Skip to main content

Posts

ਆਖਦੇ ਨੇ, ਦੋ ਜੁਲਾਈ 1961 ਨੂੰ  ਖੁਦ ਨੂੰ ਗੋਲੀ ਮਾਰ ਕੇ ਖਤਮ ਕਰਨ ਤੋਂ ਪਹਿਲਾਂ ਇੱਕ ਸਾਲ ਹੈਮਿੰਗਵੇ ਨੇ ਖਾਲੀ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰਨ ਦਾ ਅਭਿਆਸ ਕੀਤਾ ਸੀ। ਕਿੰਨਾ ਔਖਾ ਹਜ਼ਮ ਹੁੰਦਾ ਜਦ ਦੂਜੀ ਗੱਲ ਇਹ ਵੀ ਧਿਆਨ ਚ ਆਉਂਦੀ ਹੈ ਕਿ ਇਹ ਉਹੀ ਹੈਮਿੰਗਵੇ ਸੀ  ਜਿਸਨੇ ਬੁੱਢਾ ਅਤੇ ਸਮੁੰਦਰ ਦਾ ਸੇੰਟਿਯਾਗੋ ਰਚਿਆ ਸੀ। ਇਹ ਉਹੀ ਗ੍ਰੀਨ ਹਿਲਸ ਆਫ਼ ਅਫਰੀਕਾ ਲਿਖਣ ਵਾਲਾ ਹੈ, ਜਿਸਨੇ ਇੱਕ ਇੱਕ ਪਾਤਰ ਘਟਨਾ ਨੂੰ ਅਫਰੀਕਾ ਦੇ ਜੰਗਲਾਂ ਵਿੱਚ ਜੀਉ ਕੇ ਲਿਖਿਆ ਸੀ। ਜਿਸਦੇ ਫ਼ੇਅਰਵੇਲ ਆਰਮਜ਼ ਨੂੰ  ਆਪਣੀ ਨਰਸ ਪ੍ਰੇਮਿਕਾ ਅਤੇ ਯੁੱਧ ਦਾ ਸਵੈ ਜੀਵਿਆ ਬਿ੍ਰਤਾਂਤ ਪ੍ਰਭਾਵਿਤ ਕਰਦਾ ਹੈ। ਹੈਮਿੰਗਵੇ ਦੇ ਚਾਰ ਵਿਆਹ ਹੋਏ ਅਤੇ ਸਫਲ ਅਸਫਲ ਪ੍ਰੇਮ ਸਬੰਧਾਂ ਦੀ ਤਾਂ ਗਿਣਤੀ ਹੀ ਨਹੀਂ। ਜਿਉਣ ਦੀ ਲਾਲਸਾ ਨਾਲ ਭਰੇ ਪਾਤਰ ਸਿਰਜਦਾ ਲੇਖਕ ਖੁਦ  ਜਿੰਦਗੀ ਵਿਚੋਂ ਵੀ ਕਿਸੇ ਹੋਰ ਬੇਹਤਰੀਨ ਜਿੰਦਗੀ ਦੀ ਤਲਾਸ਼ ਤੋਂ ਅੱਕਿਆ ਘੋਰ ਨਿਰਾਸ਼ਾ ਚ ਚਲਾ ਗਿਆ। ਹੈਮਿੰਗਵੇ ਦਾ ਇਕ ਜੀਵਨੀਕਾਰ ਲਿਖਦਾ ਹੈ ਕਿ ਇੱਕ ਵੇਲੇ ਓਹ ਸਾਰਾ ਕੁਝ ਪਾ ਲੈਣ ਦੀ ਲਾਲਸਾ ਰੱਖਦਾ ਦੂਜੇ ਹੀ ਪਲ ਇਸਤੋਂ ਬਿਲਕੁਲ ਉਲਟ ਕੁਝ ਵੀ ਨਾ ਹੋਣ ਦੀ। ਇਹ ਮਨੋਦਸ਼ਾ ਦਾ ਉਲਝਿਆ ਹੋਇਆ ਰੂਪ ਸੀ। ਹੈਮਿੰਗਵੇ ਦੀ  ਲੇਖਣੀ ਵਿਚ ਜਿੰਨ੍ਹੀ ਪੂਰਨਤਾ ਸੀ,  ਜਿੰਦਗੀ ਚ ਓਸ ਤੋਂ ਕਿਤੇ ਜਿਆਦਾ ਤਲਾਸ਼  ਸੀ। ਹੋ ਸਕਦਾ ਹੈ ਆਹੀ ਕਾਰਣ ਹੋਵੇ। ਹੈਮਿੰਗਵੇ ਇਸ ਕੜੀ ਦਾ ਪਹਿਲਾਂ ਜਾਂ ਆਖਰੀ...
