Skip to main content

ਇਨਸਾਨ , ਜੋ ਪਲਕਾਂ ਨਾਲ ਬੋਲਦਾ ਸੀ

"ਮੈਂ ਵੇਖਿਆ ਹੈ, ਉਹ ਲੋਕ ਜੋ ਇਹ ਜਿੱਦ ਕਰਦੇ ਹਨ ਕਿ ਸਭ ਕੁੱਝ ਤਕਦੀਰ ਵਿੱਚ ਲਿਖ ਦਿੱਤਾ ਗਿਆ ਹੈ ਅਤੇ ਉਸਨੂੰ ਬਦਲਿਆ ਨਹੀਂ ਜਾ ਸਕਦਾ। ਉਹ ਲੋਕ ਵੀ ਰੋਡ ਪਾਰ ਕਰਦੇ ਵਕਤ ਪਹਿਲਾਂ ਸੱਜੇ ਖੱਬੇ ਵੇਖਦੇ ਹਨ।"
ਸਟੀਫ਼ਨ ਹਾਕਿੰਗ ਦਾ ਵੱਡਾ ਕਾਰਨਾਮਾ ਕਾਇਨਾਤ ਵਿੱਚ ਇੱਕ ਅਜਿਹਾ ਬਲੈਕ ਹੋਲ ਖੋਜਣਾ ਸੀ ਜਿਸ ਤੋਂ ਰੋਜ਼ਾਨਾ ਨਵੇਂ ਤਾਰੇ ਜਨਮ ਲੈਂਦੇ ਹਨ, ਇਸ ਬਲੈਕ ਹੋਲ ਵਿੱਚੋਂ ਅਜਿਹੀਆਂ ਸ਼ੁਵਾਵਾਂ ਖ਼ਾਰਜ ਹੁੰਦੀਆਂ ਹਨ ਜੋ ਕਾਇਨਾਤ ਵਿੱਚ ਵੱਡੀਆਂ ਤਬਦੀਲੀਆਂ ਦਾ ਸਬੱਬ ਵੀ ਹਨ। ਇਨ੍ਹਾਂ ਨੂੰ ਸਟੀਫ਼ਨ ਹਾਕਿੰਗ ਦੇ ਨਾਮ ਤੋਂ ਹਾਕਿੰਗ ਰੇੱਡੀਏਸ਼ਨ ਕਿਹਾ ਜਾਂਦਾ ਹੈ।
1963 ਵਿੱਚ ਸਟੀਫ਼ਨ ਹਾਕਿੰਗ ਜਦੋਂ ਕੈਂਬਰਿਜ ਯੂਨੀਵਰਸਿਟੀ ਤੋਂ ਪੀਐਚਡੀ ਕਰ ਰਹੇ ਸਨ। ਇੱਕ ਦਿਨ ਪੌੜੀਆਂ ਤੋਂ ਫਿਸਲ ਗਏ ਅਤੇ ਫਿਰ ਡਾਕਟਰੀ ਮੁਆਇਨੇ ਦੇ ਬਾਅਦ ਪਤਾ ਚਲਿਆ ਕਿ ਉਹ ਗੰਭੀਰ ਰੋਗ ਮੋਟਰ ਨਿਊਰੋਨ ਡਿਜ਼ੀਜ਼ ਤੋਂ ਪੀੜਿਤ ਸਨ। 1965 ਵਿੱਚ ਉਹ ਵ੍ਹੀਲ ਚੇਅਰ ਤੱਕ ਮਹਿਦੂਦ ਹੋ ਕੇ ਰਹਿ ਗਏ। ਇਸ ਦੇ ਬਾਅਦ ਗਰਦਨ ਸੱਜੇ ਪਾਸੇ ਨੂੰ ਢਿਲਕ ਗਈ ਅਤੇ ਦੁਬਾਰਾ ਸਿੱਧੀ ਨਾ ਹੋ ਸਕੀ। ਉਹ ਖ਼ੁਰਾਕ ਅਤੇ ਵਾਸ਼ਰੂਮ ਲਈ ਵੀ ਦੂਸਰਿਆਂ ਦੇ ਮੁਥਾਜ ਹੋ ਗਏ। ਉਨ੍ਹਾਂ ਦਾ ਪੂਰਾ ਸਰੀਰ ਮਫ਼ਲੂਜ ਸੀ, ਸਿਰਫ ਪਲਕਾਂ ਵਿੱਚ ਜਿੰਦਗੀ ਦੀ ਰੁਮਕ ਬਾਕ਼ੀ ਸੀ। ਡਾਕਟਰਾਂ ਨੇ1974 ਵਿੱਚ ਹਾਕਿੰਗ ਨੂੰ ਅਲਵਿਦਾ ਕਹਿ ਦਿੱਤਾ ਸੀ ਲੇਕਿਨ ਇਸ ਅਜ਼ੀਮ ਇਨਸਾਨ ਨੇ ਹਾਰ ਮੰਨਣ ਤੋਂ ਇਨਕਾਰ ਕਰ ਦਿੱਤਾ। ਮਫ਼ਲੂਜ ਜਿਸਮ ਦੇ ਨਾਲ ਸਟੀਫ਼ਨ ਨੇ ਆਪਣੀ ਨੀਮ ਮੁਰਦਾ ਪਲਕਾਂ ਉੱਤੇ ਹੀ ਜ਼ਿੰਦਾ ਰਹਿਣ, ਅੱਗੇ ਵਧਣ ਅਤੇ ਅਜ਼ੀਮ ਸਾਇੰਸਦਾਨ ਬਣਨ ਦਾ ਖ਼ਾਬ ਵੇਖਿਆ। ਵ੍ਹੀਲ ਚੇਅਰ ਉੱਤੇ ਬੈਠੇ ਇਸ ਸ਼ਖ਼ਸ ਨੇ ਕਾਇਨਾਤ ਦੇ ਰਹੱਸ ਖੋਲ੍ਹੇ ਤਾਂ ਦੁਨੀਆ ਹੈਰਾਨ ਰਹਿ ਗਈ। ਕੈਂਬਰਿਜ ਦੇ ਸਾਇਬਰ ਮਾਹਿਰਾਂ ਨੇ ਹਾਕਿੰਗ ਲਈ ਟਾਕਿੰਗ ਕੰਪਿਊਟਰ ਈਜਾਦ ਕੀਤਾ। ਕੰਪਿਊਟਰ ਵ੍ਹੀਲ ਚੇਅਰ ਉੱਤੇ ਲਗਾ ਦਿੱਤਾ ਗਿਆ। ਇਹ ਕੰਪਿਊਟਰ ਹਾਕਿੰਗ ਦੀਆਂ ਪਲਕਾਂ ਦੀ ਜ਼ਬਾਨ ਸਮਝ ਲੈਂਦਾ ਸੀ, ਸਟੀਫ਼ਨ ਆਪਣੇ ਖ਼ਿਆਲ ਪਲਕਾਂ ਨਾਲ ਕੰਪਿਊਟਰ ਉੱਤੇ ਮੁੰਤਕਿਲ ਕਰ ਦਿੰਦੇ। ਖਾਸ ਜਾਵੀਏ, ਸੰਤੁਲਨ ਅਤੇ ਰਿਦਮ ਦੇ ਨਾਲ ਹਿਲਦੀਆਂ ਪਲਕਾਂ ਕੰਪਿਊਟਰ ਦੀ ਸਕਰੀਨ ਉੱਤੇ ਲਫ਼ਜ਼ ਟਾਈਪ ਕਰਦੀਆਂ ਜਾਂਦੀਆਂ, ਅਤੇ ਨਾਲ ਨਾਲ ਸਪੀਕਰ ਨਾਲ ਇਹ ਸ਼ਬਦ ਨਸ਼ਰ ਵੀ ਹੋ ਜਾਂਦੇ ਸਨ।
ਸਟੀਫ਼ਨ ਹਾਕਿੰਗ ਵਾਹਿਦ ਇਨਸਾਨ ਸਨ ਜੋ ਆਪਣੀ ਪਲਕਾਂ ਨਾਲ ਬੋਲਦੇ ਹਨ ਅਤੇ ਪੂਰੀ ਦੁਨੀਆ ਉਨ੍ਹਾਂ ਨੂੰ ਸੁਣਦੀ ਸੀ।
