ਸੋਬੀਬੋਰ / ਦੂਜੇ ਵਿਸ਼ਵ ਯੁੱਧ ਦੌਰਾਨ ਨਾਜ਼ੀ ਦਲ ਦਾ ਮਿਲਿਟਰੀ ਕੈੰਪ ਜਿਥੇ ਗੈਰ ਮੁਲਕਾਂ ਦੇ ਬਾਸ਼ਿੰਦੇ ਕੈਦੀ ਬਣਾ ਰੱਖੇ ਗਏ ਸਨ
ਸੋਬੀਬੋਰ
ਤੇ
ਸਾਰੇ ਨਿਸ਼ਾਨ ਮਿਟਾ ਦਿੱਤੇ..
ਸਾਰੇ ਨਿਸ਼ਾਨ ਮਿਟਾ ਦਿੱਤੇ..
ਰੋਜ਼
ਇੱਕ ਰੇਲ ਗੱਡੀ ਆਉਂਦੀ ਹੈ
ਆਦਮੀ ਔਰਤਾਂ ਨਾਲ ਭਰੀ ਬੱਚੇ-ਬੁੱਢੇ
ਇੱਕ ਰੇਲ ਗੱਡੀ ਆਉਂਦੀ ਹੈ
ਆਦਮੀ ਔਰਤਾਂ ਨਾਲ ਭਰੀ ਬੱਚੇ-ਬੁੱਢੇ
ਲੋੜਵੰਦ ਦਰਜ਼ੀ ਮੋਚੀ ਸੁਨਾਰ
ਰੱਖ ਲਏ ਜਾਂਦੇ ਨੇ
ਬਾਕੀ.. ਅਲੱਗ
ਭੇਜ ਦਿੱਤੇ ਜਾਂਦੇ ਨੇ ਇਸ਼ਨਾਨ ਲਈ
ਧੂੰਆਂ ਧੂੰਆਂ ਹੋਣ ਤੀਕਰ
ਅੱਗ ਅੰਦਰ
ਕਤਲੇਆਮ
ਰੱਖ ਲਏ ਜਾਂਦੇ ਨੇ
ਬਾਕੀ.. ਅਲੱਗ
ਭੇਜ ਦਿੱਤੇ ਜਾਂਦੇ ਨੇ ਇਸ਼ਨਾਨ ਲਈ
ਧੂੰਆਂ ਧੂੰਆਂ ਹੋਣ ਤੀਕਰ
ਅੱਗ ਅੰਦਰ
ਕਤਲੇਆਮ
ਲੋੜਵੰਦਾਂ ਕੋਲੋਂ ਪਹਾੜ ਤੁੜਵਾਏ ਜਾਂਦੇ ਨੇ
ਦਿੱਤਾ ਜਾਂਦਾ ਹੈ ਚਿੜੀਆਂ ਦਾ ਚੋਗਾ ਖਾਣ ਨੂੰ
ਚਮੜੇ ਦੇ ਕੋਹੜੇ
ਰਹਿਣ ਲਈ ਕੋਠੜੀਆਂ ਬੇਆਰਾਮ
ਸੂਲਾਂ ਦੇ ਬਿਸਤਰ
ਲਹੂ ਲੁਹਾਨ ਸੁਪਨੇ
ਦਰਦ ਬੇਤਹਾਸ਼ਾ
ਦਿੱਤਾ ਜਾਂਦਾ ਹੈ ਚਿੜੀਆਂ ਦਾ ਚੋਗਾ ਖਾਣ ਨੂੰ
ਚਮੜੇ ਦੇ ਕੋਹੜੇ
ਰਹਿਣ ਲਈ ਕੋਠੜੀਆਂ ਬੇਆਰਾਮ
ਸੂਲਾਂ ਦੇ ਬਿਸਤਰ
ਲਹੂ ਲੁਹਾਨ ਸੁਪਨੇ
ਦਰਦ ਬੇਤਹਾਸ਼ਾ
