Skip to main content

ਕਵਿਤਾ ਹੀ ਦੇ ਸਕਦਾ ਹਾਂ

ਤੁਹਾਡਾ ਦਿਨ ਮਿਠਾਸ ਨਾਲ ਭਰ ਜਾਂਦਾ ਹੈ ਜਦੋਂ ਤੁਸੀਂ ਆਪਣੇ ਸਮੇਂ ਦੇ ਸੂਖਮ ਤੇ ਸਹਿਜ ਇਨਸਾਨ ਨਾਲ ਗੱਲ ਕਰਦੇ ਹੋ।
ਨਵਤੇਜ ਭਾਰਤੀ ਦੀ ਲੀਲ੍ਹਾ ਵੱਖਰੀ ਹੈ।

ਮੈਂ ਚਹੁੰਦਾ ਹਾਂ ਉਹ ਸਵੈ ਜੀਵਨੀ ਲਿਖਣ,ਸੋ ਗੱਲਾਂ ਤੁਰ ਪਈਆਂ,ਮੇਰੀ ਭਾਰਤੀ ਜੀ ਨਾਲ ਜੋ ਗੱਲ ਹੋਈ,ਉਸਦਾ ਇੱਕ ਹਿੱਸਾ ਤੁਹਾਡੇ ਲਈ ।


ਪਰ ਦੀਪ:- ਪ੍ਰਣਾਮ ! 


ਨਵਤੇਜ ਭਾਰਤੀ :- ਪ੍ਰਣਾਮ, ਉਦਾਸ ਕਵੀ !

ਪਰ ਦੀਪ:- ਆੜੀ, ਤੁਸੀਂ ਕਦੇ ਸਵੈ ਜੀਵਨੀ ਬਾਰੇ ਸੋਚਿਆ?

ਨਵਤੇਜ ਭਾਰਤੀ -ਦਸ ਕੁ ਵਰ੍ਹੇ ਪਹਿਲਾਂ ਪੰਜਾਬੀ ਯੂਨੀਵਰਸਿਟੀ ਨੇ ਇਹ ਕੰਮ ਦਿੱਤਾ ਸੀ। ਦੋ ਤਿੰਨ ਵਰ੍ਹੇ ਉਹ ਯਾਦ ਕਰਵਾਉਂਦੇ ਰਹੇ। ਹਾਰ ਕੇ ਚੁਪ ਕਰ ਗਏ। ਲਿਖਣ ਵਾਲੀ ਕੋਈ ਗੱਲ ਨਹੀਂ ਹੈ ।

ਪਰ ਦੀਪ:-ਮੈਂ ਹੱਥ 'ਚ ਕੁਦਾਲ ਲੈ ਕੇ ਖੜ੍ਹਾ ਹਾਂ। ਸਮਝ ਨਹੀਂ ਆਉਂਦੀ,ਕਿੱਥੋਂ ਪੁੱਟਾਂ ਤੁਹਾਨੂੰ?


ਨਵਤੇਜ ਭਾਰਤੀ:-ਸਿੱਧਾ ਸਰਲ ਜਿਹਾ ਜੀਵਿਆ ਹਾਂ, ਦਿਲਚਸਪੀ ਵਾਲੀ ਕੋਈ ਗੱਲ ਨਹੀਂ। ਆਲਸੀ ਵੀ ਹਾਂ । 

ਪਰ ਦੀਪ:-ਚੂੰਕਿ ਸਾਨੂੰ ਸਧਾਰਣਤਾ ਦੀ ਆਦਤ ਨਹੀਂ,ਇਹ ਆਪਣੇ ਆਪ  ਚ ਹੀ ਦਿਲਚਸਪ ਹੋ ਜਾਏਗੀ ।
ਗਨੀਮਤ ਹੈ ਕਿ ਆਲਸੀ ਵੀ ਹੋ,ਚੰਗਾ ਲਿਖਿਆ ਜਾਵੇਗਾ ।
ਕਾਹਲੇ ਲੋਕ ਸਵੈ ਜੀਵਨੀ ਨਹੀਂ ਲਿਖ ਸਕਦੇ ।


