕਾਨੂੰਨ ਦੀ ਪੜ੍ਹਾਈ ਛੱਡ ਕੇ ਓਹ ਇੱਕ ਪੱਤਰਕਾਰ ਬਣ ਗਿਆ ਸੀ । ਪੱਤਰਕਾਰ ਦੇ ਤੌਰ ਤੇ ਉਸਦੀ ਮਾਨਤਾ ਵੀ ਖਾਸੀ ਬਣ ਚੁੱਕੀ ਸੀ । ਏਥੋਂ ਤੱਕ ਕਿ ਆਪਣੇ ਦੇਸ਼ ਵਿੱਚ ਵਾਪਰਦੇ ਅੱਤਿਆਚਾਰ ਤੋਂ ਬਚਣ ਖਾਤਿਰ ਉਸਨੇ ਕੁੱਝ ਸਾਲਾਂ ਲਈ ਯੂਰਪ ਵਿਚ ਵੀ ਪਨਾਹ ਲੈ ਲਈ । ਏਥੇ ਉਸਨੂੰ ਕਾਫਕਾ ਵਰਗੇ ਲੇਖਕ ਦੋਸਤਾਂ ਦੀਆਂ ਲਿਖਤਾਂ ਪੜ੍ਹਨ ਅਤੇ ਘੋਖਣ ਦਾ ਅਵਸਰ ਹੀ ਨਾ ਮਿਲਿਆ ਸਗੋਂ ਓਹਨਾ ਦੀ ਪ੍ਰੇਰਣਾ ਵਸ  ਉਸਨੇ ਆਧੁਨਿਕ ਪ੍ਰਕਾਰ ਦੀ ਲੇਖਣੀ ਨੂੰ ਵੀ ਅਪਣਾ ਲਿਆ  In The evils Hours ਬੁਰੀ ਘੜੀ ਵਿੱਚ ਅਤੇ No One writes to the colonel ( ਕੋਈ ਖਤ ਨਹੀਂ ਲਿਖਦਾ ਕਰਨਲ ਨੂੰ ) ਨਾਮੀ ਉਸਦੇ ਦੋ ਲਘੂ ਨਾਵਲ ਵੀ ਛਪ ਚੁੱਕੇ ਸਨ । ਪਰਖ ਪੜਚੋਲ ਕਰਨ ਵਾਲਿਆਂ ਦਾ ਧਿਆਨ ਵੀ ਇਹਨਾ ਲਘੂ ਨਾਵਲਾਂ ਵੱਲ ਚਲਾ ਗਿਆ ਸੀ । ਉਸਦੇ ਪੱਤਰਕਾਰੀ ਲੇਖਾਂ ਨੂੰ ਵੀ ਪੂਰੀ ਤਰ੍ਹਾਂ ਗੌਲਿਆ ਜਾ ਰਿਹਾ ਸੀ । ਜਿਸ ਕਾਰਨ ਆਪਣਾ ਦੇਸ਼ ਛੱਡ ਕੇ ਮਾਰਕੇਜ਼ ਮੈਕਸੀਕੋ ਅਾ ਵੱਸਿਆ ਸੀ । ਸਰਕਾਰੀ ਅਤਿਆਚਾਰ ਤੋਂ ਪੈਦਾ ਹੋਈ ਅਸੁੰ ਤੁਸ਼ਟੀ ਸੀ ਜੋ ਉਸਨੂੰ ਸਦਾ ਬੇਚੈਨ ਰੱਖਦੀ ਸੀ , ਇਸ ਅਵਸਥਾ ਵਿੱਚ ਉਸਨੇ ਪੱਤਰਕਾਰੀ ਤੋਂ ਛੁੱਟੀ ਲੈ ਰੱਖੀ ਸੀ । ਪਰਿਵਾਰ ਸਮੇਤ ਮਹੀਨੇ ਖੰਡ ਲਈ ਕਿਸੇ ਅਗਿਆਤ ਥਾਂ ਚਲੇ ਜਾਣ ਦਾ ਉਸਨੇ ਮਨ ਬਣਾ ਲਿਆ ਸੀ । 



ਘਰੋਂ ਓਹ ਨਿਸ਼ਿਚਤ ਥਾਂ ਵੱਲ ਚੱਲ ਵੀ ਪਿਆ ਸੀ । ਅਜੇ ਰਾਹ ਵਿੱਚ ਹੀ ਸੀ ਕਿ ਉਸ ਨੂੰ ਅਹਿਸਾਸ ਹੋਇਆ ਕਿ ਜਿਸ ਵਿਧਾ ਵਿਧੀ ਅਨੁਸਾਰ ਉਸਨੇ ਆਧੁਨਿਕ ਪ੍ਰਕਾਰ ਦੇ ਆਪਣੇ ਪਹਿਲੇ ਲਘੂ ਨਾਵਲਾਂ ਦੀ ਰਚਨਾ ਕੀਤੀ , ਓਹ ਪ੍ਰਮਾਣਕ ਨਹੀਂ ਸੀ । ਨਾਵਲ ਰਚਨਾ ਦੀ ਵਿਧਾ ਵਿਧੀ ਵੱਖਰੀ ਪ੍ਰਕਾਰ ਦੀ ਮੰਗ ਕਰਦੀ ਸੀ । ਉਸਦੇ ਲਫ਼ਜ਼ਾਂ ਵਿੱਚ ਉਸ ਪ੍ਰਕਾਰ ਦੀ ਜਿਵੇਂ ਉਸਦੀ ਨਾਨੀ ਉਸਨੂੰ ਬਾਤਾਂ ਸੁਣਾਇਆ ਕਰਦੀ ਸੀ । ' ਜੋ ਕੁੱਝ ਓਹ ਦੱਸਿਆ ਕਰਦੀ ਸੀ ਓਹ ਸੁਨਣ ਵਿੱਚ ਗੈਬੀ ਅਤੇ ਵਚਿੱਤਰ ਲੱਗਦਾ ਸੀ ਪਰ ਇਸਨੂੰ ਓਹ ਪੂਰੇ ਸਹਿਜ ਭਾਵ ਨਾਲ ਸੁਣਾਉਂਦੀ ਸੀ । ਪਹਿਲੀਆਂ ਲਿਖਤਾਂ ਵਿੱਚ ਮੈਂ ਅਜਿਹੀ ਕਹਾਣੀ ਕਹਿਣ ਦੇ ਯਤਨ ਵਿੱਚ ਸੀ ਜਿਸਦਾ ਮੈਨੂੰ ਆਪ ਇਤਬਾਰ ਨਹੀ ਸੀ । ਜੋ ਹੁਣ ਮੇਰੀ ਲੱਭਤ ਅਾ ਬਣੀ ਓਹ ਇਹ ਸੀ ਕਿ ਆਪਣੇ ਵੱਲੋਂ  ਦੱਸੀਆਂ ਜਾਣ ਵਾਲੀਆਂ ਕਹਾਣੀਆਂ ਵਿਚ ਮੇਰਾ ਇਤਬਾਰ ਜਰੂਰੀ ਹੈ ਅਤੇ ਉਨ੍ਹਾਂ ਨੂੰ ਕਹਿਣ ਦਾ ਲਹਿਜਾ ਵੀ ਨਾਨੀ ਦੇ ਪਥਰਾਏ ਚੇਹਰੇ ਵਾਲਾ ਹੋਣਾ ਚਾਹੀਦਾ ' । ਇਹ ਐਸਾ ਅਹਿਸਾਸ ਸੀ ਜੋ ਚਮਤਕਾਰ ਵਾਂਗ ਉਸਦੇ ਮਨ ਉੱਤੇ ਹਾਵੀ ਹੋ ਗਿਆ । ਰਾਹ ਵਿਚੋਂ ਹੀ ਓਹ ਘਰ ਵਾਪਿਸ ਅਾ ਗਿਅਾ । ਪੜ੍ਹਨ ਲਿਖਣ ਵਾਲੇ ਕਮਰੇ ਵਿੱਚ ਆਪਣੇ ਆਪ ਨੂੰ ਬੰਦ ਕਰ ਲਿਆ ਅਤੇ ਨੇਮ ਨਾਲ ਹਰ ਰੋਜ ਕਈ ਘੰਟੇ ਲਿਖਣ ਦਾ ਮਨ ਬਣਾ ਲਿਆ । ਇਸ ਕਾਰਨ ਪੱਤਰਕਾਰੀ ਵਾਲਾ ਕੰਮ ਰੁਕ ਗਿਆ ਅਤੇ ਰੋਜ਼ਗਾਰ ਵਿੱਚ ਵਿਘਨ ਪੈ ਗਿਆ । ਘਰ ਬਾਰ ਚਲਾਉਣ ਦਾ ਬੋਝ , ਉਸਦੀ ਬੀਵੀ ਨੇ ਖਿੜੇ ਮੱਥੇ ਕਬੂਲ ਕਰ ਲਿਆ । ਲਿਖਣ ਦੌਰਾਨ ਸਿਗਰਟਾਂ ਦੇ ਜਿਸ ਭੰਡਾਰ ਦੀ ਲੋੜ ਸੀ ਉਸਨੂੰ ਪੂਰਾ ਕਰਨਾ ਵੀ ਕਠਿਨ ਜਾਪਣ ਲੱਗਾ । ਨਤੀਜਾ ਇਹ ਹੋਇਆ ਕਿ ਕਾਰ ਸਮੇਤ ਘਰ ਦਾ ਸਭ ਤੋਂ ਕੀਮਤੀ ਸਮਾਨ ਵਿਕ ਗਿਆ । ਹਜਾਰਾਂ ਡਾਲਰਾਂ ਦਾ ਕਰਜ਼ ਵੀ ਸਿਰ ਚੜ ਗਿਆ । ਨਾਵਲ ਪੂਰਾ ਹੋਣ ਵਿੱਚ ਢੇਡ ਸਾਲ ਲੱਗ ਗਿਆ । ਫੇਰ ਪੱਲੇ ਪੈ ਗਿਆ ਇਸ ਨੂੰ ਛਪਵਾਉਣ  ਜੋਖ਼ਮ ਜਿਸ ਨੂੰ ਨੇਪਰੇ ਚਾੜਨ ਲਈ ਬੀਵੀ ਨੂੰ ਸਾਰੇ ਗਹਿਣਿਆਂ ਤੋਂ ਹੱਥ ਧੋਣਾ ਪਿਆ ।
ਪਰ ਜਦ ਨਾਵਲ ਛਪ ਕੇ ਵਿਕਣ ਲੱਗਾ ਤਾਂ ਦੂਜੀ ਤਰ੍ਹਾਂ ਦਾ ਚਮਤਕਾਰ ਵਾਪਰ ਗਿਆ । ਇਸਦਾ ਪਹਿਲਾ ਸੰਸਕਰਣ , ਜਿਸਦੀ ਗਿਣਤੀ ਅੱਠ ਹਜ਼ਾਰ ਸੀ , ਦੋ ਹਫ਼ਤਿਆਂ ਵਿੱਚ ਹੀ ਵਿਕ ਗਿਆ । ਫੇਰ ਤਾਂ ਇਸਦੀ ਵਿਕਰੀ  ਦਾ ਓਹ ਚੱਕਰ ਚੱਲਿਆ ਜੋ ਚੁੰਧਿਆ ਦੇਣ ਵਾਲਾ ਸੀ । ਸਪੇਨੀ ਬੋਲੀ ਵਿੱਚ ਹੀ ਹੁਣ ਤੱਕ ਇਸਦੀ ਵਿਕਰੀ ਪੰਜਾਹ ਲੱਖ ਨੂੰ ਪਹੁੰਚ ਚੁੱਕੀ ਹੈ । ਸੰਸਾਰ ਦੀਆਂ ਅਨੇਕਾਂ ਬੋਲੀਆਂ ਵਿੱਚ ਇਸਦੇ ਅਨੁਵਾਦ ਹੋ ਚੁੱਕੇ ਹਨ । ਅੰਗਰੇਜੀ , ਫ਼ਰਾਂਸੀਸੀ , ਜਰਮਨ ਅਤਾਲਵੀ ਅਤੇ ਰੂਸੀ ਸਮੇਤ ਇਨ੍ਹਾਂ ਬੋਲੀਆਂ ਦੀ ਗਿਣਤੀ ਵੀਹ ਦੇ ਲਗਭਗ ਬਣਦੀ ਹੈ । ਅਮੁੱਕ ਦੌਲਤ ਨਾਲ ਇਹ ਸ਼ਾਹਕਾਰ ਮਾਰਕੇਜ ਲਈ ਜਿਸ ਮਾਨ ਸਨਮਾਨ ਦਾ ਕਾਰਣ ਬਣਿਆ ਉਸਦਾ ਤਸੱਵਰ ਵੀ ਹੈਰਾਨ ਕਰ ਦੇਣ ਵਾਲਾ ਹੈ । ਫ਼ਰਾਂਸੀਸੀ ਅਤਾਲਵੀ , ਸਪੇਨੀ , ਜਰਮਨ ਅਤੇ ਰੂਸੀ ਸਾਹਿਤ ਦੇ ਸਰਬੋਤਮ ਪੁਰਸਕਾਰ ਤਾਂ ਇਸਦੇ 1968 ਵਿੱਚ ਛਪਣ ਬਾਅਦ ਇੱਕ ਦਹਾਕੇ ਅੰਦਰ ਹੀ ਮਿਲ ਚੁੱਕੇ ਸਨ । ਸੰਸਾਰ ਵਿੱਚ ਸਾਹਿਤ ਦਾ ਸਭ ਤੋਂ ਸਰਬੋਤਮ , ਨੋਬਲ ਪੁਰਸਕਾਰ ਵੀ ਇਸਦੀ ਪਹੁੰਚ ਤੋਂ ਬਾਹਰ ਰਿਹਾ । 1982 ਵਿੱਚ ਮਾਰਕੇਜ਼ ਨੂੰ ਇਹ ਸਰਬੋਤਮ ਪੁਰਸਕਾਰ ਵੀ ਮਿਲ ਗਿਆ । ਓਸ ਵੇਲੇ ਉਸਦੀ ਉਮਰ 54 ਸਾਲ ਸੀ ।
ਇਸ ਤੋਂ ਮਗਰੋਂ ਦੇ ਦੋ ਦਹਾਕਿਆਂ ਦੌਰਾਨ ਮਾਰਕੇਜ਼ ਲਗਾਤਾਰ ਲਿਖਦਾ ਆਇਆ ਹੈ । ਉਸਦੇ ਦਰਜ਼ਨ ਦੇ ਕਰੀਬ ਨਾਵਲ ਛਪ ਚੁੱਕੇ ਹਨ ਜਿੰਨਾ ਵਿੱਚ Autumn of the patriach ( ਪਿਤਾਮਾ ਦੇ ਜੀਵਨ ਵਿੱਚ ਆਈ ਪਤਝੜ ) , ਮੌਤ ਦੀ ਪੇਸ਼ੀਨਗੋਈ ਕਰਦੀ ਕਥਾ , ਹੈਜ਼ਾ ਦੇ ਦਿਨਾਂ ਵਿਚਲੀ ਪ੍ਰੇਮ - ਕ੍ਰੀੜਾ , ਦਲਦਲ ਵਿੱਚ ਫਸਿਆ ਜਰਨੈਲ , ਉਧਾਲੇ ਦੀ ਕਥਾ ਤਾਂ ਮਹਾਨ ਰਚਨਾਵਾਂ ਹਨ । ਭਾਵੇਂ ਮਾਰਕੇਜ਼ ਦਾ ਇਹ ਕਮਾਲ ਹੈ ਕਿ ਉਹ ਕਿਤੇ ਵੀ ਆਪਣੇ ਵਿਸ਼ੇ , ਵਿਧਾ,ਵਿਧੀ ਅਤੇ ਵਿਧਾਨ ਨੂੰ ਦੁਹਰਾ ਉਂਦਾ ਨਹੀ ਲੇਕਿਨ ਇਸ ਗੱਲ ਤੋਂ ੲਿਨਕਾਰ ਨਹੀ ਹੋ ਸਕਦਾ ਕਿ ਇਨ੍ਹਾਂ ਦੇ ਸ੍ਰੋਤ ਕਿਤੇ ਨਾ ਕਿਤੇ ਉਸਦੇ ਸ਼ਾਹਕਾਰ ਵਿੱਚ ਨਹਿਤ ਜ਼ਰੂਰ ਹਨ ।
