Skip to main content

Posts

• ਮੈਂ ਥੱਕ ਗਿਆ ਹਾਂ ਇੰਤਜ਼ਾਰ ਕਰਦਿਆਂ ਤੂੰ ਥੱਕਿਆ  ਨਹੀਂ , ਇੰਤਜ਼ਾਰ ਚ ਕਿ ਇੱਕ ਦਿਨ ਆਹ ਦੁਨੀਆ ਹੋ ਜਾਣੀ ਅਾ ਖੂਬਸੂਰਤ , ਬੇਹਤਰ ਅਤੇ ਮੇਹਰਬਾਨ ? ਆਓ ਚਾਕੂ ਚੁੱਕੋ ! ਅਤੇ ਦੋ ਟੁਕੜਿਆਂ ਚ ਕੱਟ ਦਿਓ ਆਹ ਦੁਨੀਆ ਅਤੇ ਦੇਖੋ ਕਿਹੜੇ ਕੀੜੇ ਖਾ ਰਹੇ ਹਨ ਇਸਨੂੰ । • ਮੈਂ ਈਸ਼ਵਰ ਹਾਂ ਐਨੀ ਵੱਡੀ ਦੁਨੀਆ ਵਿੱਚ ਮੇਰਾ ਕੋਈ ਮਿੱਤਰ ਨਹੀ ਇੱਕਲਾ ਢੋਂਦਾ ਹਾਂ  ਆਪਣੀ ਪਵਿੱਤਰਤਾ ਥੱਲੇ ਨੌਜਵਾਨ ਪ੍ਰੇਮੀ ਚਹਲਕਦਮੀ ,ਕਰਦੇ ਨੇ    ਪਿਆਰੀ ਧਰਤੀ ਤੇ ਮੈਂ  ਥੱਲੇ ਕਿਵੇਂ ਆਵਾਂ ਮੈਂ ਤਾਂ ਈਸ਼ਵਰ ਹਾਂ  ਉਠੋ !  ਜਿੰਦਗੀ ਪਿਆਰ ਹੈ ਪਿਆਰ ਹੀ ਜਿੰਦਗੀ ਹੈ ਈਸ਼ਵਰ ਅਤੇ ਇੱਕਲਾ ਹੋਣ ਤੋਂ  ਬੇਹਤਰ ਹੈ ~ ਇੱਕ ਇਨਸਾਨ ਹੋਣਾ • ਮਧੂ ਮੱਖੀਆਂ ਕਿੰਨੀਆਂ ਮੇਹਨਤੀ ਨੇ ਖੋਹ ਲਿਆ ਜਾਂਦੇ ਓਹਨਾ ਤੋਂ ਓਹਨਾ ਦੀ ਮੇਹਨਤ ਦਾ ਫਲ ਅਸੀ ਵੀ ਮਧੂ ਮੱਖੀਆਂ ਜਿਹੇ ਹਾਂ ਪਰ ਹਮੇਸ਼ਾ ਥੋੜੀ ਇੰਞ ਚਲਣਾ ~ • ਕਿੰਨੀ ਸ਼ਾਂਤੀ ਹੈ ਮਰੀਜ਼ਾ ਦੇ ਇਸ ਕਮਰੇ ਚ ਜਿੱਥੇ ਬਿਸਤਰ ਤੇ ਪਈ ਹੈ ਇੱਕ ਔਰਤ ਜਿੰਦਗੀ ਅਤੇ ਮੌਤ ਨਾਮ ਦੇ ਦੋ ਪ੍ਰੇਮੀਆਂ ਵਿਚਕਾਰ ' ਤੇ ਤਿੰਨਾ ਨੇ ਹੀ ਢਕਿਆ ਹੈ ਖੁਦ ਨੂੰ ਦੁੱਖਾਂ ਦੀ ਇੱਕ ਚਾਦਰ ਦੇ ਨਾਲ • ਲੈਂਗਸਟਨ ਹਯੂਜ਼