ਨਵਤੇਜ ਭਾਰਤੀ:-ਸਹੀ ਹੈ। 
ਸਾਧਾਰਣ ਸ਼ਾਇਦ ਕੁਝ ਵੀ ਨਹੀਂ ਹੁੰਦਾ। ਪਰ ਆਪਣੇ ਆਪ ਬਾਰੇ ਲਿਖਣ ਦੀ ਝਿਜਕ ਵੀ ਹੈ।


ਪਰ ਦੀਪ:-ਘੂੰਗਟ ਚੱਕ ਓ ਸੱਜਣਾ,ਹੁਣ ਸ਼ਰਮਾਂ ਕਾਹਦੀਅਾਂ ਰੱਖੀਅਾਂ ਨੇ...

ਨਵਤੇਜ ਭਾਰਤੀ :- ਹੁਣ ਉਸ ਅਵਸਥਾ ਤੇ ਪਹੁੰਚ ਗਿਆ ਹਾਂ , ਆਪਣਾ ਆਪ ਨਿਗੂਣਾ ਲਗਦਾ ਹੈ। ਉੰਜ ਮੈ ਕੁਝ ਨਿਗੂਣੇ ਲੋਕਾਂ ਬਾਰੇ ਲਿਖ ਰਿਹਾ ਹਾਂ। ਮੈਂ ਜੋ ਹਾਂ, ਨਾ ਰੱਖਿਆ ਸੀ। ਸੋ ਜੇ ਕਦੇ ਮਨ ਮੰਨਿਆ ਤਾਂ ਜੋਹ ਲਿਖ ਦੇਵਾਂਗਾ ।

ਪਰ ਦੀਪ:-ਤੁਸੀਂ ਅੰਬ ਚੂਪ ਲਿਅਾ,ਮਗਰੋਂ ਕੱਚੀ ਲੱਸੀ ਵੀ ਪੀ ਲਈ,ਡਕਾਰ ਵੀ ਆ ਗਿਆ,ਮੁੰਹ ਚ ਜ਼ਾਇਕਾ ਹੈ ਸੋ ਲਿਖਣਾ ਤਾਂ ਬਣਦਾ ਹੈ। ਜੇ ਤੁਹਾਡੇ ਸਾਹਮਣੇ ਅੰਬ ਅਜੇ ਪਿਆ ਹੁੰਦਾ ਤਾਂ ਕਹਿ ਸਕਦੇ ਸੀ।

ਨਵਤੇਜ ਭਾਰਤੀ :- ਅੰਬ ਅਜੇ ਪਿਆ ਹੈ। ਇਹ ਵੀ ਇਕ ਕਾਰਣ ਹੈ। ਮੇਰੀ ਅਜੇ ਬੰਬਲ ਵਟਣ ਦੀ ਉਮਰ ਨਹੀਂ ਆਈ, ਕਵਿਤਾ ਵੀ ਏਸੇ ਲਾਲਚ ਵਿਚ ਲਿਖਦਾ ਹਾਂ। ਓਦੋਂ ਨਵੇਂ ਸਿਰੇ ਤੋਂ ਜਿਊਣ ਲਗ ਜਾਂਦਾ ਹਾਂ ।

ਪਰ ਦੀਪ:- ਤੁਹਾਨੂੰ ਖੁਦ ਨੂੰ ਝਕਾਨੀ ਦੇਣੀ ਆਉਂਦੀ ਹੈ । ਕੈਸੇ ਬਾਵਣਹਾਰੇ ਹੋ,ਖੁਦ ਨੂੰ ਹੀ ਪੀ ਕੇ ਖੁਦ ਹੀ ਉੱਡ ਜਾਂਦੇ ਹੋ ।


ਨਵਤੇਜ ਭਾਰਤੀ:-  ਬੇਅੰਤ ਲੋਕਾਂ ਦਾ ਦੇਣਦਾਰ ਹਾਂ। 
ਕਵਿਤਾ ਹੀ ਦੇ ਸਕਦਾ ਹਾਂ। 
ਅਨੇਕਾ ਜਨਮ ਲਗਣਗੇ ਰਿਣ ਲਾਹੁੰਦਿਆਂ। 
ਰਿਣ ਵੀ ਇਹੋ ਜਿਹਾ ਹੈ, ਲਾਹੁਣ ਵੇਲੇ ਚੜ੍ਹ ਜਾਂਦਾ ਹੈ ~ 