ਸਟੀਫ਼ਨ ਨੇ ਪਲਕਾਂ ਦੇ ਜ਼ਰੀਏ ਬੇਸ਼ੁਮਾਰ ਕਿਤਾਬਾਂ ਲਿਖੀਆਂ, ਕੁਆਂਟਮ ਗਰੇਵੇਟੀ ਅਤੇ ਸਪੇਸ ਸਾਇੰਸ ਨੂੰ ਨਵਾਂ ਫ਼ਲਸਫ਼ਾ ਨਵੀਂ ਜ਼ਬਾਨ ਦਿੱਤੀ। ਉਨ੍ਹਾਂ ਦੀ ਕਿਤਾਬ, 'ਏ ਬਰੀਫ ਹਿਸਟਰੀ ਆਫ਼ ਟਾਇਮ' ਨੇ ਪੂਰੀ ਦੁਨੀਆ ਵਿੱਚ ਹਲਚਲ ਮਚਾ ਦਿੱਤੀ ਸੀ, ਇਹ ਕਿਤਾਬ 237 ਹਫਤੇ ਦੁਨੀਆ ਦੀ ਬੈਸਟ ਸੇਲਰ ਕਿਤਾਬ ਰਹੀ ਜਿਸਨੂੰ ਸਾਹਿਤਕ ਸ਼ਾਹਕਾਰ ਦੀ ਤਰ੍ਹਾਂ ਖ਼ਰੀਦਿਆ ਅਤੇ ਪੜ੍ਹਿਆ ਗਿਆ।
ਹਾਕਿੰਗ ਨੇ1990 ਦੇ ਦਹਾਕਾ ਵਿੱਚ ਅਦੁੱਤੀ ਕੰਮ ਸ਼ੁਰੂ ਕੀਤਾ। ਮਾਯੂਸ ਲੋਕਾਂ ਨੂੰ ਜ਼ਿੰਦਗੀ ਦੀ ਖ਼ੂਬਸੂਰਤੀ ਉੱਤੇ ਲੈਕਚਰ ਦਿੱਤੇ। ਦੁਨੀਆ ਦੀਆਂ ਵੱਡੀਆਂ ਵੱਡੀਆਂ ਕੰਪਨੀਆਂ, ਅਦਾਰੇ ਅਤੇ ਫ਼ਰਮਾਂ ਸਟੀਫ਼ਨ ਦੀਆਂ ਸੇਵਾਵਾਂ ਹਾਸਲ ਕਰਦੀਆਂ, ਉਨ੍ਹਾਂ ਨੂੰ ਵ੍ਹੀਲ ਚੇਅਰ ਸਮੇਤ ਅਣਗਿਣਤ, ਹਜਾਰਾਂ ਲੋਕਾਂ ਦੇ ਸਾਹਮਣੇ ਸਟੇਜ ਉੱਤੇ ਬਿਠਾ ਦਿੱਤਾ ਜਾਂਦਾ ਅਤੇ ਉਹ ਕੰਪਿਊਟਰ ਦੇ ਜ਼ਰੀਏ ਲੋਕਾਂ ਨੂੰ ਸੰਬੋਧਨ ਕਰਦੇ ਸਨ।
"ਜੇਕਰ ਮੈਂ ਇਸ ਅਪੰਗਤਾ ਦੇ ਬਾਵਜੂਦ ਕਾਮਯਾਬ ਹੋ ਸਕਦਾ ਹਾਂ, ਜੇਕਰ ਮੈਂ ਮੈਡੀਕਲ ਸਾਇੰਸ ਨੂੰ ਹਾਰ ਦੇ ਸਕਦਾ ਹਾਂ, ਜੇਕਰ ਮੈਂ ਮੌਤ ਦਾ ਰਸਤਾ ਰੋਕ ਸਕਦਾ ਹਾਂ ਤਾਂ ਤੁਸੀਂ ਲੋਕ ਜਿਨ੍ਹਾਂ ਦੇ ਸਾਰੇ ਅੰਗ ਸਲਾਮਤ ਹਨ, ਜੋ ਚੱਲ ਸਕਦੇ ਹਨ, ਜੋ ਦੋਨਾਂ ਹੱਥਾਂ ਨਾਲ ਕੰਮ ਕਰ ਸਕਦੇ ਹਨ, ਜੋ ਖਾ ਪੀ ਸਕਦੇ ਹਨ, ਜੋ ਕਹਿਕਹਾ ਲਗਾ ਸਕਦੇ ਹਨ ਅਤੇ ਜੋ ਆਪਣੇ ਤਮਾਮ ਖ਼ਿਆਲ ਦੂਜੇ ਲੋਕਾਂ ਤੱਕ ਪਹੁੰਚਾ ਸਕਦੇ ਹਨ ਉਹ ਕਿਉਂ ਮਾਯੂਸ ਹਨ।"


