Skip to main content

ਘੁਸਪੈਠੀਆ \ ਵੀਰੂ ਸੋਨਕਰ

੯ ਜੂਨ ੧੯੭੭ ਵਿੱਚ ਕਾਨਪੁਰ  ਵਿੱਚ ਪੈਦਾ ਹੋਇਆ ਇਹ ਨੌਜਵਾਨ ਕਵੀ ਹਿੰਦੀ ਦੀਆ ਚਰਚਿਤ ਮੈਗਜ਼ੀਨਾਂ ਵਿੱਚ ਲਗਾਤਾਰ ਛਪਦਾ ਰਿਹਾ ਹੈ |  ਨਿੱਘਰ ਸ਼ੈਲੀ ਦੀਆਂ ਕੁਝ ਕਵਿਤਾਵਾਂ ਦਾ ਪਹਿਲਾਂ ਵੀ ਪੋਸਟ ਕੀਤਾ ਸੀ | ਇਕ ਹੋਰ ਬੜੀ ਖੂਬਸੂਰਤ ਕਵਿਤਾ   ( ''ਅਨੁਨਾਦ'' ਬਲਾਗ ਤੋਂ ਧੰਨਵਾਦ ਸਹਿਤ )|






       ਘੁਸਪੈਠੀਆ 



ਹਰ ਹਨੇਰੇ ਦਾ ਆਪਣਾ ਰਹੱਸ ਹੁੰਦਾ
ਹਰ ਗਹਿਰਾਈ ਦੀ ਆਪਣੀ ਵਡਿਆਈ

ਅਤੀਤ ਉਂਗਲਾਂ ਦੇ ਪੋਰ 'ਤੇ ਬੈਠੀ ਛੋਹ ਹੈ
ਟਟੋਲਣਾ ਸਿਮਰਤੀਆਂ ਨਾਲ ਸਵਾੰਦ

ਤਸਵੀਰਾਂ ਮੈਨੂੰ ਇੱਕਲਾ ਕਰਦੀਆਂ
ਮੈ ਓਹਨਾ ਦੀਆ ਗੁੰਮ ਹੋਈਆਂ
 ਆਤਮਾਵਾਂ ਦੇ ਪਿਆਰ ਵਿੱਚ ਹਾਂ

ਬਹੁਤ ਡੂੰਘਾ ਜਾ ਬੈਠਣਾ
ਧਰਤੀ ਨਾਲ ਸਭ ਤੋਂ ਕਰੂਰ ਅਸਹਿਮਤੀ ਹੈ
ਮੇਰਾ ਇਕਹਿਰਾ ਚਿੰਤਨ ਚਾਨਣ ਦੇ ਪੱਖ 'ਚ
ਸਭ  ਤੋਂ ਇਮਾਨਦਾਰ ਮਤਦਾਨ ਹੈ

ਮੇਰਾ ਚੇਹਰਾ ਦੁੱਖਾਂ ਦਾ ਜਿਓਂਦਾ ਇਤਿਹਾਸ ਹੈ
ਮੇਰੀ ਅੱਖਾਂ ਭਵਿੱਖ ਦੀ ਖੁੱਲੀ ਬੈਲੈਂਸ ਸ਼ੀਟ

ਦੂਰ ਖੜ੍ਹਿਆ
ਸਭ ਤੋਂ ਪਿਆਰਾ, ਭਵਿੱਖ ਹੱਸਦਾ ਹੈ
ਮੈ ਉਸਦੇ ਪਿਆਰ ਵਿੱਚ ਥੋੜਾ ਹੋਰ ਉਦਾਸ ਹੋ ਜਾਂਦਾ ਹਾਂ

