ਖ਼ਤਰੇ ਦੀ ਘੰਟੀ...
ਇਕ ਸੀਨੀਅਰ ਕਲਾਸਿਕ ਲੇਖਕ ਨੂੰ ਨੌਜਵਾਨ ਨਾਵਲਕਾਰ ਨੇ ਸਲਾਹ ਲਈ ਆਪਣਾ ਖਰੜਾ ਦਿੱਤਾ।ਕਿਹਾ,'ਸੱਚੋ ਸੱਚ ਦੱਸਿਓ, ਸਰ।ਅੱਗੋ ਉਹ ਸੱਚੀਓਂ ਸੱਚੋ ਸੱਚ ਦੱਸ ਬੈਠਾ...
ਮਤਲਬ...
ਨਾਵਲ ਕੱਚਾ ਸੀ ਪਰ ਸਲਾਹ ਪੱਕੀ ਸੀ!
ਕੁਝ ਦਿਨਾਂ ਬਾਅਦ ਫ਼ੋਨ ਦੀ ਘੰਟੀ ਵੱਜੀ...
'ਸਰ, ਨਾਵਲ ਛਪ ਗਿਆ!'
ਫ਼ਿਰ ਘੰਟੀ ਵੱਜੀ...
'ਸਰ, ਨਾਵਲ ਦਾ ਦੂਸਰਾ ਅਡੀਸ਼ਨ ਛਪ ਰਿਹਾ!!
ਘੰਟੀ ਇਕ ਵਾਰ ਫ਼ਿਰ ਵੱਜੀ...
'ਸਰ, ਤੀਸਰਾ ਅਡੀਸ਼ਨ ਛਪ ਰਿਹਾ... ਪੇਪਰ ਬੈਕ!!!
ਫ਼ਿਰ ਘੰਟੀ ਵੱਜੀ
'ਸਰ, ਨਾਵਲ ਨੂੰ ਢਿਮਕਾ ਅਵਾਰਡ ਮਿਲ ਗਿਆ!!!
ਘੰਟੀ ਵਾਰ ਵਾਰ ਵੱਜ ਰਹੀ ਹੈ!
....
ਕਲਾਸਿਕ ਲੇਖਕ...
'ਖ਼ਤਰੇ ਦੀ ਘੰਟੀ' ਸੁਣ ਪ੍ਰੇਸ਼ਾਨ ਹੈ!!!
ਮਤਲਬ...
ਨਾਵਲ ਕੱਚਾ ਸੀ ਪਰ ਸਲਾਹ ਪੱਕੀ ਸੀ!
ਕੁਝ ਦਿਨਾਂ ਬਾਅਦ ਫ਼ੋਨ ਦੀ ਘੰਟੀ ਵੱਜੀ...
'ਸਰ, ਨਾਵਲ ਛਪ ਗਿਆ!'
ਫ਼ਿਰ ਘੰਟੀ ਵੱਜੀ...
'ਸਰ, ਨਾਵਲ ਦਾ ਦੂਸਰਾ ਅਡੀਸ਼ਨ ਛਪ ਰਿਹਾ!!
ਘੰਟੀ ਇਕ ਵਾਰ ਫ਼ਿਰ ਵੱਜੀ...
'ਸਰ, ਤੀਸਰਾ ਅਡੀਸ਼ਨ ਛਪ ਰਿਹਾ... ਪੇਪਰ ਬੈਕ!!!
ਫ਼ਿਰ ਘੰਟੀ ਵੱਜੀ
'ਸਰ, ਨਾਵਲ ਨੂੰ ਢਿਮਕਾ ਅਵਾਰਡ ਮਿਲ ਗਿਆ!!!
ਘੰਟੀ ਵਾਰ ਵਾਰ ਵੱਜ ਰਹੀ ਹੈ!
....
ਕਲਾਸਿਕ ਲੇਖਕ...
'ਖ਼ਤਰੇ ਦੀ ਘੰਟੀ' ਸੁਣ ਪ੍ਰੇਸ਼ਾਨ ਹੈ!!!

Comments
Post a Comment