ਇਹ ਲਿਖਤ ਪੱਤਰਕਾਰ ਰਵੀਸ਼ ਕੁਮਾਰ ਨੇ ਹਿੰਦੀ ਵਿੱਚ ਪੋਸਟ ਕੀਤੀ ਸੀ, ਜਿਸ ਨੂੰ ਮੈਂ ਪੰਜਾਬੀ ਵਿੱਚ ਅਨੁਵਾਦ ਕਰ ਕੇ ਪੋਸਟ ਕਰ ਰਿਹਾ ਹਾਂ ।
ਗੌਰੀ ਲੰਕੇਸ਼ ਦੀ ਆਖਰੀ ਸੰਪਾਦਕੀ
ਰਸਾਲੇ ਦਾ ਨਾਮ 'ਗੌਰੀ ਲੰਕੇਸ਼' ਹੈ, 15 ਰੁਪਏ ਕੀਮਤ ਤੇ 16 ਪੰਨਿਆਂ ਦਾ ਇਹ ਰਸਾਲਾ ਹਰ ਹਫਤੇ ਨਿੱਕਲਦਾ ਹੈ । 13 ਸਤੰਬਰ ਦਾ ਆਖਰੀ ਅੰਕ ਗੌਰੀ ਲੰਕੇਸ਼ ਲਈ ਆਖਰੀ ਅੰਕ ਬਣ ਗਿਆ । ਅਸੀਂ ਆਪਣੇ ਦੋਸਤ ਦੀ ਮਦਦ ਨਾਲ ਉਹਨਾਂ ਦੀ ਆਖਰੀ ਸੰਪਾਦਕੀ ਦਾ ਹਿੰਦੀ ਵਿੱਚ ਅਨੁਵਾਦ ਕੀਤਾ ਹੈ । ਤਾਂ ਜੋ ਤੁਹਾਨੂੰ ਪਤਾ ਚੱਲ ਸਕੇ ਕਿ ਕੰਨੜ ਭਾਸ਼ਾ ਵਿੱਚ ਲਿਖਣ ਵਾਲੀ ਇਸ ਪੱਤਰਕਾਰ ਦੀ ਲਿਖਾਵਟ ਕਿਹੋ ਜਿਹੀ ਸੀ ਤੇ ਉਸਦੀ ਕਲਮ ਦੀ ਧਾਰ ਕਿਹੋ ਜਿਹੀ ਸੀ । ਹਰ ਅੰਕ ਵਿੱਚ ਗੌਰੀ 'ਕੰਡਾ ਹਾਗੇ' ਨਾਮ ਨਾਲ ਕਾਲਮ ਲਿਖਦੀ ਸੀ । ਇਸ ਦਾ ਅਰਥ ਹੁੰਦਾ ਹੈ "ਜਿਹੋ ਜਿਹਾ ਮੈਂ ਦੇਖਿਆ" । ਉਹਨਾਂ ਦੀ ਸੰਪਾਦਕੀ ਰਸਾਲੇ ਦੇ ਤੀਜੇ ਪੰਨੇ 'ਤੇ ਛੱਪਦੀ ਸੀ । ਇਸ ਵਾਰ ਦੀ ਸੰਪਾਦਕੀ 'ਫੇਕ ਨਿਊਜ਼' ( ਨਕਲੀ ਖਬਰ ) 'ਤੇ ਸੀ ਅਤੇ ਉਸ ਦਾ ਸਿਰਲੇਖ ਸੀ "ਫੇਕ ਨਿਊਜ਼ ਦੇ ਜ਼ਮਾਨੇ ਵਿੱਚ" ।
ਇਸ ਹਫ਼ਤੇ ਦੇ ਅੰਕ ਵਿੱਚ ਮੇਰੇ ਦੋਸਤ ਡਾ: ਵਾਸੂ ਨੇ ਗੋਇਬਲ ( Joseph Goebbels ) ਦੀ ਤਰ੍ਹਾਂ ਇੰਡੀਆ ਵਿੱਚ 'ਫੇਕ ਨਿਊਜ਼' ਬਣਾਉਣ ਦੀ ਫੈਕਟਰੀ ਬਾਰੇ ਲਿਖਿਆ ਹੈ । ਝੂਠ ਦੀਆਂ ਇਹੋ ਜਿਹੀਆਂ ਫੈਕਟਰੀਆਂ ਜਿਆਦਾਤਰ ਮੋਦੀ ਭਗਤ ਹੀ ਚਲਾਉਂਦੇ ਨੇ । ਝੂਠ ਦੀ ਫੈਕਟਰੀ ਨਾਲ ਜੋ ਨੁਕਸਾਨ ਹੋ ਰਿਹਾ ਹੈ, ਮੈਂ ਆਪਣੀ ਸੰਪਾਦਕੀ 'ਚ ਉਸ ਬਾਰੇ ਦੱਸਣ ਦੀ ਕੋਸ਼ਿਸ਼ ਕਰਾਂਗੀ ।
ਅਜੇ ਪਰਸੋਂ ਹੀ ਗਣੇਸ਼ ਉਤਸਵ ਸੀ । ਉਸ ਦਿਨ ਸੋਸ਼ਲ ਮੀਡੀਆ 'ਤੇ ਇਕ ਝੂਠ ਫੈਲਾਇਆ ਗਿਆ । ਫੈਲਾਉਣ ਵਾਲੇ ਰਾਸ਼ਟਰੀ ਸਵੈਮ ਸੇਵਕ ਸੰਘ ( RSS ) ਲੋਕ ਸਨ । ਇਹ ਝੂਠ ਕੀ ਹੈ ? ਝੂਠ ਇਹ ਹੈ ਕਿ ਕਰਨਾਟਕ ਸਰਕਾਰ ਜਿੱਥੇ ਕਹੇਗੀ ਉੱਥੇ ਹੀ ਗਣੇਸ਼ ਜੀ ਦੀ ਮੂਰਤੀ ਸਥਾਪਿਤ ਕਰਨੀ ਹੈ, ਉਸ ਤੋਂ ਪਹਿਲਾਂ 10 ਲੱਖ ਰੁਪਏ ਜਮ੍ਹਾਂ ਕਰਾਉਣੇ ਪੈਣਗੇ । ਮੂਰਤੀ ਦੀ ਉਚਾਈ ਕਿੰਨੀ ਹੋਵੇਗੀ, ਇਸ ਦੇ ਲਈ ਸਰਕਾਰ ਤੋਂ ਮਨਜ਼ੂਰੀ ਲੈਣੀ ਹੋਵੇਗੀ । ਜਿੱਥੇ ਦੂਸਰੇ ਧਰਮਾਂ ਦਾ ਲੋਕ ਰਹਿੰਦੇ ਹੋਣ, ਉਹਨਾਂ ਰਸਤਿਆਂ ਤੋਂ ਮੂਰਤੀ ਛੱਡਣ ਲਈ ਨਹੀਂ ਲੈ ਕੇ ਜਾ ਸਕਦੇ । ਪਟਾਕੇ ਵਗੈਰਾ ਨਹੀਂ ਚਲਾ ਸਕਦੇ । ਸੰਘ ਦੇ ਲੋਕਾਂ ਨੇ ਇਸ ਝੂਠ ਨੂੰ ਬਹੁਤ ਫੈਲਾਇਆ । ਇਹ ਝੂਠ ਇੰਨਾ ਜਿਆਦਾ ਫੈਲ ਗਿਆ ਕਿ ਆਖਿਰ ਕਰਨਾਟਕ ਦੀ ਪੁਲੀਸ ਦੇ ਮੁਖੀ ਆਰ ਕੇ ਦੱਤਾ ਨੂੰ ਪ੍ਰੈਸ ਬੁਲਾਉਣੀ ਪਈ ਤੇ ਕਹਿਣਾ ਪਿਆ ਕਿ ਸਰਕਾਰ ਨੇ ਇਹੋ ਜਿਹਾ ਕੋਈ ਨਿਯਮ ਨਹੀਂ ਬਣਾਇਆ । ਇਹ ਸਭ ਝੂਠ ਹੈ ।
ਜਦੋਂ ਅਸੀਂ ਇਸ ਝੂਠ ਦੀ ਜੜ੍ਹ (Source) ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਇਹ ਪਹੰਚਿਆ ਜਾ ਕੇ Postcard.In ਨਾਮ ਦੀ ਵੈਬਸਾਈਟ 'ਤੇ । ਇਸ ਸਾਈਟ ਕੱਟੜ ਹਿੰਦੂਤਵਾਦੀਆਂ ਦੀ ਹੈ । ਇਸ ਦਾ ਕੰਮ ਹਰ ਦਿਨ 'ਫੇਕ ਨਿਊਜ਼' ਬਣਾ ਬਣਾ ਕੇ ਸੋਸ਼ਲ ਮੀਡੀਆ 'ਤੇ ਫੈਲਾਉਣਾ ਹੈ । 11 ਅਗਸਤ ਨੂੰ Postcard.in 'ਤੇ ਇਕ ਸਿਰਲੇਖ ਲਿਖਿਆ ਗਿਆ 'ਕਰਨਾਟਕ ਵਿੱਚ ਤਾਲਿਬਾਨ ਸਰਕਾਰ' । ਇਸ ਸਿਰਲੇਖ ਦੇ ਸਹਾਰੇ ਪੂਰੇ ਰਾਜ ਵਿੱਚ ਝੂਠ ਫੈਲਾਉਣ ਦੀ ਕੋਸ਼ਿਸ਼ ਹੋਈ । ਸੰਘ ਦੇ ਲੋਕ ਇਸ ਵਿੱਚ ਕਾਮਯਾਬ ਵੀ ਹੋਏ । ਜਿਹੜੇ ਲੋਕ ਕਿਸੇ ਨਾ ਕਿਸੇ ਕਾਰਣ ਸਿਧਾਰਮਈਆ ਸਰਕਾਰ ਨਾਲ ਗੁੱਸੇ ਰਹਿੰਦੇ ਨੇ, ਉਹਨਾਂ ਲੋਕਾਂ ਨੇ ਇਸ 'ਫੇਕ ਨਿਊਜ਼' ਨੂੰ ਆਪਣਾ ਹਥਿਆਰ ਬਣਾ ਲਿਆ । ਸਭ ਤੋਂ ਦੁੱਖ ਦੀ ਗੱਲ ਇਹ ਹੈ ਕਿ ਲੋਕਾਂ ਨੇ ਵੀ ਬਿਨ੍ਹਾਂ ਸੋਚੇ ਸਮਝੇ ਇਸ ਨੂੰ ਸਹੀ ਮੰਨ ਲਿਆ । ਆਪਣੇ ਕੰਨ, ਨੱਕ ਤੇ ਦਿਮਾਗ ਦੀ ਵਰਤੋਂ ਨਹੀਂ ਕੀਤੀ ।
ਪਿਛਲੇ ਦਿਨੀਂ ਜਦੋਂ ਅਦਾਲਤ ਨੇ ਰਾਮ ਰਹੀਮ ਨਾਮ ਦੇ ਇਕ ਪਖੰਡੀ ਬਾਬੇ ਨੂੰ ਬਲਾਤਕਾਰ ਦੇ ਮਾਮਲੇ ਵਿੱਚ ਸਜ਼ਾ ਸੁਣਾਈ ਤਾਂ ਉਸ ਦੇ ਨਾਲ ਬੀਜੇਪੀ ( BJP ) ਦੇ ਕਈ ਨੇਤਾਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲੱਗੀਆਂ । ਇਸ ਨਾਲ ਬੀਜੇਪੀ ਤੇ ਸੰਘ ਪਰਿਵਾਰ ਪ੍ਰੇਸ਼ਾਨ ਹੋ ਗਿਆ । ਇਸ ਨੂੰ ਕਾਓਂਟਰ ( ਜਵਾਬੀ ਹਮਲਾ ) ਕਰਨ ਲਈ ਬਾਬੇ ਦੇ ਨਾਲ ਕੇਰਲ ਦੇ ਸੀਪੀਐਮ (CPM ) ਦੇ ਮੁੱਖ ਮੰਤਰੀ ਪਿਰਨਾਈ ਵਿਜਯਨ ਦੇ ਬੈਠਣ ਦੀ ਤਸਵੀਰ ਵਾਇਰਲ ਕਰਵਾ ਦਿੱਤੀ ਗਈ । ਇਹ ਤਸਵੀਰ ਫੋਟੋਸ਼ਾਪ ਸੀ । ਅਸਲੀ ਤਸਵੀਰ ਵਿੱਚ ਕਾਂਗਰਸ ਦਾ ਨੇਤਾ ਓਮਨ ਚਾਂਡੀ ਬੈਠਾ ਹੈ, ਪਰ ਉਸਦੇ ਧੜ ਉੱਤੇ ਵਿਜਨ ਦਾ ਸਿਰ ਲਾ ਦਿੱਤਾ ਗਿਆ । ਤੇ ਸੰਘ ਦੇ ਲੋਕਾਂ ਨੇ ਇਸ ਨੂੰ ਸੋਸ਼ਲ ਮੀਡੀਆ 'ਤੇ ਫੈਲਾ ਦਿੱਤਾ । ਸ਼ੁਕਰ ਹੈ ਸੰਘ ਦਾ ਇਹ ਤਰੀਕਾ ਕਾਮਯਾਬ ਨਹੀਂ ਹੋਇਆ, ਕਿਉਂਕਿ ਕੁਝ ਲੋਕ ਤੁਰੰਤ ਇਸ ਦੀ ਅਸਲ ਤਸਵੀਰ ਕੱਢ ਲਿਆਏ ਤੇ ਸੋਸ਼ਲ ਮੀਡੀਆ 'ਤੇ ਸੱਚਾਈ ਸਾਹਮਣੇ ਰੱਖ ਦਿੱਤੀ ।
ਦਰਅਸਲ ਪਿਛਲੇ ਸਾਲ ਤੱਕ RSS ਦੇ ਫੇਕ ਨਿਊਜ਼ ਪ੍ਰਚਾਰ ਨੂੰ ਰੋਕਣ ਜਾਂ ਸਾਹਮਣੇ ਲਿਆਉਣ ਵਾਲਾ ਕੋਈ ਨਹੀਂ ਸੀ । ਪਰ ਹੁਣ ਬਹੁਤ ਸਾਰੇ ਲੋਕ ਇਸ ਕੰਮ ਵਿੱਚ ਲੱਗ ਗਏ ਨੇ, ਜੋ ਕਿ ਚੰਗੀ ਗੱਲ ਹੈ । ਪਹਿਲਾਂ ਇਸ ਤਰ੍ਹਾਂ ਦੀਆਂ ਫੇਕ ਨਿਊਜ਼ ਹੀ ਚੱਲਦੀਆਂ ਰਹਿੰਦੀਆਂ ਸਨ, ਪਰ ਹੁਣ ਫੇਕ ਨਿਊਜ਼ ਦੇ ਨਾਲ ਨਾਲ ਅਸਲੀ ਖਬਰਾਂ ਵੀ ਆਉਣ ਲੱਗ ਗਈਆਂ ਨੇ ਤੇ ਲੋਕ ਪੜ੍ਹ ਵੀ ਰਹੇ ਹਨ ।
ਉਦਾਹਰਨ ਦੇ ਤੌਰ 'ਤੇ - 15 ਅਗਸਤ ਦੇ ਦਿਨ ਜਦੋਂ ਲਾਲ ਕਿਲੇ ਤੋਂ ਪ੍ਰਧਾਨਮੰਤਰੀ ਮੋਦੀ ਨੇ ਭਾਸ਼ਣ ਦਿੱਤਾ ਤਾਂ ਉਸ ਦਾ ਇਕ ਵਿਸ਼ਲੇਸ਼ਣ ( ਸਮੀਖਿਆ ) 17 ਅਗਸਤ ਨੂੰ ਬਹੁਤ ਵਾਇਰਲ ਹੋਇਆ । ਧਰੁਵ ਰਾਠੀ ਨੇ ਉਸ ਦਾ ਵਿਸ਼ਲੇਸ਼ਣ ਕੀਤਾ ਸੀ । ਧਰੁਵ ਰਾਠੀ ਦੇਖਣ ਵਿੱਚ ਤਾਂ ਕਾਲਜ ਪੜ੍ਹਦੇ ਲੜਕੇ ਵਰਗਾ ਹੈ ਪਰ ਪਿਛਲੇ ਕਈ ਮਹੀਨਿਆਂ ਤੋਂ ਮੋਦੀ ਦੇ ਝੂਠ ਦੀ ਪੋਲ ਸੋਸ਼ਲ ਮੀਡੀਆ 'ਤੇ ਖੋਲ੍ਹ ਦਿੰਦਾ ਹੈ । ਪਹਿਲਾਂ ਉਹ ਵੀਡੀਓ ਸਾਡੇ ਵਰਗੇ ਲੋਕਾਂ ਨੂੰ ਹੀ ਦਿਸ ਰਹੀ ਸੀ, ਆਮ ਆਦਮੀ ਤੱਕ ਪਹੁੰਚ ਨਹੀਂ ਰਹੀ ਸੀ । ਪਰ 17 ਅਗਸਤ ਦੀ ਵੀਡੀਓ ਇੱਕ ਦਿਨ ਵਿੱਚ ਇੱਕ ਲੱਖ ਲੋਕਾਂ ਤੱਕ ਪਹੁੰਚ ਗਈ । ( ਗੌਰੀ ਲੰਕੇਸ਼ ਮੋਦੀ ਨੂੰ ਜਿਆਦਾਤਰ ਬੁਸੀ ਬਸਿਯਾ ਲਿਖਦੀ ਸੀ ਜਿਸਦਾ ਮਤਲਬ ਹੈ 'ਜਦੋਂ ਵੀ ਮੂੰਹ ਖੋਲ੍ਹਣਗੇ, ਝੂਠ ਹੀ ਬੋਲਣਗੇ' ) ਧਰੁਵ ਰਾਠੀ ਨੇ ਦੱਸਿਆ ਕਿ ਰਾਜ ਸਭਾ ਵਿੱਚ 'ਬੁਸੀ ਬਸਿਯਾ' ਦੀ ਸਰਕਾਰ ਨੇ ਮਹੀਨਾ ਪਹਿਲਾਂ ਕਿਹਾ ਕਿ 33 ਲੱਖ ਨਵੇਂ ਕਰਦਾਤਾ ਆਏ ਨੇ । ਉਸ ਤੋਂ ਵੀ ਪਹਿਲਾਂ ਵਿੱਤ ਮੰਤਰੀ ਜੇਤਲੀ ਨੇ 91 ਲੱਖ ਨਵੇਂ ਕਰਦਾਤਾਵਾਂ ਦੇ ਜੁੜਨ ਦੀ ਗੱਲ ਕਹੀ ਸੀ । ਆਖਿਰ 'ਚ ਆਰਥਿਕ ਸਰਵੇ ਵਿੱਚ ਕਿਹਾ ਗਿਆ ਕਿ ਸਿਰਫ 5 ਲੱਖ 40 ਹਜ਼ਾਰ ਨਵੇਂ ਕਰਦਾਤਾ ਜੁੜੇ ਹਨ । ਤਾਂ ਇਸ ਵਿੱਚ ਕਿਹੜਾ ਸੱਚ ਹੈ ? ਇਹੀ ਸਵਾਲ ਧਰੁਵ ਰਾਠੀ ਨੇ ਆਪਣੀ ਵੀਡੀਓ ਵਿੱਚ ਉਠਾਇਆ ਸੀ ।
ਅੱਜ ਦਾ ਮੁੱਖਧਾਰਾਈ ਮੀਡੀਆ ਕੇਂਦਰ ਸਰਕਾਰ ਤੇ ਬੀਜੇਪੀ ਦੇ ਦਿੱਤੇ ਹੋਏ ਅੰਕੜਿਆਂ ਨੂੰ ਪ੍ਰਮੁੱਖਤਾ ਨਾਲ ਫੈਲਾਉਂਦਾ ਰਹਿੰਦਾ ਹੈ । ਮੁੱਖਧਾਰਾ ਮੀਡੀਆ ਲਈ ਸਰਕਾਰ ਦਾ ਬੋਲਿਆ ਹੋਇਆ ਬੋਲ 'ਬਚਨ' ਹੋ ਗਿਆ ਹੈ । ਉਸ ਵਿਚ ਵੀ ਜੋ ਟੀਵੀ ਚੈਨਲ ਨੇ ਉਹ ਇਸ ਕੰਮ ਵਿੱਚ ਦਸ ਕਦਮ ਅੱਗੇ ਨੇ । ਉਦਾਹਰਨ ਦੇ ਤੌਰ 'ਤੇ - ਜਦੋਂ ਰਾਮਨਾਥ ਕੋਵਿੰਦ ਨੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੀ ਤਾਂ ਉਸ ਦਿਨ ਬਹੁਤ ਸਾਰੇ ਅੰਗਰੇਜ਼ੀ ਟੀਵੀ ਚੈਨਲਾਂ ਨੇ ਖਬਰ ਚਲਾਈ ਕਿ ਸਿਰਫ ਇੱਕ ਘੰਟੇ ਵਿੱਚ ਹੀ ਟਵੀਟਰ 'ਤੇ ਰਾਸ਼ਟਰਪਤੀ ਕੋਵਿੰਦ ਦੇ ਫੋਲੋਅਰ ਦੀ ਗਿਣਤੀ 30 ਲੱਖ ਹੋ ਗਈ ਹੈ । ਉਹ ਚੀਕ ਦੇ ਰਹੇ ਕਿ 30 ਲੱਖ ਵੱਧ ਗਈ - 30 ਲੱਖ ਵੱਧ ਗਈ । ਉਹਨਾਂ ਦਾ ਮੰਤਵ ਇਹ ਦੱਸਣਾ ਸੀ ਕਿ ਕਿੰਨੇ ਲੋਕ ਕੋਵਿੰਦ ਨੂੰ ਸਮਰਥਨ ਦੇ ਰਹੇ ਹਨ । ਕਾਫੀ ਸਾਰੇ ਟੀਵੀ ਚੈਨਲ ਅੱਜ RSS ਦੀ ਟੀਮ ਵਰਗੇ ਹੋ ਗਏ ਹਨ ਤੇ ਸੰਘ ਦਾ ਹੀ ਕੰਮ ਕਰਦੇ ਨੇ । ਜਦੋਂਕਿ ਸੱਚ ਇਹ ਸੀ ਕਿ ਉਸ ਦਿਨ ਪਿਛਲੇ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਦਾ ਸਰਕਾਰੀ ਅਕਾਊਂਟ ਨਵੇਂ ਰਾਸ਼ਟਰਪਤੀ ਦੇ ਨਾਮ ਹੋ ਗਿਆ ਸੀ । ਜਦੋਂ ਇਹ ਬਦਲਾਅ ਹੋਇਆ ਤਾਂ ਰਾਸ਼ਟਰਪਤੀ ਭਵਨ ਦੇ ਫੋਲੋਅਰ ਹੁਣ ਕੋਵਿੰਦ ਦੇ ਫੋਲੋਅਰ ਹੋ ਗਏ । ਇਸ ਵਿੱਚ ਇੱਕ ਹੋਰ ਗੱਲ ਧਿਆਨ ਦੇਣ ਵਾਲੀ ਇਹ ਹੈ ਕਿ ਪ੍ਰਣਾਬ ਮੁਖਰਜੀ ਨੂੰ ਵੀ 30 ਲੱਖ ਤੋਂ ਵੱਧ ਲੋਕ ਟਵੀਟਰ 'ਤੇ ਫੌਲੋ ਕਰਦੇ ਸੀ ।