ਸੌ ਸਾਲ ਦਾ ਇਕਲਾਪਾ - ਅਨੁਵਾਦਕ ਵਲੋਂ

ਇਹ ਸ਼ਾਹਕਾਰ ਲਿਖਣ ਦਾ ਫੁਰਨਾ ਮਾਰਕੇਜ਼ ਨੂੰ ਕਿਵੇਂ ਫੁਰਿਆ ਇਹ ਵੀ ਆਪਣੇ ਆਪ ਵਿੱਚ ਇੱਕ ਵਚਿੱਤਰ ਕਥਾ ਹੈ । ਉਸਦੇ ਦੱਸਣ ਅਨੁਸਾਰ ਯੂਨੀਵਰਸਿਟੀ ਵਿਚ ਕਾਨੂੰਨ ਦੀ ਪੜ੍ਹਾਈ ਛੱਡ ਕੇ ਓਹ ਇੱਕ ਪੱਤਰਕਾਰ ਬਣ ਗਿਆ ਸੀ । ਪੱਤਰਕਾਰ ਦੇ ਤੌਰ ਤੇ ਉਸਦੀ ਮਾਨਤਾ ਵੀ ਖਾਸੀ ਬਣ ਚੁੱਕੀ ਸੀ । ਏਥੋਂ ਤੱਕ ਕਿ ਆਪਣੇ ਦੇਸ਼ ਵਿੱਚ ਵਾਪਰਦੇ ਅੱਤਿਆਚਾਰ ਤੋਂ ਬਚਣ ਖਾਤਿਰ ਉਸਨੇ ਕੁੱਝ ਸਾਲਾਂ ਲਈ ਯੂਰਪ ਵਿਚ ਵੀ ਪਨਾਹ ਲੈ ਲਈ । ਏਥੇ ਉਸਨੂੰ ਕਾਫਕਾ ਵਰਗੇ ਲੇਖਕ ਦੋਸਤਾਂ ਦੀਆਂ ਲਿਖਤਾਂ ਪੜ੍ਹਨ ਅਤੇ ਘੋਖਣ ਦਾ ਅਵਸਰ ਹੀ ਨਾ ਮਿਲਿਆ ਸਗੋਂ ਓਹਨਾ ਦੀ ਪ੍ਰੇਰਣਾ ਵਸ  ਉਸਨੇ ਆਧੁਨਿਕ ਪ੍ਰਕਾਰ ਦੀ ਲੇਖਣੀ ਨੂੰ ਵੀ ਅਪਣਾ ਲਿਆ  I  In The evils Hours ਬੁਰੀ ਘੜੀ ਵਿੱਚ ਅਤੇ No One writes to the colonel ( ਕੋਈ ਖਤ ਨਹੀਂ ਲਿਖਦਾ ਕਰਨਲ ਨੂੰ ) ਨਾਮੀ ਉਸਦੇ ਦੋ ਲਘੂ ਨਾਵਲ ਵੀ ਛਪ ਚੁੱਕੇ ਸਨ । ਪਰਖ ਪੜਚੋਲ ਕਰਨ ਵਾਲਿਆਂ ਦਾ ਧਿਆਨ ਵੀ ਇਹਨਾ ਲਘੂ ਨਾਵਲਾਂ ਵੱਲ ਚਲਾ ਗਿਆ ਸੀ । ਉਸਦੇ ਪੱਤਰਕਾਰੀ ਲੇਖਾਂ ਨੂੰ ਵੀ ਪੂਰੀ ਤਰ੍ਹਾਂ ਗੌਲਿਆ ਜਾ ਰਿਹਾ ਸੀ । ਜਿਸ ਕਾਰਨ ਆਪਣਾ ਦੇਸ਼ ਛੱਡ ਕੇ ਮਾਰਕੇਜ਼ ਮੈਕਸੀਕੋ ਅਾ ਵੱਸਿਆ ਸੀ । ਸਰਕਾਰੀ ਅਤਿਆਚਾਰ ਤੋਂ ਪੈਦਾ ਹੋਈ ਅਸੁੰ ਤੁਸ਼ਟੀ ਸੀ ਜੋ ਉਸਨੂੰ ਸਦਾ ਬੇਚੈਨ ਰੱਖਦੀ ਸੀ , ਇਸ ਅਵਸਥਾ ਵਿੱਚ ਉਸਨੇ ਪੱਤਰਕਾਰੀ ਤੋਂ ਛੁੱਟੀ ਲੈ ਰੱਖੀ ਸੀ । ਪਰਿਵਾਰ ਸਮੇਤ ਮਹੀਨੇ ਖੰਡ ਲਈ ਕਿਸੇ ਅਗਿਆਤ ਥਾਂ ਚਲੇ ਜਾਣ ਦਾ ਉਸਨੇ ਮਨ ਬਣਾ ਲਿਆ ਸੀ...

