ਨਾਨਕ - ਸੰਤੋਖ ਸਿੰਘ ਧੀਰ
ਮਿਹਰਬਾਨੀ ਕਰੋ
ਮੇਰੀ ਸ਼ਕਲ ਨਾ ਵਿਗਾੜੋ
ਜਿਹੋ-ਜਿਹਾ ਹਾਂ
ਮੈਨੂੰ ਉਹੋ ਜਿਹਾ ਰਹਿਣ ਦਿਉ।
ਸਰਪ ਨੇ ਕੋਈ ਛਾਂ ਨਹੀਂ ਸੀ ਕੀਤੀ
ਸਰਪ ਨੂੰ ਕੀ ਪਤਾ ਸੀ
ਮੈਂ ਕੌਣ ਹਾਂ?
ਤੁਸੀਂ ਤਾਂ ਮੈਨੂੰ ਸਮਝ ਨਾ ਸਕੇ
ਸਰਪ ਕਿਵੇਂ ਸਮਝ ਗਿਆ ?
ਐਵੇਂ ਗਲਤ ਗੱਲਾਂ ਨਾ ਕਰੋ
ਜਿਹੋ-ਜਿਹਾ ਹਾਂ
ਮੈਨੂੰ ਉਹੋ ਜਿਹਾ ਰਹਿਣ ਦਿਉ
ਪਹਾੜ ਵੀ ਨਹੀਂ ਸੀ ਰੋਕਿਆ
ਨਾ ਪਹਾੜ ਕਿਸੇ ਸੁੱਟਿਆ ਸੀ
ਵਲੀ ਸਾਹਿਬ ਨਾਲ
ਥੋੜ੍ਹੀ ਗੱਲਬਾਤ ਹੋਈ ਸੀ
ਵਿਚਾਰਾਂ ਦਾ ਵਟਾਂਦਰਾ
ਥੋੜ੍ਹਾ ਜਿਹਾ ਵਾਦ-ਵਿਵਾਦ
ਉਹਨਾਂ ਸਵਾਲ ਕੀਤੇ
ਮੈਂ ਜਵਾਬ ਦਿੱਤੇ
ਸਵਾਲਾਂ ਦਾ ਪਹਾੜ ਸੀ
ਦਲੀਲ ਦਾ ਪੰਜਾ
ਇਉਂ ਦਲੀਲ ਦੇ ਪੰਜੇ ਨਾਲ
ਮੈਂ ਪਹਾੜ ਰੋਕਿਆ।
ਪਾਣੀ ਪੀਣ ਵੀ ਨਹੀਂ ਸੀ ਗਿਆ, ਮਰਦਾਨਾ,
ਵਲੀ ਸਾਹਿਬ ਕੋਲ,
ਪਾਣੀ ਪੀਣ
ਤਿੰਨ ਮੀਲ
ਪਹਾੜ ਉੱਤੇ ਹੀ ਜਾਣਾ ਸੀ?
ਹੇਠਾਂ ਪਾਣੀ ਥੋੜ੍ਹਾ ਸੀ।
ਪਿੰਡ ਵਿਚ
ਹਸਨ ਅਬਦਾਲ?
ਪਿੰਡ ਵਾਲੇ
ਪਾਣੀ ਪੀਣ
ਪਹਾੜ ਉੱਤੇ ਹੀ ਜਾਂਦੇ ਸਨ?
ਉਹ ਵਲੀ ਸੀ
ਫ਼ਕੀਰ ਸੀ
ਫ਼ਕੀਰ ਕਿਸੇ ਨੂੰ ਪਾਣੀ ਪੀਣ ਤੋਂ
ਇਉਂ ਨਹੀਂ ਮੋੜਦੇ।
ਮੱਕਾ ਵੀ ਨਹੀਂ ਸੀ ਫੇਰਿਆ
ਮੱਕੇ ਦੇ ਮੌਲਾਣਿਆਂ ਦੀ
ਸੋਚ ਬਦਲ ਗਈ ਸੀ
ਮੇਰੀਆਂ ਦਲੀਲਾਂ ਨਾਲ,
ਉਨ੍ਹਾਂ ਨੂੰ ਖ਼ੁਦਾ
ਹਰ ਪਾਸੇ ਨਜ਼ਰ ਆ ਗਿਆ
ਇਉਂ ਮੱਕਾ ਫੇਰਿਆ।
ਨਾ ਦੁੱਧ ਸੀ
ਨਾ ਲਹੂ
ਇਹ ਤਾਂ ਮੇਰੀ ਅੱਖ ਸੀ
ਜਿਹੜੀ ਦੇਖ ਰਹੀ ਸੀ
ਦੁੱਧ ਅਤੇ ਲਹੂ।
ਮੇਰੇ ਲਈ ਮਹਾਨ ਸਨ
ਕਿਰਤੀ ਦੇ ਹੱਥ
ਕਿਰਤੀ ਦੇ ਹੱਥਾਂ ਵਿਚ
ਚੰਨ-ਸੂਰਜ ਚਮਕਦੇ
ਇਨ੍ਹਾਂ ਹੱਥਾਂ ਦੀ ਚਮਕ ਅੱਗੇ
ਤਾਜਾਂ ਅਤੇ ਕਲਗੀਆਂ ਦੇ ਹੀਰੇ
ਮਾਂਦ ਪੈ ਗਏ
ਪਾਤਸ਼ਾਹੀਆਂ ਛੋਟੀਆਂ
ਇਹ ਹੱਥ ਵੱਡੇ ,
ਇਸੇ ਲਈ ਮੈਂ ਕੋਧਰੇ ਦਾ
ਮਹਾਂਗੀਤ ਗਾਇਆ
ਸੁੱਚਾ ਦੁੱਧ ਪੀਤਾ।
ਹਿੰਦੂ -ਮੁਸਲਮਾਨ ਹੋਣਾ