ਅੱਜ RSS ਦੇ ਇਸ ਤਰ੍ਹਾਂ ਦੇ ਫੈਲਾਏ ਗਏ 'ਫੇਕ ਨਿਊਜ਼' ਦੀ ਸੱਚਾਈ ਸਾਹਮਣੇ ਲਿਆਉਣ ਲਈ ਬਹੁਤ ਲੋਕ ਸਾਹਮਣੇ ਆ ਚੁੱਕੇ ਹਨ । ਧਰੁਵ ਰਾਠੀ ਵੀਡੀਓ ਦੇ ਮਾਧਿਅਮ ਨਾਲ ਇਸ ਕੰਮ ਕਰ ਰਿਹਾ ਹੈ । ਪ੍ਰਤੀਕ ਸਿਨਹਾ ALTNEWS.IN ਨਾਮ ਦੀ ਵੈਬਸਾਈਟ ਤੋਂ ਇਹ ਕੰਮ ਕਰ ਰਿਹਾ ਹੈ । ਹੋਇਕਸ ਸਲੇਅਰ ( Hoax slayer ) ਫੈਕਟ ਚੇਕ ( fact check ) ਨਾਮ ਦੀਆਂ ਵੈਬਸਾਈਟ ਵੀ ਇਹੀ ਕੰਮ ਕਰ ਰਹੀਆਂ ਹਨ । ਨਾਲ ਹੀ THEWIERE.IN, SCROLL.IN, NEWSLAUNDRY.COM,THEQUINT.COM ਵਰਗੀਆਂ ਵੈਬਸਾਈਟ ਵੀ ਚੱਲ ਰਹੀਆਂ ਹਨ ।
ਮੈਂ ਜਿਹਨਾਂ ਲੋਕਾਂ ਦੇ ਨਾਮ ਦੱਸੇ ਹਨ, ਉਹਨਾਂ ਸਭ ਨੇ ਪਿਛਲੇ ਦਿਨਾਂ ਵਿੱਚ ਕਈ ਫੇਕ ਨਿਊਜ਼ ਦੀ ਸੱਚਾਈ ਸਾਹਮਣੇ ਲਿਆਂਦੀ ਹੈ । ਇਹਨਾਂ ਦੇ ਕੰਮ ਤੋਂ ਸੰਘ ਦਾ ਲੋਕ ਕਾਫੀ ਪ੍ਰੇਸ਼ਾਨ ਨੇ । ਇਸ ਵਿੱਚ ਹੋਰ ਵੀ ਜਰੂਰੀ ਗੱਲ ਇਹ ਹੈ ਕਿ ਇਹ ਲੋਕ ਪੈਸੇ ਲਈ ਕੰਮ ਨਹੀਂ ਕਰ ਰਹੇ । ਇਹਨਾਂ ਦਾ ਇੱਕ ਹੀ ਮੰਤਵ ਹੈ ਕਿ ਫਿਰਕਾਪ੍ਰਸਤ ਲੋਕਾਂ ਦੇ ਝੂਠ ਦੀ ਫੈਕਟਰੀ ਨੂੰ ਲੋਕਾਂ ਸਾਹਮਣੇ ਲੋਕੇ ਆਉਣਾ ।
ਕੁਝ ਹਫ਼ਤੇ ਪਹਿਲਾਂ ਬੰਗਲੌਰ ਵਿੱਚ ਭਾਰੀ ਮੀਂਹ ਪਿਆ । ਇਸ ਵਕਤ 'ਤੇ ਸੰਘ ਦੇ ਲੋਕਾਂ ਨੇ ਇਕ ਤਸਵੀਰ ਵਾਇਰਲ ਕਰਵਾਈ । ਸਿਰਲੇਖ ਵਿੱਚ ਲਿਖਿਆ ਸੀ "ਨਾਸਾ ਨੇ ਮੰਗਲ ਗ੍ਰਹਿ 'ਤੇ ਲੋਕਾਂ ਦੇ ਚੱਲਣ ਦੀ ਫੋਟੋ ਜਾਰੀ ਕੀਤੀ ਹੈ"। ਬੰਗਲੌਰ ਨਗਰਪਾਲਿਕਾ BBMC ਨੇ ਬਿਆਨ ਦਿੱਤਾ ਕਿ ਇਹ ਮੰਗਲ ਗ੍ਰਹਿ ਦੀ ਫੋਟੋ ਨਹੀਂ ਹੈ । ਸੰਘ ਦੇ ਮੰਤਵ ਸੀ, ਮੰਗਲ ਗ੍ਰਹਿ ਦਾ ਕਹਿਕੇ ਬੰਗਲੌਰ ਦਾ ਮਜ਼ਾਕ ਉਡਾਉਣਾ । ਜਿਸ ਤੋਂ ਲੋਕ ਇਹ ਸਮਝਣ ਕਿ ਬੰਗਲੌਰ ਵਿੱਚ ਸਿਧਾਰਮਈਯਾ ਦੀ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ । ਇੱਥੋਂ ਦੇ ਰਸਤੇ ਖਰਾਬ ਹੋ ਗਏ ਨੇ । ਇਸ ਤਰਾਂ ਪ੍ਰਚਾਰ ਕਰਕੇ ਝੂਠੀ ਖਬਰ ਫੈਲਾਉਣਾ ਸੰਘ ਦਾ ਮੰਤਵ ਹੈ । ਪਰ ਇਹ ਉਹਨਾਂ ਸਿਰ ਉਲਟਾ ਪੈ ਗਿਆ, ਕਿਉਂਕਿ ਇਹ ਫੋਟੋ ਬੰਗਲੌਰ ਦੀ ਨਹੀਂ ਸਗੋਂ ਮਹਾਂਰਾਸ਼ਟਰ ਦੀ ਸੀ, ਜਿੱਥੇ BJP ਦੀ ਸਰਕਾਰ ਹੈ ।
