Skip to main content
ਇਹ ਬੰਦਾ ਕਮਾਲ ਸੀ। ਇੱਕ ਦਮ ਕਲੀਅਰ। ਕਲਪਨਾ ਦਾ ਘੇਰਾ ਏਨਾ ਵੱਡਾ ਕਿ ਕੁਝ ਵੀ ਕਰ ਸਕਦਾ, 
ਨਿਓਜ਼ ਵੀਕ ਨੇ ਓਜ਼ ਨੂੰ ਇੱਕ ਇੰਟਰਵਿਊ ਵਿਚ ਪੁੱਛਿਆ ਸੀ ਕਿ ਤੁਸੀ  ਕਦੇ ਆਪਣੀ ਮਾਂ ਦੀ ਅਵਾਜ਼ ਸੁਣਦੇ ਹੋ( ਓਜ਼ ਜਦ ਬਾਰ੍ਹਾਂ ਸਾਲ ਦੀ ਸੀ ਓਦੋਂ ਓਜ਼ ਦੀ ਮਾਂ ਦਾ ਨੇ ਆਤਮਹੱਤਿਆ ਕਰ ਲਈ ਸੀ) ਤਾਂ ਓਜ਼ ਦਾ ਜਵਾਬ ਸੀ, ਹਾਂ!!! ਕਦੇ ਕਦੇ। ਮੈਂ ਕਾਫੀ ਵਾਰ ਮਰੇ ਲੋਕਾਂ ਦੀਆਂ ਆਵਾਜ਼ਾਂ ਸੁਣਦਾ ਹਾਂ। ਮੇਰੇ ਲਈ ਮਰੇ ਹੋਏ ਲੋਕ ਬਹੁਤ ਮਹੱਤਵਪੂਰਨ ਹਨ।

....ਏ ਟੇਲ ਆਫ ਲਵ ਐਂਡ ਡਾਰਕਨੈਸ ਲਿਖਦਿਆਂ ਤਾਂ ਮੈਂ ਇੱਕ ਤਰ੍ਹਾਂ ਇਹਨਾਂ ਮਰੇ ਲੋਕਾਂ ਨੂੰ ਆਪਣੇ ਘਰ ਕਾਫੀ ਤੇ ਹੀ ਸੱਦ ਲਿਆ ਸੀ। ਮੈਂ ਕਿਹਾ ਆਓ ਬੈਠੋ, ਕਾਫੀ ਪੀਂਦਿਆਂ ਕੁਝ ਗੱਲਾਂ ਕਰਦੇ ਹਾਂ, ਤੁਹਾਡੇ ਜਿਉਂਦਿਆ ਤਾਂ ਆਪਾਂ ਜਿਆਦਾ ਗੱਲਾਂ ਨਹੀ ਸਨ ਕੀਤੀਆਂ। ਅਸੀ ਫੇਰ ਰਾਜਨੀਤੀ ਬਾਰੇ ਗੱਲਾਂ ਕੀਤੀਆਂ, ਹੁਣੇ ਹੁਣੇ ਘਟੀਆਂ ਘਟਨਾਵਾਂ ਬਾਰੇ ਗੱਲਾਂ ਕੀਤੀਆਂ... 

ਟੇਲ ਆਫ ਲਵ ਐਂਡ ਡਾਰਕਨੈਸ ਓਜ਼ ਦੀ ਆਤਮਕਥਾ ਸੀ(2002) ਜਿਹੜੀ 28 ਤੋਂ ਜਿਆਦਾ ਭਾਸ਼ਾਵਾਂ ਵਿਚ ਅਨੁਵਾਦ ਤੇ ਪ੍ਰਕਾਸ਼ਿਤ ਹੋਈ। 

"ਮੈਨੂੰ ਲਗਦਾ ਹੈ ਹਰ ਇਨਸਾਨ ਅੰਦਰ ਓਹ ਬੱਚਾ ਵੱਸਦਾ ਹੈ ਜਿਹੜਾ ਸੱਚੀ ਹੀ ਕਦੇ ਬੱਚਾ ਸੀ। ਕੁਝ ਲੋਕਾਂ ਅੰਦਰ ਤੁਹਾਨੂੰ ਅੱਜ ਵੀ ਓਹ ਜਿਉਂਦਾ ਦਿੱਖ ਜਾਂਦਾ ਹੈ, ਜਦਕਿ ਕੁਝ ਲੋਕ ਆਪਣੇ ਅੰਦਰ ਓਸ ਬੱਚੇ ਦੀ ਲਾਸ਼ ਚੁੱਕੀ ਫਿਰਦੇ ਹਨ।" - ਸੱਚਮੁੱਚ ਹਰ ਇੱਕ ਕੋਲ ਆਪਣੇ ਹਿੱਸੇ ਦਾ ਬੱਚਾ ਹੈ ਅੰਦਰ, ਕਿਸੇ ਕੋਲ ਜਿਉਂਦਾ ਕਿਸੇ ਕੋਲ ਮਰਿਆ ਹੋਇਆ। 

ਦਿਸੰਬਰ 28, 2018 ਨੂੰ ਕਿਤਾਬਾਂ ਜਿਹਾ ਬਣਿਆ ਇਹ ਇਨਸਾਨ ਕਿਸੇ ਦੇਸ਼ ਦੀ ਪਤਾ ਨਹੀਂ ਕਿਹੜੀ ਲਾਇਬ੍ਰੇਰੀ ਚ ਚੁੱਪ ਚਾਪ ਕਿਸੇ ਕਿਤਾਬ ਦੀ ਆਖਰੀ ਕਾਪੀ ਵਾਂਙ ਬਚ ਗਿਆ। 

~ ਅਮੋਸ ਓਜ਼


Comments

Post a Comment