ਇਹ ਬੰਦਾ ਕਮਾਲ ਸੀ। ਇੱਕ ਦਮ ਕਲੀਅਰ। ਕਲਪਨਾ ਦਾ ਘੇਰਾ ਏਨਾ ਵੱਡਾ ਕਿ ਕੁਝ ਵੀ ਕਰ ਸਕਦਾ,  ਨਿਓਜ਼ ਵੀਕ ਨੇ ਓਜ਼ ਨੂੰ ਇੱਕ ਇੰਟਰਵਿਊ ਵਿਚ ਪੁੱਛਿਆ ਸੀ ਕਿ ਤੁਸੀ  ਕਦੇ ਆਪਣੀ ਮਾਂ ਦੀ ਅਵਾਜ਼ ਸੁਣਦੇ ਹੋ( ਓਜ਼ ਜਦ ਬਾਰ੍ਹਾਂ ਸਾਲ ਦੀ ਸੀ ਓਦੋਂ ਓਜ਼ ਦੀ ਮਾਂ ਦਾ ਨੇ ਆਤਮਹੱਤਿਆ ਕਰ ਲਈ ਸੀ) ਤਾਂ ਓਜ਼ ਦਾ ਜਵਾਬ ਸੀ, ਹਾਂ!!! ਕਦੇ ਕਦੇ। ਮੈਂ ਕਾਫੀ ਵਾਰ ਮਰੇ ਲੋਕਾਂ ਦੀਆਂ ਆਵਾਜ਼ਾਂ ਸੁਣਦਾ ਹਾਂ। ਮੇਰੇ ਲਈ ਮਰੇ ਹੋਏ ਲੋਕ ਬਹੁਤ ਮਹੱਤਵਪੂਰਨ ਹਨ। ....ਏ ਟੇਲ ਆਫ ਲਵ ਐਂਡ ਡਾਰਕਨੈਸ ਲਿਖਦਿਆਂ ਤਾਂ ਮੈਂ ਇੱਕ ਤਰ੍ਹਾਂ ਇਹਨਾਂ ਮਰੇ ਲੋਕਾਂ ਨੂੰ ਆਪਣੇ ਘਰ ਕਾਫੀ ਤੇ ਹੀ ਸੱਦ ਲਿਆ ਸੀ। ਮੈਂ ਕਿਹਾ ਆਓ ਬੈਠੋ, ਕਾਫੀ ਪੀਂਦਿਆਂ ਕੁਝ ਗੱਲਾਂ ਕਰਦੇ ਹਾਂ, ਤੁਹਾਡੇ ਜਿਉਂਦਿਆ ਤਾਂ ਆਪਾਂ ਜਿਆਦਾ ਗੱਲਾਂ ਨਹੀ ਸਨ ਕੀਤੀਆਂ। ਅਸੀ ਫੇਰ ਰਾਜਨੀਤੀ ਬਾਰੇ ਗੱਲਾਂ ਕੀਤੀਆਂ, ਹੁਣੇ ਹੁਣੇ ਘਟੀਆਂ ਘਟਨਾਵਾਂ ਬਾਰੇ ਗੱਲਾਂ ਕੀਤੀਆਂ...  ਟੇਲ ਆਫ ਲਵ ਐਂਡ ਡਾਰਕਨੈਸ ਓਜ਼ ਦੀ ਆਤਮਕਥਾ ਸੀ(2002) ਜਿਹੜੀ 28 ਤੋਂ ਜਿਆਦਾ ਭਾਸ਼ਾਵਾਂ ਵਿਚ ਅਨੁਵਾਦ ਤੇ ਪ੍ਰਕਾਸ਼ਿਤ ਹੋਈ।  "ਮੈਨੂੰ ਲਗਦਾ ਹੈ ਹਰ ਇਨਸਾਨ ਅੰਦਰ ਓਹ ਬੱਚਾ ਵੱਸਦਾ ਹੈ ਜਿਹੜਾ ਸੱਚੀ ਹੀ ਕਦੇ ਬੱਚਾ ਸੀ। ਕੁਝ ਲੋਕਾਂ ਅੰਦਰ ਤੁਹਾਨੂੰ ਅੱਜ ਵੀ ਓਹ ਜਿਉਂਦਾ ਦਿੱਖ ਜਾਂਦਾ ਹੈ, ਜਦਕਿ ਕੁਝ ਲੋਕ ਆਪਣੇ ਅੰਦਰ ਓਸ ਬੱਚੇ ਦੀ ਲਾਸ਼ ਚੁੱਕੀ ਫਿਰਦੇ ਹਨ।" - ਸੱਚਮੁੱਚ ਹਰ ਇੱਕ ਕੋਲ ਆਪਣੇ ਹਿੱਸੇ ਦਾ ਬੱਚਾ ...

