ਸਯੂ ਆਂਟੀ ਦੀਆਂ ਕਹਾਣੀਆਂ
ਸਯੂ ਆਂਟੀ ਕੋਲ ਹਨ ਸਿਰਭਰ ਕਹਾਣੀਆਂ
ਸਯੂ ਆਂਟੀ ਕੋਲ ਹਨ ਦਿਲਭਰ ਕਹਾਣੀਆਂ
ਅਗਲੇ ਅਹਾਤੇ ਵਿੱਚ ਗਰਮ ਰਾਤਾਂ
ਸਯੂ ਆਂਟੀ ਲਾਉਂਦੀ ਹੈ ਇਕ ਕਾਲੇ ਮੁੰਡੇ ਨੂੰ ਗਲ ਨਾਲ
ਅਤੇ ਸੁਣਾਉਂਦੀ ਹੈ ਕਹਾਣੀਆਂ
ਕਾਲੇ ਗੁਲਾਮ
ਕਰਦੇ ਗਰਮ ਸੂਰਜ 'ਚ ਕੰਮ
ਕਾਲੇ ਗੁਲਾਮ
ਚਲਦੇ ਧੁੰਦਭਰੀ ਰਾਤਾਂ 'ਚ
ਕਾਲੇ ਗੁਲਾਮ
ਗਾਉਂਦੇ ਦੁਖਭਰੇ ਗੀਤ ਪੱਤਣਾਂ 'ਤੇ
ਵੱਡੀਆਂ ਵੱਡੀਆ ਨਦੀਆਂ ਦੇ
ਘੁਲਦੇ ਹੋਲੀ ਹੋਲੀ
ਉਸ ਪਰਛਾਵੇਂ ਵਿੱਚੋ ਗੁਜ਼ਰਦੇ ਵਾਰ ਵਾਰ
ਸਯੂ ਆਂਟੀ ਦੀ ਕਹਾਣੀਆਂ 'ਚੋ
ਅਤੇ ਉਹ ਕਾਲਾ ਮੁੰਡਾ ਸੁਣਦਾ
ਜਾਣਦਾ ਹੈ
ਇਹ ਕਹਾਣੀਆਂ ਨਹੀਂ ਮਿਲੀਆਂ ਸਯੂ ਆਂਟੀ ਨੂੰ
ਕਿਸੇ ਵੀ ਕਿਤਾਬ ਤੋਂ
ਕਿ ਉਹ ਆਇਆਂ ਅਤੇ
ਸਿੱਧੀ ਹੀ ਨਿੱਕਲ ਗਈਆ
ਓਹਦੀ ਜ਼ਿੰਦਗੀ ਵਿੱਚੋਂ
ਕਾਲਾ ਮੁੰਡਾ ਚੁੱਪ
ਗਰਮ ਰਾਤ
ਸਯੂ ਆਂਟੀ ਦੀਆਂ ਕਹਾਣੀਆਂ
ਲੈਂਗਸ੍ਟਨ ਹਯੂਜ਼ ''ਦਾ ਨੀਗਰੋ ਸਪੀਕਸ ਆਫ ਰਿਵਰਸ'' ਜਿਹੀ ਪ੍ਰਸਿੱਧ ਕਵਿਤਾ ਲਿਖਣ ਵਾਲੇ ਕਵੀ ਦਾ ਜਨਮ ੧੯੨੦ ਵਿਚ ਅਮਰੀਕਾ 'ਚ ਹੋਇਆ |

Comments
Post a Comment