ਨਿਰਾ ਝੂਠ ਬੋਲਣਾ
ਸ਼ੂਦਰਾਂ-ਬ੍ਰਾਹਮਣਾਂ ਦਾ
ਅਣਮਨੁੱਖੀ ਵੇਰਵਾ
ਕਿੱਥੇ ਮੱਧ ਕਾਲ ਸੀ
ਕਿੱਥੇ ਅੱਜ ਇੱਕੀਵੀਂ ਸਦੀ
ਗਈ ਨਾ ਤੁਹਾਡੀ ਪਰ ਇਹ
ਵਾਦੜੀ-ਸਜਾਦੜੀ।
ਧੂੜਾਂ ਪੁੱਟ ਕਾਬਲੋਂ ਸੀ
ਹਿੰਦ ਆਇਆ ਧਾੜਵੀ
ਹਿੰਦ ਦੀਆਂ ਗਲੀਆਂ 'ਚ
ਬਾਬਰ ਬਾਣੀ ਫਿਰ ਗਈ
ਕਤਲਾਮ, ਲੁੱਟਮਾਰ
ਮੱਚਿਆ ਕੁਹਰਾਮ ਸੀ
ਪਤ ਹਿੰਦੁਸਤਾਨ ਦੀ
ਗਲੀ-ਗਲੀ ਰੁਲ਼ ਗਈ।
ਬੱਦਲਾਂ ਦੀ ਘਟਾ ਵਾਂਗ
ਫੇਰ ਬਾਬਰ ਆ ਰਹੇ
ਪੂੰਜੀ ਦੀਆਂ ਫੌਜਾਂ ਨਾਲ
ਫੇਰ ਘੇਰਾ ਪਾ ਰਹੇ
ਘਿਰ ਗਏ ਪਹਾੜ ਸਾਡੇ
ਘਿਰ ਗਏ ਮੈਦਾਨ ਸਾਡੇ
ਘਿਰ ਗਏ ਭਵਿੱਖ ਸਾਡੇ
ਘਿਰੇ ਵਰਤਮਾਨ ਸਾਡੇ
ਦੈਂਤ ਸੋਨੇ-ਚਾਂਦੀ ਵਾਲਾ
ਚੀਖਦਾ, ਚਿੰਘਾੜਦਾ
ਧਰਤ ਮਹੱਤ ਸਾਡੀ
ਮਿੱਧਦਾ, ਲਤਾੜਦਾ।
ਸੁਣ ਲਉ ਆਵਾਜ਼ ਮੇਰੀ
ਮੇਰੇ ਸ਼ਿਸ਼ ਪਿਆਰਿਓ !
ਲਾਲੋਆਂ ਦੇ ਸਾਥੀਉ
ਕਾਮਿਓ ਤੇ ਯੋਧਿਓ
ਖਤਰੇ ਦੀ 'ਵਾਜ਼ ਸੁਣੋ
ਵੱਜ ਰਹੀਆਂ ਘੰਟੀਆਂ
ਅੱਜ ਦੀਆਂ ਸੁਸਤੀਆਂ ਨੂੰ
ਭੁਗਤਦੀਆਂ ਸਦੀਆਂ।
ਮਾਲ੍ਹਪੂੜਾ ਕੋਧਰੇ ਨੂੰ
ਮਾਤ ਦਿੰਦਾ ਜਾ ਰਿਹਾ
ਧਾੜਵੀ-ਲੁਟੇਰਾ ਚੜ੍ਹ
ਜਮ ਵਾਂਗ ਆ ਰਿਹਾ
ਕੋਧਰੇ ਦੀ ਪਤ ਉੱਚੀ
ਮਾਲ੍ਹਪੂੜੇ ਬੇਈਮਾਨ
ਮਾਲ੍ਹਪੂੜੇ ਮਹਾਂ ਨੀਚ
ਇਹ ਸ਼ੈਤਾਨਾਂ ਦੇ ਸ਼ੈਤਾਨ
ਇਨ੍ਹਾਂ ਦੇ ਪਲੀਤ ਮੂੰਹ
ਲਹੂ ਨਾਲ ਲਿੱਬੜੇ
ਐਵੇਂ ਨਹੀਂ ਕਿਹਾ ਸੀ ਮੈ
ਰਾਜਿਆਂ ਨੂੰ ਸ਼ੀਂਹ
ਮੁਕੱਦਮਾਂ ਨੂੰ ਕੁੱਤੇ।
ਮੈਨੂੰ ਮੇਰੇ ਸਮਿਆਂ ਨੇ
ਭੂਤਨਾਂ, ਬੇਤਾਲਾ ਕਿਹਾ
ਭੁੱਲੜ, ਕੁਰਾਹੀਆ ਕਿਹਾ
ਮੇਰੇ ਲਈ ਇਹ ਲਕਬ ਸੀ
ਮੇਰੇ ਲਈ ਇਹ ਸ਼ਾਨ ਸੀ
ਮੇਰੇ ਲਈ ਇਹ ਬਹੁਤ ਵੱਡਾ
ਮਾਨ-ਸਨਮਾਨ ਸੀ।
ਰਾਹੇ-ਰਾਹ ਤੁਰੇ ਜਾਣਾ
ਕੰਮ ਨਹੀਂ ਆਸ਼ਿਕਾਂ ਦਾ
ਕੰਮ ਨਹੀਂ ਸੂਰਿਆਂ ਦਾ
ਕੰਮ ਨਹੀਂ ਨਾਨਕਾਂ ਦਾ
ਰਾਹੇ ਰਾਹ ਤੁਰਨ ਨਾਲ
ਸਮੇਂ ਨਹੀਂ ਜਾਗਦੇ
ਰੋਗ ਨਹੀਂ ਟੁੱਟਦੇ
ਜੁੱਗ ਨਹੀਂ ਬਦਲਦੇ।
ਕੋਧਰੇ ਦੇ ਪੁੱਤਰੋ!
ਯੁੱਗ ਦੇ ਸ਼ਹਿਜ਼ਾਦਿਓ!
ਸੀਸ ਧਰੋ ਤਲੀ ਉੱਤੇ
ਪਿਆਰ ਵਾਲੀ ਗਲੀ ਆਓ
ਆਪ ਲੜੋ, ਆਪ ਜੂਝੋ
ਆਪ ਫੜੋ ਵਾਗ ਹੱਥ
ਖੋਹ ਲਉ ਇਨ੍ਹਾਂ ਭਾਗੋਆਂ ਤੋਂ
ਆਪਣਾ ਪਿਆਰਾ ਹਿੰਦੋਸਤਾਨ
ਖੋਹ ਲਉ ਇਨ੍ਹਾਂ ਜਮਾਂ ਕੋਲੋਂ
ਕਬਜ਼ੇ 'ਚ ਕੀਤਾ ਹੋਇਆ
ਆਪਣਾ ਜਹਾਨ -
ਆਪਣਾ ਅਤੀਤ
ਆਪਣਾ ਭਵਿੱਖ
ਆਪਣਾ ਵਰਤਮਾਨ।
***
ਮੇਰੀ ਸ਼ਕਲ ਨਾ ਵਿਗਾੜੋ
ਜਿਹੋ-ਜਿਹਾ ਹਾਂ
ਮੈਨੂੰ ਉਹੋ ਜਿਹਾ ਰਹਿਣ ਦਿਉ।
ਸਰਪ ਨੇ ਕੋਈ ਛਾਂ ਨਹੀਂ ਸੀ ਕੀਤੀ
ਸਰਪ ਨੂੰ ਕੀ ਪਤਾ ਸੀ
ਮੈਂ ਕੌਣ ਹਾਂ?
ਤੁਸੀਂ ਤਾਂ ਮੈਨੂੰ ਸਮਝ ਨਾ ਸਕੇ
ਸਰਪ ਕਿਵੇਂ ਸਮਝ ਗਿਆ ?
ਐਵੇਂ ਗਲਤ ਗੱਲਾਂ ਨਾ ਕਰੋ
ਜਿਹੋ-ਜਿਹਾ ਹਾਂ
ਮੈਨੂੰ ਉਹੋ ਜਿਹਾ ਰਹਿਣ ਦਿਉ
ਪਹਾੜ ਵੀ ਨਹੀਂ ਸੀ ਰੋਕਿਆ
ਨਾ ਪਹਾੜ ਕਿਸੇ ਸੁੱਟਿਆ ਸੀ
ਵਲੀ ਸਾਹਿਬ ਨਾਲ
ਥੋੜ੍ਹੀ ਗੱਲਬਾਤ ਹੋਈ ਸੀ
ਵਿਚਾਰਾਂ ਦਾ ਵਟਾਂਦਰਾ
ਥੋੜ੍ਹਾ ਜਿਹਾ ਵਾਦ-ਵਿਵਾਦ
ਉਹਨਾਂ ਸਵਾਲ ਕੀਤੇ
ਮੈਂ ਜਵਾਬ ਦਿੱਤੇ
ਸਵਾਲਾਂ ਦਾ ਪਹਾੜ ਸੀ
ਦਲੀਲ ਦਾ ਪੰਜਾ
ਇਉਂ ਦਲੀਲ ਦੇ ਪੰਜੇ ਨਾਲ
ਮੈਂ ਪਹਾੜ ਰੋਕਿਆ।
ਪਾਣੀ ਪੀਣ ਵੀ ਨਹੀਂ ਸੀ ਗਿਆ, ਮਰਦਾਨਾ,
ਵਲੀ ਸਾਹਿਬ ਕੋਲ,
ਪਾਣੀ ਪੀਣ
ਤਿੰਨ ਮੀਲ
ਪਹਾੜ ਉੱਤੇ ਹੀ ਜਾਣਾ ਸੀ?
ਹੇਠਾਂ ਪਾਣੀ ਥੋੜ੍ਹਾ ਸੀ।
ਪਿੰਡ ਵਿਚ
ਹਸਨ ਅਬਦਾਲ?
ਪਿੰਡ ਵਾਲੇ
ਪਾਣੀ ਪੀਣ
ਪਹਾੜ ਉੱਤੇ ਹੀ ਜਾਂਦੇ ਸਨ?
