ਕਿਸੇ ਜਗ੍ਹਾ \ ਯੇਹੁਦਾ ਅਮੀਖਾਈ
1
ਕਿਸੇ ਜਗ੍ਹਾ \ ਯੇਹੁਦਾ ਅਮੀਖਾਈ
ਕਿਸੇ ਜਗ੍ਹਾ
ਖਤਮ ਹੋ ਚੁਕੀ ਹੈ ਬਾਰਿਸ਼, ਪਰ
ਮੈ ਕਦੇ ਨਹੀਂ ਖੜਾ ਹੋਇਆ ਸੀਮਾ ਤੇ
ਜਿੱਥੇ ਕਿ ਹਜੇ ਵੀ ਸੁੱਕਾ ਹੀ ਹੋਵੇ ਇਕ ਪੈਰ
ਦੂਜਾ ਭਿੱਜ ਜਾਵੇ ਬਾਰਿਸ਼ 'ਚ
ਜਾਂ ਕਿਸੇ ਐਸੇ ਦੇਸ਼ ਵਿਚ
ਜਿਥੇ ਲੋਕਾਂ ਨੇ ਬੰਦ ਕੀਤਾ ਹੋਵੇ ਝੁਕਣਾ
ਜੇਕਰ ਕੋਈ ਚੀਜ ਗਿਰ ਜਾਵੇ ਜਮੀਨ ਤੇ
-
2
ਇਸ ਛੋਟੇ ਜਿਹੇ ਦੇਸ਼ ਵਿਚ \ ਯੇਹੁਦਾ ਅਮੀਖਾਈ
ਇਸ ਛੋਟੇ ਜਿਹੇ ਦੇਸ਼ ਵਿਚ ਕਿੰਨੀ ਉਲਝਣ ਕਿੰਨਾ ਭਰਮ '' ਪਹਿਲੇ ਪਤੀ ਦਾ ਦੂਜਾ ਬੇਟਾ
ਜਾਂਦਾ ਹੈ ਆਪਣੇ ਤੀਜੇ ਯੁੱਧ ਤੇ , ਪਹਿਲੇ ਈਸ਼ਵਰ ਦਾ
ਦੂਜਾ ਮੰਦਿਰ ਨਸ਼ਟ ਹੋ ਜਾਂਦਾ ਹੈ ਹਰ ਸਾਲ ,
ਮੇਰਾ ਡਾਕਟਰ ਇਲਾਜ ਕਰਦਾ ਹੈ ਮੋਚੀ ਦੀਆ ਅੰਤੜੀਆਂ ਦਾ
ਜੋ ਮੁਰਮੰਤ ਕਰਦਾ ਹੈ ਉਸ ਆਦਮੀ ਦੇ ਜੁੱਤੀਆਂ ਦੀ
ਜਿਸਨੇ ਮੈਨੂੰ ਬਚਾਇਆ ਸੀ ਮੇਰੇ ਚੌਥੇ ਮੁੱਕਦਮੇ 'ਚ
ਬੇਗਾਨੇ ਵਾਲ ਮੇਰੇ ਕੰਘੇ ਵਿਚ , ਮੇਰੀ ਰੁਮਾਲ 'ਚ ਬੇਗਾਨਾ ਪਸੀਨਾ
ਚਿਪਕ ਜਾਂਦੀਆਂ ਮੇਰੇ ਨਾਲ ਦੂਜਿਆਂ ਦੀਆ ਯਾਦਾਂ
ਜਿਵੇਂ ਗੰਧ ਨਾਲ ਚਿਪਕ ਜਾਂਦੇ ਨੇ ਕੁੱਤੇ
ਤੇ ਓਹਨਾ ਭਜਾਉਣਾ ਹੀ ਪਵੇਗਾ ਮੈਨੂੰ
ਡਾਟਦਿਆਂ, ਇਕ ਛੜੀ ਚੁੱਕ ,
ਸਾਰੇ ਪ੍ਰਦੂਸ਼ਿਤ ਨੇ ਇੱਕ ਦੂਜੇ ਤੋਂ
ਇੱਕ ਦੂਜੇ ਨੂੰ ਛੁਹਂਦੇ ਨੇ ਸਾਰੇ
ਛੱਡ ਜਾਂਦੇ ਨੇ ਉਂਗਲੀਆਂ ਦੇ ਨਿਸ਼ਾਨ
ਤੇ ਬਹੁਤ ਹੀ ਕਾਬਿਲ ਗੁਪਤਚਰ ਹੋਵੇਗਾ ਯਮਦੂਤ
ਓਹਨਾ ਵਿਚ ਫਰਕ ਕਰਨ ਲਈ
ਇੱਕ ਫੌਜੀ ਨੂੰ ਜਾਣਦਾ ਮੈ ,
ਜੋ ਮਾਰਿਆ ਗਿਆ ਸੀ ਇੱਕ ਯੁੱਧ 'ਚ
ਤਿੰਨ , ਚਾਰ ਔਰਤਾਂ ਨੇ ਮਨਾਇਆ ਸੀ ਮਾਤਮ ਉਸਦਾ
ਉਹ ਮੈਨੂੰ ਪਿਆਰ ਕਰਦਾ ਸੀ ,
ਮੈ ਪਿਆਰ ਕਰਦੀ ਸੀ ਉਸਨੂੰ
ਉਹ ਮੇਰਾ ਸੀ ,
ਮੈ ਉਸਦੀ