ਮੇਰਾ ਹੱਸਣਾ ਦੁੱਖ ਦਾ ਸਭ ਤੋਂ ਭਿਆਨਕ ਕਤਲ ਹੈ
'ਤੇ ਸਹਿਜ ਹੋਣਾ ਮੇਰੀ ਸਭ ਤੋਂ ਪੁਰਾਣੀ ਮੌਜ਼ੂਦਗੀ

ਭਵਿੱਖ ਮੇਰੇ ਮੋਢੇ ਤੇ ਹੱਥ ਰੱਖਦਾ ਹੈ
ਮੈ ਓਹਦੇ ਭਰੋਸੇ ' ਚ ਖੋਇਆ ਸਬ ਤੋਂ ਮਾਸੂਮ ਯੋਧਾ ਹਾਂ

ਮੈਂ ਹਨੇਰੇ 'ਚ ਬੈਠੀ ਸਭ ਤੋਂ ਚਮਕਦਾਰ ਪ੍ਰਾਥਨਾ ਹਾਂ
ਮੇਰਾ ਪਹਿਲਾ ਚੁੱਕਿਆ ਹੋਇਆ ਪੈਰ ਚਾਨਣ ਦਾ ਐਲਾਨ ਹੈ
ਮੇਰੇ ਹੱਥ ਤੋਂ ਬੇਹਤਰ ਦੁਨੀਆ ਦਾ ਕੋਈ ਔਜ਼ਾਰ ਨਹੀ
ਮੇਰੀ ਆਵਾਜ਼ ਤੋਂ ਵੱਡਾ ਕੋਈ ਨਾਹਰਾ ਨਹੀ
ਮੇਰੇ ਹੱਕ ਤੋਂ ਵੱਡੀ ਕੋਈ ਜ਼ਿਦ ਨਹੀ

ਮੇਰੇ ਅੱਖਾਂ ਦੀ ਚਮਕ ਵੰਡ ਦੇਵੋ, ਦੁਨੀਆ ਦੀ ਹਰ ਅੱਖ 'ਚ ਬਰਾਬਰ
ਮੈਂ ਅੰਤ : ਤੁਹਾਡੇ ਘਰਾਂ ਵਿੱਚੋਂ ਹੀ ਮਿਲਾਂਗਾ
ਮੈਂ ਤੁਹਾਡੇ ਜ਼ੇਬ 'ਚ ਪਈ ਆਖਰੀ  ਪੂੰਜੀ ਹਾਂ

ਮੇਰੇ ਹੱਥ ਚੁੰਮ ਲਵੋ, ਇਹ ਤੁਹਾਡੇ ਹੀ ਹੱਥ ਹਨ
ਮੇਰੇ ਪੈਰ ਤੁਹਾਡੇ ਹਿੱਸੇ ਦੀ ਯਾਤਰਾ 'ਚ ਹਨ
ਮੇਰਾ ਚੇਹਰਾ ਧਿਆਨ ਨਾਲ ਵੇਖੋ
ਇਹਦੇ ਹਰ ਹਿੱਸੇ 'ਚੋ ਤੁਹਾਡੀ ਪਛਾਣ ਫੁੱਟ ਰਹੀ ਹੈ
ਮੈਂ ਕੋਈ ਹੋਰ ਨਹੀ
ਤੁਹਾਡੇ ਇੱਕਲ ਵਿੱਚ ਘੁਸ ਆਇਆ
ਭਵਿੱਖ ਦਾ ਸਭ ਤੋਂ ਵੱਡਾ ਘੁਸਪੈਠੀਆ ਹਾਂ |








                                ਵੀਰੂ ਸੋਨਕਰ

                                                                                                                                                                             










  • ਲਿਪੀਅੰਤਰ : ਅਕਾਸ਼ਦੀਪ 

Comments

Popular posts from this blog

ਦੁਨੀਆ ਭਰ ਦੇ ਤਮਾਮ ਖ਼ੂਬਸੂਰਤ ਖ਼ਤ ( ੧)

