ਹੱਥ
ਦੁਨੀਆ ਦੀ ਹਰ ਸ਼ੈਅ ਨੂੰ
ਤਲਾਸ਼ਦੇ
ਤਰਾਸ਼ਦੇ
ਸਤਿਕਾਰਦੇ
ਲਿਖਦੇ ਅਨੰਤ ਕਥਾਵਾਂ ਹੱਥ
ਲਿਖਣ ਬਹਿ ਗਏ ਇਕ ਦਿਨ
ਆਪਣੇ ਬਾਰੇ ਆਪ ਹੀ ਕਵਿਤਾ
ਲਿਪੀ ਕਿਹੜੀ
ਭਾਸ਼ਾ ਭਾਵ ਅਰਥ
ਪੜ੍ਹੇ ਜਾਣ ਕਿਸੇ ਹੋਰ ਸਦੀ
ਜਾਂ ਅੱਜ ਹੀ
ਹੁਣੇ ਸਮਝੇ ਜਾਣ
ਰਹਿ ਜਾਣ ਅਸਮਝੇ
ਪੰਛੀਆਂ ਵਾਂਙੂ
ਖੁਲ੍ਹੇ ਅਕਾਸ਼ੀ ਉੱਡ ਰਹੇ
ਫੁੱਲਾਂ ਜਿਉਂ ਖਿੜ ਰਹੇ
ਤੇਰੇ ਦਿਲ ਵਾਂਙ ਧੜਕ ਰਹੇ
ਕਰਮ ਕਰਦੇ ਹੱਥ ਸਦਾ ਸੁਹਣੇ ਹੁੰਦੇ ||
੨੦੧੬ ਵਿੱਚ ਪ੍ਰਕਾਸ਼ਿਤ ਕਿਤਾਬ ''ਓਕ'' ਵਿੱਚੋ -
-ਗੁਰਪ੍ਰੀਤ
-ਗੁਰਪ੍ਰੀਤ
ਕਵਿਤਾ ਪੜ੍ਹਨਾ ਆਸਾਨ ਹੈ , ਕਵਿਤਾ ਸਮਝਣਾ , ਮਾਨਣਾ, ਮਹਿਸੂਸ ਕਰਨਾ
ਆਸਾਨ ਕਾਰਜ ਨਹੀਂ |
ਸਮੇ ਨਾਲ ਸਵੰਦ ਰਚਾਉਂਦੀ_____
ਇਕ ਪੈਰ ਘੱਟ, ਇਕ ਪੈਰ ਵੱਧ ਤੁਰਦੀ ____
ਮੰਗਲਗਾਥਾ -
ਮੁਬਾਰਕ ! ਕਵਿਤਾ 'ਤੇ ਮੁਬਾਰਕ ਕਵੀ !
ਤਹਿ ਦਿਲੋਂ ਪਿਆਰ !
ਸਤਿਕਾਰ-
ਅਕਾਸ਼ਦੀਪ

Comments
Post a Comment