ਕਦੇ ਕਦੇ
ਭੱਜਦਾ ਹੈ ਕੋਈ
ਫੜਿਆ ਜਾਂਦਾ ਹੈ
ਕੱਟਿਆ ਜਾਂਦਾ ਹੈ ਬੰਦ ਬੰਦ
ਜਾਂ ਸੀਨੇ ‘ਤੇ ਚਿਣ ਦਿੱਤਾ ਜਾਂਦਾ ਹੈ
ਮੈਡਲ ਗੋਲੀਆਂ ਦਾ
ਬਰਬਰਤਾ
ਭੱਜਦਾ ਹੈ ਕੋਈ
ਫੜਿਆ ਜਾਂਦਾ ਹੈ
ਕੱਟਿਆ ਜਾਂਦਾ ਹੈ ਬੰਦ ਬੰਦ
ਜਾਂ ਸੀਨੇ ‘ਤੇ ਚਿਣ ਦਿੱਤਾ ਜਾਂਦਾ ਹੈ
ਮੈਡਲ ਗੋਲੀਆਂ ਦਾ
ਬਰਬਰਤਾ
ਇਕਾਂਤ ਸਹਿਮਾ ਸਹਿਮਾ
ਲੱਭ ਲੈਂਦਾ
ਕੋਈ ਜੋੜਾ ਫੇਰ ਵੀ
ਰਾਤ ਦੇ ਹਨੇਰੇ ਅੰਦਰ
ਸੁਲਗਦੇ ਸਾਹ
ਮਿਲਨ ਦੀ ਘੜੀ ਦੋ ਘੜੀ
ਜ਼ਿੰਦਗੀ !!
ਕੋਈ ਜੋੜਾ ਫੇਰ ਵੀ
ਰਾਤ ਦੇ ਹਨੇਰੇ ਅੰਦਰ
ਸੁਲਗਦੇ ਸਾਹ
ਮਿਲਨ ਦੀ ਘੜੀ ਦੋ ਘੜੀ
ਜ਼ਿੰਦਗੀ !!
ਸੋਬੀਬੋਰ ‘ਚ
ਰੋਜ਼
ਇੱਕ ਰੇਲ ਗੱਡੀ ਆਉਂਦੀ ਹੈ
ਤੇ ਸਾਰੇ ਨਿਸ਼ਾਨ ਮਿਟਾ ਦਿੱਤੇ ਜਾਂਦੇ ਨੇ
ਉਤਰਨ ਵਾਲਿਆਂ ਦੇ..
ਇੱਕ ਰੇਲ ਗੱਡੀ ਆਉਂਦੀ ਹੈ
ਤੇ ਸਾਰੇ ਨਿਸ਼ਾਨ ਮਿਟਾ ਦਿੱਤੇ ਜਾਂਦੇ ਨੇ
ਉਤਰਨ ਵਾਲਿਆਂ ਦੇ..
ਹੋਲੀ ਡੇਅ ਤੀਕਰ
-ਟੋਮਸ
ਦ੍ਰਿਸ਼ : ਦੂਜੇ ਵਿਸ਼ਵ ਯੁੱਧ ਦੌਰਾਨ ਨਾਜ਼ੀ ਦਲ ਦਾ ਮਿਲਿਟਰੀ ਕੈੰਪ ਜਿਥੇ ਗੈਰ ਮੁਲਕਾਂ ਦੇ ਬਾਸ਼ਿੰਦੇ ਕੈਦੀ ਬਣਾ ਰੱਖੇ ਗਏ ਸਨਹੋਲੀ ਡੇਅ : ਆਜ਼ਾਦੀ ਦਾ ਦਿਨ ਜਦੋ ਕੈਦੀ ਭੱਜਣ ‘ਚ ਕਾਮਜ਼ਾਬ ਹੋਏ ;


Comments
Post a Comment