ਜੜ੍ਹਾਂ ਧਰਤੀ ਵਿੱਚ ਖਿੜੇ ਫ਼ੁੱਲ ਹਨ

ਕਵਿਤਾ ਫੁੱਲ ਹੁੰਦੀ ਹੈ ਤੇ ਹਰੇਕ ਫੁੱਲ ਕਿਸੇ ਬੂਟੇ 'ਤੇ ਲੱਗਦਾ ਹੈ ਤੇ ਹਰੇਕ ਬੂਟੇ ਦੀ ਇੱਕ ਜੜ੍ਹ ਹੁੰਦੀ ਹੈ ਤੇ ਜੜ੍ਹ ਸੋਹਣੀ ਨਹੀਂ ਹੁੰਦੀ।। ਪਰ ਜੜ੍ਹਾਂ ਦੀ ਖ਼ੂਬਸੂਰਤੀ ਵੇਖਣੀ ਸਾਡੇ ਹਿੱਸੇ ਨਹੀਂ ਆਈ ।  ਇਹ ਸਿਰਫ਼ ਧਰਤੀ ਦੇ ਹਿੱਸੇ ਆਈ ਹੈ।। ਇਸੇ ਲਈ ਮੈਂ ਆਖਦਾ ਹਾਂ ਕਿ " ਜੜ੍ਹਾਂ ਧਰਤੀ ਵਿੱਚ ਖਿੜੇ ਫੁੱਲ ਹਨ" ਤੇ "ਹਿਜ਼ਰ ਸਾਡੇ ਦਿਲ ਵਿੱਚ" ।। - ਸੰਦੀਪ ( ਨਿੱਕਾ ਜੁਗਨੂੰ )