ਉਹ ਵਲੀ ਸੀ
ਫ਼ਕੀਰ ਸੀ
ਫ਼ਕੀਰ ਕਿਸੇ ਨੂੰ ਪਾਣੀ ਪੀਣ ਤੋਂ
ਇਉਂ ਨਹੀਂ ਮੋੜਦੇ।
ਮੱਕਾ ਵੀ ਨਹੀਂ ਸੀ ਫੇਰਿਆ
ਮੱਕੇ ਦੇ ਮੌਲਾਣਿਆਂ ਦੀ
ਸੋਚ ਬਦਲ ਗਈ ਸੀ
ਮੇਰੀਆਂ ਦਲੀਲਾਂ ਨਾਲ,
ਉਨ੍ਹਾਂ ਨੂੰ ਖ਼ੁਦਾ
ਹਰ ਪਾਸੇ ਨਜ਼ਰ ਆ ਗਿਆ
ਇਉਂ ਮੱਕਾ ਫੇਰਿਆ।
ਨਾ ਦੁੱਧ ਸੀ
ਨਾ ਲਹੂ
ਇਹ ਤਾਂ ਮੇਰੀ ਅੱਖ ਸੀ
ਜਿਹੜੀ ਦੇਖ ਰਹੀ ਸੀ
ਦੁੱਧ ਅਤੇ ਲਹੂ।
ਮੇਰੇ ਲਈ ਮਹਾਨ ਸਨ
ਕਿਰਤੀ ਦੇ ਹੱਥ
ਕਿਰਤੀ ਦੇ ਹੱਥਾਂ ਵਿਚ
ਚੰਨ-ਸੂਰਜ ਚਮਕਦੇ
ਇਨ੍ਹਾਂ ਹੱਥਾਂ ਦੀ ਚਮਕ ਅੱਗੇ
ਤਾਜਾਂ ਅਤੇ ਕਲਗੀਆਂ ਦੇ ਹੀਰੇ
ਮਾਂਦ ਪੈ ਗਏ
ਪਾਤਸ਼ਾਹੀਆਂ ਛੋਟੀਆਂ
ਇਹ ਹੱਥ ਵੱਡੇ ,
ਇਸੇ ਲਈ ਮੈਂ ਕੋਧਰੇ ਦਾ
ਮਹਾਂਗੀਤ ਗਾਇਆ
ਸੁੱਚਾ ਦੁੱਧ ਪੀਤਾ।
ਹਿੰਦੂ -ਮੁਸਲਮਾਨ ਹੋਣਾ
ਨਿਰਾ ਝੂਠ ਬੋਲਣਾ
ਸ਼ੂਦਰਾਂ-ਬ੍ਰਾਹਮਣਾਂ ਦਾ
ਅਣਮਨੁੱਖੀ ਵੇਰਵਾ
ਕਿੱਥੇ ਮੱਧ ਕਾਲ ਸੀ
ਕਿੱਥੇ ਅੱਜ ਇੱਕੀਵੀਂ ਸਦੀ
ਗਈ ਨਾ ਤੁਹਾਡੀ ਪਰ ਇਹ
ਵਾਦੜੀ-ਸਜਾਦੜੀ।
ਧੂੜਾਂ ਪੁੱਟ ਕਾਬਲੋਂ ਸੀ
ਹਿੰਦ ਆਇਆ ਧਾੜਵੀ
ਹਿੰਦ ਦੀਆਂ ਗਲੀਆਂ 'ਚ
ਬਾਬਰ ਬਾਣੀ ਫਿਰ ਗਈ
ਕਤਲਾਮ, ਲੁੱਟਮਾਰ
ਮੱਚਿਆ ਕੁਹਰਾਮ ਸੀ
ਪਤ ਹਿੰਦੁਸਤਾਨ ਦੀ
ਗਲੀ-ਗਲੀ ਰੁਲ਼ ਗਈ।
ਬੱਦਲਾਂ ਦੀ ਘਟਾ ਵਾਂਗ
ਫੇਰ ਬਾਬਰ ਆ ਰਹੇ
ਪੂੰਜੀ ਦੀਆਂ ਫੌਜਾਂ ਨਾਲ
ਫੇਰ ਘੇਰਾ ਪਾ ਰਹੇ
ਘਿਰ ਗਏ ਪਹਾੜ ਸਾਡੇ
ਘਿਰ ਗਏ ਮੈਦਾਨ ਸਾਡੇ
ਘਿਰ ਗਏ ਭਵਿੱਖ ਸਾਡੇ
ਘਿਰੇ ਵਰਤਮਾਨ ਸਾਡੇ
ਦੈਂਤ ਸੋਨੇ-ਚਾਂਦੀ ਵਾਲਾ
ਚੀਖਦਾ, ਚਿੰਘਾੜਦਾ
ਧਰਤ ਮਹੱਤ ਸਾਡੀ
ਮਿੱਧਦਾ, ਲਤਾੜਦਾ।
ਸੁਣ ਲਉ ਆਵਾਜ਼ ਮੇਰੀ
ਮੇਰੇ ਸ਼ਿਸ਼ ਪਿਆਰਿਓ !