ਇਹੋ ਕਾਰਨ ਹੈ ਕਿ ਵੀਹਵੀਂ ਸਦੀ ਦੇ ਦੂਜੇ ਅੱਧ ਵਿੱਚ ਜਿਸ ਗੌਰਵ ਦਾ ਸੁਆਮੀ ਮਾਰਕੇਜ਼ ਬਣ ਸਕਿਆ, ਓਹ ਸੰਸਾਰ ਦੇ ਕਿਸੇ ਹੋਰ ਲੇਖਕ ਦੇ ਘੱਟ ਹੀ ਹਿੱਸੇ ਆਇਆ ਹੈ । ਉਮਰ ਦੇ ਸੱਤਰ ਵਿਆਂ ਨੂੰ ਭੋਗਦਾ ਇਹ ਲੇਖਕ ਜਿਸ ਕਮਾਲ ਅਤੇ ਜਮਾਲ ਨੂੰ ਪਾ ਸਕਣ ਦੇ ਸਮਰੱਥ ਹੋ ਸਕਿਆ ਹੈ ਓਹ ਅਲੌਕਿਕ ਹੀ ਪ੍ਰਤੀਤ ਹੁੰਦਾ ਹੈ । ਦੀਰਘ ਰੋਗ ਤੋਂ ਪੀੜਤ ਹੋਣ ਬਾਵਜੂਦ ਓਹ ਆਪਣੇ ਕਮਾਲ ਅਤੇ ਜਮਾਲ ਦੇ ਅਗਲੇ ਪਸਮੰਜਰਾ ਵੱਲ ਰੁਚਿਤ ਹੈ । ਅਜਿਹਾ ਗੌਰਵ ਹੈ ਉਸਦੀ ਲਗਨ ਅਤੇ ਸਾਧਨਾ ਦਾ ਜਿਸਦਾ ਅਨੁਮਾਨ ਫੀਦਲ ਕਾਸਤਰੋ ਦੇ ਇਸ ਕਥਨ ਤੋਂ ਹੀ ਕੁੱਝ ਨਾ ਕੁੱਝ ਲਗ ਸਕਦਾ ਹੈ ਜਿਸ ਵਿੱਚ ਸੰਸਾਰ ਪ੍ਰਸਿੱਧ ਇਨਕਲਾਬੀ ਨੇਤਾ ਨੀਤੀਵਾਨ ਬਣਨ ਦੀ ਥਾਂ ਅਗਲੇ ਜਨਮ ਵਿੱਚ ਉਸਨੇ ਮਾਰਕੇਜ਼ ਵਰਗਾ ਲੇਖਕ ਬਣਨ ਦੀ ਕਾਮਨਾ ਕੀਤੀ ਹੈ ।


                                                        ਗੈਬਰਲ ਗਾਰਸ਼ੀਆ ਮਾਰਕੇਜ਼ 

Comments

Popular posts from this blog

Persian Poetry in Punjabi Sabir Haka

ਸ਼ਬੀਰ ਹਕਾ (੧੯੮੬-) ਦਾ ਜਨਮ ਕਰਮਾਨਸ਼ਾਹ (ਇਰਾਨ) ਵਿੱਚ ਹੋਇਆ । ਉਹ ਅੱਜ ਦੇ ਸਮੇਂ ਦਾ ਫਾਰਸੀ ਬੋਲੀ ਦਾ ਸ਼ਾਇਰ ਹੈ ਜਿਹੜਾ ਉਸਰ ਰਹੀਆਂ ਇਮਾਰਤਾਂ ਵਾਲੀਆਂ ਥਾਵਾਂ 'ਤੇ ਮਜ਼ਦੂਰੀ ਕਰਦਾ ਹੈ। ਉਹਦੀਆਂ ਕਵਿਤਾਵਾਂ 'ਮਾਡਰਨ ਪੋਇਟਰੀ ਇਨ ਟਰਾਂਸਲੇਸ਼ਨ' (ਜਨਵਰੀ ੨੦੧੫) ਵਚਿ ਛਪੀਆਂ ਸਨ। ਫਾਰਸੀ ਤੋਂ ਇਨ੍ਹਾਂ ਕਵਿਤਾਵਾਂ ਦਾ ਅੰਗਰੇਜ਼ੀ ਅਨੁਵਾਦ ਨਸਰੀਨ ਪਰਵਾਜ਼ ਅਤੇ ਹਿਊਬਰਟ ਮੂਰ ਨੇ ਕੀਤਾ ਸੀ। ਗੀਤ ਚਤੁਰਵੇਦੀ ਨੇ ਇਨ੍ਹਾਂ ਦਾ ਹਿੰਦੀ ਅਨੁਵਾਦ ਕੀਤਾ ਅਤੇ ਕੁਲਦੀਪ ਕੌਰ ਨੇ ਇਨ੍ਹਾਂ ਨੂੰ ਪੰਜਾਬੀ ਰੂਪ ਦਿੱਤਾ । ਇਨ੍ਹਾਂ ਕਵਿਤਾਵਾਂ ਦੀ ਬੋਲੀ ਸਾਦੀ ਹੈ ਪਰ ਭਾਵ ਡੂੰਘੇ  ਹਨ । 1. ਸ਼ਹਿਤੂਤ ਤੁਸੀਂ ਕਦੇ ਸ਼ਹਿਤੂਤ ਦੇਖਿਆ ਹੈ? ਜਿਥੇ ਇਹ ਡਿਗਦਾ ਹੈ, ਓਨੀ ਜ਼ਮੀਨ 'ਤੇ ਲਾਲ ਰੰਗ ਦਾ ਧੱਬਾ ਪੈ ਜਾਂਦਾ ਹੈ। ਡਿੱਗਣ ਤੋਂ ਵੱਧ ਦੁਖਦਾਈ ਕੁਝ ਵੀ ਨਹੀਂ, ਮੈਂ ਦੇਖਿਆ ਹੈ ਕਿੰਨੇ ਮਜ਼ਦੂਰਾਂ ਨੂੰ ਇਮਾਰਤਾਂ ਤੋਂ ਡਿਗਦੇ ਹੋਏ ਡਿਗ ਕੇ ਸ਼ਹਿਤੂਤ ਬਣਦੇ ਹੋਏ। 2. ਰੱਬ ਰੱਬ ਵੀ ਮਜ਼ਦੂਰ ਹੈ ਉਹ ਵੀ ਜ਼ਰੂਰ ਵੈਲਡਰਾਂ ਦਾ ਵੀ ਵੈਲਡਰ ਹੋਣਾਂ! ਆਥਣ ਦੇ ਚਾਨਣ ਵਿਚ ਉਹਦੀਆਂ ਅੱਖਾਂ ਅੰਗਾਰਿਆਂ ਵਾਂਗ ਲਾਲ ਹੁੰਦੀਆਂ ਨੇ। ਰਾਤ ਨੂੰ ਉਹਦੇ ਝੱਗੇ ਵਿਚ ਹੁੰਦੀਆਂ ਨੇ ਮੋਰੀਆਂ ਹੀ ਮੋਰੀਆਂ । 3. ਬੰਦੂਕ ਜੇ ਉਨ੍ਹਾਂ ਬੰਦੂਕ ਦੀ ਖੋਜ ਨਾ ਕੀਤੀ ਹੁੰਦੀ ਤਾਂ ਬਥੇਰੇ ਲੋਕਾਂ ਨੇ ਦੂਰੋਂ ਹੀ ਮਾਰੇ ਜਾਣ ਤੋਂ ਬਚ ਜਾਣਾ ਸੀ। ਬਹੁਤ ਕੁਝ ਆਸਾਨ ਹੋ ਜਾਂ...

ਦੁਨੀਆ ਭਰ ਦੇ ਤਮਾਮ ਖ਼ੂਬਸੂਰਤ ਖ਼ਤ ( ੧)