ਪਿਛਲੇ ਦਿਨੀਂ ਜਦੋਂ ਪੱਛਮੀ ਬੰਗਾਲ ਵਿੱਚ ਦੰਗੇ ਹੋਏ ਤਾਂ RSS ਦੇ ਲੋਕਾਂ ਨੇ ਦੋ ਪੋਸਟਰ ਜਾਰੀ ਕੀਤੇ । ਇਕ ਪੋਸਟਰ ਦਾ ਸਿਰਲੇਖ ਸੀ "ਬੰਗਾਲ ਜਲ ਰਿਹਾ ਹੈ"। ਉਹਦੇ ਵਿੱਚ ਪ੍ਰਾਪਰਟੀ ਦੇ ਜਲਣ ਦੀ ਤਸਵੀਰ ਸੀ । ਦੂਸਰੇ ਪੋਸਟਰ ਵਿੱਚ ਇਕ ਔਰਤ ਦੀ ਸਾੜ੍ਹੀ ਖਿੱਚੀ ਜਾ ਰਹੀ ਹੈ ਤੇ ਸਿਰਲੇਖ ਹੈ "ਬੰਗਾਲ ਵਿੱਚ ਹਿੰਦੂ ਔਰਤਾਂ 'ਤੇ ਅੱਤਿਆਚਾਰ ਹੋ ਰਿਹਾ ਹੈ"। ਬਹੁਤ ਜਲਦੀ ਇਹਨਾਂ ਤਸਵੀਰਾਂ ਦਾ ਸੱਚ ਸਾਹਮਣੇ ਆ ਗਿਆ । ਪਹਿਲੀ ਤਸਵੀਰ 2002 ਦੇ ਗੁਜਰਾਤ ਦੰਗਿਆਂ ਦੀ ਸੀ ਜਦੋਂ ਮੁੱਖ ਮੰਤਰੀ ਮੋਦੀ ਦੀ ਸਰਕਾਰ ਸੀ । ਦੂਜੀ ਤਸਵੀਰ ਭੋਜਪੁਰੀ ਫਿਲਮ ਦੇ ਇੱਕ ਸੀਨ ਦੀ ਸੀ ।
ਸਿਰਫ RSS ਹੀ ਨਹੀਂ । BJP ਦੇ ਕੇਂਦਰੀ ਮੰਤਰੀ ਵੀ ਇਹੋ ਜਿਹੀਆਂ 'ਫੇਕ ਨਿਊਜ਼' ਫੈਲਾਉਣ ਦੇ ਮਾਹਿਰ ਹਨ । ਉਦਾਹਰਨ ਦੇ ਤੌਰ 'ਤੇ - ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਫੋਟੋ ਸ਼ੇਅਰ ਕੀਤੀ, ਜਿਸ ਵਿੱਚ ਕੁਝ ਲੋਕ ਤਿਰੰਗੇ ਨੂੰ ਅੱਗ ਲਗਾ ਰਹੇ ਸੀ । ਫੋਟੋ ਦੇ ਸਿਰਲੇਖ ਵਿੱਚ ਲਿਖਿਆ ਸੀ "ਅਜਾਦੀ ਦਿਹਾੜੇ 'ਤੇ ਹੈਦਰਾਬਾਦ ਵਿੱਚ ਤਿਰੰਗੇ ਨੂੰ ਅੱਗ ਲਗਾਈ ਜਾ ਰਹੀ ਹੈ"।
ਹੁਣੇ 'ਗੂਗਲ ਇਮੇਜ਼ ਸਰਚ' ਇੱਕ ਨਵੀਂ ਐਪਲੀਕੇਸ਼ਨ ਆਈ ਹੈ । ਤੁਸੀਂ ਕਿਸੇ ਵੀ ਤਸਵੀਰ ਨੂੰ ਉਸ ਵਿੱਚ ਪਾ ਕੇ ਜਾਣ ਸਕਦੇ ਹੋ ਕਿ ਇਹ ਕਿੱਥੇ ਅਤੇ ਕਿੰਨੇ ਚਿਰ ਦੀ ਹੈ । ਪ੍ਰਤੀਕ ਸਿਨਹਾ ਨੇ ਇਹੀ ਕੰਮ ਕੀਤਾ ਅਤੇ ਉਸ ਐਪਲੀਕੇਸ਼ਨ ਦੀ ਮਦਦ ਨਾਲ ਗਡਕਰੀ ਦੀ ਸ਼ੇਅਰ ਕੀਤੀ ਫੋਟੋ ਦੀ ਸੱਚਾਈ ਉਜਾਗਰ ਕਰ ਦਿੱਤੀ । ਪਤਾ ਚੱਲਿਆ ਕਿ ਇਸ ਫੋਟੋ ਹੈਦਰਾਬਾਦ ਦੀ ਨਹੀਂ ਸਗੋਂ ਪਾਕਿਸਤਾਨ ਦੀ ਹੈ । ਜਿੱਥੇ ਇੱਕ ਪਬੰਦੀਸ਼ੁਦਾ ਕੱਟੜਪੰਥੀ ਗਰੁੱਪ ਭਾਰਤ ਦੇ ਵਿਰੋਧ ਵਿੱਚ ਤਿਰੰਗੇ ਨੂੰ ਜਲਾ ਰਿਹਾ ਹੈ ।
