ਡਾਇਰੀ ~ ਪੰਨਾ 39 • ਜਨਵਰੀ ੨੦੧੭
ਦਿਨ ਉਗ ਆਉਣ ਦਾ , ਲਟਕਦੇ ਟੈਂਪਿਸ ਦੀ ਟੁੱਟੀ ਟੰਗ ਆਲੀ ਸੂਈ ਨਾਲ ਕੋਈ ਸਬੰਧ ਨਹੀਂ । ਦਿਨ ਉੱਗਣਾ , ਗ੍ਰਾਹਕ ਦੇ ਵਕਤ ਲਈ ਵਰਤਿਆ ਜਾਂਦਾ ਐਥੇ । ਗ੍ਰਾਹਕ ਦਾ ਆਉਣਾ ਸੂਰਜ ਚੜਨਾ ____
ਜਿਸ ਪਿੱਛੋਂ ਵੇਹੜੇ ਚ ਤਿੱਖੀ ਧੁੱਪ ਪਸਰ ਜਾਂਦੀ ਹੈ ਤੇ ਕਮਰੇ ਚ ਹਨੇਰਾ ।
ਸ਼ਾਮ ਦਾ ਵੇਲਾ ਹੈ ।
ਮਸਾਲਿਆਂ ਦੀ ਤਿੱਖੀ ਹਵਾੜ ਨੇ ਵਾਤਾਵਰਨ ਦੀ ਬਾਕੀ ਮਿਲੀ ਜੁਲੀ ਮਹਿਕ ਨੂੰ ਆਪਣੇ ਚ ਮਿਲਾ ਹਵਾੜ ਬਣਾ ਲਿਆ ਹੈ । ਹਵਾੜ ਤਿੱਖੀ ਏ , ਨਾਸਾਂ ਚ ਐਨ ਵਜਦੀ ਹੈ ।

ਇਹ ਸ਼ਾਮ ਹੋ ਜਾਣ ਦਾ ਸੰਕੇਤ ਹੈ । ਗ੍ਰਹਿਣੀਆਂ ਦੇ ਨੇੜਲੇ ਘਰਾਂ ਚ ਕੰਮ ਚ ਰੁੱਝ ਜਾਣ ਪ੍ਰਤੀਕ । ਭਾਂਡਿਆਂ ਦੀ ਖੜ ਖੜ ਹੁੰਦੀ ਹੈ । ਆਵਾਜਾਈ ਗੰਭਰੀ / ਸੰਕਰੀਨ ਹੋਈ ਜਾ ਰਹੀ ਹੈ । ਸਟੇਸ਼ਨ ਤੋਂ ਹੁਣੇ ਹੁਣੇ ਉਤਰਿਆਂ ਹਾਂ ।
ਮੇਰੇ ਲਈ ਜਗ੍ਹਾ ਅਜੀਬ ਨਹੀ ਹੈ । ਜਿੰਦਗੀ ਦੇ ਅਹਿਮ ਤਿੰਨ ਸਾਢੇ ਤਿੰਨ ਸਾਲ ਐਥੇ ਗੁਜ਼ਾਰੇ ਹਨ । ਓਹ ਸਾਲ ਜਦ ਜਦੋਂ ਇਨਸਾਨ ਕੋਰਾ ਕਾਗ਼ਜ਼ ਹੁੰਦਾ । ਏਹਨਾਂ ਸੜਕਾਂ ਤੇ ਖਾਲੀ ਉੱਡਿਆ ਹਾਂ । ਮਸਜਿਦਾਂ ਦੀਆਂ ਅਨੇਕਾਂ ਦੁਆਵਾਂ ਫ਼ਜ਼ਰਾਂ ਕੀਤੀਆਂ ਹਨ । ਏਧਰ ਓਧਰ ਭਟਕਿਆਂ ਹਾਂ ।
~
ਉਤਰਦਿਆਂ ਹੀ ਜਾਣੀ ਪਛਾਣੀ ਹਵਾੜ ਨਾਸਾਂ ਚ ਅਾ ਚੜੀ ਹੈ । ਮੈਨੂੰ ਪਤਾ ਵਕਤ ਕੀ ਹੋਇਆ ਹੋਣਾ । ਆਸਮਾਨ ਦਾ ਗੰਧਲਾ ਜਿਹਾ ਰੰਗ ਹੈ, ਇਨਸਾਨਾਂ ਦੀ ਭੀੜ ਦੇ ਆਪਸ ਵਿੱਚ ਮੋਢੇ ਭਿੜਨੇ ਸ਼ੁਰੂ ਹੋ ਗਏ ਹਨ । ਲੋਕਾਂ ਦੀ ਆਵਾਜ਼ ਤਿੱਖੀ ਹੋ ਗਈ ਹੈ।
ਹਵਾ ਚ ਉੱਡਦਾ ਰੇਤਾ ਹੋਰ ਸੰਘਣਾ ਹੋ ਗਿਆ ਹੈ, ਇੰਝ ਜਾਪਦਾ , ਇੱਕ ਨਿਸਚਿਤ ਦੂਰੀ ਤਕ ਦੀ ਪਰਤ ਉਮੜ ਚੁਕੀ ਹੈ ਜਿਸ ਚੋਂ ਨਾ ਕੋਈ ਮਹਿਕ, ਹਵਾੜ, ਇਨਸਾਨ, ਵਾਜ਼ ਬਾਹਰ ਜਾ ਸਕਦਾ ਨਾ ਕੋਈ ਅੰਦਰ ਆ ਸਕਦਾ ।।
ਜਿਵੇਂ , ਅਸੀਂ ਕਿਸੇ ਗੁਬਾਰੇ ਜਿਹੇ ਚ ਘੁੰਮ ਰਹੇ ਹਾਂ ।
ਹੌਲੀ ਹੌਲੀ ਏਹੀ ਪਰਤ ਨਜਦੀਕ ਆਉਂਦੀ ਜਾਵੇਗੀ । ਕੋਲ ਕੋਲ , ਜਿਵੇਂ ਜਿਵੇਂ ਰਾਤ ਵਧੂ , ਪਰਤ ਹੋਰ ਹੋਰ ਨਜ਼ਦੀਕ ਹੁੰਦੀ ਜਾਵੇਗੀ । ਇੱਕ ਪਹਿਰ ਆਵੇਗਾ, ਜਦ ਇਹ ਪਰਤ ਉਪਰੋਂ ਥੱਲੋਂ ਆਪਸ ਚ ਮਿਲ ਜਾਵੇਗੀ । ਕੁਝ ਪਲ, ਸਾਰਾ ਕੁਝ ਹਨੇਰ ਹੋ ਜਾਵੇਗਾ, ਕੁਝ ਪਲ ਸਭ ਸਮਜ ਤੋਂ ਬਾਹਰ ਦਾ ਹੋ ਜਾਣਾ । ਪਰਤ ਨੇ ਫਿਰ ਫੈਲਣਾ ਸ਼ੁਰੂ ਕਰਨਾ । ਹੌਲੀ ਹੌਲੀ ਆਪਣੇ ਆਪ ਤੋਂ ਬਾਹਰ ਜਿਵੇਂ ਜਿਵੇਂ ਰਾਤ ਚੱਲੂ, ਦਿਨ ਵਧੂ।
ਰੌਸ਼ਨੀ ਕਾਤਲ ਬਣਦੀ ਹੈ, ਸੂਰਜ ਦੀ ਟਿੱਕੀ ਸਭ ਨਾਸ਼ ਕਰਦੀ ਹੈ । ਹਨੇਰਾ ਜਨਮ ਦਿੰਦਾ, ਰਾਤ ਕੋਲ ਲਿਆਉਂਦੀ ਹੈ ।

ਚਲਦਾ:
PIC BY Asiz FINE ART

Comments
Post a Comment