ਪਰ ਦੀਪ:-ਬਿਰਖ 'ਤੇ ਧੁੱਪ ਦਾ ਕੀਹ ਰਿਣ... ਕੋੲੀ ਨਹੀਂ , 


ਨਵਤੇਜ ਭਾਰਤੀ :- ਜਿਹੜੀਆਂ ਚੱਪਲਾਂ ਪਾਉਂਦਾ ਰਿਹਾ ਹਾਂ, ਕਲ ਚੇਤੇ ਆਇਆ ਉਹਨਾਂ ਦਾ ਰਿਣ ਵੀ ਸਿਰ ਹੈ। ਕੱਲ ਲੱਭੀਆਂ ਨਹੀਂ, ਲੁਕਣ ਮੀਚੀ ਖੇਡਣ ਲਗ ਗਈਆਂ।


ਪਰ ਦੀਪ:-ਮੈਂ ਵੀ ਸਵਾਦ ਲੈਂਦਾ ਹਾਂ...ਰਸੋਈ 'ਚ ਮੇਰੇ ਹੱਥੋਂ ਪਿੱਤਲ ਦੀ ਕੌਲੀ ਡਿਗ ਪਈ.ਇੰਨੀ ਸੋਹਣੀ ਤਰਬ ਕਦੇ ਨਾ ਸੀ ਡਿੱਠੀ.. ਹੁਣ ਜਦ ਵੀ ਨਵੀਂ ਤਰਬ ਨੂੰ ਤਰਸਾਂ,ਕੌਲੀ ਸੁਟ ਦਿੰਦਾ ਹਾਂ ।


ਪਰਦੀਪ


Comments

Post a Comment

Popular posts from this blog

ਦੁਨੀਆ ਭਰ ਦੇ ਤਮਾਮ ਖ਼ੂਬਸੂਰਤ ਖ਼ਤ ( ੧)