-
ਚਰਨ ਗਿੱਲ ਦੀ ਵਾਲ ਤੋਂ ਧੰਨਵਾਦ ਸਹਿਤ 


ਸਟੀਵਨ ਵਿਲੀਅਮ ਹਾਕਿੰਗ (ਜਨਮ 8 ਜਨਵਰੀ 1942- 14 ਮਾਰਚ 2018) ਇੱਕ ਬਰਤਾਨਵੀ ਭੌਤਿਕ ਵਿਗਿਆਨੀ, ਬ੍ਰਹਿਮੰਡ ਵਿਗਿਆਨੀ ਅਤੇ ਲੇਖਕ ਸੀ। ਉਸਨੂੰ ਇੱਕ ਖ਼ਤਰਨਾਕ ਬਿਮਾਰੀ, ਨਿਊਰੋਨ ਮੋਟਰ ਮਰਜ਼ ਸੀ ਅਤੇ ਉਹ ਕੁਰਸੀ ਤੋਂ ਉੱਠ ਨਹੀਂ ਸਕਦਾ ਸੀ, ਹੱਥ ਪੈਰ ਨਹੀਂ ਹਿਲਾ ਸਕਦਾ ਸੀ ਅਤੇ ਬੋਲ ਵੀ ਨਹੀਂ ਸਕਦਾ ਸੀ। ਪਰ ਉਹ ਦਿਮਾਗ਼ੀ ਤੌਰ 'ਤੇ ਸਿਹਤਮੰਦ ਸੀ ਅਤੇ ਬੁਲੰਦ ਹੌਸਲੇ ਦੀ ਵਜ੍ਹਾ ਨਾਲ ਅਪਣਾ ਕੰਮ ਜਾਰੀ ਰੱਖ ਰੱਖਦਾ ਰਿਹਾ ਸੀ। ਉਹ ਆਪਣੇ ਖ਼ਿਆਲ ਦੂਸਰਿਆਂ ਤੱਕ ਪਹੁੰਚਾਣ ਅਤੇ ਉਨ੍ਹਾਂ ਨੂੰ ਸਫ਼ੇ 'ਤੇ ਉਤਾਰਨ ਲਈ ਇੱਕ ਖ਼ਾਸ ਕਿਸਮ ਦੇ ਕੰਪਿਊਟਰ ਦੀ ਵਰਤੋਂ ਕਰਦਾ ਸੀ। - ਵਿਕੀਪੀਡੀਆ)


A young Stephen Hawking and wife


Comments

Popular posts from this blog

ਦੁਨੀਆ ਭਰ ਦੇ ਤਮਾਮ ਖ਼ੂਬਸੂਰਤ ਖ਼ਤ ( ੧)