ਪਿਆਰੇ ਬਾਈ...  ਮੈਂ ਜਵੀਲੋ ਦੇ ਸਫ਼ਰ ਦੀਆਂ ਗੱਲਾਂ ਤੈਨੂੰ ਦੱਸਣਾ ਚਾਹੁੰਦਾ, ਇਹ ਓਹੀ ਪਿੰਡ ਹੈ ਜਿੱਥੇ ਲਾਇਬਰਮੈਨ   ਲੰਬੇ ਸਮੇਂ ਤਕ ਆਪਣੀ ਆਖਰੀ ਪ੍ਰਦਰਸ਼ਨੀ ਲਈ ਤਸਵੀਰ ਦੇ ਚਿੰਤਨ ਲਈ ਰੁਕਿਆ - ਓਹੀ ਤਸਵੀਰ ਜਿਸ  ਵਿਚ ਧੋਬਣਾ ਨੇ। ਓਹ ਜਗ੍ਹਾ ਜਿੱਥੇ ਟਰਮਿਉਲ   ਅਤੇ ਜੁਯਲੁਸ ਬਾਖਯੁਜ਼ੇਨ ਨੇ ਕੁਝ ਸਮਾਂ ਲੰਘਾਇਆ। ਕਲਪਨਾ ਕਰ ਕੀ ਸਵੇਰ ਦੇ ਤਿੰਨ ਵਜੇ ਮੈਂ ਇਕ ਖੁੱਲ੍ਹੀ ਗੱਡੀ ਚ ਧਰਤੀ ਦੀ ਸੈਰ ਤੇ ਸੀ (ਮੈਂ ਆਪਣੇ ਮਕਾਨ ਮਾਲਿਕ ਨਾਲ ਗਿਆ ਸੀ ਜੀਹਨੇ ਅਸੇਨ ਦੇ ਬਜ਼ਾਰ ਜਾਣਾ ਸੀ।) ਅਸੀਂ ਸੜਕ ਦੇ ਕਿਨਾਰੇ ਜਿਸਨੂੰ ਓਹ ਡਾਇਕ ਆਖਦੇ ਨੇ ਤੇ ਚਲ ਰਹੇ ਸੀ; ਇਥੇ ਮਿੱਟੀ ਨਹੀਂ ਚਿੱਕੜ ਦਾ ਢੇਰ ਸੀ ਪਰ ਬਜ਼ਰੀ ਤੋਂ ਬਿਹਤਰ ਸੀ...  ਸਵੇਰੇ ਜਦੋਂ ਦਿਨ ਉੱਗਣ ਲਗਿਆ, ਇਧਰ ਓਧਰ ਧਰਤੀ ਤੇ ਖਿਲਰੀਆਂ ਝੋਪੜੀਆਂ ਵਿਚੋਂ ਮੁਰਗਿਆਂ ਨੇ ਬੋਲਣਾ ਸ਼ੁਰੂ ਕਰ ਦਿੱਤਾ। ਓਹ ਸਾਰੀਆਂ ਝੋਪੜੀਆਂ ਜਿੰਨ੍ਹਾਂ ਕੋਲ ਦੀ ਐਸੀ ਲੰਘੇ ਪਾਪੂਲਰ ਦੇ ਮਟਮੈਲੇ ਰੁੱਖਾ ਨਾਲ ਘਿਰੀਆਂ ਸਨ, ਜਿਨ੍ਹਾਂ ਦੇ ਪੀਲੇ ਪੱਤਿਆਂ ਝੜਨ ਦੀ ਵੀ ਆਵਾਜ਼ ਆਉਂਦੀ। ਛੋਟੇ ਜਿਹੇ ਕਬਰਿਸਤਾਨ ਵਿਚ ਇਕ ਪੁਰਾਣਾ ਟੁੱਟਿਆ ਹੋਇਆ ਥੰਮ ਸੀ ਜਿਸਦੇ ਆਲੇ ਦੁਆਲੇ ਅਤੇ ਵਿਚਕਾਰ ਝਾੜੀਆਂ ਸਨ। ਧਰਤੀ ਦਾ ਸਾਦਾ ਦ੍ਰਿਸ਼; ਮੱਕੀ ਦੇ ਖੇਤ, ਇਹ ਸਭ ਹੂਬਹੂ ਓਵੇਂ ਜਿਹਾ ਹੀ ਸੀ ਜਿਵੇਂ ਦਾ ਸੋਹਣਾ ਕੋਰੋ ਨੇ ਬਣਾਇਆ ਸੀ। ਬਿਲਕੁਲ ਉਵੇਂ ਜਿਹਾ ਅਨੰਤ, ਰਹੱਸਮਈ, ਅਤੇ ਸ਼ਾਂਤ ਜਿਵੇਂ ਉਸਨੇ ਰੰਗਿਆ। ਜਦੋਂ ਅਸੀ ਜ...