ਸੰਤੋਖ ਸਿੰਘ ਧੀਰ/ਦੋ ਕਵਿਤਾਵਾਂ

ਨਾਨਕ   - ਸੰਤੋਖ ਸਿੰਘ ਧੀਰ ਮਿਹਰਬਾਨੀ ਕਰੋ ਮੇਰੀ ਸ਼ਕਲ ਨਾ ਵਿਗਾੜੋ ਜਿਹੋ-ਜਿਹਾ ਹਾਂ ਮੈਨੂੰ ਉਹੋ ਜਿਹਾ ਰਹਿਣ ਦਿਉ। ਸਰਪ ਨੇ ਕੋਈ ਛਾਂ ਨਹੀਂ ਸੀ ਕੀਤੀ ਸਰਪ ਨੂੰ ਕੀ ਪਤਾ ਸੀ  ਮੈਂ ਕੌਣ ਹਾਂ? ਤੁਸੀਂ ਤਾਂ ਮੈਨੂੰ ਸਮਝ ਨਾ ਸਕੇ ਸਰਪ ਕਿਵੇਂ ਸਮਝ ਗਿਆ ? ਐਵੇਂ ਗਲਤ ਗੱਲਾਂ ਨਾ ਕਰੋ ਜਿਹੋ-ਜਿਹਾ ਹਾਂ ਮੈਨੂੰ ਉਹੋ ਜਿਹਾ ਰਹਿਣ ਦਿਉ ਪਹਾੜ ਵੀ ਨਹੀਂ ਸੀ ਰੋਕਿਆ ਨਾ ਪਹਾੜ ਕਿਸੇ ਸੁੱਟਿਆ ਸੀ ਵਲੀ ਸਾਹਿਬ ਨਾਲ ਥੋੜ੍ਹੀ ਗੱਲਬਾਤ ਹੋਈ ਸੀ ਵਿਚਾਰਾਂ ਦਾ ਵਟਾਂਦਰਾ ਥੋੜ੍ਹਾ ਜਿਹਾ ਵਾਦ-ਵਿਵਾਦ ਉਹਨਾਂ ਸਵਾਲ ਕੀਤੇ  ਮੈਂ ਜਵਾਬ ਦਿੱਤੇ  ਸਵਾਲਾਂ ਦਾ ਪਹਾੜ ਸੀ  ਦਲੀਲ ਦਾ ਪੰਜਾ ਇਉਂ ਦਲੀਲ ਦੇ ਪੰਜੇ ਨਾਲ ਮੈਂ ਪਹਾੜ ਰੋਕਿਆ। ਪਾਣੀ ਪੀਣ ਵੀ ਨਹੀਂ ਸੀ ਗਿਆ, ਮਰਦਾਨਾ, ਵਲੀ ਸਾਹਿਬ ਕੋਲ, ਪਾਣੀ ਪੀਣ  ਤਿੰਨ ਮੀਲ ਪਹਾੜ ਉੱਤੇ ਹੀ ਜਾਣਾ ਸੀ? ਹੇਠਾਂ ਪਾਣੀ ਥੋੜ੍ਹਾ ਸੀ। ਪਿੰਡ ਵਿਚ  ਹਸਨ ਅਬਦਾਲ? ਪਿੰਡ ਵਾਲੇ ਪਾਣੀ ਪੀਣ ਪਹਾੜ ਉੱਤੇ ਹੀ ਜਾਂਦੇ ਸਨ? ਉਹ ਵਲੀ ਸੀ  ਫ਼ਕੀਰ ਸੀ ਫ਼ਕੀਰ ਕਿਸੇ ਨੂੰ ਪਾਣੀ ਪੀਣ ਤੋਂ ਇਉਂ ਨਹੀਂ ਮੋੜਦੇ। ਮੱਕਾ ਵੀ ਨਹੀਂ ਸੀ ਫੇਰਿਆ ਮੱਕੇ ਦੇ ਮੌਲਾਣਿਆਂ ਦੀ ਸੋਚ ਬਦਲ ਗਈ ਸੀ ਮੇਰੀਆਂ ਦਲੀਲਾਂ ਨਾਲ, ਉਨ੍ਹਾਂ ਨੂੰ ਖ਼ੁਦਾ ਹਰ ਪਾਸੇ ਨਜ਼ਰ ਆ ਗਿਆ ਇਉਂ ਮੱਕਾ ਫੇਰਿਆ। ਨਾ ਦੁੱਧ ਸੀ  ਨਾ ਲਹੂ ਇਹ ਤਾਂ ਮੇਰੀ ਅੱਖ ਸੀ  ਜਿ...

ਹਿਮਾਲਿਆ ਕਿੱਧਰ ਹੈ ?