ਲਾਲੋਆਂ ਦੇ ਸਾਥੀਉ
ਕਾਮਿਓ ਤੇ ਯੋਧਿਓ
ਖਤਰੇ ਦੀ 'ਵਾਜ਼ ਸੁਣੋ
ਵੱਜ ਰਹੀਆਂ ਘੰਟੀਆਂ
ਅੱਜ ਦੀਆਂ ਸੁਸਤੀਆਂ ਨੂੰ
ਭੁਗਤਦੀਆਂ ਸਦੀਆਂ।
ਮਾਲ੍ਹਪੂੜਾ ਕੋਧਰੇ ਨੂੰ
ਮਾਤ ਦਿੰਦਾ ਜਾ ਰਿਹਾ
ਧਾੜਵੀ-ਲੁਟੇਰਾ ਚੜ੍ਹ
ਜਮ ਵਾਂਗ ਆ ਰਿਹਾ
ਕੋਧਰੇ ਦੀ ਪਤ ਉੱਚੀ
ਮਾਲ੍ਹਪੂੜੇ ਬੇਈਮਾਨ
ਮਾਲ੍ਹਪੂੜੇ ਮਹਾਂ ਨੀਚ
ਇਹ ਸ਼ੈਤਾਨਾਂ ਦੇ ਸ਼ੈਤਾਨ
ਇਨ੍ਹਾਂ ਦੇ ਪਲੀਤ ਮੂੰਹ
ਲਹੂ ਨਾਲ ਲਿੱਬੜੇ
ਐਵੇਂ ਨਹੀਂ ਕਿਹਾ ਸੀ ਮੈ
ਰਾਜਿਆਂ ਨੂੰ ਸ਼ੀਂਹ
ਮੁਕੱਦਮਾਂ ਨੂੰ ਕੁੱਤੇ।
ਮੈਨੂੰ ਮੇਰੇ ਸਮਿਆਂ ਨੇ
ਭੂਤਨਾਂ, ਬੇਤਾਲਾ ਕਿਹਾ
ਭੁੱਲੜ, ਕੁਰਾਹੀਆ ਕਿਹਾ
ਮੇਰੇ ਲਈ ਇਹ ਲਕਬ ਸੀ
ਮੇਰੇ ਲਈ ਇਹ ਸ਼ਾਨ ਸੀ
ਮੇਰੇ ਲਈ ਇਹ ਬਹੁਤ ਵੱਡਾ
ਮਾਨ-ਸਨਮਾਨ ਸੀ।
ਰਾਹੇ-ਰਾਹ ਤੁਰੇ ਜਾਣਾ
ਕੰਮ ਨਹੀਂ ਆਸ਼ਿਕਾਂ ਦਾ
ਕੰਮ ਨਹੀਂ ਸੂਰਿਆਂ ਦਾ
ਕੰਮ ਨਹੀਂ ਨਾਨਕਾਂ ਦਾ
ਰਾਹੇ ਰਾਹ ਤੁਰਨ ਨਾਲ
ਸਮੇਂ ਨਹੀਂ ਜਾਗਦੇ
ਰੋਗ ਨਹੀਂ ਟੁੱਟਦੇ
ਜੁੱਗ ਨਹੀਂ ਬਦਲਦੇ।
ਕੋਧਰੇ ਦੇ ਪੁੱਤਰੋ!
ਯੁੱਗ ਦੇ ਸ਼ਹਿਜ਼ਾਦਿਓ!
ਸੀਸ ਧਰੋ ਤਲੀ ਉੱਤੇ
ਪਿਆਰ ਵਾਲੀ ਗਲੀ ਆਓ
ਆਪ ਲੜੋ, ਆਪ ਜੂਝੋ
ਆਪ ਫੜੋ ਵਾਗ ਹੱਥ
ਖੋਹ ਲਉ ਇਨ੍ਹਾਂ ਭਾਗੋਆਂ ਤੋਂ
ਆਪਣਾ ਪਿਆਰਾ ਹਿੰਦੋਸਤਾਨ
ਖੋਹ ਲਉ ਇਨ੍ਹਾਂ ਜਮਾਂ ਕੋਲੋਂ
ਕਬਜ਼ੇ 'ਚ ਕੀਤਾ ਹੋਇਆ
ਆਪਣਾ ਜਹਾਨ -
ਆਪਣਾ ਅਤੀਤ
ਆਪਣਾ ਭਵਿੱਖ
ਆਪਣਾ ਵਰਤਮਾਨ।
***
ਮੈਂ ਮੁਖ਼ਬਰ ਨਹੀਂ ਸਾਂ
ਮੈਂ ਮੁਖ਼ਬਰ ਨਹੀਂ ਸਾਂ
ਮੈਂ ਤਾਂ ਤਿੰਨ ਵਰ੍ਹੇ ਦੀ ਬੱਚੀ ਸਾਂ
ਸਾਢੇ ਤਿੰਨ ਦੀ ਹੋਵਾਂਗੀ
ਬੜੀ ਹੱਦ ਚਾਰ ਦੀ
ਏ. ਬੀ. ਸੀ. ਪੜ੍ਹ ਰਹੀ ਸਾਂ
ੳ. ਅ. ੲ. ਸ.
ਤਿੰਨ ਕਿ ਚਾਰ ਅੰਕਲ ਆਏ
ਪਹਿਲਾਂ ਮੇਰੇ ਦਾਦੇ ਨੂੰ ਮਾਰਿਆ
ਫੇਰ ਮੇਰੀ ਦਾਦੀ ਨੂੰ
ਫੇਰ ਮੇਰੇ ਡੈਡੀ ਨੂੰ ਮਾਰਿਆ
ਫੇਰ ਮੇਰੀ ਮੰਮੀ ਨੂੰ
ਫੇਰ ਮੇਰੇ ਵੱਡੇ ਵੀਰੇ ਨੂੰ ਮਾਰਿਆ
ਫੇਰ ਛੋਟੇ ਨੂੰ
ਤੇ ਫੇਰ ਉਹ ਮੈਨੂੰ ਮਾਰਨ ਲੱਗੇ ।
ਮੈਂ ਆਖਿਆ, ਅੰਕਲ !