ਪਿਆਰੇ ਬਾਈ...  ਮੈਂ ਜਵੀਲੋ ਦੇ ਸਫ਼ਰ ਦੀਆਂ ਗੱਲਾਂ ਤੈਨੂੰ ਦੱਸਣਾ ਚਾਹੁੰਦਾ, ਇਹ ਓਹੀ ਪਿੰਡ ਹੈ ਜਿੱਥੇ ਲਾਇਬਰਮੈਨ   ਲੰਬੇ ਸਮੇਂ ਤਕ ਆਪਣੀ ਆਖਰੀ ਪ੍ਰਦਰਸ਼ਨੀ ਲਈ ਤਸਵੀਰ ਦੇ ਚਿੰਤਨ ਲਈ ਰੁਕਿਆ - ਓਹੀ ਤਸਵੀਰ ਜਿਸ  ਵਿਚ ਧੋਬਣਾ ਨੇ। ਓਹ ਜਗ੍ਹਾ ਜਿੱਥੇ ਟਰਮਿਉਲ   ਅਤੇ ਜੁਯਲੁਸ ਬਾਖਯੁਜ਼ੇਨ ਨੇ ਕੁਝ ਸਮਾਂ ਲੰਘਾਇਆ। ਕਲਪਨਾ ਕਰ ਕੀ ਸਵੇਰ ਦੇ ਤਿੰਨ ਵਜੇ ਮੈਂ ਇਕ ਖੁੱਲ੍ਹੀ ਗੱਡੀ ਚ ਧਰਤੀ ਦੀ ਸੈਰ ਤੇ ਸੀ (ਮੈਂ ਆਪਣੇ ਮਕਾਨ ਮਾਲਿਕ ਨਾਲ ਗਿਆ ਸੀ ਜੀਹਨੇ ਅਸੇਨ ਦੇ ਬਜ਼ਾਰ ਜਾਣਾ ਸੀ।) ਅਸੀਂ ਸੜਕ ਦੇ ਕਿਨਾਰੇ ਜਿਸਨੂੰ ਓਹ ਡਾਇਕ ਆਖਦੇ ਨੇ ਤੇ ਚਲ ਰਹੇ ਸੀ; ਇਥੇ ਮਿੱਟੀ ਨਹੀਂ ਚਿੱਕੜ ਦਾ ਢੇਰ ਸੀ ਪਰ ਬਜ਼ਰੀ ਤੋਂ ਬਿਹਤਰ ਸੀ...  ਸਵੇਰੇ ਜਦੋਂ ਦਿਨ ਉੱਗਣ ਲਗਿਆ, ਇਧਰ ਓਧਰ ਧਰਤੀ ਤੇ ਖਿਲਰੀਆਂ ਝੋਪੜੀਆਂ ਵਿਚੋਂ ਮੁਰਗਿਆਂ ਨੇ ਬੋਲਣਾ ਸ਼ੁਰੂ ਕਰ ਦਿੱਤਾ। ਓਹ ਸਾਰੀਆਂ ਝੋਪੜੀਆਂ ਜਿੰਨ੍ਹਾਂ ਕੋਲ ਦੀ ਐਸੀ ਲੰਘੇ ਪਾਪੂਲਰ ਦੇ ਮਟਮੈਲੇ ਰੁੱਖਾ ਨਾਲ ਘਿਰੀਆਂ ਸਨ, ਜਿਨ੍ਹਾਂ ਦੇ ਪੀਲੇ ਪੱਤਿਆਂ ਝੜਨ ਦੀ ਵੀ ਆਵਾਜ਼ ਆਉਂਦੀ। ਛੋਟੇ ਜਿਹੇ ਕਬਰਿਸਤਾਨ ਵਿਚ ਇਕ ਪੁਰਾਣਾ ਟੁੱਟਿਆ ਹੋਇਆ ਥੰਮ ਸੀ ਜਿਸਦੇ ਆਲੇ ਦੁਆਲੇ ਅਤੇ ਵਿਚਕਾਰ ਝਾੜੀਆਂ ਸਨ। ਧਰਤੀ ਦਾ ਸਾਦਾ ਦ੍ਰਿਸ਼; ਮੱਕੀ ਦੇ ਖੇਤ, ਇਹ ਸਭ ਹੂਬਹੂ ਓਵੇਂ ਜਿਹਾ ਹੀ ਸੀ ਜਿਵੇਂ ਦਾ ਸੋਹਣਾ ਕੋਰੋ ਨੇ ਬਣਾਇਆ ਸੀ। ਬਿਲਕੁਲ ਉਵੇਂ ਜਿਹਾ ਅਨੰਤ, ਰਹੱਸਮਈ, ਅਤੇ ਸ਼ਾਂਤ ਜਿਵੇਂ ਉਸਨੇ ਰੰਗਿਆ। ਜਦੋਂ ਅਸੀ ਜ...