ਹਿੰਦੀ ਕਵੀ ਕੇਦਾਰ ਨਾਥ ਸਿੰਘ ਦਾ 83 ਸਾਲ ਦੀ ਉਮਰ ਵਿੱਚ ਪਿਛਲੇ ਦਿਨ ( ਸੋਮਵਾਰ ਨੂੰ ) ਦੇਹਾਂਤ ਹੋ ਗਿਆ ਹੈ । ਮੰਨਿਆ ਜਾ ਸਕਦਾ ਹੈ , ਕੇਦਾਰ ਨਾਥ ਨੂੰ ਹਿੰਦੀ ਦੇ ਰੂਬਰੂ ਕਰਵਾਉਣ ਵਾਲੇ ਹਿੰਦੀ ਕਵੀ ਅਜੇਯ ਸਨ , ਸਾਲ 1959 ਵਿੱਚ ਪ੍ਰਕਾਸ਼ਿਤ " ਤੀਸਰਾ ਸਪਕਤ " ਵਿੱਚ ਕੇਦਾਰ ਨਾਥ ਦੀਆਂ ਕੁੱਝ ਕਵਿਤਾਵਾਂ ਛਪੀਆਂ ਜੋ ਕਾਫੀ ਚਰਚਾ ਵਿੱਚ ਰਹੀਆਂ । ਕੇਦਾਰ ਨਾਥ ਦੀ ਸਭ ਤੋਂ ਖਾਸ ਗੱਲ ਸੀ ਕਿ ਇਹਨਾ ਦੀ ਕਵਿਤਾ ਉੱਪਰ ਓਸ ਹਰ ਤਰ੍ਹਾਂ ਦੇ ਨਵੇਂ ਪ੍ਰਯੋਗ ਦਾ ਪ੍ਰਭਾਵ ਮਿਲੂ ਜੋ ਇਹਨਾ ਦੇ ਦੌਰ ਵਿੱਚ ਪ੍ਰਚਲਿਤ ਹੋਏ । 7 ਜੁਲਾਈ 1934   ਨੂੰ ਕੇਦਾਰ ਨਾਥ ਦਾ ਜਨਮ ਉੱਤਰ ਪ੍ਰਦੇਸ਼ ਦੇ ਬਲੀਆ ਜਿਲ੍ਹੇ ਦੇ ਚਕੀਆ ਪਿੰਡ ਹੋਇਆ । 1956 ਵਿੱਚ ਬਨਾਰਸ ਯੂਨੀਵਰਸਿਟੀ ਤੋਂ ਹਿੰਦੀ ਸਾਹਿਤ ਦੀ ਐਮ ਏ ਕੀਤੀ ਤੇ 1964 ਵਿੱਚ ਪੀ ਐੱਚ ਡੀ । ਇਸ ਤੋਂ ਬਿਨਾਂ ਓਹਨਾ ਨੇ ਅਧਿਆਪਨ ਕਾਰਜ ਵਿੱਚ ਵੀ ਕਾਫੀ ਕੰਮ ਕੀਤਾ । ਇਸ ਤੋਂ ਬਿਨਾਂ ਕਾਵਿ ਸੰਗ੍ਰਹਿ - ਅਭੀ ਬਿਲਕੁੱਲ ਅਭੀ , ਜਮੀਂ ਪਕ ਰਹੀ ਹੈ , ਯਹਾਂ ਸੇ ਦੇਖੋ , ਬਾਗ਼ , ਅਕਾਲ ਮੇ ਸਾਰਸ , ਉਤਰ ਕਰੀਬ ਅਤੇ ਹੋਰ ਕਵਿਤਾਵਾਂ , ਟਾਲਸਟਾਏ ਅਤੇ ਸਾਇਕਲ । ਆਲੋਚਨਾ - ਕਲਪਨਾ ਅਤੇ ਛਾਇਆਵਾਦ , ਆਧੁਨਿਕ ਹਿੰਦੀ ਕਵਿਤਾ ਵਿੱਚ ਬਿੰਬ ਵਿਧਾਨ , ਮੇਰੇ ਸਮਯੇ ਕੇ ਸ਼ਬਦ , ਮੇਰੇ ਸਕਸ਼ਤਕਾਰ । ਸੰਪਾਦਨਾ   - ਤਾਨਾ ਬਾਨਾ ( ਆਧੁਨਿਕ ਭਾਰਤੀ ਭਾਰਤੀ ਕਵਿਤਾ ਸੇ ਏਕ ਚਯਨ ) , ਸਮਕਾਲੀਨ ਰੂਸੀ ਕਵਿਤਾਂਏ , ਕਵਿਤ...