ਮੈਨੂੰ ਕਿਉਂ ਮਾਰਦੇ ਹੋ ?
ਆਖਣ ਲੱਗੇ, ਤੂੰ ਮੁਖ਼ਬਰ ਹੈਂ !
ਮੈਂ ਆਖਿਆ, ਅੰਕਲ !
ਮੁਖ਼ਬਰ ਕਿਸਨੂੰ ਕਹਿੰਦੇ ਹਨ ?
ਉੱਤਰ ਵਿਚ ਉਹਨਾਂ ਮੇਰੇ
ਚੌਦਾਂ ਗੋਲੀਆਂ ਮਾਰੀਆਂ
ਪਰ ਮੈਨੂੰ ਅਜੇ ਵੀ ਪਤਾ ਨਹੀਂ
ਮੁਖ਼ਬਰ ਕਿਸਨੂੰ ਕਹਿੰਦੇ ਹਨ ।
(੩੦ ਜਨਵਰੀ ੧੯੮੮)
***
ਸੰਤੋਖ ਸਿੰਘ ਧੀਰ (੨ ਦਸੰਬਰ, ੧੯੨੦ ਈ.- ੮ ਫਰਵਰੀ, ੨੦੧੦)ਦਾ ਜਨਮ ਸ: ਈਸ਼ਰ ਸਿੰਘ ਦੇ ਘਰ ਮਾਤਾ ਜਮਨਾ ਦੇਵੀ ਦੀ ਕੁੱਖੋਂ ਪਿੰਡ ਬੱਸੀ ਪਠਾਣਾਂ, ਜ਼ਿਲ੍ਹਾ ਪਟਿਆਲਾ (ਮੌਜੂਦਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ) ਵਿਖੇ ਹੋਇਆ। ਇਥੇ ਉਸ ਦੇ ਨਾਨਕੇ ਸਨ। ਉਸ ਦਾ ਅਸਲ ਪਿੰਡ ਜ਼ਿਲ੍ਹਾ ਲੁਧਿਆਣਾ ਵਿਚ ਖੰਨਾ ਦੇ ਨੇੜੇ ਪਿੰਡ ਡਡਹੇੜੀ ਸੀ।ਘਰੋਗੀ ਤੇ ਆਰਥਿਕ ਹਾਲਤ ਚੰਗੀ ਨਾ ਹੋਣ ਕਰਕੇ ਉਹ ਉੱਚ ਵਿਦਿਆ ਹਾਸਲ ਨਾ ਕਰ ਸਕਿਆ। ਉਹਨੇ ਗਿਆਨੀ (੧੯੪੫) ਅਤੇ ਮੈਟ੍ਰਿਕ (੧੯੫੨, ਸਿਰਫ਼ ਅੰਗਰੇਜ਼ੀ) ਦੀ ਪ੍ਰੀਖਿਆ ਪਾਸ ਕੀਤੀ। ਕੁਝ ਚਿਰ ਸਕੂਲ ਅਧਿਆਪਕ ਵਜੋਂ ਸੇਵਾ ਨਿਭਾਈ, ਪਰ ਛੇਤੀ ਹੀ ਉਹ ਸਾਹਿਤ ਲੇਖਣ ਵੱਲ ਰੁਚਿਤ ਹੋ ਗਿਆ ਅਤੇ ਨਿਰੋਲ ਸਾਹਿਤਕਾਰ ਸਾਰੀ ਉਮਰ ਲੰਘਾ ਦਿੱਤੀ। ਉਨ੍ਹਾਂ ਦੀ ਸਾਹਿਤ ਰਚਨਾ ਵਿੱਚ ਕਾਵਿ ਸੰਗ੍ਰਹਿ: ਪਹੁ-ਫੁਟਾਲਾ, ਧਰਤੀ ਮੰਗਦੀ ਮੀਂਹ ਵੇ, ਪੱਤ ਝੜੇ ਪੁਰਾਣੇ, ਬਿਰਹੜੇ, ਅੱਗ ਦੇ ਪੱਤੇ, ਕਾਲੀ ਬਰਛੀ, ਸੰਜੀਵਨੀ, ਸਿੰਘਾਵਲੀ, ਆਉਣ ਵਾਲਾ ਸੂਰਜ, ਜਦੋਂ ਅਸੀਂ ਆਵਾਂਗੇ, ਪੈਰ, ਝੱਖੜ ਝੁੱਲਣ, ਕੋਧਰੇ ਦਾ ਮਹਾਂਗੀਤ; ਕਹਾਣੀ ਸੰਗ੍ਰਹਿ: ਸਿੱਟਿਆਂ ਦੀ ਛਾਂ, ਸਵੇਰ ਹੋਣ ਤੱਕ, ਸਾਂਝੀ ਕੰਧ, ਸ਼ਰਾਬ ਦਾ ਗਲਾਸ, ਸ਼ੇਰਾਂ ਦੀ ਆਵਾਜ਼ (ਸਿੱਖ ਇਤਿਹਾਸ ਦੀਆਂ ਕਹਾਣੀਆਂ), ਊਸ਼ਾ ਭੈਣ ਜੀ ਚੁੱਪ ਸਨ, ਪੱਖੀ, ਇਕ ਕੁੱਤਾ ਤੇ ਮੈਂ, ਪੱਕਾ ਰਾਗ, ਖੱਬੇ ਪੱਖੀ; ਨਾਵਲ: ਦੋ ਫੁੱਲ, ਉਹ ਦਿਨ, ਯਾਦਗਾਰ, ਮੈਨੂੰ ਇਕ ਸੁਫਨਾ ਆਇਆ, ਹਿੰਦੋਸਤਾਂ ਹਮਾਰਾ, ਨਵਾਂ ਜਨਮ, ਨਹੀਂ ਜੀ, ਖਿਮਾ ਆਦਿ ਸ਼ਾਮਿਲ ਹਨ ।
ਜਾਣਕਾਰੀ ਸਰੋਤ - ਗੂਗਲ
ਮੈਂ ਮੁਖ਼ਬਰ ਨਹੀਂ ਸਾਂ
ਮੈਂ ਤਾਂ ਤਿੰਨ ਵਰ੍ਹੇ ਦੀ ਬੱਚੀ ਸਾਂ
ਸਾਢੇ ਤਿੰਨ ਦੀ ਹੋਵਾਂਗੀ
ਬੜੀ ਹੱਦ ਚਾਰ ਦੀ
ਏ. ਬੀ. ਸੀ. ਪੜ੍ਹ ਰਹੀ ਸਾਂ
ੳ. ਅ. ੲ. ਸ.