ਨਫਰਤ ਪਿਆਰ ਦੀ ਉਪਜ ਹੈ , ਪਿਆਰ ਨਫਰਤ ਦੀ ਨਹੀ ।

ਜਦੋਂ ਦੀ ਧਰਤੀ ਬਣੀ ਏ ਹਵਾ , ਨੀਰ ਦਾ ਆਗਮਨ ਹੋਇਆ ਏ ਭੋਇੰ, ਨਰਮ ਸਿੱਲੀ ਹੁੰਦੀ ਰਹੀ ਹੈ , ਕੜਕ, ਸ਼ੋਖ ਅਗਨ ਵਾਂਗ ਤਪਦੀ ਰਹੀ ਏ ।।। ਸ਼ਵੈਤ ਧਰਤ ਤੇ ਅਨੇਕਾਂ ਹੀ ਪੈੜ੍ਹਾਂ ਹਨ , ਕੋਲ ਹੀ ਲਹਿਰਦਾ ਸਮੁੰਦਰ ਏ ਮਿੱਟੀ ਦੀ ਪਾਣੀ ਨਾਲ ਦੋਸਤੀ ਹੈ । ਜਦ ਵੀ ਪਾਣੀ ਦੀ ਕੋਈ ਵਿਗੜੀ ਛੱਲ , ਇਨਸਾਨੀ ਪੈੜਚਾਲ ਤੋਂ ਆਪਣੀ ਪੁਰਾਣੀ ਖੁੰਦਕ ਦਾ ਬਦਲਾ ਲੈਣ ਲਈ ਅੱਪੜਦੀ ਹੈ । ਮਿੱਟੀ ਦੇ ਰੋਏਂ ਸੁੰਨੇ ਹੋ ਜਾਂਦੇ ਨੇ । ਓਹ ਤੜਪ ਪੈਂਦੀ ਐ । ਚੀਕਦੀ ਹੈ । ਭੋਇੰ ਤੇ ਪਾਣੀ ਦਾ ਪੁਰਾਣਾ ਪਿਆਰ ਹੈ । ਦੋਵੇਂ ਇੱਕ ਦੂਜੇ ਦੇ ਸਮਕਾਲੀ ਨੇ । ਇੱਕ ਦੂਜੇ ਦੀਆਂ ਸੁਣਦੇ ਨੇ ਸਮਝਦੇ ਨੇ । ਖਾਸ , ਗੱਲ ਮੰਨਦੇ ਵੀ ਨੇ । ਮਿੱਟੀ ਤੇ ਪਾਣੀ ਦਾ ਸਮਝੌਤਾ ਹੈ । ਤੇਜ਼ ਛੱਲ ਸਭ ਪੈੜਾਂ ਮਿਟਾ ਛੱਡਦੀ ਹੈ । ਆਏ ਗਏ ਦਾ ਕੋਈ ਨਿਸ਼ਾਨ ਨਹੀ ਰੱਖਦੀ । ਪਾਣੀ ਨੂੰ ਮਿੱਟੀ ਦਾ ਫ਼ਿਕਰ ਹੈ , ਓਹਦੀ ਦੇਹ ਤੇ ਪੈਰਾਂ ਦੀਆਂ ਚਾਪਾਂ ਉਸਨੂੰ ਭੱਦੀਆ ਜਾਪਦੀਆਂ ਨੇ । ਮਿੱਟੀ ਦਾ ਇਨਸਾਨ ਨਾਲ ਵੀ ਪਿਆਰ ਹੈ , ਓਹ ਧੜਕਦੀ ਏ , ਤੜਪਦੀ ਹੈ । ਪਿਆਰ ਓਥੇ ਹੀ ਹੈ । ਆਦਮੀ ਕੁਝ ਹੋਰ ਹੈ । ਓਸ ਕੋਲ , ਮਿੱਟੀ ਕੋਲ ਪਾਣੀ ਵਾਂਗ ਸਮਕਾਲੀ ਕੋਈ ਹੋਰ ਨਹੀ । ਓਹ ਆਪਣੀ ਹੋਂਦ ਤੋਂ ਪੁੰਗਰਿਆ ਹੈ । ਸਾਨੂੰ ਆਪਦਾਵਾਂ ਨੇ ਬਣਾਇਆ ਹੋਣਾ । ਮੈਨੂੰ ਆਦਮੀ ਚੰਗੇ ਲਗਦੇ ਨੇ । ਓਹਨਾ ਦਾ ਅਾਣਾ ਜਾਣਾ । ਸਿੱਲੇ ਸੀਨੇ ਤੇ ਤਪਸ਼ ਦੀਆਂ ਪੈੜਾਂ ਦਾ ਨਿੱਘ ਬਣਾਈ ਰੱਖਣਾ । ਪਾਣੀ ਨੂੰ ਮੇਰੇ ਨਾਲ ਮੋਹਬੱਤ ਹੈ , ਮੈਨੂੰ ਆਦਮੀ...

