ਕਦੇ ਕਦੇ ਸੋਚਦਾ ਹਾਂ , ਕਿਸ ਪ੍ਰਤਿ ਗੰਭੀਰ ਹੋਵਾਂ ।
ਕਿਵੇਂ 'ਤੇ ਕਿਓ ?
ਜ਼ਿੰਦਗੀ ਦੀਆਂ ਅੱਖਾਂ ਹੁੰਦੀਆਂ ਹਨ । ਓਹ ਦੇਖਦੀ ਹੈ , ਸਾਂਹ ਲੈਂਦੀ ਹੈ ਅਤੇ ਫਿਰ ਤੁਰਦੀ ਹੈ ।
ਅੰਨ੍ਹੀ ਜ਼ਿੰਦਗੀ ਸਿਰਫ਼ ਆਪਣੇ ਆਪ ਨੂੰ ਘੜੀਸਦੀ ਹੀ ਹੈ ।
ਫ਼ਿਰ ਕਿਓ ਨਾ ਕਵਿਤਾ ਤੋਂ ਪਹਿਲਾਂ ਜ਼ਿੰਦਗੀ ਪ੍ਰਤਿ ਗੰਭੀਰ ਹੋਇਆ ਜਾਵੇ । ਏਹ ਬੇਹਤਰ ਰਹੇਗਾ ।
ਅੱਜ 15/06/2016 ਦਾ ਦਿਨ ਹੈ । ਏਹ ਖਾਸ ਗੱਲ ਹੈ ਕਿਉਂਕਿ ਅੱਜ 16/06/2016 ਨਹੀਂ ਹੈ ਅਤੇ ਨਾ ਹੀ ਅੱਜ
14/06/2016 ਹੈ । ਅੱਜ 15/06/2016 ਹੈ ਏਹ ਸੱਚਮੁਚ ਹੀ ਖਾਸ ਹੈ ।
ਨਵੇਕਲਾ ਅਤੇ ਕੁੱਝ ਸਥਿਰ ।
ਚੌਵੀ ਘੰਟਿਆਂ ਲਈ ਟਿਕਾਊ ਹੈ । ਮੈਨੂੰ ਟਿਕਾਵ ਪਸੰਦ ਹੈ । ਪਰ ਓਹ ਥੋਡ਼ੇ ਚਿਰ ਲਈ ਹੀ ਹੋਵੇ । ਸਾਧਾਰਨ ਸਹੀ , ਪਰ ਹੋਵੇ ।
ਕਹਿੰਦੇ ਖੜਿਆ ਤਾਂ ਪਾਣੀ ਵੀ ਸੜਾਂਦ ਮਾਰਨ ਲੱਗ ਜਾਂਦਾ । ਨਾਲੇ ਕਹਿਣ ਵਾਲਿਆਂ ਨੇ ਥੋੜੀ ਸੋਚਿਆ ਸੀ ਗੱਲ ਸਥਿਰ ਰਹੇਗੀ । ਪਰ, ਓਹ ਸਿਆਣੇ ਸੀ, ਜਾਣਦੇ ਸੀ ਗੱਲ ਦਾ ਮੈਟਾਫਰ ਅਕਸਰ ਸਥਿਰ ਰਹਿੰਦਾ ਹੈ ।
ਚਾਹੇ ਕੁੱਝ ਸਮੇਂ ਲਈ ਹੀ ।
ਤੇ ਏਹ ਸਮਾਂ ਯੁੱਗਾਂ 'ਚ ਹੁੰਦਾ, 'ਤੇ ਏਹ ਯੁੱਗ ਬੜੇ ਲੰਬੇ ਹੁੰਦੈ ਪਰ ਸਥਿਰ ਨਹੀਂ ।
ਟਿਕਾਊ ਪਰ ਵੇਗ ਭਰੇ ਅਤੇ ਏਹ ਚੰਗੀ ਗੱਲ ਹੈ ।
ਮੈਨੂੰ ਚੰਗੀਆਂ ਗੱਲਾਂ ਪਸੰਦ ਨੇ ।
ਜ਼ਿੰਦਗੀ ਦੀ ਗੱਲ ਹੀ ਕਵਿਤਾ ਹੈ । ਮੈਟਾਫਰ ਵੱਖ ਹੋ ਸਕਦਾ ਹੈ । ਪਰ ਜ਼ਿੰਦਗੀ ਪ੍ਰਤਿ ਗੰਭੀਰ ਰਹਿਣਾ ਸਹੀ ਹੈ, ਚਾਹੇ ਕੁੱਝ ਯੁੱਗਾਂ ਲਈ ਹੀ ।
'ਤੇ ਯੁੱਗ ਬੜੇ ਲੰਬੇ ਹੁੰਦੇ ਹਨ ।
ਅਕਸ਼ ਦੀਪ~

Comments
Post a Comment