ਤੁਰਕੀ ਦੇ ਇਸ ਪਿਆਰੇ ਕਵੀ ਓਰਹਾਨ ਵੇਲੀ ਪੂਰਾ ਨਾਮ ''ਓਰਹਾਨ ਵੇਲੀ ਕਾਨਿਕ'' ਹੈ | ਓਰਹਾਨ ਅਪ੍ਰੈਲ ੧੩, ੧੯੧੪ ਨੂੰ ਇਸ੍ਤਾੰਬੁਲ ਵਿੱਚ ਪੈਦਾ ਹੁੰਦਾ ਹੈ, ਅਤੇ ੧੪ ਨਵੰਬਰ ੧੯੫੦ ਤਕਰੀਬਨ ੩੬ ਸਾਲ ਦੀ ਉਮਰ ਵਿੱਚ ਜਿੰਦਗੀ ਦਾ ਸਾਥ ਛੱਡ ਜਾਂਦਾ ਹੈ | ਪਰ , ਕਵਿਤਾ ਤੇ ਓਰਹਾਨ ਦਾ ਰਿਸ਼ਤਾ ਗੂਹੜਾ ਹੈ |ਉਸਨੇ ਕਵਿਤਾ ਨੂੰ ਪਿਆਰ ਕੀਤਾ ਹੈ ਅਤੇ ਕਵਿਤਾ ਨੇ ਉਸਨੂੰ | ਦੋਵੇ ਇਕ ਦੂਜੇ ਪ੍ਰਤੀ ਇਮਾਨਦਾਰ ਰਹੇ ਹਨ | ਓਰਹਾਨ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਮੋਹੰਮਦ ਅਲੀ ਸੇਲ ਨਾਮ ਤੋਂ ਵੀ ਲਿਖਦਾ ਰਿਹਾ ਹੈ |
ਓਰਹਾਨ'' ਬਾਰੇ ਹੋਰ ਅਗਲੇ ਦਿਨਾਂ ਵਿੱਚ ਲਿਖਾਂਗਾ -
ਅੱਜ ਓਰਹਾਨ ਵੇਲੀ ਦੀਆ ਕੁੱਝ ਕਵਿਤਾਵਾਂ ਦੇ ਰੂਬਰੂ ਹੁੰਨੇ ਹਾਂ -
ਓਰਹਾਨ'' ਬਾਰੇ ਹੋਰ ਅਗਲੇ ਦਿਨਾਂ ਵਿੱਚ ਲਿਖਾਂਗਾ -
ਅੱਜ ਓਰਹਾਨ ਵੇਲੀ ਦੀਆ ਕੁੱਝ ਕਵਿਤਾਵਾਂ ਦੇ ਰੂਬਰੂ ਹੁੰਨੇ ਹਾਂ -
੧ .
ਆਪਣੀ ਜਨਮਭੂਮੀ ਲਈ
ਕੀ ਨਹੀ ਕੀਤਾ ਅਸੀਂ ਆਪਣੀ ਜਨਮਭੂਮੀ ਲਈ !
ਦਿੱਤੀ ਕਿਸੇ ਆਪਣੀ ਜਾਨ
ਕਿਸੇ ਬਿਆਨ -
੨.
ਸਾਡੇ ਵਾਂਗ
ਸੋਚਦਾ ਹਾਂ ਕੀ ਕਾਮੁਕ
ਹੁੰਦੇ ਹੋਣਗੇ
ਸੁਫ਼ਨੇ ਕਿਸੇ ਟੈਂਕ ਦੇ ?
ਕੀ ਸੋਚਦਾ ਹੋਉ
ਕੱਲਾ ਖੜ੍ਹਿਆ ਜਹਾਜ਼ ?
ਕੀ ਗੈਸ ਮਾਸਕ ਨੂੰ ਪਸੰਦ ਹੋਊ
ਰੋਸ਼ਨ ਰਾਤ 'ਚ ਸੁਣਨਾ
ਇਕਸੁਰ ਗੀਤ ?
ਕੀ ਰਾਈਫਲਾਂ ਨੂੰ ਨਹੀਂ ਆਉਂਦਾ ਹੋਣਾ ਤਰਸ
ਸਾਡੇ ਜਿੰਨ੍ਹਾਂ ਹੀ ?
੩.
ਘਰ ਦੇ ਅੰਦਰ
ਸਬ ਤੋਂ ਚੰਗੀਆਂ ਹੁੰਦੀਆਂ ਖਿੜਕੀਆਂ
ਘਟੋ-ਘੱਟ ਦੇਖ ਸਕਦੇ ਹਾਂ ਉੱਡਦੇ ਪੰਛੀ
ਕੰਧਾਂ ਘੂਰਨ ਤੋਂ ਬਿਨਾ |
੪.
ਸ਼ੁਕਰ ਹੈ ਖ਼ੁਦਾ ਦਾ
ਸ਼ੁਕਰ ਹੈ ਖ਼ੁਦਾ ਦਾ
ਕਿ ਇਕ ਹੋਰ ਸ਼ਖਸ ਹੈ ਇਸ ਮਕਾਨ 'ਚ
ਸਾਂਹ ਹਨ,
'ਤੇ ਹੈ ਕਿਸੇ ਦੀ ਪੈੜਚਾਲ ,
ਖ਼ੁਦਾ ਦਾ ਸ਼ੁਕਰ ਹੈ .
੫.
ਇਕੱਲਾਪਣ
ਜੋ ਨਹੀਂ ਰਹਿੰਦੈ ਇੱਕਲੇ
ਨਹੀਂ ਜਾਣ ਸਕਦੇ ਕਦੇ
ਕਿਵੇਂ, ਖਾਮੋਸ਼ੀ ਜੰਮਦੀ ਹੈ ਡਰ
ਕਿਵੇਂ, ਗੱਲਾਂ ਕਰਦਾ ਕੋਈ ਖੁਦ ਨਾਲ
ਅਤੇ ਭੱਜਦਾ ਫਿਰਦਾ ਸ਼ੀਸ਼ਿਆਂ ਵਿਚ,
ਇਕ ਜ਼ਿੰਦਾ ਇਨਸਾਨ ਦੀ ਤਲਾਸ਼ ਵਿਚ
ਸਮਝ ਹੀ ਨਹੀਂ ਸਕਦੇ ਉਹ , ਸੱਚੀ !
_______________ : ਚਲਦਾ
www.poemhunter.com ਤੋਂ ਅਨੁਵਾਦ -
ਕਿਤੇ ਕਿਤੇ ਚੰਦਨ ਦੇ ਹਿੰਦੀ ਅਨੁਵਾਦ ਦਾ ਸਹਾਰਾ ਲਿਆ |
-ਅਕਾਸ਼ਦੀਪ

Comments
Post a Comment