✿ ਪਿਆਰ ਭਾਸ਼ਾ ਦੇ ਸਾਣ ਤੇ ਸਭ ਤੋਂ ਜਿਆਦਾ ਘਸਿਆ ਚਾਕੂ ਧਾਰ ਐਸੀ ਕਿ ਛੂਹੰਦਿਆ ਹੀ ਹੱਥ ਕੱਟ ਜਾਂਦਾ ਹੈ। ✿ ਦਿਮਾਗ ਸੰਘਣੀ ਬੰਦਗੋਭੀ ਜਿਸ ਵਿਚ ਕੁਲਬਲਾਉਂਦੇ ਹਨ ਅਣਗਣਿਤ ਕੀੜੇ। ✿ ਵਿਦਿਆਲੇ ਇੱਕ ਛੋਟੀ ਜੇਲ੍ਹ ਜਿੱਥੇ ਵੱਡੀ ਜੇਲ੍ਹ ਵਿਚ ਰਹਿਣਾ ਸਿਖਾਇਆ ਜਾਂਦਾ। ✿ ਰੱਬ ਅਫੀਮਚੀ ਬਾਪ ਜਿਹੜਾ ਭੁੱਲ ਗਿਆ ਹੈ ਆਪਣੇ ਹੀ ਘਰ ਦਾ ਪਤਾ। ✿ ਬਾਰਿਸ਼ ਧਰਤੀ ਦੇ ਘੁੰਮਰ ਨਾਚ ਤੋਂ ਖੁਸ਼ ਹੋ ਆਕਾਸ਼ ਵੱਲੋਂ ਇਨਾਮ ਵਿਚ ਮਿਲੀਆਂ ਪਾਣੀ ਦੀਆਂ ਮੋਹਰਾਂ। ✿ ਮਨ ਹਵਾ ਦੇ ਇੱਕ ਤੇਜ਼ ਬੁੱਲ੍ਹੇ ਨਾਲ ਦੁਰਘਟਨਾਗ੍ਰਸਤ ਹੋ ਜਾਣ ਵਾਲਾ ਕਾਗ਼ਜ਼ ਦਾ ਹਵਾਈ ਜ਼ਹਾਜ। ✿ ਯਾਤਰਾ ਵਾਸ੍ਕੋ ਡਿ ਗਾਮਾ ਦੇ ਟ੍ਰਾਲੀ ਬੈਗ ਵਿਚੋਂ ਚੋਰੀ ਕੀਤੇ ਜਿਗ਼ਸਾ ਪਜ਼ਲ ਦੇ ਟੁਕੜਿਆਂ ਨੂੰ ਜੋੜਨਾ। ✿ ਅੰਤਯਾਤਰਾ ਤਥਾਗਤ ਦੇ ਨਾਲ ਚੱਲੀ ਇੱਕ ਲੰਬੀ ਲੜਾਈ ਵਿਚ ਹਾਰਨਾ, ਮੁੜ ਲੜਨਾ, ਮੁੜ ਹਾਰਨਾ, ਮੁੜ ਲੜਨਾ, ਮੁੜ ਹਾਰਨਾ। ਮੂੰਹ ਫੁਲਾ ਕੇ ਨਾਲ ਚਾਹ ਪੀਣਾ- ਅਤੇ ਇਹ ਪਤਾ ਕਰਨਾ ਕਿ ਪਿਆਲੀ ਕਿਸ ਮਿੱਟੀ ਤੋਂ ਬਣਦੀ ਹੈ, ਚਾਹ ਦੀ ਇੱਕ ਸੁੜਕ ਵੇਲੇ ਸਾਂਹ ਕਿੱਥੇ ਰਹਿੰਦੀ ਹੈ। ✿ ਦੁਨੀਆ ਮਹਿੰਗੇ ਟਿਕਟ ਵਾਲੀ ਸਰਕਸ ਜਿੱਥੇ ਸਭ ਲਈ ਲਾਜ਼ਮੀ ਹੈ ਸਾਂਹ ਰੋਕਿਆ ਰੱਸੀ ਤੇ ਸਿੱਧੇ ਚੱਲਣਾ। ✿ ਮੌਤ ਫ਼ਿਲਮ ਦਾ ਇੰਟਰਵੇੱਲ ਜਿਸ ਤੋਂ ਬਾਅਦ...
ਤੁਸੀਂ ਕਵਿਤਾ ਪੜ੍ਹਦੇ ਹੋ, ਕਵਿਤਾ ਸੁਣਦੇ ਹੋ, ਕਵਿਤਾ ਮਹਿਸੂਸ ਕਰਦੇ ਹੋ ਤਾਂ ਇਹ ਤੁਹਾਡੇ ਲਈ ਬਣਿਆ ਇੱਕ ਨਿੱਕਾ ਜਿਹਾ ਘਰ ਹੈ, ਜਿੱਥੇ ਵਿਸ਼ਵ ਕਵਿਤਾ ਨੂੰ ਇੱਕੋ ਜਗ੍ਹਾ ਰੱਖਣ ਦੀ ਨਿੱਕੀ ਜਿਹੀ ਕੋਸਿ਼ਸ਼ ਨਾਲ ਨਿਰੰਤਰ ਹਾਂ, ਕਵਿਤਾ ਮੇਲਾ ਤੁਹਾਡਾ ਮੇਲਾ ਹੈ... ਇਹ ਕਵਿਤਾ ਮਾਨਣ ਵਾਲੇ ਲੋਕਾਂ ਦਾ ਘਰ ਹੈ, ਜਦ ਚਿੱਤ ਕਰੇ ਆਓ !!! ਜੀ ਆਇਆ