ਪਿਆਰੇ ਬਾਈ...  ਮੈਂ ਜਵੀਲੋ ਦੇ ਸਫ਼ਰ ਦੀਆਂ ਗੱਲਾਂ ਤੈਨੂੰ ਦੱਸਣਾ ਚਾਹੁੰਦਾ, ਇਹ ਓਹੀ ਪਿੰਡ ਹੈ ਜਿੱਥੇ ਲਾਇਬਰਮੈਨ   ਲੰਬੇ ਸਮੇਂ ਤਕ ਆਪਣੀ ਆਖਰੀ ਪ੍ਰਦਰਸ਼ਨੀ ਲਈ ਤਸਵੀਰ ਦੇ ਚਿੰਤਨ ਲਈ ਰੁਕਿਆ - ਓਹੀ ਤਸਵੀਰ ਜਿਸ  ਵਿਚ ਧੋਬਣਾ ਨੇ। ਓਹ ਜਗ੍ਹਾ ਜਿੱਥੇ ਟਰਮਿਉਲ   ਅਤੇ ਜੁਯਲੁਸ ਬਾਖਯੁਜ਼ੇਨ ਨੇ ਕੁਝ ਸਮਾਂ ਲੰਘਾਇਆ। ਕਲਪਨਾ ਕਰ ਕੀ ਸਵੇਰ ਦੇ ਤਿੰਨ ਵਜੇ ਮੈਂ ਇਕ ਖੁੱਲ੍ਹੀ ਗੱਡੀ ਚ ਧਰਤੀ ਦੀ ਸੈਰ ਤੇ ਸੀ (ਮੈਂ ਆਪਣੇ ਮਕਾਨ ਮਾਲਿਕ ਨਾਲ ਗਿਆ ਸੀ ਜੀਹਨੇ ਅਸੇਨ ਦੇ ਬਜ਼ਾਰ ਜਾਣਾ ਸੀ।) ਅਸੀਂ ਸੜਕ ਦੇ ਕਿਨਾਰੇ ਜਿਸਨੂੰ ਓਹ ਡਾਇਕ ਆਖਦੇ ਨੇ ਤੇ ਚਲ ਰਹੇ ਸੀ; ਇਥੇ ਮਿੱਟੀ ਨਹੀਂ ਚਿੱਕੜ ਦਾ ਢੇਰ ਸੀ ਪਰ ਬਜ਼ਰੀ ਤੋਂ ਬਿਹਤਰ ਸੀ...  ਸਵੇਰੇ ਜਦੋਂ ਦਿਨ ਉੱਗਣ ਲਗਿਆ, ਇਧਰ ਓਧਰ ਧਰਤੀ ਤੇ ਖਿਲਰੀਆਂ ਝੋਪੜੀਆਂ ਵਿਚੋਂ ਮੁਰਗਿਆਂ ਨੇ ਬੋਲਣਾ ਸ਼ੁਰੂ ਕਰ ਦਿੱਤਾ। ਓਹ ਸਾਰੀਆਂ ਝੋਪੜੀਆਂ ਜਿੰਨ੍ਹਾਂ ਕੋਲ ਦੀ ਐਸੀ ਲੰਘੇ ਪਾਪੂਲਰ ਦੇ ਮਟਮੈਲੇ ਰੁੱਖਾ ਨਾਲ ਘਿਰੀਆਂ ਸਨ, ਜਿਨ੍ਹਾਂ ਦੇ ਪੀਲੇ ਪੱਤਿਆਂ ਝੜਨ ਦੀ ਵੀ ਆਵਾਜ਼ ਆਉਂਦੀ। ਛੋਟੇ ਜਿਹੇ ਕਬਰਿਸਤਾਨ ਵਿਚ ਇਕ ਪੁਰਾਣਾ ਟੁੱਟਿਆ ਹੋਇਆ ਥੰਮ ਸੀ ਜਿਸਦੇ ਆਲੇ ਦੁਆਲੇ ਅਤੇ ਵਿਚਕਾਰ ਝਾੜੀਆਂ ਸਨ। ਧਰਤੀ ਦਾ ਸਾਦਾ ਦ੍ਰਿਸ਼; ਮੱਕੀ ਦੇ ਖੇਤ, ਇਹ ਸਭ ਹੂਬਹੂ ਓਵੇਂ ਜਿਹਾ ਹੀ ਸੀ ਜਿਵੇਂ ਦਾ ਸੋਹਣਾ ਕੋਰੋ ਨੇ ਬਣਾਇਆ ਸੀ। ਬਿਲਕੁਲ ਉਵੇਂ ਜਿਹਾ ਅਨੰਤ, ਰਹੱਸਮਈ, ਅਤੇ ਸ਼ਾਂਤ ਜਿਵੇਂ ਉਸਨੇ ਰੰਗਿਆ। ਜਦੋਂ ਅਸੀ ਜ...