ਪਿਆਰੇ ਬਾਈ...  ਮੈਂ ਜਵੀਲੋ ਦੇ ਸਫ਼ਰ ਦੀਆਂ ਗੱਲਾਂ ਤੈਨੂੰ ਦੱਸਣਾ ਚਾਹੁੰਦਾ, ਇਹ ਓਹੀ ਪਿੰਡ ਹੈ ਜਿੱਥੇ ਲਾਇਬਰਮੈਨ   ਲੰਬੇ ਸਮੇਂ ਤਕ ਆਪਣੀ ਆਖਰੀ ਪ੍ਰਦਰਸ਼ਨੀ ਲਈ ਤਸਵੀਰ ਦੇ ਚਿੰਤਨ ਲਈ ਰੁਕਿਆ - ਓਹੀ ਤਸਵੀਰ ਜਿਸ  ਵਿਚ ਧੋਬਣਾ ਨੇ। ਓਹ ਜਗ੍ਹਾ ਜਿੱਥੇ ਟਰਮਿਉਲ   ਅਤੇ ਜੁਯਲੁਸ ਬਾਖਯੁਜ਼ੇਨ ਨੇ ਕੁਝ ਸਮਾਂ ਲੰਘਾਇਆ। ਕਲਪਨਾ ਕਰ ਕੀ ਸਵੇਰ ਦੇ ਤਿੰਨ ਵਜੇ ਮੈਂ ਇਕ ਖੁੱਲ੍ਹੀ ਗੱਡੀ ਚ ਧਰਤੀ ਦੀ ਸੈਰ ਤੇ ਸੀ (ਮੈਂ ਆਪਣੇ ਮਕਾਨ ਮਾਲਿਕ ਨਾਲ ਗਿਆ ਸੀ ਜੀਹਨੇ ਅਸੇਨ ਦੇ ਬਜ਼ਾਰ ਜਾਣਾ ਸੀ।) ਅਸੀਂ ਸੜਕ ਦੇ ਕਿਨਾਰੇ ਜਿਸਨੂੰ ਓਹ ਡਾਇਕ ਆਖਦੇ ਨੇ ਤੇ ਚਲ ਰਹੇ ਸੀ; ਇਥੇ ਮਿੱਟੀ ਨਹੀਂ ਚਿੱਕੜ ਦਾ ਢੇਰ ਸੀ ਪਰ ਬਜ਼ਰੀ ਤੋਂ ਬਿਹਤਰ ਸੀ...  ਸਵੇਰੇ ਜਦੋਂ ਦਿਨ ਉੱਗਣ ਲਗਿਆ, ਇਧਰ ਓਧਰ ਧਰਤੀ ਤੇ ਖਿਲਰੀਆਂ ਝੋਪੜੀਆਂ ਵਿਚੋਂ ਮੁਰਗਿਆਂ ਨੇ ਬੋਲਣਾ ਸ਼ੁਰੂ ਕਰ ਦਿੱਤਾ। ਓਹ ਸਾਰੀਆਂ ਝੋਪੜੀਆਂ ਜਿੰਨ੍ਹਾਂ ਕੋਲ ਦੀ ਐਸੀ ਲੰਘੇ ਪਾਪੂਲਰ ਦੇ ਮਟਮੈਲੇ ਰੁੱਖਾ ਨਾਲ ਘਿਰੀਆਂ ਸਨ, ਜਿਨ੍ਹਾਂ ਦੇ ਪੀਲੇ ਪੱਤਿਆਂ ਝੜਨ ਦੀ ਵੀ ਆਵਾਜ਼ ਆਉਂਦੀ। ਛੋਟੇ ਜਿਹੇ ਕਬਰਿਸਤਾਨ ਵਿਚ ਇਕ ਪੁਰਾਣਾ ਟੁੱਟਿਆ ਹੋਇਆ ਥੰਮ ਸੀ ਜਿਸਦੇ ਆਲੇ ਦੁਆਲੇ ਅਤੇ ਵਿਚਕਾਰ ਝਾੜੀਆਂ ਸਨ। ਧਰਤੀ ਦਾ ਸਾਦਾ ਦ੍ਰਿਸ਼; ਮੱਕੀ ਦੇ ਖੇਤ, ਇਹ ਸਭ ਹੂਬਹੂ ਓਵੇਂ ਜਿਹਾ ਹੀ ਸੀ ਜਿਵੇਂ ਦਾ ਸੋਹਣਾ ਕੋਰੋ ਨੇ ਬਣਾਇਆ ਸੀ। ਬਿਲਕੁਲ ਉਵੇਂ ਜਿਹਾ ਅਨੰਤ, ਰਹੱਸਮਈ, ਅਤੇ ਸ਼ਾਂਤ ਜਿਵੇਂ ਉਸਨੇ ਰੰਗਿਆ। ਜਦੋਂ ਅਸੀ ਜ...