ਤਿੰਨ ਕਿ ਚਾਰ ਅੰਕਲ ਆਏ
ਪਹਿਲਾਂ ਮੇਰੇ ਦਾਦੇ ਨੂੰ ਮਾਰਿਆ
ਫੇਰ ਮੇਰੀ ਦਾਦੀ ਨੂੰ
ਫੇਰ ਮੇਰੇ ਡੈਡੀ ਨੂੰ ਮਾਰਿਆ
ਫੇਰ ਮੇਰੀ ਮੰਮੀ ਨੂੰ
ਫੇਰ ਮੇਰੇ ਵੱਡੇ ਵੀਰੇ ਨੂੰ ਮਾਰਿਆ
ਫੇਰ ਛੋਟੇ ਨੂੰ
ਤੇ ਫੇਰ ਉਹ ਮੈਨੂੰ ਮਾਰਨ ਲੱਗੇ ।
ਮੈਂ ਆਖਿਆ, ਅੰਕਲ !
ਮੈਨੂੰ ਕਿਉਂ ਮਾਰਦੇ ਹੋ ?
ਆਖਣ ਲੱਗੇ, ਤੂੰ ਮੁਖ਼ਬਰ ਹੈਂ !
ਮੈਂ ਆਖਿਆ, ਅੰਕਲ !
ਮੁਖ਼ਬਰ ਕਿਸਨੂੰ ਕਹਿੰਦੇ ਹਨ ?
ਉੱਤਰ ਵਿਚ ਉਹਨਾਂ ਮੇਰੇ
ਚੌਦਾਂ ਗੋਲੀਆਂ ਮਾਰੀਆਂ
ਪਰ ਮੈਨੂੰ ਅਜੇ ਵੀ ਪਤਾ ਨਹੀਂ
ਮੁਖ਼ਬਰ ਕਿਸਨੂੰ ਕਹਿੰਦੇ ਹਨ ।
ਮੈਂ ਤਾਂ ਤਿੰਨ ਵਰ੍ਹੇ ਦੀ ਬੱਚੀ ਸਾਂ
ਸਾਢੇ ਤਿੰਨ ਦੀ ਹੋਵਾਂਗੀ
ਬੜੀ ਹੱਦ ਚਾਰ ਦੀ
ਏ. ਬੀ. ਸੀ. ਪੜ੍ਹ ਰਹੀ ਸਾਂ
ੳ. ਅ. ੲ. ਸ.
ਤਿੰਨ ਕਿ ਚਾਰ ਅੰਕਲ ਆਏ
ਪਹਿਲਾਂ ਮੇਰੇ ਦਾਦੇ ਨੂੰ ਮਾਰਿਆ
ਫੇਰ ਮੇਰੀ ਦਾਦੀ ਨੂੰ
ਫੇਰ ਮੇਰੇ ਡੈਡੀ ਨੂੰ ਮਾਰਿਆ
ਫੇਰ ਮੇਰੀ ਮੰਮੀ ਨੂੰ
ਫੇਰ ਮੇਰੇ ਵੱਡੇ ਵੀਰੇ ਨੂੰ ਮਾਰਿਆ
ਫੇਰ ਛੋਟੇ ਨੂੰ
ਤੇ ਫੇਰ ਉਹ ਮੈਨੂੰ ਮਾਰਨ ਲੱਗੇ ।
ਮੈਂ ਆਖਿਆ, ਅੰਕਲ !
ਮੈਨੂੰ ਕਿਉਂ ਮਾਰਦੇ ਹੋ ?
ਆਖਣ ਲੱਗੇ, ਤੂੰ ਮੁਖ਼ਬਰ ਹੈਂ !
ਮੈਂ ਆਖਿਆ, ਅੰਕਲ !
ਮੁਖ਼ਬਰ ਕਿਸਨੂੰ ਕਹਿੰਦੇ ਹਨ ?