ਇਸੇ ਤਰ੍ਹਾਂ ਇੱਕ ਟੀਵੀ ਚੈਨਲ ਦੇ 'ਵਿਚਾਰ-ਚਰਚਾ' ਵਿੱਚ BJP ਦੇ ਬੁਲਾਰੇ ਸਾਂਬਿਤ ਪਾਤਰਾ ( Sambit patra ) ਨੇ ਕਿਹਾ ਕਿ ਸਰਹੱਦ 'ਤੇ ਫੌਜੀਆਂ ਨੂੰ ਤਿਰੰਗਾ ਲਹਿਰਾਉਣ ਵਿੱਚ ਕਿੰਨੀ ਮੁਸ਼ਕਿਲ ਹੁੰਦੀ ਏ, ਫਿਰ JNU ਵਰਗੀਆਂ ਯੂਨੀਵਰਸਿਟੀਆਂ ਵਿੱਚ ਤਿਰੰਗਾ ਲਹਿਰਾਉਣ ਵਿੱਚ ਕੀ ਸਮੱਸਿਆ ਹੈ । ਇਹ ਸਵਾਲ ਪੁੱਛ ਕੇ ਸੰਬਿਤ ਨੇ ਇਕ ਤਸਵੀਰ ਦਿਖਾਈ । ਬਾਅਦ ਵਿੱਚ ਪਤਾ ਚੱਲਿਆ ਕਿ ਇਹ ਇਕ ਮਸ਼ਹੂਰ ਤਸਵੀਰ ਹੈ, ਪਰ ਇਸ ਵਿੱਚ ਭਾਰਤੀ ਨਹੀਂ ਸਗੋਂ ਅਮਰੀਕੀ ਫੌਜੀ ਨੇ । ਦੂਜੇ ਵਿਸ਼ਵ ਯੁੱਧ ਵੇਲੇ ਅਮਰੀਕੀ ਫੌਜੀਆਂ ਨੇ ਜਦੋਂ ਜਪਾਨ ਦੇ ਇੱਕ ਟਾਪੂ 'ਤੇ ਕਬਜ਼ਾ ਕੀਤਾ ਤਾਂ ਉਹਨਾਂ ਨੇ ਆਪਣਾ ਝੰਡਾ ਲਹਿਰਾਇਆ ਸੀ । ਪਰ ਫੋਟੋਸ਼ਾਪ ਦੀ ਮਦਦ ਨਾਲ ਸੰਬਿਤ ਪਾਤਰਾ ਲੋਕਾਂ ਨੂੰ ਧੋਖਾ ਦੇ ਰਹੇ ਸੀ । ਪਰ ਇਹ ਉਹਨਾਂ ਸਿਰ ਪੁੱਠਾ ਪੈ ਗਿਆ । ਟਵੀਟਰ 'ਤੇ ਲੋਕਾਂ ਨੇ ਉਹਦਾ ਕਾਫੀ ਮਜ਼ਾਕ ਉਡਾਇਆ ।
ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਪਿਛਲੇ ਦਿਨੀਂ ਇਕ ਤਸਵੀਰ ਸਾਂਝੀ ਕੀਤੀ । ਲਿਖਿਆ ਕਿ ਭਾਰਤ ਦੇ 50,000 ਕਿਲੋਮੀਟਰ ਰਸਤਿਆਂ 'ਤੇ ਸਰਕਾਰ ਨੇ 30 ਲੱਖ LED ਬੱਲਬ ਲਗਾ ਦਿੱਤੇ ਨੇ । ਪਰ ਜੋ ਤਸਵੀਰ ਉਹਨਾਂ ਨੇ ਲਾਈ ਉਹ ਫੇਕ ਨਿੱਕਲੀ । ਉਹ ਭਾਰਤ ਦੀ ਨਹੀਂ ਸਗੋਂ 2009 ਵਿੱਚ ਜਪਾਨ ਦੀ ਸੀ । ਇਸੇ ਗੋਇਲ ਨੇ ਪਹਿਲਾਂ ਵੀ ਇਕ ਟਵੀਟ ਕੀਤਾ ਸੀ ਕਿ ਕੋਲੇ ਦੀ ਭਰਾਈ ਵਿੱਚ ਸਰਕਾਰ ਨੇ 25,900 ਕਰੋੜ ਦੀ ਬੱਚਤ ਕੀਤੀ ਹੈ । ਉਸ ਟਵੀਟ ਦੀ ਤਸਵੀਰ ਵੀ ਝੂਠੀ ਨਿੱਕਲੀ ।
ਛੱਤੀਸਗੜ੍ਹ ਦੇ PWD ਮੰਤਰੀ ਰਾਜੇਸ਼ ਮੂਣਤ ( Rajesh munat ) ਨੇ ਇੱਕ ਪੁਲ਼ ਦੀ ਫੋਟੋ ਸਾਂਝੀ ਕੀਤੀ । ਆਪਣੀ ਸਰਕਾਰ ਦੀ ਕਾਮਯਾਬੀ ਦੱਸੀ । ਉਸ ਫੋਟੋ ਨੂੰ 2000 ਲਾਈਕ ਮਿਲੇ । ਬਾਅਦ ਵਿੱਚ ਪਤਾ ਚੱਲਿਆ ਕਿ ਉਹ ਫੋਟੋ ਛੱਤੀਸਗੜ੍ਹ ਦੋ ਨਹੀਂ ਬਲਕਿ ਵਿਅਤਨਾਮ ਦੀ ਹੈ ।
