ਆਖਦੇ ਨੇ, ਦੋ ਜੁਲਾਈ 1961 ਨੂੰ ਖੁਦ ਨੂੰ ਗੋਲੀ ਮਾਰ ਕੇ ਖਤਮ ਕਰਨ ਤੋਂ ਪਹਿਲਾਂ ਇੱਕ ਸਾਲ ਹੈਮਿੰਗਵੇ ਨੇ ਖਾਲੀ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰਨ ਦਾ ਅਭਿਆਸ ਕੀਤਾ ਸੀ। ਕਿੰਨਾ ਔਖਾ ਹਜ਼ਮ ਹੁੰਦਾ ਜਦ ਦੂਜੀ ਗੱਲ ਇਹ ਵੀ ਧਿਆਨ ਚ ਆਉਂਦੀ ਹੈ ਕਿ ਇਹ ਉਹੀ ਹੈਮਿੰਗਵੇ ਸੀ ਜਿਸਨੇ ਬੁੱਢਾ ਅਤੇ ਸਮੁੰਦਰ ਦਾ ਸੇੰਟਿਯਾਗੋ ਰਚਿਆ ਸੀ। ਇਹ ਉਹੀ ਗ੍ਰੀਨ ਹਿਲਸ ਆਫ਼ ਅਫਰੀਕਾ ਲਿਖਣ ਵਾਲਾ ਹੈ, ਜਿਸਨੇ ਇੱਕ ਇੱਕ ਪਾਤਰ ਘਟਨਾ ਨੂੰ ਅਫਰੀਕਾ ਦੇ ਜੰਗਲਾਂ ਵਿੱਚ ਜੀਉ ਕੇ ਲਿਖਿਆ ਸੀ। ਜਿਸਦੇ ਫ਼ੇਅਰਵੇਲ ਆਰਮਜ਼ ਨੂੰ ਆਪਣੀ ਨਰਸ ਪ੍ਰੇਮਿਕਾ ਅਤੇ ਯੁੱਧ ਦਾ ਸਵੈ ਜੀਵਿਆ ਬਿ੍ਰਤਾਂਤ ਪ੍ਰਭਾਵਿਤ ਕਰਦਾ ਹੈ। ਹੈਮਿੰਗਵੇ ਦੇ ਚਾਰ ਵਿਆਹ ਹੋਏ ਅਤੇ ਸਫਲ ਅਸਫਲ ਪ੍ਰੇਮ ਸਬੰਧਾਂ ਦੀ ਤਾਂ ਗਿਣਤੀ ਹੀ ਨਹੀਂ।
ਜਿਉਣ ਦੀ ਲਾਲਸਾ ਨਾਲ ਭਰੇ ਪਾਤਰ ਸਿਰਜਦਾ ਲੇਖਕ ਖੁਦ ਜਿੰਦਗੀ ਵਿਚੋਂ ਵੀ ਕਿਸੇ ਹੋਰ ਬੇਹਤਰੀਨ ਜਿੰਦਗੀ ਦੀ ਤਲਾਸ਼ ਤੋਂ ਅੱਕਿਆ ਘੋਰ ਨਿਰਾਸ਼ਾ ਚ ਚਲਾ ਗਿਆ। ਹੈਮਿੰਗਵੇ ਦਾ ਇਕ ਜੀਵਨੀਕਾਰ ਲਿਖਦਾ ਹੈ ਕਿ ਇੱਕ ਵੇਲੇ ਓਹ ਸਾਰਾ ਕੁਝ ਪਾ ਲੈਣ ਦੀ ਲਾਲਸਾ ਰੱਖਦਾ ਦੂਜੇ ਹੀ ਪਲ ਇਸਤੋਂ ਬਿਲਕੁਲ ਉਲਟ ਕੁਝ ਵੀ ਨਾ ਹੋਣ ਦੀ। ਇਹ ਮਨੋਦਸ਼ਾ ਦਾ ਉਲਝਿਆ ਹੋਇਆ ਰੂਪ ਸੀ। ਹੈਮਿੰਗਵੇ ਦੀ ਲੇਖਣੀ ਵਿਚ ਜਿੰਨ੍ਹੀ ਪੂਰਨਤਾ ਸੀ, ਜਿੰਦਗੀ ਚ ਓਸ ਤੋਂ ਕਿਤੇ ਜਿਆਦਾ ਤਲਾਸ਼ ਸੀ। ਹੋ ਸਕਦਾ ਹੈ ਆਹੀ ਕਾਰਣ ਹੋਵੇ।
ਹੈਮਿੰਗਵੇ ਇਸ ਕੜੀ ਦਾ ਪਹਿਲਾਂ ਜਾਂ ਆਖਰੀ ਲੇਖਕ ਨਹੀਂ, ਸਿਲਵੀਆ ਪਲਾਥ, ਡਿ ਨੇਰਵਲ, ਵਰਜ਼ਨੀਆ ਵੁਲਫ, ਸੀਜ਼ਰ ਪਾਵੇਸ ਆਦਿ ਕਿੰਨੇ ਹੀ ਹੋਰ ਹਨ ਜਿਹੜੇ ਆਸ਼ਾ ਸਿਰਜਦੇ ਸਿਰਜਦੇ ਖੁਦ ਨਿਰਾਸ਼ਾ ਦੀ ਭੇਂਟ ਹੋਏ ਹਨ।

ਕਵਿਤਾ ਮੇਲਾ ਥੈਂਕਸ
ReplyDelete