ਉੱਤਰ ਵਿਚ ਉਹਨਾਂ ਮੇਰੇ
ਚੌਦਾਂ ਗੋਲੀਆਂ ਮਾਰੀਆਂ
ਪਰ ਮੈਨੂੰ ਅਜੇ ਵੀ ਪਤਾ ਨਹੀਂ
ਮੁਖ਼ਬਰ ਕਿਸਨੂੰ ਕਹਿੰਦੇ ਹਨ ।
(੩੦ ਜਨਵਰੀ ੧੯੮੮)
***
ਸੰਤੋਖ ਸਿੰਘ ਧੀਰ (੨ ਦਸੰਬਰ, ੧੯੨੦ ਈ.- ੮ ਫਰਵਰੀ, ੨੦੧੦)ਦਾ ਜਨਮ ਸ: ਈਸ਼ਰ ਸਿੰਘ ਦੇ ਘਰ ਮਾਤਾ ਜਮਨਾ ਦੇਵੀ ਦੀ ਕੁੱਖੋਂ ਪਿੰਡ ਬੱਸੀ ਪਠਾਣਾਂ, ਜ਼ਿਲ੍ਹਾ ਪਟਿਆਲਾ (ਮੌਜੂਦਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ) ਵਿਖੇ ਹੋਇਆ। ਇਥੇ ਉਸ ਦੇ ਨਾਨਕੇ ਸਨ। ਉਸ ਦਾ ਅਸਲ ਪਿੰਡ ਜ਼ਿਲ੍ਹਾ ਲੁਧਿਆਣਾ ਵਿਚ ਖੰਨਾ ਦੇ ਨੇੜੇ ਪਿੰਡ ਡਡਹੇੜੀ ਸੀ।ਘਰੋਗੀ ਤੇ ਆਰਥਿਕ ਹਾਲਤ ਚੰਗੀ ਨਾ ਹੋਣ ਕਰਕੇ ਉਹ ਉੱਚ ਵਿਦਿਆ ਹਾਸਲ ਨਾ ਕਰ ਸਕਿਆ। ਉਹਨੇ ਗਿਆਨੀ (੧੯੪੫) ਅਤੇ ਮੈਟ੍ਰਿਕ (੧੯੫੨, ਸਿਰਫ਼ ਅੰਗਰੇਜ਼ੀ) ਦੀ ਪ੍ਰੀਖਿਆ ਪਾਸ ਕੀਤੀ। ਕੁਝ ਚਿਰ ਸਕੂਲ ਅਧਿਆਪਕ ਵਜੋਂ ਸੇਵਾ ਨਿਭਾਈ, ਪਰ ਛੇਤੀ ਹੀ ਉਹ ਸਾਹਿਤ ਲੇਖਣ ਵੱਲ ਰੁਚਿਤ ਹੋ ਗਿਆ ਅਤੇ ਨਿਰੋਲ ਸਾਹਿਤਕਾਰ ਸਾਰੀ ਉਮਰ ਲੰਘਾ ਦਿੱਤੀ। ਉਨ੍ਹਾਂ ਦੀ ਸਾਹਿਤ ਰਚਨਾ ਵਿੱਚ ਕਾਵਿ ਸੰਗ੍ਰਹਿ: ਪਹੁ-ਫੁਟਾਲਾ, ਧਰਤੀ ਮੰਗਦੀ ਮੀਂਹ ਵੇ, ਪੱਤ ਝੜੇ ਪੁਰਾਣੇ, ਬਿਰਹੜੇ, ਅੱਗ ਦੇ ਪੱਤੇ, ਕਾਲੀ ਬਰਛੀ, ਸੰਜੀਵਨੀ, ਸਿੰਘਾਵਲੀ, ਆਉਣ ਵਾਲਾ ਸੂਰਜ, ਜਦੋਂ ਅਸੀਂ ਆਵਾਂਗੇ, ਪੈਰ, ਝੱਖੜ ਝੁੱਲਣ, ਕੋਧਰੇ ਦਾ ਮਹਾਂਗੀਤ; ਕਹਾਣੀ ਸੰਗ੍ਰਹਿ: ਸਿੱਟਿਆਂ ਦੀ ਛਾਂ, ਸਵੇਰ ਹੋਣ ਤੱਕ, ਸਾਂਝੀ ਕੰਧ, ਸ਼ਰਾਬ ਦਾ ਗਲਾਸ, ਸ਼ੇਰਾਂ ਦੀ ਆਵਾਜ਼ (ਸਿੱਖ ਇਤਿਹਾਸ ਦੀਆਂ ਕਹਾਣੀਆਂ), ਊਸ਼ਾ ਭੈਣ ਜੀ ਚੁੱਪ ਸਨ, ਪੱਖੀ, ਇਕ ਕੁੱਤਾ ਤੇ ਮੈਂ, ਪੱਕਾ ਰਾਗ, ਖੱਬੇ ਪੱਖੀ; ਨਾਵਲ: ਦੋ ਫੁੱਲ, ਉਹ ਦਿਨ, ਯਾਦਗਾਰ, ਮੈਨੂੰ ਇਕ ਸੁਫਨਾ ਆਇਆ, ਹਿੰਦੋਸਤਾਂ ਹਮਾਰਾ, ਨਵਾਂ ਜਨਮ, ਨਹੀਂ ਜੀ, ਖਿਮਾ ਆਦਿ ਸ਼ਾਮਿਲ ਹਨ ।
ਜਾਣਕਾਰੀ ਸਰੋਤ - ਗੂਗਲ


Comments
Post a Comment