ਇਨਸਾਨ , ਜੋ ਪਲਕਾਂ ਨਾਲ ਬੋਲਦਾ ਸੀ

"ਮੈਂ ਵੇਖਿਆ ਹੈ, ਉਹ ਲੋਕ ਜੋ ਇਹ ਜਿੱਦ ਕਰਦੇ ਹਨ ਕਿ ਸਭ ਕੁੱਝ ਤਕਦੀਰ ਵਿੱਚ ਲਿਖ ਦਿੱਤਾ ਗਿਆ ਹੈ ਅਤੇ ਉਸਨੂੰ ਬਦਲਿਆ ਨਹੀਂ ਜਾ ਸਕਦਾ। ਉਹ ਲੋਕ ਵੀ ਰੋਡ ਪਾਰ ਕਰਦੇ ਵਕਤ ਪਹਿਲਾਂ ਸੱਜੇ ਖੱਬੇ ਵੇਖਦੇ ਹਨ।" ਸਟੀਫ਼ਨ ਹਾਕਿੰਗ ਦਾ ਵੱਡਾ ਕਾਰਨਾਮਾ ਕਾਇਨਾਤ ਵਿੱਚ ਇੱਕ ਅਜਿਹਾ ਬਲੈਕ ਹੋਲ ਖੋਜਣਾ ਸੀ ਜਿਸ ਤੋਂ ਰੋਜ਼ਾਨਾ ਨਵੇਂ ਤਾਰੇ ਜਨਮ ਲੈਂਦੇ ਹਨ, ਇਸ ਬਲੈਕ ਹੋਲ ਵਿੱਚੋਂ ਅਜਿਹੀਆਂ ਸ਼ੁਵਾਵਾਂ ਖ਼ਾਰਜ ਹੁੰਦੀਆਂ ਹਨ ਜੋ ਕਾਇਨਾਤ ਵਿੱਚ ਵੱਡੀਆਂ ਤਬਦੀਲੀਆਂ ਦਾ ਸਬੱਬ ਵੀ ਹਨ। ਇਨ੍ਹਾਂ ਨੂੰ ਸਟੀਫ਼ਨ ਹਾਕਿੰਗ ਦੇ ਨਾਮ ਤੋਂ ਹਾਕਿੰਗ ਰੇੱਡੀਏਸ਼ਨ ਕਿਹਾ ਜਾਂਦਾ ਹੈ। 1963 ਵਿੱਚ ਸਟੀਫ਼ਨ ਹਾਕਿੰਗ ਜਦੋਂ ਕੈਂਬਰਿਜ ਯੂਨੀਵਰਸਿਟੀ ਤੋਂ ਪੀਐਚਡੀ ਕਰ ਰਹੇ ਸਨ। ਇੱਕ ਦਿਨ ਪੌੜੀਆਂ ਤੋਂ ਫਿਸਲ ਗਏ ਅਤੇ ਫਿਰ ਡਾਕਟਰੀ ਮੁਆਇਨੇ ਦੇ ਬਾਅਦ ਪਤਾ ਚਲਿਆ ਕਿ ਉਹ ਗੰਭੀਰ ਰੋਗ ਮੋਟਰ ਨਿਊਰੋਨ ਡਿਜ਼ੀਜ਼ ਤੋਂ ਪੀੜਿਤ ਸਨ। 1965 ਵਿੱਚ ਉਹ ਵ੍ਹੀਲ ਚੇਅਰ ਤੱਕ ਮਹਿਦੂਦ ਹੋ ਕੇ ਰਹਿ ਗਏ। ਇਸ ਦੇ ਬਾਅਦ ਗਰਦਨ ਸੱਜੇ ਪਾਸੇ ਨੂੰ ਢਿਲਕ ਗਈ ਅਤੇ ਦੁਬਾਰਾ ਸਿੱਧੀ ਨਾ ਹੋ ਸਕੀ। ਉਹ ਖ਼ੁਰਾਕ ਅਤੇ ਵਾਸ਼ਰੂਮ ਲਈ ਵੀ ਦੂਸਰਿਆਂ ਦੇ ਮੁਥਾਜ ਹੋ ਗਏ। ਉਨ੍ਹਾਂ ਦਾ ਪੂਰਾ ਸਰੀਰ ਮਫ਼ਲੂਜ ਸੀ, ਸਿਰਫ ਪਲਕਾਂ ਵਿੱਚ ਜਿੰਦਗੀ ਦੀ ਰੁਮਕ ਬਾਕ਼ੀ ਸੀ। ਡਾਕਟਰਾਂ ਨੇ1974 ਵਿੱਚ ਹਾਕਿੰਗ ਨੂੰ ਅਲਵਿਦਾ ਕਹਿ ਦਿੱਤਾ ਸੀ ਲੇਕਿਨ ਇਸ ਅਜ਼ੀਮ ਇਨਸਾਨ ਨੇ ਹਾਰ ਮੰਨਣ ਤੋਂ ਇਨਕਾਰ ਕਰ ਦਿੱਤਾ। ਮਫ਼ਲੂਜ ਜਿਸਮ ਦੇ ਨਾਲ...