Persian Poetry in Punjabi Sabir Haka

ਸ਼ਬੀਰ ਹਕਾ (੧੯੮੬-) ਦਾ ਜਨਮ ਕਰਮਾਨਸ਼ਾਹ (ਇਰਾਨ) ਵਿੱਚ ਹੋਇਆ । ਉਹ ਅੱਜ ਦੇ ਸਮੇਂ ਦਾ ਫਾਰਸੀ ਬੋਲੀ ਦਾ ਸ਼ਾਇਰ ਹੈ ਜਿਹੜਾ ਉਸਰ ਰਹੀਆਂ ਇਮਾਰਤਾਂ ਵਾਲੀਆਂ ਥਾਵਾਂ 'ਤੇ ਮਜ਼ਦੂਰੀ ਕਰਦਾ ਹੈ। ਉਹਦੀਆਂ ਕਵਿਤਾਵਾਂ 'ਮਾਡਰਨ ਪੋਇਟਰੀ ਇਨ ਟਰਾਂਸਲੇਸ਼ਨ' (ਜਨਵਰੀ ੨੦੧੫) ਵਚਿ ਛਪੀਆਂ ਸਨ। ਫਾਰਸੀ ਤੋਂ ਇਨ੍ਹਾਂ ਕਵਿਤਾਵਾਂ ਦਾ ਅੰਗਰੇਜ਼ੀ ਅਨੁਵਾਦ ਨਸਰੀਨ ਪਰਵਾਜ਼ ਅਤੇ ਹਿਊਬਰਟ ਮੂਰ ਨੇ ਕੀਤਾ ਸੀ। ਗੀਤ ਚਤੁਰਵੇਦੀ ਨੇ ਇਨ੍ਹਾਂ ਦਾ ਹਿੰਦੀ ਅਨੁਵਾਦ ਕੀਤਾ ਅਤੇ ਕੁਲਦੀਪ ਕੌਰ ਨੇ ਇਨ੍ਹਾਂ ਨੂੰ ਪੰਜਾਬੀ ਰੂਪ ਦਿੱਤਾ । ਇਨ੍ਹਾਂ ਕਵਿਤਾਵਾਂ ਦੀ ਬੋਲੀ ਸਾਦੀ ਹੈ ਪਰ ਭਾਵ ਡੂੰਘੇ  ਹਨ । 1. ਸ਼ਹਿਤੂਤ ਤੁਸੀਂ ਕਦੇ ਸ਼ਹਿਤੂਤ ਦੇਖਿਆ ਹੈ? ਜਿਥੇ ਇਹ ਡਿਗਦਾ ਹੈ, ਓਨੀ ਜ਼ਮੀਨ 'ਤੇ ਲਾਲ ਰੰਗ ਦਾ ਧੱਬਾ ਪੈ ਜਾਂਦਾ ਹੈ। ਡਿੱਗਣ ਤੋਂ ਵੱਧ ਦੁਖਦਾਈ ਕੁਝ ਵੀ ਨਹੀਂ, ਮੈਂ ਦੇਖਿਆ ਹੈ ਕਿੰਨੇ ਮਜ਼ਦੂਰਾਂ ਨੂੰ ਇਮਾਰਤਾਂ ਤੋਂ ਡਿਗਦੇ ਹੋਏ ਡਿਗ ਕੇ ਸ਼ਹਿਤੂਤ ਬਣਦੇ ਹੋਏ। 2. ਰੱਬ ਰੱਬ ਵੀ ਮਜ਼ਦੂਰ ਹੈ ਉਹ ਵੀ ਜ਼ਰੂਰ ਵੈਲਡਰਾਂ ਦਾ ਵੀ ਵੈਲਡਰ ਹੋਣਾਂ! ਆਥਣ ਦੇ ਚਾਨਣ ਵਿਚ ਉਹਦੀਆਂ ਅੱਖਾਂ ਅੰਗਾਰਿਆਂ ਵਾਂਗ ਲਾਲ ਹੁੰਦੀਆਂ ਨੇ। ਰਾਤ ਨੂੰ ਉਹਦੇ ਝੱਗੇ ਵਿਚ ਹੁੰਦੀਆਂ ਨੇ ਮੋਰੀਆਂ ਹੀ ਮੋਰੀਆਂ । 3. ਬੰਦੂਕ ਜੇ ਉਨ੍ਹਾਂ ਬੰਦੂਕ ਦੀ ਖੋਜ ਨਾ ਕੀਤੀ ਹੁੰਦੀ ਤਾਂ ਬਥੇਰੇ ਲੋਕਾਂ ਨੇ ਦੂਰੋਂ ਹੀ ਮਾਰੇ ਜਾਣ ਤੋਂ ਬਚ ਜਾਣਾ ਸੀ। ਬਹੁਤ ਕੁਝ ਆਸਾਨ ਹੋ ਜਾਂ...