ਇਹੋ ਜਿਹੇ 'ਫੇਕ ਨਿਊਜ਼' ਫੈਲਾਉਣ ਵਿੱਚ ਸਾਡੇ ਕਰਨਾਟਕ ਦੇ RSS ਤੇ BJP ਲੀਡਰ ਵੀ ਕੋਈ ਘੱਟ ਨਹੀਂ ਹਨ । ਕਰਨਾਟਕ ਦੇ ਸੰਸਦ ਮੈਂਬਰ ਪ੍ਰਤਾਪ ਸਿਮਹਾ ਨੇ ਇਕ ਰਿਪੋਰਟ ਸ਼ੇਅਰ ਕੀਤੀ, ਕਿਹਾ ਕਿ ਇਹ 'ਟਾਈਮਜ਼ ਆਫ ਇੰਡੀਆ' ਵਿੱਚ ਆਈ ਹੈ । ਉਸਦਾ ਸਿਰਲੇਖ ਇਹ ਸੀ "ਹਿੰਦੂ ਲੜਕੀ ਨੂੰ ਮੁਸਲਮਾਨ ਲੜਕੇ ਨੇ ਚਾਕੂ ਮਾਰ ਕੇ ਮਾਰ ਦਿੱਤਾ"। ਪੂਰੀ ਦੁਨੀਆ ਨੂੰ ਨੈਤਿਕਤਾ ਦਾ ਗਿਆਨ ਵੰਡਣ ਵਾਲੇ ਸਿਮਹਾ ਨੇ ਸੱਚਾਈ ਲੱਭਣ ਦੀ ਭੋਰਾ ਵੀ ਕੋਸ਼ਿਸ਼ ਨਹੀਂ ਕੀਤੀ । ਕਿਸੇ ਵੀ ਅਖਵਾਰ ਨੇ ਇਸ ਖਬਰੇ ਨੂੰ ਛਾਪਿਆ ਨਹੀਂ ਸੀ । ਸਗੋਂ ਫੋਟੋਸ਼ਾਪ ਦੀ ਮਦਦ ਨਾਲ ਕਿਸੇ ਹੋਰ ਖਬਰ ਵਿੱਚ 'ਸਿਰਲੇਖ' ਲਗਾ ਦਿੱਤਾ ਗਿਆ ਸੀ ਅਤੇ ਹਿੰਦੂ-ਮੁਸਲਮਾਨ ਰੰਗ ਦਿੱਤਾ ਗਿਆ । ਇਸ ਦੇ 'ਟਾਈਮਜ਼ ਆਫ ਇੰਡੀਆ' ਦਾ ਨਾਮ ਵਰਤਿਆ ਗਿਆ । ਜਦੋਂ ਹੰਗਾਮਾ ਹੋਇਆ ਕਿ ਇਹ ਤਸਵੀਰ 'ਫੇਕ ਨਿਊਜ਼' ਹੈ ਤਾਂ ਸੰਸਦ ਮੈਂਬਰ ਦੇ ਡਲੀਟ ਕਰ ਦਿੱਤੀ, ਪਰ ਮਾਫੀ ਨਹੀਂ ਮੰਗੀ । ਫਿਰਕਾਪ੍ਰਸਤ ਝੂਠ ਫੈਲਾਉਣ 'ਤੇ ਕੋਈ ਪਛਤਾਵਾ ਨਹੀਂ ਕੀਤਾ ।
ਜਿਵੇਂ ਕਿ ਮੇਰੇ ਦੋਸਤ ਵਾਸੂ ਨੇ ਇਸ ਵਾਰ ਦੇ ਕਾਲਮ ਵਿੱਚ ਲਿਖਿਆ ਹੈ, ਮੈਂ ਵੀ ਬਿਨ੍ਹਾਂ ਸੋਚੇ ਸਮਝੇ ਇਕ 'ਫੇਕ ਨਿਊਜ਼' ਨੂੰ ਸ਼ੇਅਰ ਕਰ ਦਿੱਤਾ । ਪਿਛਲੇ ਐਤਵਾਰ ਪਟਨਾ ਦੀ ਆਪਣੀ ਰੈਲੀ ਦੀ ਤਸਵੀਰ ਲਾਲੂ ਯਾਦਵ ਨੇ ਫੋਟੋਸ਼ਾਪ ਕਰਕੇ ਸਾਂਝੀ ਕਰ ਦਿੱਤੀ । ਥੋੜੀ ਦੇਰ ਬਾਅਦ ਦੋਸਤ ਸ਼ਸ਼ਿਧਰ ਨੇ ਦੱਸਿਆ ਕਿ ਇਹ ਫੋਟੋ ਨਕਲੀ ਹੈ । ਮੈਂ ਤੁਰੰਤ ਹਟਾਈ ਤੇ ਮਾਫੀ ਵੀ ਮੰਗੀ । ਇਹੀ ਨਹੀਂ, ਸਗੋਂ ਨਕਲੀ ਤੇ ਅਸਲੀ ਦੋਵੇਂ ਤਸਵੀਰਾਂ ਨੂੰ ਇਕੱਠੀਆਂ ਹੀ ਟਵੀਟ ਕੀਤਾ । ਇਸ ਗਲਤੀ ਦੇ ਪਿੱਛੇ ਫਿਰਕਾਪ੍ਰਸਤ ਰੂਪ ਵਿੱਚ ਭੜਕਾਉਣ ਜਾਂ ਪ੍ਰਚਾਰ ਕਰਨ ਦੀ ਇੱਛਾ ਨਹੀਂ ਸੀ । ਫਿਰਕਾਪ੍ਰਸਤਾਂ ਦੇ ਖਿਲਾਫ ਲੋਕ ਜੁੜ ਰਹੇ ਨੇ, ਇਹ ਸੁਨੇਹਾ ਦੇਣਾ ਹੀ ਮੇਰੇ ਉਦੇਸ਼ ਸੀ । ਆਖਿਰ ਵਿੱਚ, ਜੋ ਵੀ 'ਫੇਕ ਨਿਊਜ਼' ਨੂੰ ਬੇਨਕਾਬ ਕਰਦੇ ਨੇ, ਉਹਨਾਂ ਨੂੰ ਸਲਾਮ । ਮੇਰੀ ਇੱਛਾ ਏ ਕਿ ਉਹਨਾਂ ਦੀ ਗਿਣਤੀ ਹੋਰ ਵੀ ਜਿਆਦਾ ਹੋਵੇ ।

Comments
Post a Comment