Persian Poetry in Punjabi Sabir Haka

ਸ਼ਬੀਰ ਹਕਾ (੧੯੮੬-) ਦਾ ਜਨਮ ਕਰਮਾਨਸ਼ਾਹ (ਇਰਾਨ) ਵਿੱਚ ਹੋਇਆ । ਉਹ ਅੱਜ ਦੇ ਸਮੇਂ ਦਾ ਫਾਰਸੀ ਬੋਲੀ ਦਾ ਸ਼ਾਇਰ ਹੈ ਜਿਹੜਾ ਉਸਰ ਰਹੀਆਂ ਇਮਾਰਤਾਂ ਵਾਲੀਆਂ ਥਾਵਾਂ 'ਤੇ ਮਜ਼ਦੂਰੀ ਕਰਦਾ ਹੈ। ਉਹਦੀਆਂ ਕਵਿਤਾਵਾਂ 'ਮਾਡਰਨ ਪੋਇਟਰੀ ਇਨ ਟਰਾਂਸਲੇਸ਼ਨ' (ਜਨਵਰੀ ੨੦੧੫) ਵਚਿ ਛਪੀਆਂ ਸਨ। ਫਾਰਸੀ ਤੋਂ ਇਨ੍ਹਾਂ ਕਵਿਤਾਵਾਂ ਦਾ ਅੰਗਰੇਜ਼ੀ ਅਨੁਵਾਦ ਨਸਰੀਨ ਪਰਵਾਜ਼ ਅਤੇ ਹਿਊਬਰਟ ਮੂਰ ਨੇ ਕੀਤਾ ਸੀ। ਗੀਤ ਚਤੁਰਵੇਦੀ ਨੇ ਇਨ੍ਹਾਂ ਦਾ ਹਿੰਦੀ ਅਨੁਵਾਦ ਕੀਤਾ ਅਤੇ ਕੁਲਦੀਪ ਕੌਰ ਨੇ ਇਨ੍ਹਾਂ ਨੂੰ ਪੰਜਾਬੀ ਰੂਪ ਦਿੱਤਾ । ਇਨ੍ਹਾਂ ਕਵਿਤਾਵਾਂ ਦੀ ਬੋਲੀ ਸਾਦੀ ਹੈ ਪਰ ਭਾਵ ਡੂੰਘੇ  ਹਨ । 1. ਸ਼ਹਿਤੂਤ ਤੁਸੀਂ ਕਦੇ ਸ਼ਹਿਤੂਤ ਦੇਖਿਆ ਹੈ? ਜਿਥੇ ਇਹ ਡਿਗਦਾ ਹੈ, ਓਨੀ ਜ਼ਮੀਨ 'ਤੇ ਲਾਲ ਰੰਗ ਦਾ ਧੱਬਾ ਪੈ ਜਾਂਦਾ ਹੈ। ਡਿੱਗਣ ਤੋਂ ਵੱਧ ਦੁਖਦਾਈ ਕੁਝ ਵੀ ਨਹੀਂ, ਮੈਂ ਦੇਖਿਆ ਹੈ ਕਿੰਨੇ ਮਜ਼ਦੂਰਾਂ ਨੂੰ ਇਮਾਰਤਾਂ ਤੋਂ ਡਿਗਦੇ ਹੋਏ ਡਿਗ ਕੇ ਸ਼ਹਿਤੂਤ ਬਣਦੇ ਹੋਏ। 2. ਰੱਬ ਰੱਬ ਵੀ ਮਜ਼ਦੂਰ ਹੈ ਉਹ ਵੀ ਜ਼ਰੂਰ ਵੈਲਡਰਾਂ ਦਾ ਵੀ ਵੈਲਡਰ ਹੋਣਾਂ! ਆਥਣ ਦੇ ਚਾਨਣ ਵਿਚ ਉਹਦੀਆਂ ਅੱਖਾਂ ਅੰਗਾਰਿਆਂ ਵਾਂਗ ਲਾਲ ਹੁੰਦੀਆਂ ਨੇ। ਰਾਤ ਨੂੰ ਉਹਦੇ ਝੱਗੇ ਵਿਚ ਹੁੰਦੀਆਂ ਨੇ ਮੋਰੀਆਂ ਹੀ ਮੋਰੀਆਂ । 3. ਬੰਦੂਕ ਜੇ ਉਨ੍ਹਾਂ ਬੰਦੂਕ ਦੀ ਖੋਜ ਨਾ ਕੀਤੀ ਹੁੰਦੀ ਤਾਂ ਬਥੇਰੇ ਲੋਕਾਂ ਨੇ ਦੂਰੋਂ ਹੀ ਮਾਰੇ ਜਾਣ ਤੋਂ ਬਚ ਜਾਣਾ ਸੀ। ਬਹੁਤ ਕੁਝ ਆਸਾਨ ਹੋ ਜਾਂ...

ਦੁਨੀਆ ਭਰ ਦੇ ਤਮਾਮ ਖ਼ੂਬਸੂਰਤ ਖ਼ਤ (੨)

ਸੋਹਣੇ ;  ਮੈਨੂੰ ਪਤਾ ਕਿ ਮੈਂ ਮੁੜ ਪਾਗ਼ਲ ਹੋਣ ਵਾਲੀ ਹਾਂ। ਮੈਨੂੰ ਲਗਦਾ ਕਿ ਇਸ ਤਰ੍ਹਾਂ ਦੇ ਖਤਰਨਾਕ ਦੌਰ ਤੋਂ ਹੁਣ ਬਚਿਆ ਨਹੀ ਜਾ ਸਕਦਾ ਤੇ ਸ਼ਾਇਦ ਮੈਂ ਕਦੇ ਦੁਬਾਰਾ ਠੀਕ ਵੀ ਨਾ ਹੋਵਾਂ। ਹੁਣ ਮੇਰਾ ਧਿਆਨ ਵੀ ਨਹੀਂ ਲਗਦਾ ਤੇ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਵੀ ਸੁਣਦੀਆਂ ਹਨ। ਇਸੇ ਲਈ ਇਸ ਵੇਲੇ ਜਿਹੜਾ ਮੈਨੂੰ ਬਿਹਤਰ ਲਗਦਾ ਓਹੀ ਕਰ ਰਹੀ ਹਾਂ ਮੈਂ। ਤੂੰ ਵੀ ਮੈਨੂੰ ਖੁਸ਼ ਰੱਖਣ ਦੀਆਂ ਤਮਾਮ ਕੋਸ਼ਿਸ਼ਾਂ ਕੀਤੀਆਂ ਹਨ ਓਵੇਂ ਹੀ ਜਿਵੇਂ ਕਿਸੇ ਚਹੇਤੇ ਨੂੰ ਕਰਨੀਆਂ ਚਾਹੀਦੀਆਂ ਹਨ। ਮੈਨੂੰ ਨਹੀਂ ਲਗਦਾ ਕਿ ਦੋ ਜਣੇ ਇਸ ਤੋਂ ਜਿਆਦਾ ਖੁਸ਼ ਰਹਿ ਸਕਦੇ ਹਨ ਓਦੋਂ ਤਕ ਜਦੋਂ ਤਾਈਂ ਕੋਈ ਮੁਸੀਬਤ ਨਾ ਓਹਨਾ ਵਿਚ ਆਣ ਪਵੇ।  ਮੀਆਂ ਬੀਬੀ ਦੋਵੇਂ ਮੈਂ ਹੁਣ ਹੋਰ ਨਹੀਂ ਲੜ ਸਕਦੀ।  ਮੈਨੂੰ ਵੀ ਪਤੇ ਮੈਂ ਤੇਰੀ ਜਿੰਦਗੀ ਖਰਾਬ ਕਰ ਰਹੀਂ ਹਾਂ, ਤੇਰਿਆ ਕੰਮਾਂ ਵਿਚ ਉਲਝਣ ਬਣਦੀ ਹਾਂ। ਪਰ ਤੂੰ ਕੰਮ ਨਬੇੜ ਲੈਣੇ; ਮੈਨੂੰ ਪਤਾ। ਦੇਖ ਨਾ ਮੈਥੋਂ ਤਾਂ ਆਹ ਵੀ ਠੀਕ ਤਰ੍ਹਾਂ ਨਾਲ ਨਹੀਂ ਲਿਖਿਆ ਜਾ ਰਿਹਾ। ਨਾ ਪੜ੍ਹਿਆ ਜਾਂਦਾ ਹੈ। ਬਸ ਤੈਨੂੰ ਆਹੀ ਕਹਿਣਾ ਕਿ ਦੁਨੀਆ ਦੀਆਂ ਤਮਾਮ ਖੁਸ਼ੀਆਂ ਦੇਣ ਲਈ ਤੇਰੀ ਇਹਸਾਨਮੰਦ ਹਾਂ। ਅਪਣਾ ਬੜਾ ਸੋਹਣਾ ਤੇ ਖੁਸ਼ ਰਹੇ ਹਾਂ।  ਮੈਂ ਆਹੀ ਕਹਿਣਾ ਚਾਹੁੰਦੀ। ਸਾਰਿਆ ਨੂੰ ਇਹ ਪਤਾ ਵੀ ਹੈ ਕਿ ਮੈਨੂੰ ਕੋਈ ਬਚਾ ਸਕਦਾ  ਹੁੰਦਾ ਤਾਂ ਓਹ ਵੀ ਤੂੰ ਹੀ ਹੁੰਦਾ। ਪਰ ਹੁਣ ਬੜਾ ਕੁਝ ਪਿੱਛੇ ਰਹਿ ਗਿਆ ਹੈ ਬਿਨਾ ਤੇਰੀ ਭਲਾਈ ਤ...