ਭਾਂਡੇ ਅਤੇ ਮੋਟਰਾਂ ਦੋਵੇਂ ਹ ਬਣਾਉਂਦੀ ਹੈ ਸੋਲਟਾਮ ਕੰਪਨੀ
ਅਤੇ ਮੈ ਹੀ ਨਹੀਂ ਬਣਾਉਂਦਾ ਕੁਜ ਵੀ -
ਯੇਹੁਦਾ ਅਮੀਖਾਈ
ਸ਼ਬੀਰ ਹਕਾ (੧੯੮੬-) ਦਾ ਜਨਮ ਕਰਮਾਨਸ਼ਾਹ (ਇਰਾਨ) ਵਿੱਚ ਹੋਇਆ । ਉਹ ਅੱਜ ਦੇ ਸਮੇਂ ਦਾ ਫਾਰਸੀ ਬੋਲੀ ਦਾ ਸ਼ਾਇਰ ਹੈ ਜਿਹੜਾ ਉਸਰ ਰਹੀਆਂ ਇਮਾਰਤਾਂ ਵਾਲੀਆਂ ਥਾਵਾਂ 'ਤੇ ਮਜ਼ਦੂਰੀ ਕਰਦਾ ਹੈ। ਉਹਦੀਆਂ ਕਵਿਤਾਵਾਂ 'ਮਾਡਰਨ ਪੋਇਟਰੀ ਇਨ ਟਰਾਂਸਲੇਸ਼ਨ' (ਜਨਵਰੀ ੨੦੧੫) ਵਚਿ ਛਪੀਆਂ ਸਨ। ਫਾਰਸੀ ਤੋਂ ਇਨ੍ਹਾਂ ਕਵਿਤਾਵਾਂ ਦਾ ਅੰਗਰੇਜ਼ੀ ਅਨੁਵਾਦ ਨਸਰੀਨ ਪਰਵਾਜ਼ ਅਤੇ ਹਿਊਬਰਟ ਮੂਰ ਨੇ ਕੀਤਾ ਸੀ। ਗੀਤ ਚਤੁਰਵੇਦੀ ਨੇ ਇਨ੍ਹਾਂ ਦਾ ਹਿੰਦੀ ਅਨੁਵਾਦ ਕੀਤਾ ਅਤੇ ਕੁਲਦੀਪ ਕੌਰ ਨੇ ਇਨ੍ਹਾਂ ਨੂੰ ਪੰਜਾਬੀ ਰੂਪ ਦਿੱਤਾ । ਇਨ੍ਹਾਂ ਕਵਿਤਾਵਾਂ ਦੀ ਬੋਲੀ ਸਾਦੀ ਹੈ ਪਰ ਭਾਵ ਡੂੰਘੇ ਹਨ । 1. ਸ਼ਹਿਤੂਤ ਤੁਸੀਂ ਕਦੇ ਸ਼ਹਿਤੂਤ ਦੇਖਿਆ ਹੈ? ਜਿਥੇ ਇਹ ਡਿਗਦਾ ਹੈ, ਓਨੀ ਜ਼ਮੀਨ 'ਤੇ ਲਾਲ ਰੰਗ ਦਾ ਧੱਬਾ ਪੈ ਜਾਂਦਾ ਹੈ। ਡਿੱਗਣ ਤੋਂ ਵੱਧ ਦੁਖਦਾਈ ਕੁਝ ਵੀ ਨਹੀਂ, ਮੈਂ ਦੇਖਿਆ ਹੈ ਕਿੰਨੇ ਮਜ਼ਦੂਰਾਂ ਨੂੰ ਇਮਾਰਤਾਂ ਤੋਂ ਡਿਗਦੇ ਹੋਏ ਡਿਗ ਕੇ ਸ਼ਹਿਤੂਤ ਬਣਦੇ ਹੋਏ। 2. ਰੱਬ ਰੱਬ ਵੀ ਮਜ਼ਦੂਰ ਹੈ ਉਹ ਵੀ ਜ਼ਰੂਰ ਵੈਲਡਰਾਂ ਦਾ ਵੀ ਵੈਲਡਰ ਹੋਣਾਂ! ਆਥਣ ਦੇ ਚਾਨਣ ਵਿਚ ਉਹਦੀਆਂ ਅੱਖਾਂ ਅੰਗਾਰਿਆਂ ਵਾਂਗ ਲਾਲ ਹੁੰਦੀਆਂ ਨੇ। ਰਾਤ ਨੂੰ ਉਹਦੇ ਝੱਗੇ ਵਿਚ ਹੁੰਦੀਆਂ ਨੇ ਮੋਰੀਆਂ ਹੀ ਮੋਰੀਆਂ । 3. ਬੰਦੂਕ ਜੇ ਉਨ੍ਹਾਂ ਬੰਦੂਕ ਦੀ ਖੋਜ ਨਾ ਕੀਤੀ ਹੁੰਦੀ ਤਾਂ ਬਥੇਰੇ ਲੋਕਾਂ ਨੇ ਦੂਰੋਂ ਹੀ ਮਾਰੇ ਜਾਣ ਤੋਂ ਬਚ ਜਾਣਾ ਸੀ। ਬਹੁਤ ਕੁਝ ਆਸਾਨ ਹੋ ਜਾਂ...
Comments
Post a Comment