ਮੀਨਾ 1956 ਵਿੱਚ ਕਾਬੁਲ ਵਿੱਚ ਪੈਦਾ ਹੋਈ 'ਤੇ 1987 ਵਿੱਚ ਪਾਕਿਸਤਾਨ ਵਿੱਚ ਕਤਲ ਕਰ ਦਿੱਤੀ ਗਈ | ਮੀਨਾ ਦਾ ਪੂਰਾ ਨਾਮ ਮੀਨਾ ਕੇਸ਼੍ਵਰ ਕਮਲ ਸੀ , ਪਰ rawa ਦੀ ਸਥਾਪਨਾ ਤੋਂ ਬਾਅਦ ਸਿਰਫ ਮੀਨਾ'' ਹੀ ਰਹਿ ਗਿਆ | [ RAWA ਦੀ ਸਥਾਪਨਾ 1977 'ਚ ਕਾਬੁਲ ਵਿੱਚ ਹੋਈ ਸੀ | ਅਫਗਾਨ ਦੇ ਉਸ ਵਕਤ ਹਾਲਾਤਾਂ ਨੇ ਇਸ ਸੰਸਥਾ ਨੂੰ ਪੈਦਾ ਕੀਤਾ | ਇਸਦੀ ਅਗਵਾਈ ਮੀਨਾ ਕੋਲ ਸੀ ] ਮੀਨਾ ਨੇ ਔਰਤਾਂ ਦੇ ਹੱਕ ਅਤੇ ਮਨੁੱਖੀ ਅਧਿਕਾਰ ਦੀ ਸੁਰੱਖਿਆ ਲਈ ਬਹੁਤ ਉਦਮ ਕੀਤਾ |
ਮੀਨਾ ਦੀ ਲਿਖੀ ਇਕ ਕਵਿਤਾ ਦਾ ਪੰਜਾਬੀ ਤਰਜ਼ੁਮਾ ਪੇਸ਼ ਹੈ |
ਕਵਿਤਾ ਦਾ ਮੂਲ ਸਰੋਤ : http://www.rawa.org/ill.htm
ਮੈਂ ਕਦੇ ਨਹੀ ਮੁੜਾਂਗੀ
ਮੈ ਉਹ ਔਰਤ ਹਾਂ, ਜਿਸਨੂੰ ਜਗਾ ਦਿੱਤਾ ਗਿਆ ਸੀ
ਮੈਂ ਜਾਗੀ ਅਤੇ ਆਪਣੇ ਮੱਚੇ ਹੋਏ ਬੱਚਿਆਂ ਵਿਚ ਤੂਫ਼ਾਨ ਬਣ ਗਈ
ਮੈ ਜਾਗੀ ਆਪਣੇ ਵੀਰ ਦੇ ਲਹੂ ਦੀਆਂ ਛੱਲਾਂ ਵਿੱਚ
ਵਤਨ ਦੇ ਹਾਲਾਤਾਂ ਤੋਂ ਤਾਕਤ ਲੈ
ਬਰਬਾਦ ਹੋਏ ਪਿੰਡਾਂ ਤੋਂ ਨਫਰਤ
ਮੈ ਉਹ ਔਰਤ ਹਾਂ, ਜਿਸਨੂੰ ਜਗਾ ਦਿੱਤਾ ਗਿਆ ਹੈ
ਮੈਨੂੰ ਮਿਲ ਗਿਆ ਹੈ ਮੇਰਾ ਰਾਹ 'ਤੇ ਕਦੇ ਨਹੀਂ ਮੁੜਾਂਗੀ ਹੁਣ ਮੈ
ਮੈ ਖੋਲ ਦਿੱਤੇ ਹਨ ਨਾਸਮਝੀ ਦੇ ਬੰਦ ਦਰਵਾਜ਼ੇ
ਵਿਦਾ ਕਰ ਦਿੱਤੇ ਹਨ ਸਾਰੇ ਸੁਨਹਿਰੀ ਕੰਗਣ
ਦੇਸ਼ਵਾਸੀਓ ! ਉਹ ਨਹੀਂ ਹੁਣ ਮੈ, ਜੋ ਸੀ
ਹੁਣ ਮੈ ਓਹ ਔਰਤ ਹਾਂ , ਜਿਸਨੂੰ ਜਗਾ ਦਿਤਾ ਗਿਆ ਹੈ