ਅਲਬਰਟ ਆਈਨਸਟਾਈਨ

  14  ਮਾਰਚ  1879  ਤੋਂ 18 ਅਪ੍ਰੈਲ 1955  ਇੱਕ ਵਾਰ ਐਲਬਰਟ ਆਈਨਸਟਾਈਨ ਗੱਡੀ ਵਿੱਚ ਸਫ਼ਰ ਕਰ ਰਹੇ ਸੀ । ਟਿਕਟ ਚੈੱਕਰ ਆਇਆ ਤਾਂ ਟਿਕਟ ਦਿਖਾਉਣ ਲਈ ਐਲਬਰਟ ਨੇ ਕੋਟ ਦੀ ਜੇਬ ਵਿੱਚ ਹੱਥ ਪਾਇਆ । ਟਿਕਟ ਨਾ ਮਿਲੀ । ਓਹ ਖੜ੍ਹੇ ਹੋ ਪੈਂਟ ਦੀ ਜੇਬ ਫਰੋਲਣ ਲੱਗੇ , ਟਿਕਟ ਫਿਰ ਵੀ ਮਿਲਿਆ , ਓਹ ਟਿਕਟ ਲੱਭਣ ਦੀ ਇੱਛਾ ਨਾਲ ਆਪਣਾ ਸੂਟਕੇਸ ਚੁੱਕਣ ਲੱਗੇ ਤਾਂ ਟਿਕਟ ਚੇ ਕਰ ਨੇ ਕਿਹਾ , " ਤੁਸੀਂ ਪ੍ਰੇਸ਼ਾਨ ਨਾਲ ਹੋਵੋ। ਮੈਂ ਤੁਹਾਨੂੰ ਜਾਣਦਾ ਹਾਂ । ਤੁਸੀਂ ਜਰੂਰ ਟਿਕਟ ਲਈ ਹੋਵੇਗੀਂ । "  ਆਖ ਟਿਕਟ ਚੈਕਰ ਅੱਗੇ ਵੱਧ ਗਿਆ । ਜਦੋਂ ਬਾਕੀ ਮੁਸਾਫਿਰਾਂ ਦੀ ਟਿਕਟ ਚੈੱਕ ਕਰਨ ਤੋਂ ਬਾਅਦ ਉਹ ਮੁੜਿਆ ਤਾਂ ਦੇਖਦਾ ਹੈ , ਐਲਬਰਟ ਹਾਲੇ ਵੀ ਆਪਣੀ ਸੀਟ ਹੇਠਾਂ ਝੁਕੇ ਆਪਣੀ ਟਿਕਟ ਲੱਭ ਰਹੇ ਹਨ , ਉਸਨੇ ਮੁੜ ਕਿਹਾ ਸਰ ਤੁਸੀਂ ਪ੍ਰੇਸ਼ਾਨ ਨਾ ਹੋਵੋ ਮੈਂ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਤੁਸੀਂ ਸਚਮੁੱਚ ਹੀ ਟਿਕਟ ਲਈ ਹੋਵੇਗੀ , ਮੈਨੂੰ ਟਿਕਟ ਦੀ ਜਰੂਰਤ ਨਹੀ । " ਪਰ ਮੈਨੂੰ ਤਾਂ ਹੈ , ਟਿਕਟ ਨਾ ਮਿਲਿਆ ਤਾਂ ਮੈਨੂੰ ਪਤਾ ਕਿਵੇਂ ਚੱਲੂ ਮੈਂ ਜਾਣਾ ਕਿੱਥੇ ਅਾ , ਐਲਬਰਟ ਨੇ ਕਿਹਾ । "  # ਕਿੱਸਾ_ਏ_ਜਿਨੀਅਸ [ ਬਾਬੂਸ਼ਾ ] ਮੈਂ ਓਹਨਾ ਗੱਲਾਂ ਨੂੰ ਕਦੇ ਯਾਦ ਨਹੀਂ ਰੱਖਦਾ , ਜਿਨ੍ਹਾਂ ਨੂੰ ' ਮੈਂ ਕਿਤਾਬ ਚੋਂ ਅਸਾਨੀ ਨਾਲ ਲੱਭ ਸਕਦਾ ਹਾਂ । [ ਅਲਬਰਟ ਆਈਨਸਟਾਈਨ ]