ਦੁਨੀਆ ਭਰ ਦੇ ਤਮਾਮ ਖ਼ੂਬਸੂਰਤ ਖ਼ਤ (੨)

ਸੋਹਣੇ ;  ਮੈਨੂੰ ਪਤਾ ਕਿ ਮੈਂ ਮੁੜ ਪਾਗ਼ਲ ਹੋਣ ਵਾਲੀ ਹਾਂ। ਮੈਨੂੰ ਲਗਦਾ ਕਿ ਇਸ ਤਰ੍ਹਾਂ ਦੇ ਖਤਰਨਾਕ ਦੌਰ ਤੋਂ ਹੁਣ ਬਚਿਆ ਨਹੀ ਜਾ ਸਕਦਾ ਤੇ ਸ਼ਾਇਦ ਮੈਂ ਕਦੇ ਦੁਬਾਰਾ ਠੀਕ ਵੀ ਨਾ ਹੋਵਾਂ। ਹੁਣ ਮੇਰਾ ਧਿਆਨ ਵੀ ਨਹੀਂ ਲਗਦਾ ਤੇ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਵੀ ਸੁਣਦੀਆਂ ਹਨ। ਇਸੇ ਲਈ ਇਸ ਵੇਲੇ ਜਿਹੜਾ ਮੈਨੂੰ ਬਿਹਤਰ ਲਗਦਾ ਓਹੀ ਕਰ ਰਹੀ ਹਾਂ ਮੈਂ। ਤੂੰ ਵੀ ਮੈਨੂੰ ਖੁਸ਼ ਰੱਖਣ ਦੀਆਂ ਤਮਾਮ ਕੋਸ਼ਿਸ਼ਾਂ ਕੀਤੀਆਂ ਹਨ ਓਵੇਂ ਹੀ ਜਿਵੇਂ ਕਿਸੇ ਚਹੇਤੇ ਨੂੰ ਕਰਨੀਆਂ ਚਾਹੀਦੀਆਂ ਹਨ। ਮੈਨੂੰ ਨਹੀਂ ਲਗਦਾ ਕਿ ਦੋ ਜਣੇ ਇਸ ਤੋਂ ਜਿਆਦਾ ਖੁਸ਼ ਰਹਿ ਸਕਦੇ ਹਨ ਓਦੋਂ ਤਕ ਜਦੋਂ ਤਾਈਂ ਕੋਈ ਮੁਸੀਬਤ ਨਾ ਓਹਨਾ ਵਿਚ ਆਣ ਪਵੇ।  ਮੀਆਂ ਬੀਬੀ ਦੋਵੇਂ ਮੈਂ ਹੁਣ ਹੋਰ ਨਹੀਂ ਲੜ ਸਕਦੀ।  ਮੈਨੂੰ ਵੀ ਪਤੇ ਮੈਂ ਤੇਰੀ ਜਿੰਦਗੀ ਖਰਾਬ ਕਰ ਰਹੀਂ ਹਾਂ, ਤੇਰਿਆ ਕੰਮਾਂ ਵਿਚ ਉਲਝਣ ਬਣਦੀ ਹਾਂ। ਪਰ ਤੂੰ ਕੰਮ ਨਬੇੜ ਲੈਣੇ; ਮੈਨੂੰ ਪਤਾ। ਦੇਖ ਨਾ ਮੈਥੋਂ ਤਾਂ ਆਹ ਵੀ ਠੀਕ ਤਰ੍ਹਾਂ ਨਾਲ ਨਹੀਂ ਲਿਖਿਆ ਜਾ ਰਿਹਾ। ਨਾ ਪੜ੍ਹਿਆ ਜਾਂਦਾ ਹੈ। ਬਸ ਤੈਨੂੰ ਆਹੀ ਕਹਿਣਾ ਕਿ ਦੁਨੀਆ ਦੀਆਂ ਤਮਾਮ ਖੁਸ਼ੀਆਂ ਦੇਣ ਲਈ ਤੇਰੀ ਇਹਸਾਨਮੰਦ ਹਾਂ। ਅਪਣਾ ਬੜਾ ਸੋਹਣਾ ਤੇ ਖੁਸ਼ ਰਹੇ ਹਾਂ।  ਮੈਂ ਆਹੀ ਕਹਿਣਾ ਚਾਹੁੰਦੀ। ਸਾਰਿਆ ਨੂੰ ਇਹ ਪਤਾ ਵੀ ਹੈ ਕਿ ਮੈਨੂੰ ਕੋਈ ਬਚਾ ਸਕਦਾ  ਹੁੰਦਾ ਤਾਂ ਓਹ ਵੀ ਤੂੰ ਹੀ ਹੁੰਦਾ। ਪਰ ਹੁਣ ਬੜਾ ਕੁਝ ਪਿੱਛੇ ਰਹਿ ਗਿਆ ਹੈ ਬਿਨਾ ਤੇਰੀ ਭਲਾਈ ਤ...