ਮੈਨੂੰ ਮਿਲ ਗਈ ਹੈ ਮੇਰੀ ਰਾਹ ਅਤੇ ਹੁਣ ਨਹੀ ਮੁੜਾਂਗੀ ਮੈ
ਮੈ ਨੰਗੇ ਪੈਰ ਭਟਕਦੇ ਬੱਚੇ ਵੇਖੇ ਹਨ
ਮੇਹੰਦੀ ਭਰੇ ਹੱਥਾਂ ਵਾਲੀਆਂ ਦੁਲਹਨਾਂ ਨੂੰ ਸੋਗੀ ਲਿਬਾਸਾਂ ਵਿੱਚ
ਮੈਂ ਖੌਫ਼ਨਾਖ ਕੰਧਾਂ ਵਾਲੀ ਜੇਲ੍ਹ ਵੇਖੀ ਹੈ, ਆਜ਼ਾਦੀ ਨੂੰ ਆਪਣੇ ਖੂੰਖਾਰ ਢਿੱਡ 'ਚ ਸਮਾਉਂਦਿਆਂ
ਮੈਂ ਵਿਰੋਧ ਤੇ ਸਾਹਸ ਦੇ ਮਹਾਂਕਾਵਾਂ ਵਿੱਚ ਜੰਮੀ ਹਾਂ ਦੁਬਾਰਾ
ਮੈਂ ਲਹੂ 'ਤੇ ਜਿੱਤਦੀਆ ਤਰੰਗਾਂ ਦੇ ਵਿੱਚ ਆਖਰੀ ਸਾਹਾਂ 'ਚ ਆਜ਼ਾਦੀ ਦੇ ਗੀਤ ਸਿੱਖੇ ਹਨ
ਉਹ ਮੇਰੇ ਸਾਥੀ, ਮੇਰੇ ਭਾਈ ਨਾ ਸਮਝੋ ਹੁਣ ਮੈਨੂੰ ਨਕਾਰਾ ਅਤੇ ਕਮਜ਼ੋਰ
ਮੈਂ ਆਪਣੀ ਪੂਰੀ ਤਾਕਤ ਨਾਲ ਵਤਨ ਦੀ ਆਜ਼ਾਦੀ ਦੇ ਰਾਹ 'ਤੇ ਤੁਸਾਂ ਨਾਲ ਹਾਂ
ਮੇਰੀ ਆਵਾਜ਼ ਮਿਲ ਰਹੇ ਹੈ ਹਜ਼ਾਰਾਂ ਜਾਗੀਆਂ ਹੋਇਆ ਔਰਤਾਂ ਦੀ ਆਵਾਜ਼ ਨਾਲ
ਮੇਰੀਆਂ ਮੁੱਠੀਆਂ ਬੰਦ ਹਨ ਹਜ਼ਾਰਾਂ ਹਮਵਤਨਾਂ ਦੀਆਂ ਮੁੱਠੀਆਂ ਨਾਲ
ਇਹਨਾਂ ਮੁਸ਼ਿਕਲਾਂ ਅਤੇ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜਨ
ਤੁਹਾਡੇ ਨਾਲ ਨਿੱਕਲ ਪਈ ਹਾਂ ਮੈਂ, ਆਪਣੇ ਵਤਨ ਦੇ ਰਾਹ
ਓਹ ਮੇਰੇ ਹਮਵਤਨ, ਮੇਰੇ ਭਾਈ , ਹੁਣ ਮੈਂ ਉਹ ਨਹੀ ਜੋ ਸੀ
ਮੈਂ ਉਹ ਔਰਤ ਹਾਂ ਜਿਸਨੂੰ ਜਗਾ ਦਿੱਤਾ ਗਿਆ ਹੈ
ਮੈਨੂੰ ਮਿਲ ਗਈ ਹੈ ਮੇਰੀ ਰਾਹ 'ਤੇ ਹੁਣ ਕਦੇ ਨਹੀ ਮੁੜਾਂਗੀ ਮੈਂ |

- ਮੀਨਾ
- ਲਿਪੀਅੰਤਰ : ਅਕਾਸ਼ਦੀਪ

Comments
Post a Comment