ਦੁਨੀਆ ਭਰ ਦੇ ਤਮਾਮ ਖ਼ੂਬਸੂਰਤ ਖ਼ਤ (੨)

ਸੋਹਣੇ ;  ਮੈਨੂੰ ਪਤਾ ਕਿ ਮੈਂ ਮੁੜ ਪਾਗ਼ਲ ਹੋਣ ਵਾਲੀ ਹਾਂ। ਮੈਨੂੰ ਲਗਦਾ ਕਿ ਇਸ ਤਰ੍ਹਾਂ ਦੇ ਖਤਰਨਾਕ ਦੌਰ ਤੋਂ ਹੁਣ ਬਚਿਆ ਨਹੀ ਜਾ ਸਕਦਾ ਤੇ ਸ਼ਾਇਦ ਮੈਂ ਕਦੇ ਦੁਬਾਰਾ ਠੀਕ ਵੀ ਨਾ ਹੋਵਾਂ। ਹੁਣ ਮੇਰਾ ਧਿਆਨ ਵੀ ਨਹੀਂ ਲਗਦਾ ਤੇ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਵੀ ਸੁਣਦੀਆਂ ਹਨ। ਇਸੇ ਲਈ ਇਸ ਵੇਲੇ ਜਿਹੜਾ ਮੈਨੂੰ ਬਿਹਤਰ ਲਗਦਾ ਓਹੀ ਕਰ ਰਹੀ ਹਾਂ ਮੈਂ। ਤੂੰ ਵੀ ਮੈਨੂੰ ਖੁਸ਼ ਰੱਖਣ ਦੀਆਂ ਤਮਾਮ ਕੋਸ਼ਿਸ਼ਾਂ ਕੀਤੀਆਂ ਹਨ ਓਵੇਂ ਹੀ ਜਿਵੇਂ ਕਿਸੇ ਚਹੇਤੇ ਨੂੰ ਕਰਨੀਆਂ ਚਾਹੀਦੀਆਂ ਹਨ। ਮੈਨੂੰ ਨਹੀਂ ਲਗਦਾ ਕਿ ਦੋ ਜਣੇ ਇਸ ਤੋਂ ਜਿਆਦਾ ਖੁਸ਼ ਰਹਿ ਸਕਦੇ ਹਨ ਓਦੋਂ ਤਕ ਜਦੋਂ ਤਾਈਂ ਕੋਈ ਮੁਸੀਬਤ ਨਾ ਓਹਨਾ ਵਿਚ ਆਣ ਪਵੇ।  ਮੀਆਂ ਬੀਬੀ ਦੋਵੇਂ ਮੈਂ ਹੁਣ ਹੋਰ ਨਹੀਂ ਲੜ ਸਕਦੀ।  ਮੈਨੂੰ ਵੀ ਪਤੇ ਮੈਂ ਤੇਰੀ ਜਿੰਦਗੀ ਖਰਾਬ ਕਰ ਰਹੀਂ ਹਾਂ, ਤੇਰਿਆ ਕੰਮਾਂ ਵਿਚ ਉਲਝਣ ਬਣਦੀ ਹਾਂ। ਪਰ ਤੂੰ ਕੰਮ ਨਬੇੜ ਲੈਣੇ; ਮੈਨੂੰ ਪਤਾ। ਦੇਖ ਨਾ ਮੈਥੋਂ ਤਾਂ ਆਹ ਵੀ ਠੀਕ ਤਰ੍ਹਾਂ ਨਾਲ ਨਹੀਂ ਲਿਖਿਆ ਜਾ ਰਿਹਾ। ਨਾ ਪੜ੍ਹਿਆ ਜਾਂਦਾ ਹੈ। ਬਸ ਤੈਨੂੰ ਆਹੀ ਕਹਿਣਾ ਕਿ ਦੁਨੀਆ ਦੀਆਂ ਤਮਾਮ ਖੁਸ਼ੀਆਂ ਦੇਣ ਲਈ ਤੇਰੀ ਇਹਸਾਨਮੰਦ ਹਾਂ। ਅਪਣਾ ਬੜਾ ਸੋਹਣਾ ਤੇ ਖੁਸ਼ ਰਹੇ ਹਾਂ।  ਮੈਂ ਆਹੀ ਕਹਿਣਾ ਚਾਹੁੰਦੀ। ਸਾਰਿਆ ਨੂੰ ਇਹ ਪਤਾ ਵੀ ਹੈ ਕਿ ਮੈਨੂੰ ਕੋਈ ਬਚਾ ਸਕਦਾ  ਹੁੰਦਾ ਤਾਂ ਓਹ ਵੀ ਤੂੰ ਹੀ ਹੁੰਦਾ। ਪਰ ਹੁਣ ਬੜਾ ਕੁਝ ਪਿੱਛੇ ਰਹਿ ਗਿਆ ਹੈ ਬਿਨਾ ਤੇਰੀ ਭਲਾਈ ਤ...