ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫਤਾਰ ਕਰ ਲਵੇਗਾ। ਇਹ ਕਹਿਕੇ ਕਿ ਤੁਹਾਡੇ ਘਰੋਂ ਕੋਈ ਖਤਰਨਾਕ ਕਿਤਾਬ ਬਰਾਮਦ ਹੋਈ ਹੈ।
ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫ਼ਤਾਰ ਕਰ ਲਵੇਗਾ। ਅਤੇ ਤੁਹਾਡੇ ਦੋਸਤ ਤੁਹਾਡੇ ਬਾਰੇ ਟੀਵੀ ਤੋਂ ਜਾਨਣਗੇ, ਕਿ ਤੁਸੀਂ ਅੱਤਵਾਦੀ ਹੋ, ਕਿਉਂਕਿ ਪੁਲਿਸ ਨੇ ਇਹੀ ਕਿਹਾ ਹੈ।
ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫ਼ਤਾਰ ਕਰ ਲਵੇਗਾ। ਸਾਰੇ ਵਕੀਲ ਡਰਾ ਦਿੱਤੇ ਜਾਣਗੇ, ਜੇ ਕਿਸੇ ਨੇ ਭੁੱਲ ਭੁਲੇਖੇ ਤੁਹਾਡਾ ਕੇਸ ਲੈ ਲਿਆ, ਉਹਦੀ ਗ੍ਰਿਫਤਾਰੀ ਅਗਲੇ ਹਫ਼ਤੇ ਹੋ ਜਾਵੇਗੀ।
ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫ਼ਤਾਰ ਕਰ ਲਵੇਗਾ। ਇੱਕ ਦਿਨ ਬਾਅਦ ਦੋਸਤ ਤੁਹਾਨੂੰ ਫੇਸਬੁੱਕ ‘ਤੇ ਐਕਟਿਵ ਦੇਖਣਗੇ, ਪੁਲਿਸ ਤੁਹਾਡੀ ਥਾਂ ਤੇ ਲੌਗ-ਇਨ ਹੋਵੇਗੀ।
ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫ਼ਤਾਰ ਕਰ ਲਵੇਗਾ। ਤੁਹਾਡੇ ਦੋਸਤਾਂ ਨੂੰ ਪਤਾ ਲੱਗੇਗਾ ਕਿ ਇੱਕ ਪਟੀਸ਼ਨ ‘ਤੇ 1000 ਲੋਕਾਂ ਦੇ ਹਸਤਾਖਰ ਕਰਵਾਉਣ ਲਈ 4 ਦਿਨ ਲੱਗਣਗੇ।
ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫ਼ਤਾਰ ਕਰ ਲਵੇਗਾ। ਤੁਹਾਡੇ ਨਿੱਕੇ ਨਿਆਣੇ ਨੂੰ ਪਤਾ ਲੱਗੇਗਾ ਕਿ ਯੂ.ਏ.ਪੀ.ਏ.1 ਕੀ ਸ਼ੈਅ ਹੈ। ਤੁਹਾਡੇ ਦੋਸਤ ਸੈਕਸ਼ਨ 13 ਬਾਰੇ ਜਾਨਣਗੇ।
ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫ਼ਤਾਰ ਕਰ ਲਵੇਗਾ। ਤੁਸੀਂ ਲੋਕਾਂ ਵਾਸਤੇ ‘ਖੱਬੇ ਪੱਖੀ’ ਹੋਵੋਂਗੇ, ਤੇ ਖੱਬੇ-ਪੱਖੀਆਂ ਵਾਸਤੇ ‘ਅੱਤ-ਖੱਬੇ-ਪੱਖੀ’। ਕੋਈ ਨਹੀਂ ਬੋਲੇਗਾ।
ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫ਼ਤਾਰ ਕਰ ਲਵੇਗਾ। ਉਸਤੋਂ ਅਗਲੇ ਦਿਨ, ਤੁਸੀਂ ਜ਼ਿੰਦਗੀ ਭਰ ਲਈ ‘ਅੱਤਵਾਦੀ’ ਬਣ ਜਾਓਂਗੇ।
ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫ਼ਤਾਰ ਕਰ ਲਵੇਗਾ। ਪੁਲਿਸ ਨਾਵਾਂ ਦੀ ਫਹਿਰਿਸਤ ਬਣਾਵੇਗੀ, ਜੋ ਕੋਈ ਵਿਰੋਧਭਰੀ ਆਵਾਜ਼ ਉਠਾਵੇਗਾ, ਉਸ ਦਾ ਨਾਂ ਇਸ ਵਿੱਚ ਜੁੜ ਜਾਵੇਗਾ।
ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫ਼ਤਾਰ ਕਰ ਲਵੇਗਾ। ਤੁਹਾਨੂੰ ਚੇਤਾਵਨੀ ਮਿਲੇਗੀ, ਅਤੇ ਤੁਸੀਂ, ਜੋ ਕੋਈ ਵੀ ਕਾਰਪੋਰੇਟ ਤਾਣੇ ਬਾਣੇ ਦਾ ਪਰਦਾਫਾਸ਼ ਕਰਨ ਵਿੱਚ ਹੱਥ ਅਜ਼ਮਾ ਰਿਹਾ ਹੈ, ਵਾਸਤੇ ਚੇਤਾਵਨੀ ਹੋਵੋਂਗੇ।
ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫ਼ਤਾਰ ਕਰ ਲਵੇਗਾ। ਤੁਹਾਡਾ ਘਰ ਅੱਜ ਰਾਤ ਫਰੋਲਿਆ ਜਾਵੇਗਾ, ਹੁਣ ਤੁਹਾਨੂੰ ਸਵਾਲ ਜਵਾਬ ਲਈ ਲੈ ਜਾਇਆ ਜਾਵੇਗਾ, ਬੋਲਣਾ ਬੰਦ ਕਰ ਦਿਓ।
ਕੱਲ੍ਹ ਨੂੰ ਤੁਹਾਨੂੰ ਕੋਈ ਗ੍ਰਿਫ਼ਤਾਰ ਕਰ ਲਵੇਗਾ। ਅਦਾਲਤ, ਇੱਕ ਦੁਰਲੱਭ ਖੈਰਾਤ ਵਾਂਙ, ਤੁਹਾਨੂੰ ਜਮਾਨਤ ਦਾ ਦਾਨ ਬਖਸ਼ੇਗੀ। ਪੁਲਿਸ ਤੁਹਾਨੂੰ ਕਿਸੇ ਹੋਰ ਕੇਸ ਵਿੱਚ ਮੁੜ ਗ੍ਰਿਫ਼ਤਾਰ ਕਰ ਲਵੇਗੀ।
ਕੱਲ੍ਹ ਨੂੰ ਤੁਹਾਡੇ ਬੱਚਿਆਂ ਨੂੰ ਕੋਈ ਗ੍ਰਿਫ਼ਤਾਰ ਕਰ ਲਵੇਗਾ। ਤੁਸੀਂ ਰੂਹਪੋਸ਼ ਹੋਵੋਂਗੇ। ਕੁਝ ਤਰੀਕੇ ਜਮਹੂਰੀਅਤ ਜਿਓੂਂਦੀ ਰੱਖਣ ਲਈ ਜ਼ਰੂਰੀ ਹੁੰਦੇ ਨੇ।
ਖ਼ਾਮੋਸ਼ੀ ਜ਼ਿੰਦਾਬਾਦ!
– ਮੀਨਾ ਕੰਦਾਸਾਮੀ
ਅੰਗਰੇਜੀ ਤੋਂ ਪੰਜਾਬੀ ਉਲੱਥਾ : ਜਸਦੀਪ
Meena Kandasamy

ਕਮਾਲ ਦੀ ਕਵਿਤਾ ਹੈ I ਸ਼ੁਕਰੀਆ I
ReplyDelete