Persian Poetry in Punjabi Sabir Haka

ਸ਼ਬੀਰ ਹਕਾ (੧੯੮੬-) ਦਾ ਜਨਮ ਕਰਮਾਨਸ਼ਾਹ (ਇਰਾਨ) ਵਿੱਚ ਹੋਇਆ । ਉਹ ਅੱਜ ਦੇ ਸਮੇਂ ਦਾ ਫਾਰਸੀ ਬੋਲੀ ਦਾ ਸ਼ਾਇਰ ਹੈ ਜਿਹੜਾ ਉਸਰ ਰਹੀਆਂ ਇਮਾਰਤਾਂ ਵਾਲੀਆਂ ਥਾਵਾਂ 'ਤੇ ਮਜ਼ਦੂਰੀ ਕਰਦਾ ਹੈ। ਉਹਦੀਆਂ ਕਵਿਤਾਵਾਂ 'ਮਾਡਰਨ ਪੋਇਟਰੀ ਇਨ ਟਰਾਂਸਲੇਸ਼ਨ' (ਜਨਵਰੀ ੨੦੧੫) ਵਚਿ ਛਪੀਆਂ ਸਨ। ਫਾਰਸੀ ਤੋਂ ਇਨ੍ਹਾਂ ਕਵਿਤਾਵਾਂ ਦਾ ਅੰਗਰੇਜ਼ੀ ਅਨੁਵਾਦ ਨਸਰੀਨ ਪਰਵਾਜ਼ ਅਤੇ ਹਿਊਬਰਟ ਮੂਰ ਨੇ ਕੀਤਾ ਸੀ। ਗੀਤ ਚਤੁਰਵੇਦੀ ਨੇ ਇਨ੍ਹਾਂ ਦਾ ਹਿੰਦੀ ਅਨੁਵਾਦ ਕੀਤਾ ਅਤੇ ਕੁਲਦੀਪ ਕੌਰ ਨੇ ਇਨ੍ਹਾਂ ਨੂੰ ਪੰਜਾਬੀ ਰੂਪ ਦਿੱਤਾ । ਇਨ੍ਹਾਂ ਕਵਿਤਾਵਾਂ ਦੀ ਬੋਲੀ ਸਾਦੀ ਹੈ ਪਰ ਭਾਵ ਡੂੰਘੇ  ਹਨ । 1. ਸ਼ਹਿਤੂਤ ਤੁਸੀਂ ਕਦੇ ਸ਼ਹਿਤੂਤ ਦੇਖਿਆ ਹੈ? ਜਿਥੇ ਇਹ ਡਿਗਦਾ ਹੈ, ਓਨੀ ਜ਼ਮੀਨ 'ਤੇ ਲਾਲ ਰੰਗ ਦਾ ਧੱਬਾ ਪੈ ਜਾਂਦਾ ਹੈ। ਡਿੱਗਣ ਤੋਂ ਵੱਧ ਦੁਖਦਾਈ ਕੁਝ ਵੀ ਨਹੀਂ, ਮੈਂ ਦੇਖਿਆ ਹੈ ਕਿੰਨੇ ਮਜ਼ਦੂਰਾਂ ਨੂੰ ਇਮਾਰਤਾਂ ਤੋਂ ਡਿਗਦੇ ਹੋਏ ਡਿਗ ਕੇ ਸ਼ਹਿਤੂਤ ਬਣਦੇ ਹੋਏ। 2. ਰੱਬ ਰੱਬ ਵੀ ਮਜ਼ਦੂਰ ਹੈ ਉਹ ਵੀ ਜ਼ਰੂਰ ਵੈਲਡਰਾਂ ਦਾ ਵੀ ਵੈਲਡਰ ਹੋਣਾਂ! ਆਥਣ ਦੇ ਚਾਨਣ ਵਿਚ ਉਹਦੀਆਂ ਅੱਖਾਂ ਅੰਗਾਰਿਆਂ ਵਾਂਗ ਲਾਲ ਹੁੰਦੀਆਂ ਨੇ। ਰਾਤ ਨੂੰ ਉਹਦੇ ਝੱਗੇ ਵਿਚ ਹੁੰਦੀਆਂ ਨੇ ਮੋਰੀਆਂ ਹੀ ਮੋਰੀਆਂ । 3. ਬੰਦੂਕ ਜੇ ਉਨ੍ਹਾਂ ਬੰਦੂਕ ਦੀ ਖੋਜ ਨਾ ਕੀਤੀ ਹੁੰਦੀ ਤਾਂ ਬਥੇਰੇ ਲੋਕਾਂ ਨੇ ਦੂਰੋਂ ਹੀ ਮਾਰੇ ਜਾਣ ਤੋਂ ਬਚ ਜਾਣਾ ਸੀ। ਬਹੁਤ ਕੁਝ ਆਸਾਨ ਹੋ ਜਾਂ...