ਵੱਡਾ ਕਵੀ ਉਹ ਹੈ ਜੋ ਪੁਰਾ ਹੋ ਕੇ ਅਧੂਰਾ ਹੁੰਦਾ ਹੈ

ਬਾਬੇ ਨਵਤੇਜ ਭਾਰਤੀ ਨਾਲ ਗੱਲਾਂ ਕਰਨੀਆਂ ਤੇ ਨਾਲ-ਨਾਲ ਤੁਰਨਾ ਮਾੜੇ ਵਿੱਤ ਦਾ ਕੰਮ ਨਹੀਂ । ਅਕਸਰ ਏਨੀਆਂ ਖੂਬਸੂਰਤ ਗੱਲਾਂ ਹੁੰਦੀਆਂ ਕਿ ਅਵਸਥਾ ਹੀ ਬਦਲ ਜਾਂਦੀ ।  ਨਵਤੇਜ ਭਾਰਤੀ ਨਾਲ ਗੱਲਾਂ ਦਾ I ਇਕ ਅੰਸ਼ :   ਪਰਦੀਪ : ਹਾਕ ਮਾਰਿਆ ਕਰੋ,ਬਾਬੇ ਹਾਕ ਮਾਰਦੇ ਹੁੰਦੇ ਨੇ,ਕਵਿਤਾ ਉੱਤਰੀ ਹੈ । ਨਵਤੇਜ਼ ਭਾਰਤੀ : ਸ਼ਬਦਾਂ ਦੇ ਕਾਸੇ ਤਿਆਰ ਰੱਖੋ ਪਰਦੀਪ : ਕਵਿਤਾ ਧੁਨੀ ਮੇਰੀ ਜਨਣੀ ਹੈ ਮਹਾਂ ਧਮਾਕਾ ਮੇਰਾ ਜਨਮਸਥਲ ਮੈਂ ਆਪਣੇ ਸਾਹ ਦੇ ਅਕਾਰ ਜੇਡਾ ਹਾਂ ਤਲਾਸ਼ ਦੇ ਅਮੁਕ ਪੈਂਡੇ ਦਾ ਸ਼ਾਨਦਾਰ ਰਾਹੀ ਜਿਸਦੇ ਅੰਦਰ ਚੇਤਨਾ ਪ੍ਰਛਾਂਵੇ ਰਹਿਤ ਮੈੰ ਭਿੰਨ ਅਭਿੰਨ ਦੇ ਵਿਚਕਾਰ ਵਾਹੀ ਲੀਕ ਆਪਣੇ ਅਹੰ ਨਾਲ ਜਿਉਂਦਾ ਜਿਸ ਤਰ੍ਹਾਂ ਸਾਰਾ ਬ੍ਰਹਮ ਜਿਉਂਦਾ ਆਪਣੇ ਅਹੰ ਨਾਲ। ਨਵਤੇਜ਼ ਭਾਰਤੀ : ਆਪਣੇ ਅਹੰ ਨਾਲ ਜਿਉਂਦਾ ਸੋਹਣੀ ਗੱਲ ਹੈ ਕਵੀ, ਅਹੰ ਹੋਣਾ ਹੈ। ਪਰਦੀਪ : ਅਹੰ ਗਤੀ ਹੈ ਪਦਾਰਥ ਦੀ ਨਵਤੇਜ਼ ਭਾਰਤੀ : ਰਹਾਓ ਵੀ ਹੈ ਘੁੰਮਦੇ ਵਰੋਲੇ ਅੰਦਰ ਪਰਦੀਪ : ਰਹਾਓ ਸ਼ੁਧ ਚੇਤਨਾ ਹੈ ਨਵਤੇਜ਼ ਭਾਰਤੀ : ਹੋਣ ਦੀ ਲੀਲਾ ਅਸ਼ੁਧ ਚੇਤਨਾ ਦੀ ਹੈ, ਮੈੰ ਅਸ਼ੁਧ ਚੇਤਨਾ ਦਾ ਗੀਤ ਹਾਂ ਪਰਦੀਪ : ਕੁਝ ਪੁੱਛਾਂ ? ਆਗਿਆ ਦੇਵੋ। ਨਵਤੇਜ਼ ਭਾਰਤੀ : ਤੂੰ ਪੁਛ ਹੀ ਲਿਆ  ਹਾਲਾਤ ਤਾਂ ਉੱਤਰ ਵੀ ਤੇਰੇ ਕੋਲ ਹੈ, ਤੁਸੀਂ ਉਹੀ ਪੁੱਛਦੇ ਹੋ, ਜੀਹਦਾ ਉਤਰ ਤੁਹਾਡੇ ਕੋਲ ਹੁੰਦਾ ਹੈ। ਪਰਦੀਪ : ਨਾ, ਏਸ ਕਰਕੇ ਬਿਲਕੁਲ ...

ਹਨੇਰਾ ਜਨਮ ਦਿੰਦਾ, ਰਾਤ ਕੋਲ ਲਿਆਉਂਦੀ

ਡਾਇਰੀ ~ ਪੰਨਾ 39 •  ਜਨਵਰੀ ੨੦੧੭ ਦਿਨ ਉਗ ਆਉਣ ਦਾ , ਲਟਕਦੇ ਟੈਂਪਿਸ ਦੀ ਟੁੱਟੀ ਟੰਗ ਆਲੀ ਸੂਈ ਨਾਲ ਕੋਈ ਸਬੰਧ ਨਹੀਂ । ਦਿਨ ਉੱਗਣਾ , ਗ੍ਰਾਹਕ ਦੇ ਵਕਤ ਲਈ ਵਰਤਿਆ ਜਾਂਦਾ ਐਥੇ । ਗ੍ਰਾਹਕ ਦਾ ਆਉਣਾ ਸੂਰਜ ਚੜਨਾ ____ ਜਿਸ ਪਿੱਛੋਂ ਵੇਹੜੇ ਚ ਤਿੱਖੀ ਧੁੱਪ ਪਸਰ ਜਾਂਦੀ ਹੈ ਤੇ ਕਮਰੇ ਚ ਹਨੇਰਾ । ਸ਼ਾਮ ਦਾ ਵੇਲਾ ਹੈ । ਮਸਾਲਿਆਂ ਦੀ ਤਿੱਖੀ ਹਵਾੜ ਨੇ ਵਾਤਾਵਰਨ ਦੀ ਬਾਕੀ ਮਿਲੀ ਜੁਲੀ ਮਹਿਕ ਨੂੰ ਆਪਣੇ ਚ ਮਿਲਾ ਹਵਾੜ ਬਣਾ ਲਿਆ ਹੈ । ਹਵਾੜ ਤਿੱਖੀ ਏ , ਨਾਸਾਂ ਚ ਐਨ  ਵਜਦੀ ਹੈ । ਇਹ ਸ਼ਾਮ ਹੋ ਜਾਣ ਦਾ ਸੰਕੇਤ ਹੈ । ਗ੍ਰਹਿਣੀਆਂ ਦੇ ਨੇੜਲੇ ਘਰਾਂ ਚ ਕੰਮ ਚ ਰੁੱਝ ਜਾਣ ਪ੍ਰਤੀਕ । ਭਾਂਡਿਆਂ ਦੀ ਖੜ ਖੜ ਹੁੰਦੀ ਹੈ । ਆਵਾਜਾਈ ਗੰਭਰੀ / ਸੰਕਰੀਨ ਹੋਈ ਜਾ ਰਹੀ ਹੈ । ਸਟੇਸ਼ਨ ਤੋਂ ਹੁਣੇ ਹੁਣੇ ਉਤਰਿਆਂ ਹਾਂ । ਮੇਰੇ ਲਈ ਜਗ੍ਹਾ ਅਜੀਬ ਨਹੀ ਹੈ । ਜਿੰਦਗੀ ਦੇ ਅਹਿਮ ਤਿੰਨ ਸਾਢੇ ਤਿੰਨ ਸਾਲ ਐਥੇ ਗੁਜ਼ਾਰੇ ਹਨ । ਓਹ ਸਾਲ ਜਦ ਜਦੋਂ ਇਨਸਾਨ ਕੋਰਾ ਕਾਗ਼ਜ਼ ਹੁੰਦਾ । ਏਹਨਾਂ ਸੜਕਾਂ ਤੇ ਖਾਲੀ ਉੱਡਿਆ ਹਾਂ । ਮਸਜਿਦਾਂ ਦੀਆਂ ਅਨੇਕਾਂ ਦੁਆਵਾਂ ਫ਼ਜ਼ਰਾਂ ਕੀਤੀਆਂ ਹਨ । ਏਧਰ ਓਧਰ ਭਟਕਿਆਂ ਹਾਂ । ~ ਉਤਰਦਿਆਂ ਹੀ ਜਾਣੀ ਪਛਾਣੀ ਹਵਾੜ ਨਾਸਾਂ ਚ ਅਾ ਚੜੀ ਹੈ । ਮੈਨੂੰ ਪਤਾ ਵਕਤ ਕੀ ਹੋਇਆ ਹੋਣਾ । ਆਸਮਾਨ ਦਾ ਗੰਧਲਾ ਜਿਹਾ ਰੰਗ ਹੈ, ਇਨਸਾਨਾਂ ਦੀ ਭੀੜ ਦੇ ਆਪਸ ਵਿੱਚ ਮੋਢੇ ਭਿੜਨੇ ਸ਼ੁਰੂ ਹੋ ਗਏ ਹਨ । ਲੋਕਾਂ ਦੀ ਆਵਾਜ਼ ਤਿੱਖੀ ਹੋ ਗਈ...

ਪਿਆਸਾ ਰਿਹਾ ਇੱਕ ਆਮ ਪਾਠਕ !!!

ਜਿਸ ਨਿਰਾਸ਼ਾ ਨਾਲ ਸ਼ੁਰੂਆਤ ਹੋਈ , ਓਸੇ ਨਿਰਾਸ਼ਾ ਨਾਲ ਲਬਾਲਬ ਭਰੇ ਪੂਰੇ 128 ਸਫ਼ੇ । ਪਹਿਲੇ 30 ਪੰਨਿਆਂ ਤੱਕ ਖੁਸ਼ੀ ਸੀ ਪੰਜਾਬੀ ਨਵੇਂ ਨਾਵਲ ਕਲਾਸਿਕ ਹੋ ਰਹੇ ਹਨ , ਘਰੇਲੂ ਕਥਾ ਤੁਰਦੀ , ਵਿਸਮਾਦ , ਆਹਟ , ਦਰਦ ਰੋਸੇ ਤੁਰਦੇ । ਇੱਕ ਆਸ ਬਣਦੀ ਹੈ । ( ਹਨੇਰੇ ਤੋਂ ਬਿਨਾ ਚਾਨਣ ਦਾ ਕੀ ਪਤਾ , ਪਿਆਸ ਤੋਂ ਬਿਨਾ ਰੱਜ ਦਾ ) ਅਗਲੇ ਸਫਿਆਂ ਤੇ ਕਿਸੇ ਤਲਾਸ਼ ਵਿੱਚ ਤੁਰਦਾਂ - ਨਿਰਾਸ਼ ਹੁੰਦਾ , ਪਰ ਪਿਆਸ ਤੇਜ ਹੁੰਦੀ ਅਾ , ਤੇਜ਼ ਪਿਆਸ ਦੱਬਕੇ ਰੱਜ ਦੀ ਤਪਸ਼ । ਪੜ੍ਹਦਿਆਂ ਪੜ੍ਹਦਿਆਂ ਐਸੀ ਸਥਿਤੀ ਦਾ ਬਣ ਜਾਣਾ , ਮਤਲਬ ਇਸ ਜਗਾਂ ਤੇ ਅਾ ਛੱਡਣਾ ਪਿਆਸਿਆਂ ਹੀ ਮੁੜ ਜਾਣ ਜਿਹਾ , ਇੱਕ ਹਾਰ ਜਿਹਾ । ਅਖਰੀਲੇ ਪਲਾਂ ਤੱਕ ਆਸ ਦਾ ਏਨਾ ਕਮਜ਼ੋਰ ਹੋ ਜਾਣਾ ਕਿ ਇੱਕ ਪਲ ਲਈ ਹੀ ਸਹੀ ਮੇਰਾ ਪਾਤਰ ਚੀਕ ਉੱਠੇ , ਭੱਜ ਜਾਵੇ , ਬਗਾਵਤ ਕਰ ਦੇਵੇ ... ਖੈਰ... ( ਇੱਕ ਸ਼ਬਦ ਜੋ ਕਿੰਨੇ ਹੀ ਥਾਵਾਂ ਤੇ ਵਰਤਿਆ ਗਿਆ , ਇੱਕ ਪਰਦਾ ਬਣਾ । ) ਪਹਿਲਾਂ ਖੂਬਸੂਰਤ ਲੱਗਿਆ , ਫੇਰ ਸੋਹਣਾ , ਪਿਆਰਾ ਫੇਰ ਥੋੜਾ ਖਿਝਿਆ , ਰੁੱਖਾ , ਭੈੜਾ ਅਖੀਰ ਤੱਕ ਆਉਂਦੇ ਆਉਂਦੇ ਇਸ ਸ਼ਬਦ ਨਾਲ ਨਫਰਤ ਹੋ ਗਈ । ਅਕਾਉਪਣ ਭਾਰੀ ਹੋ ਜਾਂਦਾ । ਗਲਪੀ ਲਿਸ਼ਕ ਚਮਕਦਾਰ ਹੈ , ਵਾਕ ਬਣਤਰ ਦੀ ਖੂਬਸੂਰਤੀ ਨੂੰ ਨਕਾਰਿਆ ਨਹੀ ਜਾ ਸਕਦਾ , ਵਿਸ਼ਾ ਬੋਲਡ ਹੈ ਪਰ ਲੋੜ ਤੋਂ ਜਿਆਦਾ ਇਸ ਲਈ ਲੱਗਿਆ ਕਿਉਂਕਿ ਦੋਹਰਾਅ ਜਿਆਦਾ ਹੈ । ਹਰ ਕਾਂਡ ਦੀ ਸ਼ੁਰੂਆਤ ਸਹੁਰੇ ਦੇ ਚਰਿੱਤਰ ਉਘਾੜਨ ਤੋਂ ਹੋ ਅਖਿਰਤੇ ਪਤੀ ਦ...

ਸਫ਼ਰ ਤੇ ਰਾਹੀ

ਸਫ਼ਰ ਤੇ ਰਾਹੀ ਸਫ਼ਰ ਤੇ ਤੁਰਦਾ ਰਾਹੀ ਸੋਚਦੈ ਸਫ਼ਰ ਲੰਬਾ ਹੋ ਓ ਸਫ਼ਰ ਤੁਰਨ ਪਿੱਛੋਂ ਰਾਹੀ ਦੇ ਜਖਮੀ ਪੈਰਾਂ ਬਾਰੇ ਸੋਚਦਾ ਬੜਾ ਮੁਸ਼ਕਿਲ ਏ ! ਸਫ਼ਰ ਨੂੰ ਰਾਹੀ ਆਪਣਾ ਆਪਣਾ ਲਗਦਾ ਰਾਹੀ ਸਫ਼ਰ ਬਾਰੇ ਚੰਗਾ ਮੰਦਾ ਸੋਚਦੈ ਕਿੰਨਾ ਔਖਾ ਯਾਰ" ਸਫ਼ਰ ਰਾਹੀ ਨੂੰ ਬੁੱਕਲ ਚ ਬੋਚ ਮੰਜਿਲ ਲੈ ਜਾਣਾ ਲੋਚਦਾ ___ ਰਾਹੀ ਸਫਰ ਨੂੰ ਇੱਕ ਮੰਦੀ ਗਾਲ ਦੇਂਦਾ ਸਫ਼ਰ ਸੋਚਦਾ  ਰਾਹੀ ਤੁਰਦਾ ਹੀ ਸੋਹਣਾ ਲਗਦੈ । ~