ਵਾਹਿਦ ਪੰਜਾਬੀ ਦਾ ਮਹਿਬੂਬ ਸ਼ਾਇਰ ਹੋਣ ਦੇ ਨਾਲ ਨਾਲ ਸਾਹਿਤ ਅਤੇ ਸਮਾਜ ਦੇ ਜ਼ਰੂਰੀ ਨੁਕਤਿਆਂ ਪ੍ਰਤੀ ਹਮੇਸ਼ਾ ਚਿੰਤਨਸ਼ੀਲ ਰਹਿੰਦਾ ਹੈ -
ਪ੍ਰਿਜ਼ਮ 'ਚੋਂ ਲੰਘਦਾ ਸ਼ਹਿਰ'' ਨਾਮਕ ਗ਼ਜ਼ਲ ਸੰਗ੍ਰਹਿ ਵਿੱਚ ਗ਼ਜ਼ਲ ਪ੍ਰਤੀ ਉਸਦੀ ਅਤੇ ਉਸਦੇ ਪ੍ਰਤੀ ਗ਼ਜ਼ਲ ਦੀ ਘਾਲਣਾ ਸਪਸ਼ਟ ਦੇਖੀ ਜਾ ਸਕਦੀ ਹੈ |
ਹੁਣੇ ਹੁਣੇ ਫੇਸਬੁੱਕ ਕੰਧ ਤੇ ਆਹ ਕਵਿਤਾ ਪੜ੍ਹੀ, ਪੰਜਾਬੀ ਨਵੀਂ ਕਵਿਤਾ ਵਿੱਚ ਇਸ ਤਰ੍ਹਾਂ ਦੀ ਬਿੰਬ ਸਿਰਜਣਾ ਅਤੇ ਸਪਸ਼ਟਤਾ ਨਾ ਮਾਤਰ ਹ ਦੇਖਣ ਨੂੰ ਰਹਿ ਗਈ ਹੈ | ਖੁਸ਼ੀ ਹੋਈ ਕਵਿਤਾ ਪੜ੍ਹ ਕੇ |
''ਕਵਿਤਾ ਮੇਲੇ'' ਦੇ ਪਾਠਕਾਂ ਨਜ਼ਰ ਹੈ -
ਦਰਦ ਦੀ ਭਾਸ਼ਾ ਨਹੀ ਹੁੰਦੀ ...
ਮੈ ਤਾਰਿਆਂ ਨਾਲ
ਕਦੇ ਖ਼ਫ਼ਾ ਨਹੀਂ ਹੋਇਆ
ਤਾਰਿਆਂ ਨਾਲ ਧਰਤੀ ਦਾ ਦੁਖ ਸੁਖ ਕਰਾਂ ਅਕਸਰ
ਚੰਨ ਅੱਖਾਂ ਨੇੜੇ ਆ
ਮੇਰੇ ਦਰਦ ਹੰਗਾਲੇ
ਤੇ ਮੇਰੇ ਹਾਲ ਨੂੰ
ਮਾਂ ਵੀ ਨਾ ਪਛਾਣੇ
ਸ਼ਬਦ ਪਛਾਨਣ ਧੁਰ ਅੰਦਰ ਦੀ ਵਿਥਿਆ
ਮਾਂ ਸ਼ਬਦ ਤੋਂ ਛੋਟੀ ਰਹਿ ਗਈ
ਦਰਦ ਕਿਸੇ ਭਾਸ਼ਾ ਦੇ ਮੁਥਾਜ ਥੋੜ੍ਹਾ ਹੁੰਦੇ ਨੇ !
ਪੂਰੀ ਧਰਤੀ ਦਾ ਦਰਦ
ਸੀਨੇ 'ਚ ਕਰੇ ਪਰਿਕਰਮਾ ਮੁਕਤੀ ਲਈ
ਤੇ ਸ਼ਬਦਾਂ ਨੂੰ ਯੂਗੋ-ਯੁਗ ਜੀਣ ਦਾ ਮਿਲੇ ਵਰਦਾਨ
ਸਦੀਆਂ ਤੋਂ ਸਲੀਬ ਚੜਹਿਆ ਈਸਾ ਉਤਰੇ ਹੁਣ
ਤਾਂ ਕਿ ਮੈਂ ਚੜ੍ਹ ਸਕਾ
ਸਮਾਂ ਐਂਟੀ-ਕਲਾਕ ਵਾਈਜ਼ ਹੋ ਗਿਆ
ਸ਼ਬਦ ਸਾਣ 'ਤੇ ਲਾਉਣ ਦਾ ਵੇਲਾ
ਅਰਦਾਸ ਹੋ ਚੁੱਕੀ
ਆਪੋ ਆਪਣੀ ਚੁੱਕਣ ਦੀ ਆ ਗਈ ਘੜੀ
-ਵਾਹਿਦ
ਰਵੀ ਦੀਪ ਦੇ ਕੈਮਰੇ ਤੋਂ ਇਕ ਪਿਆਰਾ ਕਲਿੱਕ ਵਾਹਿਦ ਦਾ -

Comments
Post a Comment