ਦੁਨੀਆ ਭਰ ਦੇ ਤਮਾਮ ਖ਼ੂਬਸੂਰਤ ਖ਼ਤ (੨)

ਸੋਹਣੇ ;  ਮੈਨੂੰ ਪਤਾ ਕਿ ਮੈਂ ਮੁੜ ਪਾਗ਼ਲ ਹੋਣ ਵਾਲੀ ਹਾਂ। ਮੈਨੂੰ ਲਗਦਾ ਕਿ ਇਸ ਤਰ੍ਹਾਂ ਦੇ ਖਤਰਨਾਕ ਦੌਰ ਤੋਂ ਹੁਣ ਬਚਿਆ ਨਹੀ ਜਾ ਸਕਦਾ ਤੇ ਸ਼ਾਇਦ ਮੈਂ ਕਦੇ ਦੁਬਾਰਾ ਠੀਕ ਵੀ ਨਾ ਹੋਵਾਂ। ਹੁਣ ਮੇਰਾ ਧਿਆਨ ਵੀ ਨਹੀਂ ਲਗਦਾ ਤੇ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਵੀ ਸੁਣਦੀਆਂ ਹਨ। ਇਸੇ ਲਈ ਇਸ ਵੇਲੇ ਜਿਹੜਾ ਮੈਨੂੰ ਬਿਹਤਰ ਲਗਦਾ ਓਹੀ ਕਰ ਰਹੀ ਹਾਂ ਮੈਂ। ਤੂੰ ਵੀ ਮੈਨੂੰ ਖੁਸ਼ ਰੱਖਣ ਦੀਆਂ ਤਮਾਮ ਕੋਸ਼ਿਸ਼ਾਂ ਕੀਤੀਆਂ ਹਨ ਓਵੇਂ ਹੀ ਜਿਵੇਂ ਕਿਸੇ ਚਹੇਤੇ ਨੂੰ ਕਰਨੀਆਂ ਚਾਹੀਦੀਆਂ ਹਨ। ਮੈਨੂੰ ਨਹੀਂ ਲਗਦਾ ਕਿ ਦੋ ਜਣੇ ਇਸ ਤੋਂ ਜਿਆਦਾ ਖੁਸ਼ ਰਹਿ ਸਕਦੇ ਹਨ ਓਦੋਂ ਤਕ ਜਦੋਂ ਤਾਈਂ ਕੋਈ ਮੁਸੀਬਤ ਨਾ ਓਹਨਾ ਵਿਚ ਆਣ ਪਵੇ।  ਮੀਆਂ ਬੀਬੀ ਦੋਵੇਂ ਮੈਂ ਹੁਣ ਹੋਰ ਨਹੀਂ ਲੜ ਸਕਦੀ।  ਮੈਨੂੰ ਵੀ ਪਤੇ ਮੈਂ ਤੇਰੀ ਜਿੰਦਗੀ ਖਰਾਬ ਕਰ ਰਹੀਂ ਹਾਂ, ਤੇਰਿਆ ਕੰਮਾਂ ਵਿਚ ਉਲਝਣ ਬਣਦੀ ਹਾਂ। ਪਰ ਤੂੰ ਕੰਮ ਨਬੇੜ ਲੈਣੇ; ਮੈਨੂੰ ਪਤਾ। ਦੇਖ ਨਾ ਮੈਥੋਂ ਤਾਂ ਆਹ ਵੀ ਠੀਕ ਤਰ੍ਹਾਂ ਨਾਲ ਨਹੀਂ ਲਿਖਿਆ ਜਾ ਰਿਹਾ। ਨਾ ਪੜ੍ਹਿਆ ਜਾਂਦਾ ਹੈ। ਬਸ ਤੈਨੂੰ ਆਹੀ ਕਹਿਣਾ ਕਿ ਦੁਨੀਆ ਦੀਆਂ ਤਮਾਮ ਖੁਸ਼ੀਆਂ ਦੇਣ ਲਈ ਤੇਰੀ ਇਹਸਾਨਮੰਦ ਹਾਂ। ਅਪਣਾ ਬੜਾ ਸੋਹਣਾ ਤੇ ਖੁਸ਼ ਰਹੇ ਹਾਂ।  ਮੈਂ ਆਹੀ ਕਹਿਣਾ ਚਾਹੁੰਦੀ। ਸਾਰਿਆ ਨੂੰ ਇਹ ਪਤਾ ਵੀ ਹੈ ਕਿ ਮੈਨੂੰ ਕੋਈ ਬਚਾ ਸਕਦਾ  ਹੁੰਦਾ ਤਾਂ ਓਹ ਵੀ ਤੂੰ ਹੀ ਹੁੰਦਾ। ਪਰ ਹੁਣ ਬੜਾ ਕੁਝ ਪਿੱਛੇ ਰਹਿ ਗਿਆ ਹੈ ਬਿਨਾ ਤੇਰੀ ਭਲਾਈ ਤ...